ਬੇਅੰਤ ਸਿੰਘ ਬਾਜਵਾ
From Wikipedia, the free encyclopedia
Remove ads
ਬੇਅੰਤ ਸਿੰਘ ਬਾਜਵਾ (ਜਨਮ 22 ਜੂਨ 1988) ਜ਼ਿਲਾ ਬਰਨਾਲਾ ਦੇ ਪਿੰਡ ਧੌਲਾ ਤੋਂ ਇੱਕ ਨੌਜਵਾਨ ਲੇਖਕ ਹੈ।
ਬਾਜਵਾ ਦਾ ਜਨਮ ਧੌਲਾ ਪਿੰਡ ਵਿਚ 22 ਜੂਨ 1988 ਨੂੰ ਪਿਤਾ ਸ. ਬੁੱਧ ਸਿੰਘ ਅਤੇ ਮਾਤਾ ਮਹਿੰਦਰ ਕੌਰ ਦੇ ਘਰ ਹੋਇਆ।ਬੇਅੰਤ ਸਿੰਘ ਬਾਜਵਾ ਦੇ ਪੁਰਖੇ 1947 ਦੀ ਵੰਡ ਵੇਲੇ ਲਹਿੰਦੇ ਪੰਜਾਬ ਤੋਂ ਇੱਧਰ ਆ ਵਸੇ ਸਨ।ਵੰਡ ਤੋਂ ਬਾਅਦ ਪਹਿਲਾਂ ਬਾਜਵਾ ਦੇ ਪੁਰਖੇ ਪਿੰਡ ਭੁਰਥਲਾ ਮੰਡੇਰ (ਹੁਣ ਜ਼ਿਲ੍ਹਾ ਮਲੇਰਕੋਟਲਾ)ਆ ਕੇ ਵਸੇ।ਉਸ ਤੋਂ ਬਾਅਦ ਸ਼ਹਿਰ ਬਰਨਾਲਾ ਵਿਖੇ ਰਹੇ ਅਤੇ ਬਾਅਦ ਵਿੱਚ ਬਾਜਵਾ ਦੇ ਦਾਦਾ ਦੀ ਦੂਰ ਦੀ ਰਿਸ਼ਤੇਦਾਰੀ ਵਿੱਚ ਔਲਾਦ ਨਾ ਹੋਣ ਕਾਰਨ ਪਿੰਡ ਧੌਲਾ ਵਿਖੇ ਆ ਕੇ ਰਹਿਣ ਲੱਗੇ।ਜਿੱਥੇ ਉਨ੍ਹਾਂ ਦਾ ਗੁਆਂਢ ਵਿਸ਼ਵ ਪ੍ਰਸਿੱਧ ਪੰਜਾਬੀ ਲੇਖਕ ਰਾਮ ਸਰੂਪ ਅਣਖੀ ਜੀ ਦਾ ਸੀ।10ਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਸਰਕਾਰੀ ਹਾਈ ਸਕੂਲ ਤੋਂ ਪਾਸ ਕੀਤੀ। ਬਾਰਵੀਂ ਤੱਕ ਦੀ ਪੜ੍ਹਾਈ ਪਿੰਡ ਪੱਖੋ ਕਲਾਂ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਤੋਂ ਕਰਨ ਉਪਰੰਤ ਬੀਏ ਦੀ ਪੜ੍ਹਾਈ ਅਕਾਲ ਡਿਗਰੀ ਕਾਲਜ ਮਸਤੂਆਣਾ ਤੋਂ ਕੀਤੀ। ਇਸ ਤੋਂ ਬਾਅਦ ਐਮਏ (ਪੰਜਾਬੀ) ਅਤੇ ਐਮਏ (ਇਤਿਹਾਸ) ਕਰਨ ਤੋਂ ਬਾਅਦ ਹੁਣ ਇਹ ਚੰਡੀਗੜ ਯੂਨੀਵਰਸਿਟੀ ਤੋਂ ਪੀਐਚਡੀ ਕਰ ਰਿਹਾ ਹੈ। ਬਾਜਵਾ ਦਾ ਮੁੱਖ ਸ਼ੌਕ ਫ਼ੋਟੋਗਰਾਫੀ ਹੈ ਪਰ ਹੁਣ ਤੱਕ 12 ਦੇ ਕਰੀਬ ਡਾਕੂਮੈਂਟਰੀ ਫ਼ਿਲਮਾਂ ਦੀ ਬਣਾਈਆਂ ਹਨ।
ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਬਣੇ ਸੰਸਾਰ ਪ੍ਰਸਿੱਧ ‘ਪੰਜਾਬੀ ਲੋਕਧਾਰਾ ਗਰੁੱਪ’ ਦੇ ਪਾਸਾਰ ਵਿਚ ਵੀ ਅਹਿਮ ਹਿੱਸਾ ਪਾਇਆ ਹੈ। ਆਪਣੇ ਪਿੰਡ ਦੇ ਪ੍ਰਸਿੱਧ ਸਾਹਿਤਕਾਰ ਰਾਮ ਸਰੂਪ ਅਣਖੀ ਦੀ ਯਾਦ ਵਿਚ ਲਾਇਬਰੇਰੀ ਸਥਾਪਿਤ ਕਰਨ ਵੀ ਇਸ ਦਾ ਮੋਹਰੀ ਰੋਲ ਹੈ।ਇਸ ਤੋਂ ਇਲਾਵਾ ਬੇਅੰਤ ਸਿੰਘ ਬਾਜਵਾ ਰਾਮ ਸਰੂਪ ਅਣਖੀ ਸਾਹਿਤ ਸਭਾ ਧੌਲਾ ਦਾ ਸਾਲ 2019 ਤੋਂ ਲਗਾਤਾਰ ਪ੍ਰਧਾਨ ਹੈ।ਸਾਹਿਤਕ ਦੀ ਚੇਟਕ ਬਾਜਵਾ ਨੂੰ ਰਾਮ ਸਰੂਪ ਅਣਖੀ ਜੀ ਨੇ ਲਾਈ।
Remove ads
ਸਾਹਿਤਕ ਕੈਰੀਅਰ
Wikiwand - on
Seamless Wikipedia browsing. On steroids.
Remove ads