ਬੇਨੀਤੋ ਖ਼ੁਆਰਿਸ

From Wikipedia, the free encyclopedia

ਬੇਨੀਤੋ ਖ਼ੁਆਰਿਸ
Remove ads

ਬੇਨੀਤੋ ਪਾਬਲੋ ਖ਼ੁਆਰਿਸ ਗਾਰਸੀਆ (/beˈnito ˈpaβlo ˈxwares garˈsi.a/ ਬੈੱਨੀਤੋ ਪਾਬਲੋ ਖ਼ੁਆਰਿਸ ਗਾਰਸੀਆ), (21 ਮਾਰਚ 1806 – 18 ਜੁਲਾਈ 1872)[1][2] ਇੱਕ ਮੈਕਸੀਕਨ ਵਕੀਲ ਅਤੇ ਸਿਆਸਤਦਾਨ ਸੀ ਜੋ 5 ਵਾਰ ਮੈਕਸੀਕੋ ਦਾ ਰਾਸ਼ਟਰਪਤੀ ਰਿਹਾ।[3] ਇਸਨੇ ਮੁਲਕ ਉੱਤੇ ਫ਼ਰਾਂਸੀਸੀਆਂ ਦੇ ਕਬਜ਼ੇ ਦਾ ਵਿਰੋਧ ਕੀਤਾ, ਦੂਜੀ ਮੈਕਸੀਕਨ ਸਲਤਨਤ ਨੂੰ ਖ਼ਤਮ ਕੀਤਾ ਅਤੇ ਗਣਰਾਜ ਨੂੰ ਮੁੜ ਸਥਾਪਤ ਕਰ ਕੇ ਮੁਲਕ ਨੂੰ ਆਧੁਨਿਕ ਕਾਲ ਦੇ ਅਨੁਸਾਰ ਵਿਕਸਿਤ ਕੀਤਾ।

ਵਿਸ਼ੇਸ਼ ਤੱਥ ਬੇਨੀਤੋ ਖ਼ੁਆਰਿਸ, ਮੈਕਸੀਕੋ ਦਾ 26ਵਾਂ ਰਾਸ਼ਟਰਪਤੀ ...
Remove ads

ਮੁੱਢਲਾ ਜੀਵਨ

ਬੇਨੀਤੋ ਖ਼ੁਆਰਿਸ ਦਾ ਜਨਮ 21 ਮਾਰਚ 1806 ਨੂੰ ਵਾਹਾਕਾ ਦੇ ਸਾਨ ਪਾਬਲੋ ਗੂਏਲਾਤਾਓ ਪਿੰਡ ਦੇ ਇੱਕ ਛੋਟੇ ਜਿਹੇ ਘਰ ਵਿੱਚ ਹੋਇਆ। ਇਸ ਦੇ ਮਾਤਾ-ਪਿਤਾ ਬਰੀਗੀਦਾ ਗਾਰਸੀਆ ਅਤੇ ਮਾਰਸੇਲੀਨੋ ਖ਼ੁਆਰਿਸ ਦੋਨਾਂ ਦੀ ਸ਼ੱਕਰ ਰੋਗ ਨਾਲ ਮੌਤ ਹੋ ਗਈ ਜਦੋਂ ਇਹ ਸਿਰਫ਼ 3 ਤਿੰਨ ਸਾਲਾਂ ਦਾ ਸੀ। ਇਸ ਤੋਂ ਥੋੜਾ ਸਮਾਂ ਬਾਅਦ ਹੀ ਇਸ ਦੇ ਦਾਦਾ-ਦਾਦੀ ਦੀ ਵੀ ਮੌਤ ਹੋ ਗਈ ਅਤੇ ਇਸ ਦੇ ਇੱਕ ਅੰਕਲ ਨੇ ਇਸਨੂੰ ਪਾਲਿਆ।[4][5] 12 ਸਾਲ ਦੀ ਉਮਰ ਤੱਕ ਇਹ ਖੇਤਾਂ ਵਿੱਚ ਅਤੇ ਨਾਲ ਹੀ ਆਜੜੀ ਦਾ ਕੰਮ ਕਰਦਾ ਰਿਹਾ। ਉਸ ਤੋਂ ਬਾਅਦ ਇਹ ਵਾਹਾਕਾ ਸ਼ਹਿਰ ਵਿੱਚ ਸਕੂਲ ਵਿੱਚ ਪੜ੍ਹਨ ਲੱਗਿਆ।[3] ਉਸ ਸਮੇਂ ਉਸਨੂੰ ਸਿਰਫ਼ ਜ਼ਾਪੋਤੇਕ ਭਾਸ਼ਾ ਆਉਂਦੀ ਸੀ।

Remove ads

ਹਵਾਲੇ

ਬਾਹਰੀ ਸਰੋਤ

Loading related searches...

Wikiwand - on

Seamless Wikipedia browsing. On steroids.

Remove ads