ਬੈਂਕਾਕ
From Wikipedia, the free encyclopedia
Remove ads
ਬੈਂਕਾਕ (ਥਾਈ: กรุงเทพมหานคร, ਉਚਾਰਨ: [krūŋ tʰêːp mahǎː nákʰɔ̄ːn] ( ਸੁਣੋ)) ਦੱਖਣੀ-ਪੂਰਬੀ ਏਸ਼ੀਆਈ ਦੇਸ਼ ਥਾਈਲੈਂਡ ਦੀ ਰਾਜਧਾਨੀ ਹੈ। ਇਹ ਸ਼ਹਿਰ ਲਗਭਗ 1,568.7 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ। ਇਹ ਸ਼ਹਿਰ ਚਾਓ ਫਰਾਇਆ ਨਦੀ ਦੇ ਆਲੇ-ਦੁਆਲੇ ਫੈਲਿਆ ਹੋਇਆ ਹੈ। ਬੈਂਕਾਕ ਦੀ ਆਬਾਦੀ ਲਗਭਗ 8 ਲੱਖ ਹੈ, ਇਹ ਦੇਸ਼ ਦੀ ਆਬਾਦੀ ਦਾ 12.6 ਪ੍ਰਤੀਸ਼ਤ ਹਿੱਸਾ ਹੈ।
ਇਸ ਲੇਖ ਵਿੱਚ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |
Remove ads
ਇਤਿਹਾਸ
ਬੈਂਕਾਕ ਦਾ ਇਤਿਹਾਸ 15ਵੀਂ ਸਦੀ ਨਾਲ ਜੁੜਿਆ ਹੋਇਆ ਹੈ ਜਦੋਂ ਇਹ ਅਯੁਥਿਆ ਰਾਜ ਅਧੀਨ ਚਾਓ ਫਰਾਇਆ ਨਦੀ ਦੇ ਦੁਆਲੇ ਵਸਿਆ ਇੱਕ ਛੋਟਾ ਜਿਹਾ ਪਿੰਡ ਸੀ। ਆਪਣੀ ਸਥਿਤੀ ਕਰਕੇ ਇਸ ਪਿੰਡ ਨੇ ਇੱਕ ਮਹੱਤਵਪੂਰਨ ਜਗ੍ਹਾ ਹਾਸਿਲ ਕਰ ਲਈ। ਬੈਂਕਾਕ ਸ਼ੁਰੂ ਵਿੱਚ ਚਾਓ ਫਰਾਇਆ ਨਦੀ ਦੇ ਦੁਆਲੇ ਇੱਕ ਚੌਂਕੀ ਵੱਜੋਂ ਕੰਮ ਕਰਦਾ ਰਿਹਾ। 1668ਈ. ਵਿੱਚ ਬੈਂਕਾਕ ਦੀ ਘੇਰਾਬੰਦੀ ਦੌਰਾਨ ਫਰਾਂਸੀਸੀਆਂ ਨੂੰ ਇੱਥੋਂ ਖਦੇੜ ਦਿੱਤਾ ਗਿਆ। ਅਯੁਥਿਆ ਰਾਜ ਦੇ ਪਤਨ ਤੋਂ ਬਾਅਦ ਕੋਨਬਾਉਂਗ ਰਾਜਵੰਸ਼ ਦੇ ਰਾਜਾ ਤਕਸ਼ਿਨ ਨੇ ਇਸਨੂੰ ਆਪਣੀ ਰਾਜਧਾਨੀ ਬਣਾਇਆ।
Remove ads
ਨਾਮ
ਬੈਂਕਾਕ ਨਾਂ ਦੀ ਉੱਤਪਤੀ ਸਪਸ਼ਟ ਨਹੀਂ ਹੈ। ਥਾਈ ਭਾਸ਼ਾ ਵਿੱਚ ਬੈਂਗ ਦਾ ਅਰਥ ਹੈ ਨਦੀ ਦੇ ਕਿਨਾਰੇ ਸਥਿਤ ਪਿੰਡ ਅਤੇ ਕੋ ਦਾ ਅਰਥ ਹੈ ਟਾਪੂ, ਅਰਥਾਤ ਧਰਤੀ ਦਾ ਉਹ ਹਿੱਸਾ ਜਿਹੜਾ ਨਦੀਆਂ ਅਤੇ ਨਹਿਰਾਂ ਦੁਆਰਾ ਘਿਰਿਆ ਹੋਵੇ।
ਭੂਗੋਲ
ਬੈਂਕਾਕ ਸ਼ਹਿਰ 1,568.7 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ। ਇਹ ਥਾਈਲੈਂਡ ਦੇ 76 ਪ੍ਰਦੇਸ਼ਾਂ ਵਿੱਚੋਂ 69ਵੇਂ ਸਥਾਨ ਤੇ ਹੈ। ਦੁਨੀਆ ਵਿੱਚ ਇਸਨੂੰ ਸਿਟੀ ਮੇਅਰ ਫਾਊਡੇਸ਼ਨ ਦੁਆਰਾ ਖੇਤਰ ਦੇ ਅਧਾਰ ਤੇ 73ਵਾਂ ਸਥਾਨ ਦਿੱਤਾ ਗਿਆ ਹੈ।
ਹਵਾਲੇ
Wikiwand - on
Seamless Wikipedia browsing. On steroids.
Remove ads