ਬੈਲਜੀਅਮ

ਯੂਰਪ 'ਚ ਦੇਸ਼ From Wikipedia, the free encyclopedia

ਬੈਲਜੀਅਮ
Remove ads

ਬੈਲਜੀਅਮ, ਅਧਿਕਾਰਕ ਤੌਰ 'ਤੇ ਬੈਲਜੀਅਮ ਦੀ ਰਾਜਸ਼ਾਹੀ ਪੱਛਮੀ ਯੂਰਪ ਵਿੱਚ ਪੈਂਦਾ ਇੱਕ ਸੰਘੀ ਦੇਸ਼ ਹੈ। ਇਹ ਯੂਰਪੀ ਸੰਘ ਦਾ ਸਥਾਪਕ ਮੈਂਬਰ ਹੈ ਅਤੇ ਇੱਥੇ ਹੀ ਯੂਰਪੀ ਸੰਘ ਅਤੇ ਹੋਰ ਬਹੁਤ ਸਾਰੀਆਂ ਪ੍ਰਮੁੱਖ ਅੰਤਰਰਾਸ਼ਟਰੀ ਸੰਸਥਾਵਾਂ ਜਿਵੇਂ ਕਿ ਨਾਟੋ ਦੇ ਮੁੱਖ-ਦਫ਼ਤਰ ਸਥਿਤ ਹਨ। ਬੈਲਜੀਅਮ ਦਾ ਕੁੱਲ ਖੇਤਰਫ਼ਲ 30,528 ਵਰਗ ਕਿ. ਮੀ. ਅਤੇ ਅਬਾਦੀ 1.1 ਕਰੋੜ ਹੈ। ਜਰਮਨ ਅਤੇ ਲਾਤੀਨੀ ਯੂਰਪ ਦੇ ਵਿਚਕਾਰ ਇੱਕ ਸੱਭਿਆਚਾਰਕ ਸਰਹੱਦ ਦੇ ਰੂਪ ਵਿੱਚ ਪਸਰਿਆ ਇਹ ਦੇਸ਼ ਦੋ ਪ੍ਰਮੁੱਖ ਭਾਸ਼ਾਈ ਸਮੂਹਾਂ ਦੀ ਭੂਮੀ ਹੈ: ਡੱਚ ਬੋਲਣ ਵਾਲੇ ਫ਼ਲੈਮਿਸ਼ ਲੋਕ (ਕਰੀਬ 60%) ਅਤੇ ਫ਼੍ਰਾਂਸੀਸੀ ਬੋਲਣ ਵਾਲੇ ਵਲੂਨ ਲੋਕ (ਕਰੀਬ 40%) ਅਤੇ ਨਾਲ ਹੀ ਛੋਟਾ ਜਿਹਾ ਜਰਮਨ ਬੋਲਣ ਵਾਲੇ ਲੋਕਾਂ ਦਾ ਸਮੂਹ। ਬੈਲਜੀਅਮ ਦੇ ਦੋ ਸਭ ਤੋਂ ਵੱਡੇ ਖੇਤਰ, ਉੱਤਰ ਵਿੱਚ ਡੱਚ ਬੋਲਣ ਵਾਲਾ 'ਫ਼ਲੈਂਡਰਸ' ਅਤੇ ਦੱਖਣ ਵਿੱਚ ਫ਼੍ਰਾਂਸੀਸੀ ਬੋਲਣ ਵਾਲਾ 'ਵਲੋਨੀਆ' ਹਨ। ਬ੍ਰਸਲਜ਼ ਦਾ ਰਾਜਧਾਨੀ ਇਲਾਕਾ ਅਧਿਕਾਰਕ ਤੌਰ 'ਤੇ ਦੁਭਾਸ਼ੀਆ ਹੈ ਪਰ ਫ਼ਲੈਮਿਸ਼ ਖੇਤਰ ਵਿੱਚ ਪੈਣ ਕਰ ਕੇ ਜ਼ਿਆਦਾਤਰ ਫ਼੍ਰਾਂਸੀਸੀ ਬੋਲਣ ਵਾਲਾ ਇਲਾਕਾ ਹੈ। ਪੂਰਬੀ ਵਲੋਨੀਆ ਵਿੱਚ ਇੱਕ ਜਰਮਨ ਬੋਲਣ ਵਾਲੀ ਸੰਪ੍ਰਦਾ ਵਸਦੀ ਹੈ। ਬੈਲਜੀਅਮ ਦੀ ਭਾਸ਼ਾਈ ਭਿੰਨਤਾ ਅਤੇ ਉਸ ਤੋਂ ਉਪਜਦੇ ਸਿਆਸੀ ਮਸਲੇ ਦੇਸ਼ ਦੇ ਸਿਆਸੀ ਇਤਿਹਾਸ ਅਤੇ ਮਿਸ਼ਰਤ ਸਰਕਾਰੀ ਪ੍ਰਣਾਲੀ ਤੋਂ ਸਾਫ਼ ਜ਼ਾਹਰ ਹੁੰਦੇ ਹਨ।

Thumb
ਸਤਾਰ੍ਹਾਂ ਸੂਬੇ (ਸੰਤਰੀ, ਭੂਰੇ ਅਤੇ ਪੀਲੇ ਖੇਤਰ) ਅਤੇ ਲਿਐਜ ਦੀ ਬਿਸ਼ਪਰੀ (ਹਰੀ)
ਵਿਸ਼ੇਸ਼ ਤੱਥ ਬੈਲਜੀਅਮ ਦੀ ਰਾਜਸ਼ਾਹੀ, ਰਾਜਧਾਨੀ ...

ਇਤਿਹਾਸਕ ਤੌਰ 'ਤੇ ਬੈਲਜੀਅਮ, ਨੀਦਰਲੈਂਡ ਅਤੇ ਲਕਸਮਬਰਗ ਦੇ ਇਲਾਕੇ ਨੂੰ "ਹੇਠਲੇ ਦੇਸ਼ਾਂ" ਦੇ ਨਾਂ ਨਾਲ ਜਾਣਿਆ ਜਾਂਦਾ ਸੀ ਜਿਹੜਾ ਕਿ ਵਰਤਮਾਨ ਬੈਨੇਲੂਕਸ ਦੇਸ਼ਾਂ ਦੇ ਸਮੂਹ ਤੋਂ ਥੋੜ੍ਹਾ ਜਿਹਾ ਵੱਡਾ ਸੀ। ਲਾਤੀਨੀ ਵਿੱਚ ਇਸ ਇਲਾਕੇ ਨੂੰ ਰੋਮਨ ਸੂਬੇ ਗੈਲਿਆ ਬੈਲਜੀਕਾ ਦੇ ਕਾਰਨ ਬੈਲਜੀਕਾ ਕਿਹਾ ਜਾਂਦਾ ਸੀ ਜੋ ਕਿ ਲਗਭਗ ਇਹੋ ਇਲਾਕਾ ਸੀ। ਮੱਧ ਯੁੱਗ ਦੇ ਅੰਤ ਤੋਂ 17ਵੀਂ ਸਦੀ ਤੱਕ ਇਹ ਸੱਭਿਆਚਾਰ ਅਤੇ ਵਣਜ ਦਾ ਇੱਕ ਖ਼ੁਸ਼ਹਾਲ ਕੇਂਦਰ ਸੀ। 16ਵੀਂ ਸਦੀ ਤੋਂ ਲੈ ਕੇ 1830 ਦੀ ਬੈਲਜੀਅਨ ਕ੍ਰਾਂਤੀ ਤੱਕ, ਜਦੋਂ ਬੈਲਜੀਅਮ ਨੀਦਰਲੈਂਡ ਤੋਂ ਅਲੱਗ ਹੋਇਆ ਤਾਂ ਇਸ ਇਲਾਕੇ ਵਿੱਚ ਯੂਰਪੀ ਤਾਕਤਾਂ ਦੀਆਂ ਬਹੁਤ ਸਾਰੀਆਂ ਜੰਗਾਂ ਹੋਈਆਂ ਜਿਸ ਕਰ ਕੇ ਇਸਨੂੰ ਯੂਰਪ ਦੀ ਜੰਗ-ਭੂਮੀ ਦਾ ਨਾਂ ਦਿੱਤਾ ਗਿਆ ਜੋ ਕਿ ਵਿਸ਼ਵ ਯੁੱਧਾਂ ਦੌਰਾਨ ਹੋਰ ਵੀ ਪੱਕਾ ਹੋ ਗਿਆ।

ਅਜ਼ਾਦੀ ਪਿੱਛੋਂ ਬੈਲਜੀਅਮ ਨੇ ਉਦਯੋਗਿਕ ਕ੍ਰਾਂਤੀ ਵਿੱਚ ਹਿੱਸਾ ਲਿਆ ਅਤੇ 20ਵੀਂ ਸਦੀ ਵਿੱਚ ਅਫ਼ਰੀਕਾ 'ਚ ਕਾਫ਼ੀ ਬਸਤੀਆਂ ਤੇ ਕਬਜ਼ਾ ਕਰ ਲਿਆ। 20ਵੀਂ ਸਦੀ ਦੇ ਦੂਜੇ ਅੱਧ 'ਚ ਇਸ ਦੇਸ਼ ਨੇ ਫ਼ਲੈਮਿਸ਼ ਅਤੇ ਫ਼੍ਰਾਂਸੀਸੀ ਲੋਕਾਂ ਵਿਚਲੀ ਭਾਸ਼ਾਈ ਭਿੰਨਤਾ ਅਤੇ ਫ਼ਲੈਂਡਰਜ਼ ਤੇ ਵਲੋਨੀਆ ਇਲਾਕੇ ਦੀ ਨਾ-ਬਰਾਬਰ ਆਰਥਿਕ ਤਰੱਕੀ ਕਾਰਨ ਪੈਦਾ ਹੋਏ ਕਲੇਸ਼ਾਂ ਦੀ ਗਵਾਹੀ ਭਰੀ। ਇਸ ਨਿਰੰਤਰ ਲਾਗਤਬਾਜ਼ੀ ਨੇ ਕਈ ਵਿਆਪਕ ਸੁਧਾਰ ਲਿਆਂਦੇ (ਪਹਿਲੋਂ ਏਕਾਤਮਕ ਦੇਸ਼ ਨੂੰ ਸੰਘੀ ਬਣਾਇਆ) ਅਤੇ ਨਾਲ ਹੀ ਬਥੇਰੇ ਸਰਕਾਰੀ ਸੰਕਟ ਪੈਦਾ ਕੀਤੇ ਜਿਹਨਾਂ ਵਿੱਚੋਂ 2007 ਤੋਂ 2011 ਵਾਲਾ ਸਭ ਤੋਂ ਨਵਾਂ ਅਤੇ ਵੱਡਾ ਹੈ।

Thumb
1830 ਦੀ ਬੈਲਜੀਅਨ ਕ੍ਰਾਂਤੀ ਦਾ ਕਿੱਸਾ (1834), ਐਜੀਡ ਚਾਰਲਸ ਗੁਸਤਾਵ ਵਾਪਰਸ ਦੁਆਰਾ, ਪੁਰਾਤਨ ਕਲਾ ਦਾ ਅਜਾਇਬਘਰ, ਬ੍ਰਸਲਜ਼
Thumb
ਭਾਈਚਾਰੇ:
     ਫ਼ਲੈਮਿਸ਼ ਭਾਈਚਾਰਾ / ਡੱਚ ਭਾਸ਼ਾਈ ਇਲਾਕਾ ਫ਼ਲੈਮਿਸ਼ ਅਤੇ ਫ਼੍ਰਾਂਸੀਸੀ ਭਾਈਚਾਰਾ / ਦੁਭਾਸ਼ੀਆ ਇਲਾਕਾ      ਫ਼੍ਰਾਂਸੀਸੀ ਭਾਈਚਾਰਾ / ਫ਼੍ਰਾਂਸੀਸੀ ਭਾਸ਼ਾਈ ਇਲਾਕਾ     ਜਰਮਨ ਬੋਲਦਾ ਭਾਈਚਾਰਾ / ਜਰਮਨ ਭਾਸ਼ਾਈ ਇਲਾਕਾ
Thumb
Regions:
     ਫ਼ਲੈਮਿਸ਼ ਇਲਾਕਾ / ਡੱਚ ਭਾਸ਼ਾਈ ਇਲਾਕਾ     ਬ੍ਰਸਲਜ਼ ਰਾਜਧਾਨੀ ਖੇਤਰ / ਦੁਭਾਸ਼ੀਆ ਇਲਾਕਾ      ਵਲੂਨ ਇਲਾਕਾ / ਫ਼੍ਰਾਂਸੀਸੀ ਅਤੇ ਜਰਮਨ ਭਾਸ਼ਾਈ ਇਲਾਕਾ
Remove ads

ਇਤਿਹਾਸ

ਭੂਗੋਲਿਕ ਸਥਿਤੀ

ਸੂਬੇ

ਬੈਲਜੀਅਮ ਦੇਸ਼ ਦੇ ਸੂਬਿਆਂ ਦੀ ਸਾਰਣੀ ਹੇਠਾਂ ਦਿੱਤੇ ਅਨੁਸਾਰ ਹੈ―

ਹੋਰ ਜਾਣਕਾਰੀ #, ਸੂਬਾ ...

ਫੋਟੋ ਗੈਲਰੀ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads