ਬੋਸਨੀਆ ਅਤੇ ਹਰਜ਼ੇਗੋਵੀਨਾ

From Wikipedia, the free encyclopedia

ਬੋਸਨੀਆ ਅਤੇ ਹਰਜ਼ੇਗੋਵੀਨਾ
Remove ads

ਬੋਸਨੀਆ ਅਤੇ ਹਰਜ਼ੇਗੋਵੀਨਾ (ਲਾਤੀਨੀ: Bosna i Hercegovina; ਸਰਬੀਆਈ ਸਿਰੀਲਿਕ: Босна и Херцеговина) ਦੱਖਣ-ਪੂਰਬੀ ਯੁਰਪ ਵਿੱਚ ਬਾਲਕਨ ਪਰਾਇਦੀਪ ਉੱਤੇ ਸਥਿਤ ਇੱਕ ਦੇਸ਼ ਹੈ। ਇਸ ਦੇ ਉੱਤਰ, ਪੱਛਮ ਅਤੇ ਦੱਖਣ ਵੱਲ ਕਰੋਏਸ਼ੀਆ, ਪੂਰਬ ਵੱਲ ਸਰਬੀਆ ਅਤੇ ਦੱਖਣ ਵੱਲ ਮੋਂਟੇਨੇਗਰੋ ਸਥਿਤ ਹੈ। ਬੋਸਨੀਆ ਅਤੇ ਹਰਜ਼ੇਗੋਵੀਨਾ ਲਗਭਗ ਘਿਰਿਆ ਹੋਇਆ ਦੇਸ਼ ਹੈ, ਸਿਰਫ਼ ਏਡਰਿਆਟਿਕ ਸਾਗਰ ਨਾਲ਼ ਲੱਗਦੀ 26 ਕਿਲੋਮੀਟਰ ਲੰਮੀ ਤਟਰੇਖਾ ਨੂੰ ਛੱਡਕੇ, ਜਿਸ ਦੇ ਮੱਧ ਵਿੱਚ ਨਿਊਮ ਸ਼ਹਿਰ ਸਥਿਤ ਹੈ। ਦੇਸ਼ ਦੇ ਅੰਦਰੂਨੀ ਹਿੱਸਿਆਂ ਵਿੱਚ ਮੱਧ-ਦੱਖਣੀ ਹਿੱਸਾ ਪਹਾੜੀ, ਉੱਤਰ-ਪੱਛਮੀ ਹਿੱਸਾ ਪਹਾੜੀ, ਉੱਤਰ-ਪੂਰਬੀ ਹਿੱਸਾ ਮੈਦਾਨੀ ਹੈ। ਮੁਲਕ ਦੇ ਵੱਡੇ ਹਿੱਸੇ ਬੋਸਨੀਆ ਵਿੱਚ ਮੱਧ-ਮਹਾਂਦੀਪੀ ਜਲਵਾਯੂ ਹੈ ਜਿੱਥੇ ਗਰਮ ਗਰਮੀ ਅਤੇ ਸਰਦੀ, ਬਰਫ਼ੀਲੀ ਸਰਦੀਆਂ ਹੁੰਦੀਆਂ ਹਨ। ਦੇਸ਼ ਦੇ ਦੱਖਣੀ ਸਿਰੇ ਉੱਤੇ ਸਥਿਤ ਛੋਟਾ ਹਰਜ਼ੇਗੋਵੀਨਾ ਭੂ-ਮੱਧ ਸਾਗਰੀ ਜਲਵਾਯੂ ਵਾਲਾ ਹੈ। ਬੋਸਨੀਆ ਅਤੇ ਹਰਜ਼ੇਗੋਵੀਨਾ ਦੇ ਕੁਦਰਤੀ ਸੰਸਾਧਨਾਂ ਦੇ ਬਹੁਤ ਜ਼ਿਆਦਾ ਪ੍ਰਚੁਰ ਮਾਤਰਾ ਵਿੱਚ ਹਨ। ਇਹਦੀ ਰਾਜਧਾਨੀ ਸਾਰਾਯੇਵੋ ਹੈ।

Thumb
ਬਾਸਨਿਆ ਅਤੇ ਹਰਜੇਗੋਵਿਨਾ ਦਾ ਝੰਡਾ
Thumb
ਬਾਸਨਿਆ ਅਤੇ ਹਰਜੇਗੋਵਿਨਾ ਦਾ ਨਿਸ਼ਾਨ
Remove ads

ਤਸਵੀਰਾਂ

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads