ਬ੍ਰਿਜ਼ਬਨ

ਕਵੀਨਜ਼ਲੈਂਡ, ਆਸਟਰੇਲੀਆ ਦੀ ਰਾਜਧਾਨੀ From Wikipedia, the free encyclopedia

ਬ੍ਰਿਜ਼ਬਨ
Remove ads

ਬ੍ਰਿਜ਼ਬਨ ਜਾਂ ਬ੍ਰਿਸਬੇਨ /ˈbrɪzbən/[4] ਆਸਟਰੇਲੀਆਈ ਰਾਜ ਕਵੀਨਜ਼ਲੈਂਡ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜੋ ਦੇਸ਼ ਦਾ ਤੀਜਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ। ਇਸ ਮਹਾਂਨਗਰੀ ਇਲਾਕੇ ਦੀ ਅਬਾਦੀ 22 ਲੱਖ ਹੈ[1] ਅਤੇ ਦੱਖਣ-ਪੂਰਬੀ ਕਵੀਨਜ਼ਲੈਂਡ ਬਹੁਨਗਰੀ ਇਲਾਕੇ, ਜਿਸਦਾ ਕੇਂਦਰ ਬ੍ਰਿਜ਼ਬਨ ਹੈ, ਦੀ ਅਬਾਦੀ 30 ਲੱਖ ਤੋਂ ਵੱਧ ਹੈ।[1] ਇਸ ਸ਼ਹਿਰ ਦਾ ਨਾਮ ਸਰ ਥਾਮਸ ਬ੍ਰਿਸਬੇਨ ਤੋਂ ਰੱਖਿਆ ਗਿਆ। 1824 ਵਿੱਚ ਸ਼ਹਿਰ ਤੋਂ 40 ਕਿਲੋਮੀਟਰ ਉੱਤਰ ਵਿੱਚ ਤਾਜ਼ੀਰੀ ਸਜ਼ਾ ਯਾਫ਼ਤਾ ਵਿਅਕਤੀਆਂ ਲਈ ਨਵੀਂ ਆਬਾਦੀ ਰੈੱਡਕਲਫ਼ ਕਾਇਮ ਕੀਤੀ ਗਈ ਜਿਸ ਨੂੰ 1825 ਵਿੱਚ ਬ੍ਰਿਸਬੇਨ ਟਰਾਂਸਫਰ ਕੀਤਾ ਗਿਆ ਅਤੇ 1842 ਵਿੱਚ ਇਥੋਂ ਦੇ ਬਾਸ਼ਿੰਦਿਆਂ ਨੂੰ ਆਜ਼ਾਦ ਕਰ ਦਿਤਾ ਗਿਆ। 1859 ਵਿੱਚ ਇੱਕ ਅਲਿਹਦਾ ਨਵ ਆਬਾਦੀ ਕਰਾਰ ਦਿੱਤੇ ਜਾਣ ਤੇ ਇਸ ਨੂੰ ਕਵੀਨਜ਼ਲੈਂਡ ਦੀ ਰਾਜਧਾਨੀ ਕਰਾਰ ਦਿੱਤਾ ਗਿਆ। ਦੂਸਰੀ ਵੱਡੀ ਜੰਗ ਤੱਕ ਇਹ ਸ਼ਹਿਰ ਇੰਤਹਾਈ ਸੁਸਤ ਰਫ਼ਤਾਰੀ ਨਾਲ ਤਰੱਕੀ ਕਰ ਰਿਹਾ ਸੀ, ਲੇਕਿਨ ਜੰਗ ਵਿੱਚ ਇਸ ਦੇ ਅਹਿਮ ਰੋਲ ਦੇ ਕਾਰਨ ਇਸਨੂੰ ਕਾਫ਼ੀ ਤਰੱਕੀ ਮਿਲੀ। ਦੂਸਰੀ ਵੱਡੀ ਜੰਗ ਵਿੱਚ ਸ਼ਹਿਰ ਨੇ ਇਤਿਹਾਦੀਆਂ ਦੇ ਲਈ ਦੱਖਣ-ਪੱਛਮੀ ਪੈਸੀਫਿਕ ਦੇ ਜਨਰਲ ਡੌਗਲਸ ਮੈਕ ਆਰਥਰ ਲਈ ਹੈੱਡਕੁਆਟਰਜ ਵਜੋਂ ਕੇਂਦਰੀ ਰੋਲ ਨਿਭਾਇਆ।

ਵਿਸ਼ੇਸ਼ ਤੱਥ ਬ੍ਰਿਜ਼ਬਨBrisbane ਕਵੀਨਜ਼ਲੈਂਡ, ਗੁਣਕ ...
Remove ads

ਬ੍ਰਿਸਬੇਨ ਨੇ ਹਾਲ ਹੀ ਵਿੱਚ (1982) ਕਾਮਨਵੈਲਥ ਖੇਲ ਅਤੇ 1988 ਦੇ ਸੰਸਾਰ ਮੇਲੇ (World Expo) ਦੀ ਮੇਜ਼ਬਾਨੀ ਕੀਤੀ। ਜਦਕਿ 2001 ਵਿੱਚ ਗੁੱਡਵਿਲ ਖੇਲ (Goodwill Games) ਵੀ ਇੱਥੇ ਹੋਏ।

Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads