ਬੰਗਾਲ ਦਾ ਕਾਲ (1943)
From Wikipedia, the free encyclopedia
Remove ads
1943 ਦਾ ਬੰਗਾਲ ਦਾ ਕਾਲ (ਬੰਗਾਲੀ: পঞ্চাশের মন্বন্তর) ਵੰਡ ਤੋਂ ਪਹਿਲਾਂ ਦੇ ਬਰਤਾਨਵੀ ਭਾਰਤ ਦੇ ਬੰਗਾਲ ਸੂਬੇ (ਅੱਜ-ਕੱਲ੍ਹ ਪੱਛਮੀ ਬੰਗਾਲ, ਉੜੀਸਾ, ਬਿਹਾਰ ਅਤੇ ਬੰਗਲਾਦੇਸ਼) ਵਿੱਚ ਦੂਜੇ ਵਿਸ਼ਵ ਯੁੱਧ ਦੌਰਾਨ ਬਰਮਾ ਦੇ ਜਪਾਨੀ ਕਬਜ਼ੇ ਤੋਂ ਬਾਅਦ ਪਿਆ ਸੀ। ਇਹ ਲਗਪਗ 30 ਲੱਖ ਜ਼ਿੰਦਗੀਆਂ ਨਿਗਲ ਗਿਆ ਸੀ।[1][2] ਬੰਗਾਲ ਦੀ 60.3 ਲੱਖ ਆਬਾਦੀ ਵਿੱਚੋਂ ਭੁੱਖਮਰੀ, ਕੁਪੋਸ਼ਣ ਅਤੇ ਬੀਮਾਰੀ ਨਾਲ ਹੋਏ ਜਾਨੀ ਨੁਕਸਾਨ ਦੇ ਅੰਦਾਜ਼ੇ ਆਮ ਤੌਰ 'ਤੇ 15 ਅਤੇ 40 ਲੱਖ ਦੇ ਵਿਚਕਾਰ ਹਨ।[3] ਪੀੜਤਾਂ ਵਿੱਚੋਂ ਅੱਧੇ ਲੋਕਾਂ ਦੀ ਮੌਤ ਦਸੰਬਰ 1943 ਵਿੱਚ ਭੋਜਨ ਉਪਲੱਬਧ ਹੋ ਜਾਣ ਦੇ ਬਾਅਦ ਬੀਮਾਰੀ ਨਾਲ ਹੋਈ।[4] ਆਮ ਤੌਰ 'ਤੇ ਇਹ ਸਮਝਿਆ ਜਾਂਦਾ ਹੈ ਕਿ ਉਸ ਵੇਲੇ ਦੇ ਦੌਰਾਨ ਭੋਜਨ ਦੇ ਉਤਪਾਦਨ ਵਿੱਚ ਗੰਭੀਰ ਕਮੀ ਆ ਗਈ ਸੀ ਅਤੇ ਇਸ ਨੂੰ ਬੰਗਾਲ ਤੋਂ ਅਨਾਜ ਦੀ ਬਰਾਮਦ ਜਾਰੀ ਰੱਖਣ ਨੀਤੀ ਨੇ ਹੋਰ ਗੰਭੀਰ ਬਣਾ ਦਿੱਤਾ ਸੀ।[5][6] ਐਪਰ ਅਮਰਤੀਆ ਸੇਨ ਦੇ ਅਨੁਸਾਰ 1943 ਵਿੱਚ ਭੋਜਨ ਦੇ ਉਤਪਾਦਨ ਵਿੱਚ ਕੋਈ ਮਹੱਤਵਪੂਰਨ ਕਮੀ ਨਹੀਂ ਸੀ ਹੋਈ (ਅਸਲ ਵਿੱਚ ਭੋਜਨ ਉਤਪਾਦਨ 1941 ਦੇ ਮੁਕਾਬਲੇ ਵਧੇਰੇ ਸੀ)।[3] ਪਿਛਲੇ ਬੰਗਾਲ ਦੇ ਕਾਲਾਂ ਦੇ ਵਾਂਗ,[7] ਸਭ ਤੋਂ ਵੱਧ ਮੌਤਾਂ ਪਹਿਲਾਂ ਤੋਂ ਗਰੀਬ ਲੋਕਾਂ ਵਿੱਚ ਨਹੀਂ ਹੋਈਆਂ, ਸਗੋਂ ਕਾਰੀਗਰ ਅਤੇ ਛੋਟੇ ਵਪਾਰੀ ਵਰਗ ਵਿੱਚ ਹੋਈਆਂ, ਜਿਹਨਾਂ ਦੀ ਆਮਦਨ ਬੰਦ ਹੋ ਗਈ ਕਿਉਂਕਿ ਲੋਕ ਹੁਣ ਸਾਰਾ ਪੈਸਾ ਭੋਜਨ ਤੇ ਖ਼ਰਚ ਦਿੰਦੇ ਸੀ ਅਤੇ ਮੋਚੀ, ਤਰਖਾਣ, ਆਦਿ ਤੋਂ ਕੰਮ ਨਹੀਂ ਕਰਵਾਉਂਦੇ ਸੀ।[8]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads