ਬਚਿੱਤਰ ਸਿੰਘ
ਸਿੱਖ ਸ਼ਹੀਦ From Wikipedia, the free encyclopedia
Remove ads
ਭਾਈ ਬਚਿੱਤਰ ਸਿੰਘ (6 ਮਈ 1664 – 22 ਦਸੰਬਰ 1705) ਇੱਕ ਸਿੱਖ ਯੋਧਾ[1] ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਥਾਪੇ ਜਰਨੈਲ ਸਨ। ਉਹਨਾਂ ਨੂੰ ਸਿੱਖ ਇਤਿਹਾਸ ਵਿੱਚ ਇੱਕ ਬਹਾਦਰ ਯੋਧੇ ਵੱਜੋਂ ਯਾਦ ਕੀਤਾ ਜਾਂਦਾ ਹੈ। ਉਹਨਾਂ ਦੇ ਪਿਤਾ ਭਾਈ ਮਨੀ ਸਿੰਘ ਜੀ ਸਨ ਅਤੇ ਉਹ ਅਲੀਪੁਰ ਰਿਆਸਤ, ਮੁਲਤਾਨ ਨਾਲ ਸਬੰਧ ਰੱਖਦੇ ਸਨ।[2]
ਪਰਿਵਾਰਕ ਪਿਛੋਕੜ
ਭਾਈ ਬਚਿੱਤਰ ਸਿੰਘ ਸਿੱਖ ਪਰਿਵਾਰ ਵਿੱਚੋਂ ਸਨ ਅਤੇ ਭਾਈ ਮਨੀ ਸਿੰਘ ਦੇ ਸਪੁੱਤਰ ਸਨ। [3]
ਅਨੰਦਪੁਰ ਦੀ ਦੂਜੀ ਜੰਗ ਸਮੇਂ
ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਨਾਲ ਸਿੱਖਾਂ ਦਾ ਇੱਕ ਛੋਟਾ ਦਸਤਾ ਲੋਹਗੜ੍ਹ ਦੇ ਕਿਲ੍ਹੇ ਅੰਦਰ ਮੌਜੂਦ ਸਨ ਜਦੋਂ ਉਹਨਾਂ ਉੱਤੇ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਅਤੇ ਹਿੰਦੂ ਪਹਾੜੀ ਰਾਜਿਆਂ ਦੀਆਂ ਵੱਡੀਆਂ ਫ਼ੌਜਾਂ ਨੇ ਧਾਵਾ ਬੋਲ ਦਿੱਤਾ। ਗਿਣਤੀ ਵਿੱਚ ਜ਼ਿਆਦਾ ਹੋਣ ਦੇ ਬਾਵਜੂਦ ਉਹ ਕਿਲ੍ਹੇ ਅੰਦਰ ਸੰਨ੍ਹ ਨਾ ਲਾ ਸਕੇ। ਇਸ ਕਰਕੇ ਉਹਨਾਂ ਨੇ ਇੱਕ ਸੰਜੋਅ ਨਾਲ ਢਕੇ ਸ਼ਰਾਬ ਨਾਲ ਮਸਤ ਹਾਥੀ ਨੂੰ ਵਰਤ ਕੇ ਕਿਲ੍ਹੇ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ ਕੀਤੀ। ਗੁਰੂ ਗੋਬਿੰਦ ਸਿੰਘ ਜੀ ਦੂਣੀ ਚੰਦ ਨੂੰ ਹਾਥੀ ਦਾ ਮੁਕਾਬਲਾ ਕਰਨ ਲਈ ਆਖਿਆ ਤਾਂ ਮੁਕਾਬਲਾ ਨਹੀਂ ਕੀਤਾ ਡਰ ਕੇ ਕੰਧ ਟੱਪ ਕੇ ਭੱਜ ਗਿਆ । ਕੰਧ ਟੱਪਦਿਆਂ ਉਸਦੀ ਲੱਤ ਟੁੱਟ ਗਈ ਅਤੇ ਅਗਲੇ ਰਸਤੇ ਜਾਂਦਿਆ ਸੱਪ ਲੜ ਗਿਆ ਤੇ ਮੌਤ ਹੋ ਗਈ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਬਚਿੱਤਰ ਸਿੰਘ ਜੀ ਨੂੰ ਹਾਥੀ ਦਾ ਮੁਕਾਬਲਾ ਕਰਨ ਲਈ ਭੇਜਿਆ। ਭਾਈ ਸਾਹਿਬ ਨੇ ਘੋੜੇ ਉੱਤੇ ਚੜ੍ਹ ਕੇ ਨਾਗਣੀ ਦਾ ਐਸਾ ਵਾਰ ਕੀਤਾ ਕਿ ਨਾਗਣੀ ਹਾਥੀ ਦਾ ਸੰਜੋਅ ਚੀਰਦੀ ਹੋਈ ਉਸਦੇ ਮੱਥੇ ਵਿੱਚ ਜਾ ਵੱਜੀ। ਜ਼ਖ਼ਮੀ ਹਾਥੀ ਚੰਘਿਆੜਦਾ ਹੋਇਆ ਪਿੱਛੇ ਮੁੜ ਗਿਆ ਅਤੇ ਚੜ੍ਹ ਕੇ ਆਈਆਂ ਫ਼ੌਜਾਂ ਦਾ ਬਹੁਤ ਨੁਕਸਾਨ ਕੀਤਾ। ਇਸ ਤਰ੍ਹਾਂ ਇਹ ਮੁਕਾਬਲਾ ਸਿੱਖਾਂ ਦੇ ਪੱਖ ਦਾ ਹੋ ਨਿੱਬੜਿਆ।
Remove ads
ਮੌਤ
ਭਾਈ ਬਚਿੱਤਰ ਸਿੰਘ ਜ਼ਖ਼ਮਾਂ ਦੀ ਤਾਬ ਨਾ ਝੇਲਦੇ ਹੋਏ 8 ਦਸੰਬਰ 1705 ਨੂੰ ਚੱਲ ਵਸੇ। ਅਗਲੀ ਰਾਤ ਨਿਹੰਗ ਖਾਨ ਨੇ ਗੁਪਤ ਤਰੀਕੇ ਨਾਲ ਭਾਈ ਸਾਹਿਬ ਦੀ ਦੇਹ ਦਾ ਸੰਸਕਾਰ ਕਰ ਦਿੱਤਾ।
ਹਵਾਲੇ
Wikiwand - on
Seamless Wikipedia browsing. On steroids.
Remove ads