ਭਾਈ ਰੂਪ ਚੰਦ
From Wikipedia, the free encyclopedia
Remove ads
ਭਾਈ ਰੂਪ ਚੰਦ (27 ਅਪ੍ਰੈਲ 1671-1766 ਬਿਕਰਮੀ) ਉਨ੍ਹਾਂ ਦਾ ਜਨਮ ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਆਸ਼ੀਰਵਾਦ ਦੁਆਰਾ ਮਾਤਾ ਸੂਰਤੀ ਜੀ ਦੀ ਕੁੱਖੋਂ ਬਾਬਾ ਸਿਧੂ ਜੀ ਦੇ ਘਰ 27 ਅਪ੍ਰੈਲ 1671 ਵਿੱਚ ਨਾਨਕੇ ਪਿੰਡ ਵਡਾਘਰ, ਜ਼ਿਲ੍ਹਾ ਮੋਗਾ ਵਿਖੇ ਹੋਇਆ। ਬਾਬਾ ਸਿਧੂ ਜੀ ਸੁਲਤਾਨ ਦੇ ਪੁਜਾਰੀ ਸਨ ਅਤੇ ਬੀਬੀ ਸੂਰਤੀ ਜੀ ਆਪਣੇ ਪਿਤਾ ਭਾਈ ਆਕਲ ਜੀ ਦੇ ਨਾਲ ਗੁਰੂ ਸੇਵਾ ਵਿੱਚ ਲੀਨ ਰਹਿੰਦੇ ਸਨ। ਨਾਜ਼ੁਕ ਰਿਸ਼ਤੇ ਦੇ ਕਜੋੜ ਨੂੰ ਵੇਖਦੇ ਹੋਏ ਅੰਤਰਜਾਮੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਪਿੰਡ ਵਡੇਘਰ ਅਤੇ ਡਰੋਲੀ ਦੇ ਵਿਚਕਾਰ ਦੀਵਾਨ ਸਜਾਇਆ। ਜਿੱਥੇ ਬੀਬੀ ਜੀ ਨੂੰ ਗੁਰੂ ਜੀ ਨੇ ਵਰ ਦਿੱਤਾ ਕਿ ਲੋਕ ਸਿੱਖੀ ਤੇਰੇ ਘਰ ਤੋਂ ਲੈ ਕੇ ਜਾਣਗੇ।
਼
Remove ads
ਵਰ
ਇਸ ਤੋਂ ਇਲਾਵਾ ਸੇਵਾ ਤੇ ਸਿਮਰਨ ਤੋਂ ਖ਼ੁਸ਼ ਹੋ ਕੇ ਭਾਈ ਜੀ ਨੂੰ ਗੱਡਿਆਂ ਦਾ ਧਨੀ ਦੀ ਉਪਾਧੀ, ਜ਼ਬਾਨ-ਤਲਵਾਰ ਦਾ ਵਰ, ਲੰਗਰ ਦਾ ਵਰ, ਹੱਥ ਤੇਰਾ ਤੇ ਗੀਝਾ ਮੇਰਾ ਆਦਿ ਦੇ ਵਰ ਦਿੱਤੇ।
ਗੁਰੂ ਸਿੱਖ ਪ੍ਰੇਮ
ਇੱਥੇ ਹੀ ਬਸ ਨਹੀਂ ਭਾਈ ਰੂਪ ਚੰਦ ਜੀ ਨੇ ਗੁਰੂ ਪ੍ਰੇਮ ਦੀ ਡੋਰ ਪਾ ਕੇ ਗੁਰੂ ਜੀ ਨੂੰ ਡਰੋਲੀ ਭਾਈ ਤੋਂ 45 ਕਿਲੋਮੀਟਰ ਦੀ ਦੂਰੀ ਤੋਂ ਪਿਆਰ ਵਿੱਚ ਭਿੱਜਿਆ ਜਲ, ਤੁਕਲਾਣੀ ਆ ਕੇ ਪੀਣ ਲਈ ਮਜਬੂਰ ਹੀ ਨਹੀਂ ਕੀਤਾ, ਸਗੋਂ ਆਪ ਪ੍ਰਤੱਖ ਜਲ ਛਕਾਇਆ ਤੇ ਉਨ੍ਹਾਂ ਤੋਂ ਆਪ ਛਕਿਆ। 1634 ਈਸਵੀ ਵਿੱਚ ਸਿੱਖਾਂ ਅਤੇ ਮੁਗਲਾਂ ਦੀ ਜੰਗ ਵਿੱਚ ਦੋਹਾਂ ਫ਼ੌਜਾਂ ਦੇ ਸਿਪਾਹੀਆਂ ਨੂੰ ਜਲ ਛਕਾ ਕੇ ਰੈਡਕਰਾਸ ਦਾ ਮੋਢੀ ਹੋਣ ਦਾ ਮਾਣ ਪ੍ਰਾਪਤ ਕੀਤਾ। ਬਾਬਾ ਜੀ ਦੀ ਭਗਤੀ ਐਨੀ ਪ੍ਰਬਲ ਸੀ ਕਿ ਉਨ੍ਹਾਂ ਨੂੰ ਚਾਰ ਗੁਰੂ ਸਾਹਿਬਾਨ ਦੇ ਦਰਸ਼ਨ ਹੀ ਪ੍ਰਾਪਤ ਨਹੀਂ ਹੋਏ, ਸਗੋਂ ਉਨ੍ਹਾਂ ਨੇ ਸੇਵਾ ਤੇ ਸਿਮਰਨ ਦੁਆਰਾ ਅਨੇਕਾਂ ਵਰ ਵੀ ਪ੍ਰਾਪਤ ਕੀਤੇ।
Remove ads
ਦੋ ਪੁੱਤਰਾਂ ਦਾ ਗੁਰੁ ਦੀ ਸੇਵਾ 'ਚ ਭੇਟ
ਬਾਬਾ ਜੀ ਨੇ ਆਪਣੇ ਦੋ ਪੁੱਤਰ (ਧਰਮ ਸਿੰਘ ਅਤੇ ਪਰਮ ਸਿੰਘ)ਸਰਬੰਸਦਾਨੀ ਅਤੇ ਖਾਲਸਾ ਪੰਥ ਲਈ ਦੀਨਾ ਸਾਹਿਬ ਭੇਟਾ ਕੀਤੇ, ਜਿਨ੍ਹਾਂ ਨੇ ਗੁਰੂ ਜੀ ਦੀ ਸੇਵਾ ਨਾਂਦੇੜ ਤਕ ਕੀਤੀ।
ਭਾਈ ਰੂਪਾ
ਗੁਰੁ ਹਰਗੋਬਿੰਦ ਸਾਹਿਬ ਜੀ ਨੇ ਭਾਈ ਰੂਪ ਚੰਦ ਜੀ ਦੇ ਨਾਲ ਭਾਈ ਰੂਪਾ ਪਿੰਡ ਦੀ ਮੋੜੀ 1686 ਗੱਡੀ।
ਭਾਈ ਰੂਪ ਚੰਦ ਜੀ ਸੰਮਤ 1766 ਬਿ´ਮੀ ਨੂੰ ਆਪਣੇ ਪਿਆਰੇ ਗੁਰੂ ਦਾ ਵਿਛੋੜਾ ਨਾ ਸਹਾਰਦੇ ਹੋਏ ਸੱਚਖੰਡ ਨੂੰ ਪਿਆਨਾ ਕਰ ਗਏ।
Wikiwand - on
Seamless Wikipedia browsing. On steroids.
Remove ads