ਮੋਗਾ, ਪੰਜਾਬ

ਭਾਰਤੀ ਪੰਜਾਬ ਦਾ ਸ਼ਹਿਰ From Wikipedia, the free encyclopedia

Remove ads

ਮੋਗਾ (ਅੰਗ੍ਰੇਜ਼ੀ: Moga) ਭਾਰਤ ਦੇ ਪੰਜਾਬ ਦਾ ਇੱਕ ਸ਼ਹਿਰ ਹੈ ਅਤੇ ਇਹ ਇੱਕ ਜ਼ਿਲ੍ਹਾ ਵੀ ਹੈ। ਇਹ ਸ਼ਹਿਰ ਪੰਜਾਬ ਦੇ ਮਾਲਵਾ ਖੇਤਰ ਵਿੱਚ ਪੈਂਦਾ ਹੈ। ਮੋਗਾ 17ਵਾਂ ਜ਼ਿਲ੍ਹਾ ਹੈ ਜੋ 24 ਨਵੰਬਰ 1995 ਨੂੰ ਪੰਜਾਬ ਰਾਜ ਦੇ ਨਕਸ਼ੇ ਉੱਤੇ ਖਿੱਚਿਆ ਗਿਆ ਸੀ। ਇਸ ਤੋਂ ਪਹਿਲਾਂ, ਮੋਗਾ ਫਰੀਦਕੋਟ ਜ਼ਿਲ੍ਹੇ ਦਾ ਉਪ-ਡਿਵੀਜ਼ਨ ਸੀ। ਮੋਗਾ ਸ਼ਹਿਰ ਫਿਰੋਜਪੁਰ-ਲੁਧਿਆਣਾ ਰੋਡ ਤੇ ਸਥਿਤ ਹੈ। ਧਰਮਕੋਟ ਬਲਾਕ ਦਾ ਖੇਤਰ ਮੋਗਾ ਜ਼ਿਲੇ ਵਿੱਚ 150 ਪਿੰਡਾਂ ਨਾਲ ਉਭਰਿਆ ਹੈ।

ਵਿਸ਼ੇਸ਼ ਤੱਥ ਮੋਗਾ, ਦੇਸ਼ ...
Remove ads

ਸ਼ਹਿਰ

ਮੋਗਾ ਸ਼ਹਿਰ ਰੇਲ ਮਾਰਗ ਰਾਹੀਂ ਇਕ ਪਾਸੇ ਫਿਰੋਜ਼ਪੁਰ ਅਤੇ ਦੂਜੇ ਪਾਸੇ ਲੁਧਿਆਣੇ ਨਾਲ ਜੁੜਿਆ ਹੋਇਆ ਹੈ। ਸੜਕਾਂ ਰਾਹੀਂ ਇਹ ਫਿਰੋਜ਼ਪੁਰ, ਫ਼ਰੀਦਕੋਟ, ਲੁਧਿਆਣਾ ਅਤੇ ਸੰਗਰੂਰ ਤੋਂ ਇਲਾਵਾ ਮੋਗਾ ਜ਼ਿਲ੍ਹੇ ਦੇ ਬਾਕੀ ਕਸਬਿਆਂ ਅਤੇ ਪਿੰਡਾਂ ਨਾਲ ਵੀ ਜੁੜਿਆ ਹੋਇਆ ਹੈ। ਮੋਗਾ ਸ਼ਹਿਰ ਦੀ ਮੁੱਖ ਪਛਾਣ ਇਥੇ ਸਥਾਪਤ ਨੈਸਲੇ ਫੂਡ ਸਪੈਸ਼ਲਿਸਟ ਲਿਮਿਟਿਡ ਕਰ ਕੇ ਹੈ। ਨੈਸਲੇ ਵੱਲੋਂ ਦੁੱਧ ਅਤੇ ਦੁੱਧ ਦੀਆਂ ਵਸਤਾਂ ਅਤੇ ਮੈਗੀ ਆਦਿ ਬਣਾਏ ਜਾਂਦੇ ਹਨ। ਇਸ ਸ਼ਹਿਰ ਨੇ ਰੂਸ, ਇੰਗਲੈਂਡ, ਅਮਰੀਕਾ, ਮਲੇਸ਼ੀਆ, ਥਾਈਲੈਂਡ, ਪੋਲੈਂਡ ਆਦਿ ਦੇਸ਼ਾਂ ਨੂੰ ਮੋਟਰ ਕਲਪੁਰਜ਼ੇ, ਕਪਾਹ ਦੇ ਬੀਜ, ਤੇਲ ਦੇ ਬੀਜ, ਮੇਵੇ ਆਦਿ ਨਿਰਯਾਤ ਕੀਤੇ ਹਨ।

ਇਥੇ ਦੇਸ਼ ਦੀ ਇਕ ਬਹੁਤ ਹੀ ਮਹੱਤਵਪੂਰਨ ਅਨਾਜ ਮੰਡੀ ਹੈ ਜਿਥੇ ਕਣਕ, ਚੌਲ, ਦਾਲਾਂ, ਤੇਲ ਦੇ ਬੀਜ, ਕਪਾਹ ਆਦਿ ਦੇ ਵਾਧੂ ਭੰਡਾਰ ਵਿਕਰੀ ਲਈ ਲਿਆਏ ਜਾਂਦੇ ਹਨ। ਸਿਹਤ ਪੱਖੋਂ ਇਸ ਸ਼ਹਿਰ ਵਿਚ ਇਕ ਹਸਪਤਾਲ, ਪਰਿਵਾਰ ਨਿਯੋਜਨ ਕੇਂਦਰ, ਆਯੁਰਵੈਦਿਕ ਅਤੇ ਐਲੋਪੈਥਿਕ ਡਿਸਪੈਂਸਰੀਆਂ ਮੌਜੂਦ ਹਨ।

ਇਸ ਸ਼ਹਿਰ ਵਿਚ ਪ੍ਰਾਇਮਰੀ, ਮਿਡਲ, ਸੈਕੰਡਰੀ, ਸਕੂਲ ਤੋਂ ਇਲਾਵਾ ਸਾਇੰਸ, ਆਰਟਸ ਐਜੂਕੇਸ਼ਨ ਅਤੇ ਆਯੁਰਵੈਦਿਕ ਕਾਲਜ ਦੇ ਇਲਾਵਾ ਉਦਯੋਗਿਕ ਸਿਖਲਾਈ ਸੰਸਥਾ ਵੀ ਮੌਜੂਦ ਹੈ। ਰੀਡਿੰਗ ਰੂਮ ਦੀ ਸਹੂਲਤ ਸਹਿਤ ਦੋ ਪਬਲਿਕ ਲਾਇਬ੍ਰੇਰੀਆਂ ਵੀ ਹਨ।

Remove ads
Loading content...
Loading related searches...

Wikiwand - on

Seamless Wikipedia browsing. On steroids.

Remove ads