ਭਾਰਤੀ ਸਿੰਘ
ਭਾਰਤੀ ਅਦਾਕਾਰਾ From Wikipedia, the free encyclopedia
Remove ads
ਭਾਰਤੀ ਸਿੰਘ (ਜਨਮ 3 ਜੁਲਾਈ 1984) ਇੱਕ ਭਾਰਤੀ ਕੋਮੇਡੀਅਨ ਅਤੇ ਅਭਿਨੇਤਰੀ[1] ਹੈ। ਉਸਦਾ ਸੰਬੰਧ ਅੰਮ੍ਰਿਤਸਰ, ਪੰਜਾਬ, ਭਾਰਤ ਨਾਲ ਹੈ। ਉਸ ਨੇ ਕਈ ਕਾਮੇਡੀ ਸ਼ੋਆਂ ਵਿੱਚ ਕੰਮ ਕੀਤਾ ਹੈ ਅਤੇ ਬਹੁਤ ਸਾਰੇ ਅਵਾਰਡ ਸ਼ੋਅ ਵੀ ਹੋਸਟ ਕੀਤੇ ਹਨ। ਉਸ ਨੇ ਰਿਐਲਿਟੀ ਸ਼ੋਅ ਝਲਕ ਦਿਖਲਾ ਜਾ (2012), ਨਚ ਬਲੀਏ 8 (2017) ਅਤੇ "ਫੀਅਰ ਫੈਕਟਰ: ਖਤਰੋਂ ਕੇ ਖਿਲਾੜੀ 9" (2019) ਵਿੱਚ ਹਿੱਸਾ ਲਿਆ। ਦਸੰਬਰ 2019 ਤੱਕ, ਉਹ "ਖਤਰਾ ਖਤਰਾ ਖਤਰਾ" 'ਚ ਦਿਖਾਈ ਦਿੱਤੀ, ਇੱਕ ਅਜਿਹਾ ਸ਼ੋਅ ਜਿਸ ਵਿੱਚ ਉਸ ਦੇ ਪਤੀ ਹਰਸ਼ ਲਿਮਬਾਚਿਆ ਨੇ ਕਲਰਸ ਟੀ.ਵੀ. 'ਤੇ ਕੰਮ ਕੀਤਾ।
Remove ads
ਮੁੱਢਲਾ ਜੀਵਨ
ਸਿੰਘ ਦੇ ਪਿਤਾ ਨੇਪਾਲੀ ਮੂਲ ਦੇ ਹਨ, ਜਦੋਂ ਕਿ ਉਨ੍ਹਾਂ ਦੀ ਮਾਂ ਇੱਕ ਪੰਜਾਬੀ ਹਿੰਦੂ ਹੈ। ਭਾਰਤੀ ਦੇ ਪਿਤਾ ਦੀ ਮੌਤ ਉਸ ਸਮੇਂ ਹੋਈ ਜਦੋਂ ਉਹ ਦੋ ਸਾਲਾਂ ਦੀ ਸੀ। ਭਾਰਤੀ ਦੇ ਦੋ ਭੈਣ-ਭਰਾ ਹਨ।
ਟੈਲੀਵਿਜਨ ਕੈਰੀਅਰ
ਭਾਰਤੀ ਸਟਾਰ ਵਨ 'ਤੇ ਸਟੈਂਡ-ਅਪ ਕਾਮੇਡੀ ਰਿਐਲਿਟੀ ਸੀਰੀਜ਼ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ (ਸੀਜ਼ਨ 4)' ਦੀ ਦੂਜੀ ਉਪ-ਜੇਤੂ ਰਹੀ, ਜਿੱਥੇ ਉਸ ਨੂੰ ਲਾਲੀ ਨਾਮੀ ਸਟੈਂਡ-ਅਪ ਕਾਮੇਡੀ ਬਾਲ-ਕਿਰਦਾਰ ਦੀ ਪ੍ਰਸ਼ੰਸਾ ਮਿਲੀ। ਉਹ "ਕਾਮੇਡੀ ਸਰਕਸ-3 ਕਾ ਤੜਕਾ" ਅਤੇ ਕਾਮੇਡੀ ਸਰਕਸ ਕੇ ਸੁਪਰਸਟਾਰਜ਼ ਪਰੇਸ਼ ਗਣਤ੍ਰਾ, ਕਾਮੇਡੀ ਸਰਕਸ ਕਾ ਜਾਦੂ ਤੋਂ ਆਪਣੀ ਟੀਮ ਦੇ ਨਾਲ ਕਾਮੇਡੀ ਸਰਕਸ 3 ਕਾ ਤੜਕਾ ਅਤੇ ਕਾਮੇਡੀ ਸਰਕਸ ਮਹਾਂਸਗਰਾਮ ਵਿੱਚ ਸ਼ਾਰਦ ਕੇਲਕਰ ਅਤੇ ਪਰੇਸ਼ ਗਣਤੜਾ ਦੇ ਨਾਲ ਇੱਕ ਭਾਗੀਦਾਰ ਦੇ ਰੂਪ ਵਿੱਚ ਨਜ਼ਰ ਆਈ। 2011 ਵਿੱਚ, ਉਹ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ 'ਤੇ ਜੁਬਲੀ ਕਾਮੇਡੀ ਸਰਕਸ, ਕਾਮੇਡੀ ਸਰਕਸ ਕੇ ਤਾਨਸੇਨ ਅਤੇ ਕਾਮੇਡੀ ਸਰਕਸ ਕਾ ਨਯਾ ਦੌਰ ਵਿੱਚ ਨਜ਼ਰ ਆਈ। ਉਸ ਨੇ ਕ੍ਰਿਸ਼ਨਾ ਅਭਿਸ਼ੇਕ ਦੇ ਨਾਲ ਸ਼ੋਅ "ਕਾਮੇਡੀ ਨਾਈਟਸ ਬਚਾਓ" ਦੀ ਮੇਜ਼ਬਾਨੀ ਕੀਤੀ।
ਸਾਲ 2011 ਵਿੱਚ, ਉਸ ਨੇ ਸਟਾਰ ਪਲੱਸ 'ਤੇ ਟੀ.ਵੀ. ਸੀਰੀਜ਼ 'ਪਿਆਰ ਮੇਂ ਟਵਿਸਟ' ਵਿੱਚ ਕੰਮ ਕੀਤਾ ਅਤੇ ਬਾਅਦ ਵਿੱਚ ਸੈਲੀਬ੍ਰਿਟੀ ਡਾਂਸ ਰਿਐਲਿਟੀ ਸ਼ੋਅ "ਝਲਕ ਦਿਖਲਾ ਜਾ-5" (2012) ਵਿੱਚ ਇੱਕ ਪ੍ਰਤੀਭਾਗੀ ਦੇ ਤੌਰ 'ਤੇ ਦਿਖਾਈ ਦਿੱਤੀ। 2012 ਵਿੱਚ, ਉਸ ਨੇ ਟੈਲੀਵੀਜ਼ਨ ਸ਼ੋਅ "ਸੌ ਸਾਲ ਸਿਨੇਮਾ ਕੇ" ਦੀ ਮੇਜ਼ਬਾਨੀ ਕੀਤੀ, ਜਿਸ ਦਾ ਪ੍ਰੀਮੀਅਰ 15 ਦਸੰਬਰ 2012 ਨੂੰ ਸਟਾਰ ਪਲੱਸ 'ਤੇ ਕਰਨ ਟੈਕਰ, ਰਾਗਿਨੀ ਖੰਨਾ ਅਤੇ ਸ਼ਰੂਤੀ ਉਲਫਤ ਸਮੇਤ ਅਦਾਕਾਰਾਂ ਨਾਲ ਹੋਇਆ ਸੀ. ਉਹ ਮਾਸਟਰਚੇਫ ਇੰਡੀਆ ਸੀਜ਼ਨ 3 'ਤੇ ਬਤੌਰ ਮਹਿਮਾਨ ਸਟਾਰ ਵੀ ਨਜ਼ਰ ਆਈ।[2][3] ਉਹ ਨੱਚ ਬੱਲੀਏ 6 'ਤੇ ਮਹਿਮਾਨ ਸਟਾਰ ਵਜੋਂ ਵੀ ਨਜ਼ਰ ਆਈ ਸੀ।
ਉਸ ਨੇ "ਇੰਡੀਆ'ਸ ਗੌਟ ਟੈਲੇਂਟ-5" (2014), "ਇੰਡੀਆ'ਸ ਗੌਟ ਟੇਲੈਂਟ-6" (2015) ਅਤੇ "ਇੰਡੀਆ'ਸ ਗੌਟ ਟੇਲੈਂਟ-7" (2016) ਵੀ ਹੋਸਟ ਕੀਤਾ ਹੈ। 2017 ਵਿੱਚ, ਉਸ ਨੇ ਸਟਾਰ ਪਲੱਸ ਉੱਤੇ ਰਿਐਲਿਟੀ ਸ਼ੋਅ "ਨੱਚ ਬੱਲੀਏ-8" ਵਿੱਚ ਹਰਸ਼ ਦੇ ਨਾਲ 6ਵਾਂ ਸਥਾਨ ਪ੍ਰਾਪਤ ਕੀਤਾ। 2018 ਵਿੱਚ, ਉਹ ਰਿਐਲਿਟੀ ਸ਼ੋਅ "ਡਾਂਸ ਦੀਵਾਨੇ" (ਸੀਜ਼ਨ 1) ਅਤੇ "ਬਿੱਗ ਬੌਸ" (ਸੀਜ਼ਨ 12) (ਦੋਵੇਂ ਕਲਰਜ਼ ਟੀ.ਵੀ. 'ਤੇ) ਵਿੱਚ ਮਹਿਮਾਨ ਵਜੋਂ ਨਜ਼ਰ ਆਈ। ਉਸੇ ਸਾਲ, ਉਸ ਨੇ ਕਲਰਜ਼ ਟੀ.ਵੀ. 'ਤੇ "ਇੰਡੀਆ'ਸ ਗੌਟ ਟੇਲੈਂਟ 8" ਦੀ ਮੇਜ਼ਬਾਨੀ ਕੀਤੀ ਅਤੇ ਫਿਰ ਸੋਨੀ ਟੀਵੀ 'ਤੇ "ਕਾਮੇਡੀ ਡਰਾਮਾ ਦਿ ਕਪਿਲ ਸ਼ਰਮਾ ਸ਼ੋਅ (ਸੀਜ਼ਨ 2)" ਵਿੱਚ ਟਾਈਟਲੀ ਯਾਦਵ ਦੇ ਰੂਪ ਵਿੱਚ ਦਿਖਾਈ ਦਿੱਤੀ। 2019 ਵਿੱਚ, ਉਸ ਨੇ "ਫੇਅਰ ਫੈਕਟਰ: ਖਤਰੋਂ ਕੇ ਖਿਲਾੜੀ 9" ਵਿੱਚ ਹਿੱਸਾ ਲਿਆ। ਹਾਲਾਂਕਿ ਹਰਸ਼ ਸੱਤਵੇਂ ਹਫਤੇ ਵਿੱਚ ਸ਼ੋਅ ਤੋਂ ਬਾਹਰ ਹੋ ਗਿਆ, ਪਰ ਉਹ ਇੱਕ ਫਾਈਨਲਿਸਟ ਬਣਨ ਵਿੱਚ ਕਾਮਯਾਬ ਰਹੀ ਅਤੇ ਗ੍ਰਾਂਡ ਫਾਈਨਲ ਤੱਕ ਬਣੀ ਰਹੀ। ਉਸ ਨੂੰ ਗ੍ਰੈਂਡ ਫਾਈਨਲ ਤੋਂ ਠੀਕ ਪਹਿਲਾਂ ਬਾਹਰ ਕਰ ਦਿੱਤਾ ਗਿਆ ਸੀ।
ਜਨਵਰੀ 2020 ਵਿੱਚ, ਭਾਰਤੀ ਆਪਣੇ ਪਤੀ ਹਰਸ਼ ਲਿਮਬਾਚੀਆ ਦੇ ਨਾਲ ਮੇਜ਼ਬਾਨ ਦੇ ਤੌਰ 'ਤੇ "ਸੋਨੀ'ਸ ਇੰਡੀਆ'ਸ ਬੇਸਟ ਡਾਂਸਰ" ਦਾ ਹਿੱਸਾ ਬਣੀ।[4]
Remove ads
ਨਿੱਜੀ ਜੀਵਨ
3 ਦਸੰਬਰ 2017 ਨੂੰ, ਭਾਰਤੀ ਨੇ ਲੇਖਕ ਹਰਸ਼ ਲਿਮਬਾਚਿਆ ਨਾਲ ਵਿਆਹ ਕਰਵਾਇਆ।[5] ਸਿੰਘ ਨੂੰ ਪਿਸਟਲ ਵਿੱਚ ਵੀ ਰਾਸ਼ਟਰੀ ਪੱਧਰ ਦੇ ਰੈਂਕ 'ਤੇ ਰੱਖਿਆ ਗਿਆ ਹੈ।[6]
ਪੁਰਸਕਾਰ
ਫਿਲਮੋਗ੍ਰਾਫੀ
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads