ਭੋਜਪੁਰੀ ਬੋਲੀ
ਨੇਪਾਲ ਤੇ ਉੱਤਰੀ-ਪੂਰਬੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਬੋਲੀ ਜਾਂਦੀ From Wikipedia, the free encyclopedia
Remove ads
ਭੋਜਪੁਰੀ ਇੱਕ ਭਾਰਤੀ ਭਾਸ਼ਾ ਹੈ ਜੋ ਭਾਰਤ ੳਤੱਰ ਪ੍ਰਦੇਸ਼ ਦੇ ਪੁਰਬ ਦੇ ਜ਼ਿਲ੍ਹੇ ਜਿਵੇਂ ਗੋਰਖਪੁਰ,ਦੇਵਰਿਆ ਆਦਿ ਤੇ ਬਿਹਾਰ ਸੂਬੇ ਵਿੱਚ ਬੋਲੀ ਜਾਂਦੀ ਹੈ। ਇਹ ਭਾਰਤ ਵਿੱਚ ਦੇਵਨਾਗਰੀ ਲਿਪੀ ਵਿੱਚ ਲਿਖੀ ਜਾਂਦੀ ਹੈ। ਇਹ ਬੋਲੀ ਬਿਹਾਰ ਤੋਂ ਇਲਾਵਾ ਪੂਰਬੀ ਉੱਤਰ ਪ੍ਰਦੇਸ਼, ਝਾਰਖੰਡ ਅਤੇ ਗੁਆਂਢੀ ਦੇਸ ਨੇਪਾਲ ਦੇ ਤਰਾਈ ਖੇਤਰ ਵਿੱਚ ਵੀ ਬੋਲੀ ਜਾਂਦੀ ਹੈ। ਭਾਸ਼ਾਈ ਪਰਵਾਰ ਦੇ ਪੱਧਰ ਉੱਤੇ ਇਹ ਇੱਕ ਆਰੀਆ ਭਾਸ਼ਾ ਹੈ। ਭੋਜਪੁਰੀ ਆਪਣੀ ਸ਼ਬਦਾਵਲੀ ਲਈ ਮੁੱਖ ਤੌਰ 'ਤੇ ਸੰਸਕ੍ਰਿਤ ਅਤੇ ਹਿੰਦੀ ਉੱਤੇ ਨਿਰਭਰ ਹੈ ਕੁੱਝ ਸ਼ਬਦ ਇਸਨੇ ਉਰਦੂ ਕੋਲੋਂ ਵੀ ਉਧਾਰ ਲਏ ਹਨ।
Remove ads
ਬੋਲਣ ਵਰਤਣ ਵਾਲਿਆਂ ਦੀ ਗਿਣਤੀ
ਭੋਜਪੁਰੀ ਜਾਣਨ - ਸਮਝਣ ਵਾਲਿਆਂ ਦਾ ਵਿਸਥਾਰ ਸੰਸਾਰ ਦੇ ਸਾਰੇ ਮਹਾਂਦੀਪਾਂ ਉੱਤੇ ਹੈ ਜਿਸਦਾ ਕਾਰਨ ਬਰਤਾਨਵੀ ਰਾਜ ਦੇ ਦੌਰਾਨ ਉੱਤਰੀ ਭਾਰਤ ਤੋਂ ਅੰਗਰੇਜਾਂ ਦੁਆਰਾ ਲੈ ਜਾਏ ਗਏ ਮਜਦੂਰ ਹਨ ਜਿਹਨਾਂ ਦੇ ਵੰਸ਼ਜ ਹੁਣ ਜਿੱਥੇ ਉਹਨਾਂ ਦੇ ਪੂਰਵਜ ਗਏ ਸਨ ਉਥੇ ਹੀ ਵਸ ਗਏ ਹਨ। ਇਨ੍ਹਾਂ ਵਿੱਚ ਸੂਰੀਨਾਮ, ਗੁਯਾਨਾ, ਤਰਿਨੀਦਾਦ ਅਤੇ ਟੋਬੈਗੋ, ਫਿਜੀ ਆਦਿ ਦੇਸ਼ ਪ੍ਰਮੁੱਖ ਹਨ। ਭਾਰਤ ਦੇ ਜਨਗਣਨਾ ਅੰਕੜਿਆਂ ਅਨੁਸਾਰ ਭਾਰਤ ਵਿੱਚ ਲਗਭਗ 3 .3 ਕਰੋੜ ਲੋਕ ਭੋਜਪੁਰੀ ਬੋਲਦੇ ਹਨ। ਪੂਰੇ ਸੰਸਾਰ ਵਿੱਚ ਭੋਜਪੁਰੀ ਜਾਣਨ ਵਾਲਿਆਂ ਦੀ ਗਿਣਤੀ ਲਗਭਗ 5 ਕਰੋੜ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads