ਮਕਲੌਡ ਗੰਜ
From Wikipedia, the free encyclopedia
Remove ads
ਮਕਲੌਡ ਗੰਜ ਭਾਰਤ ਦੇ ਸੂਬੇ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿੱਚ ਮੌਜੂਦ ਧਰਮਸ਼ਾਲਾ ਦਾ ਉੱਪਨਗਰ ਹੈ। ਤਿੱਬਤੀਆਂ ਦੀ ਵੱਡੀ ਅਬਾਦੀ ਕਾਰਨ ਇਹਨੂੰ ਛੋਟਾ ਲ੍ਹਾਸਾ ਜਾਂ ਢਾਸਾ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਤਿੱਬਤੀ ਜਲਾਵਤਨੀ ਸਰਕਾਰ ਦੇ ਹੈੱਡਕੁਆਟਰ ਮਕਲੌਡ ਗੰਜ ਵਿੱਚ ਸਥਿਤ ਹਨ। ਇਸ ਦੀ ਔਸਤ ਉੱਚਾਈ 2,082 ਮੀਟਰ (6,831 ਫੁੱਟ) ਹੈ। ਇਹ ਧੌਲਾਧਾਰ ਸੀਮਾ ਜਿਸ ਦੀ ਸਭ ਤੋਂ ਉੱਚੀ ਚੋਟੀ ਹਨੂੰਮਾਨ ਦਾ ਟਿੱਬਾ ਹੈ, ਪਿੱਛੇ ਸਥਿਤ ਹੈ। ਉਸ ਦੀ ਉੱਚਾਈ ਤਕਰੀਬਨ 5,639 ਮੀਟਰ ਤੇ ਹੈ।[1]
Remove ads
ਨਿਰੁਕਤੀ
ਮੈਕਲੋਡ ਗੰਜ ਦਾ ਨਾਮਕਰਨ ਪੰਜਾਬ ਦੇ ਉੱਪ ਰਾਜਪਾਲ ਸਰ ਡਾਨਲਡ ਫ੍ਰੀਐਲ ਮਕਲੌਡ ਦੇ ਨਾਂ ਉੱਤੇ ਅਧਾਰਤ ਹੈ, ਜਿਸਦਾ ਪਿਛੇਤਰ ਗੰਜ ਉਰਦੂ ਸ਼ਬਦ ਗੁਆਂਢ ਦਾ ਆਮ ਵਰਤਿਆ ਜਾਣ ਵਾਲਾ ਸ਼ਬਦ ਹੈ।[2][3][4]
ਆਵਾਜਾਈ
ਹਵਾਈ
ਸਬਤੋਂ ਨਜ਼ਦੀਕੀ ਹਵਾਈ ਅੱਡਾ ਗੱਗਲ ਹਵਾਈ ਅੱਡਾ ਹੈ ਜੋ ਕੀ ਧਰਮਸ਼ਾਲਾ ਤੋਂ 15 ਕਿਲੋਮੀਟਰ ਦੀ ਦੂਰੀ ਤੇ ਹੈ।
ਰੇਲਵੇ
ਕਾਂਗੜਾ ਘਾਟੀ ਰੇਲਵੇ ਲਾਈਨ ਦਾ ਨਜ਼ਦੀਕੀ ਰੇਲਵੇ ਸਟੇਸ਼ਨ ਕਾਂਗੜਾ ਤੇ ਨਾਗਰੋਤਾ(ਤਕਰੀਬਨ 20 ਕਿਲੋਮੀਟਰ)ਤੇ ਸਤਿਥ ਹਨ। ਸਬਤੋਂ ਨਜ਼ਦੀਕੀ ਰੇਲ ਪਠਾਨਕੋਟ (85 ਕਿਲੋਮੀਟਰ) ਤੇ ਸਤਿਥ ਹੈ।
ਸੈਰ ਸਪਾਟਾ




ਸੈਰ ਸਪਾਟਾ ਇੱਥੇ ਦਾ ਮਹੱਤਵਪੂਰਨ ਉਦਯੋਗ ਹੈ ਪਰ ਇੱਥੇ ਬਹੁਤ ਲੋਕ ਤਿੱਬਤੀ ਬੁੱਧ ਧਰਮ, ਸਭਿਆਚਾਰ, ਸ਼ਿਲਪਕਲਾ ਆਦਿ ਦਾ ਅਧਿਐਨ ਕਰਨ ਲਈ ਆਂਦੇ ਹਨ। ਇਹ ਸ਼ਹਿਰ ਤਿੱਬਤੀ ਸ਼ਿਲਪ-ਵਿੱਦਿਆ ਥੰਗਕਾਸ, ਤਿੱਬਤੀ ਗਲੀਚੇ, ਕੱਪੜੇ, ਸਮਾਰਕਾਂ ਲਈ ਵੀ ਪ੍ਰਸਿੱਧ ਮਨਿਆ ਜਾਂਦਾ ਹੈ।
ਤਿੱਬਤੀ ਟਿਕਾਣੇ
ਸਬਤੋਂ ਮਸ਼ਹੂਰ ਤਿੱਬਤੀ ਟਿਕਾਣਾ ਤਸੁਲਗਖੰਗ ਹੈ ਜੋ ਕਿ ਦਲਾਈ ਲਾਮਾ ਦਾ ਮੰਦਿਰ ਹੈ। ਇਸ ਵਿੱਚ ਸ਼ਕਿਆਮੁਨੀ, ਅਵਾਲੋਕਿਤੇਸਵਰਾ, ਤੇ ਪਦਮਸੰਭਵਾ ਦੀ ਮੂਰਤੀਆਂ ਹਨ। ਬਾਕੀ ਹੋਰ ਤਿੱਬਤੀ ਟਿਕਾਣਿਆਂ ਵਿਚੋ:
- ਨਮਗਯਾਲ ਮੱਠ
- ਤਿੱਬਤਨ ਇੰਸਟੀਚਿਊਟ ਆਫ਼ ਪਰਫ਼ਾਰਮਿੰਗ ਆਰਟਸ[5]
- ਲਾਇਬ੍ਰੇਰੀ ਆਫ਼ ਤਿੱਬਤੀਅਨ ਵਰਕਸ ਐੰਡ ਆਰਚੀਵਸ
- ਗੈਂਗਚੈਨ ਕਯੀਸ਼ੋੰਗ
- ਮਨੀ ਲਖਾੰਗ ਸਤੁਪਾ
- ਨੇਚੁੰਗ ਮੋਨਾਸਟ੍ਰੀ
- ਨੋਰਬੁਲਿੰਗਕਾ ਇੰਸਟੀਚਿਊਟ ਆਦਿ ਹਨ।
ਧਰਮਸ਼ਾਲਾ ਇੰਟਰਨੈਸ਼ਨਲ ਫਿਲਮ ਫੈਸਟੀਵਲ
ਧਰਮਸ਼ਾਲਾ ਇੰਟਰਨੈਸ਼ਨਲ ਫਿਲਮ ਫੈਸਟੀਵਲ ਮੈਕਲਿਓਡਗੰਜ ਵਿੱਚ 2012 ਨਵੰਬਰ ਦੇ ਪਹਿਲੇ ਚਾਰ ਦਿਨਾਂ ਵਿੱਚ ਸ਼ੁਰੂ ਹੋਇਆ ਜਿੱਥੇ ਭਾਰਤੀ ਤੇ ਵਿਸ਼ਵ ਸਿਨੇਮਾ ਫ਼ਿਕਸ਼ਨ, ਦਸਤਾਵੇਜ਼ੀ ਆਦਿ ਦਿਖਾਈ ਜਾਣਦੀ ਹੈ।
ਹੋਰ ਥਾਂਵਾਂ
ਹੋਰ ਨਜ਼ਦੀਕੀ ਅਧਿਆਤਮਿਕ ਆਕਰਸ਼ਣ ਜਿਂਵੇ ਕਿ:
- ਚਿਨਮਾਯਾ ਤਪੋਵਨ
- ਓਸ਼ੋ ਨਿਸਾਰਗਾ
- ਚਾਮੁੰਡਾ
ਤੇ ਇੰਨਾਂ ਤੋ ਇਲਾਵਾ ਹੋਰ ਥਾਂਵਾਂ ਜਿੱਦਾਂ ਕਿ:
ਤਰੀਉਂਦ ਪਹਾੜੀ
ਇਹ ਧਰਮਸ਼ਾਲਾ ਦਾ ਇੱਕ ਦਿਨ ਦੀ ਯਾਤਰਾ ਹੈ ਜੋ ਕਿ ਮੈਕਲਿਓਡਗੰਜ ਤੋਂ 9 ਕਿਲੋਮੀਟਰ ਦੀ ਦੂਰੀ ਤੇ ਹੈ।
ਮਾਰੂਥਲ ਵਿੱਚ ਸੇਂਟ ਜੋਨ
ਇੱਕ ਅੰਗਲੀਕੀ ਚਰਚ ਜੋ ਕਿ ਫ਼ੋਰਸਿਥ ਗੰਜ ਦੇ ਕੋਲ ਜੰਗਲ ਵਿੱਚ ਸਤਿਥ ਹੈ। ਚਰਚ ਦੀ ਨਿਓ-ਗੋਥਿਕ ਪੱਥਰ ਦੀ ਇਮਾਰਤ ਦੀ ਬਣਾਵਟ 1852 ਵਿੱਚ ਹੋਈ ਸੀ. ਇਹ ਥਾਂ ਬ੍ਰਿਟਿਸ਼ ਵਾਇਸਰੋਏ ਲਾਰਡ ਐਲਗਿਨ ਦਾ ਸਮਾਰਕ ਤੇ ਕਬਰਸਤਾਨ ਵੀ ਹੈ। ਇਹ ਚਰਚ ਦੀ ਇਮਾਰਾਤ ਲੇਡੀ ਐਲਗਿਨ ਦੁਆਰਾ ਭੇਟ ਕਿੱਤੇ ਬੇਲਜਿਅਨ ਡੱਬੇ ਦੇ ਕੱਚ ਦੀ ਤਾਕੀਆਂ ਕਾਰਨ ਵੀ ਮਸ਼ਹੂਰ ਮਨਿਆ ਜਾਂਦਾ ਹੈ।
ਡਾਲ ਲੇਕ
ਇੱਕ ਚੋਟੀ ਝੀਲ ਜੋ ਕਿ ਮੈਕਲਿਓਡਗੰਜ ਤੋਂ ਤਿੰਨ ਕਿਲੋਮੀਟਰ ਦੀ ਦੂਰੀ ਤੇ ਹੈ। ਇੱਥੇ ਸਾਲਾਨਾ ਮੇਲਾ ਅਗਸਤ ਜ ਸਤੰਬਰ ਦੇ ਮਹੀਨੇ ਵਿੱਚ ਲਗਦਾ ਹੈ ਤੇ ਗੱਡੀ ਬਰਾਦਰੀ ਦੇ ਲੋਕ ਆਂਦੇ ਹਨ। ਇੱਥੇ ਨਜ਼ਦੀਕ ਹੀ ਇੱਕ ਪੁਰਾਣਾ ਮੰਦਿਰ ਵੀ ਹੈ।
Remove ads
ਗੈਲਰੀ
- Stupa and prayer wheels. Main street, McLeod Ganj
- Main Street, McLeod Ganj
- Bhagsu water fall, McLeod Ganj.
- Moon Light Cafe, McLeod Ganj.
- View of McLeodGanj, winter, 2005.
- Bhagsu's Waterfall, McLeod Ganj, Dharamshala
- View of Dharamshala from Magic View Cafe
- Himalayan View, McLeod Ganj
ਹਵਾਲੇ
Wikiwand - on
Seamless Wikipedia browsing. On steroids.
Remove ads