ਮਧੂਬਾਲਾ

From Wikipedia, the free encyclopedia

Remove ads

ਮਧੂਬਾਲਾ (ਅੰਗਰੇਜ਼ੀ: Madhubala; 19331967) ਦੇ ਨਾਮ ਨਾਲ਼ ਜਾਣੀ ਜਾਂਦੀ ਮੁਮਤਾਜ਼ ਜਹਾਂ ਬੇਗਮ ਦੇਹਲਵੀ ਇੱਕ ਭਾਰਤੀ ਹਿੰਦੀ ਫ਼ਿਲਮੀ ਅਭਿਨੇਤਰੀ ਸੀ।[1] ਉਸਨੇ ਫ਼ਿਲਮ ਬਸੰਤ (1942) ਵਿੱਚ ਇੱਕ ਬਾਲ ਕਿਰਦਾਰ ਨਾਲ਼ ਆਪਣੀ ਅਦਾਕਾਰੀ ਦੀ ਸੁਰੂਆਤ ਕੀਤੀ ਅਤੇ ਫਿਰ ਮਹਿਲ (1949), ਮਿਸਟਰ ਐਂਡ ਮਿਸਿਜ਼ 55 (1955), ਚਲਤੀ ਕਾ ਨਾਮ ਗਾੜੀ (1958) ਅਤੇ ਮੁਗ਼ਲ-ਏ-ਆਜ਼ਮ (1960) ਆਦਿ ਫ਼ਿਲਮਾਂ ਨਾਲ਼ ਉਹ ਫ਼ਿਲਮੀ ਪਰਦੇ ਦੀ ਉੱਘੀ ਅਦਾਕਾਰਾ ਬਣ ਗਈ।

ਵਿਸ਼ੇਸ਼ ਤੱਥ ਮਧੂਬਾਲਾ, ਜਨਮ ...
Remove ads

ਆਰੰਭਕ ਜੀਵਨ

ਮਧੂਬਾਲਾ ਦਾ ਜਨਮ ਬਰਤਾਨਵੀ ਭਾਰਤ ਵਿੱਚ ਦਿੱਲੀ ਵਿਖੇ 14 ਫ਼ਰਵਰੀ 1933 ਨੂੰ ਪਠਾਣ ਪਿਛੋਕੜ ਵਾਲ਼ੇ ਇੱਕ ਮੁਸਲਮਾਨ ਪਰਵਾਰ ਵਿੱਚ ਹੋਇਆ।[1] ਉਸ ਦੇ ਬਚਪਨ ਦਾ ਨਾਮ ਮੁਮਤਾਜ਼ ਬੇਗ਼ਮ ਜਹਾਂ ਦੇਹਲਵੀ ਸੀ। ਉਹ ਮੁਸਲਿਮ ਪਰਿਵਾਰ ਨਾਲ ਸਬੰਧ ਰੱਖਦੀ ਸੀ। ਉਸ ਦੇ ਪਿਤਾ ਦਾ ਨਾਮ ਅਤਾਉੱਲਾ ਖ਼ਾਨ ਸੀ। ਉਹ ਆਪਣੇ ਮਾਤਾ ਪਿਤਾ ਦੇ 11 ਬੱਚਿਆਂ ਵਿੱਚੋਂ 5ਵੀਂ ਸੰਤਾਨ ਸੀ। ਉਸ ਦੇ ਪਿਤਾ ਦੀ ਨੌਕਰੀ ਛੁੱਟ ਜਾਣ ਤੋਂ ਬਾਅਦ ਉਹ ਦਿੱਲੀ ਤੋਂ ਮੁੰਬਈ ਆ ਗਏ। ਉਸ ਦੇ ਪਰਿਵਾਰ ਨੂੰ ਕਾਫ਼ੀ ਸੰਘਰਸ਼ ਦੇ ਦੌਰ ’ਚੋਂ ਲੰਘਣਾ ਪਿਆ। ਮਧੂਬਾਲਾ ਤੇ ਉਸ ਦਾ ਪਿਤਾ ਅਕਸਰ ਬੰਬੇ ਫ਼ਿਲਮ ਸਟੂਡੀਓ ਵਿੱਚ ਕੰਮ ਲੱਭਣ ਜਾਂਦੇ ਸਨ। ਬਾਲੀਵੁੱਡ ਦੀ ਮਾਰਲਿਨ ਮੁਨਰੋ ਵਜੋਂ ਜਾਣੀ ਜਾਂਦੀ ਮਧੂਬਾਲਾ ਨੇ ਬਾਲ ਕਲਾਕਾਰ ਵਜੋਂ 9 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਫ਼ਿਲਮ ਬਸੰਤ (1942) ਵਿੱਚ ਕੰਮ ਕੀਤਾ। ਉਸ ਨੇ ਕਈ ਹੋਰ ਫ਼ਿਲਮਾਂ ਵੀ ਬਾਲ ਕਲਾਕਾਰ ਵਜੋਂ ਕੀਤੀਆਂ। ਦੇਵਿਕਾ ਰਾਣੀ ਉਸ ਦੀ ਅਦਾਕਾਰੀ ਤੋਂ ਪ੍ਰਭਾਵਿਤ ਹੋ ਗਈ ਅਤੇ ਉਸ ਨੇ ਉਸ ਦਾ ਨਾਮ ਮੁਮਤਾਜ਼ ਬੇਬੀ ਤੋਂ ਬਦਲ ਕੇ ਮਧੂਬਾਲਾ ਰੱਖ ਦਿੱਤਾ। ਉਸ ਨੂੰ ਡਾਂਸ, ਸੰਗੀਤ ਦੀ ਸਿੱਖਿਆ ਬਚਪਨ ਵਿੱਚ ਹੀ ਦਿੱਤੀ ਗਈ। ਸਿਰਫ਼ 12 ਸਾਲ ਦੀ ਉਮਰ ਵਿੱਚ ਹੀ ਉਹ ਕਾਰ ਚਲਾਉਣ ਲੱਗ ਪਈ ਸੀ। 1947 ਵਿੱਚ ਕੇਦਾਰ ਸ਼ਰਮਾ ਨੇ ਫ਼ਿਲਮ ‘ਨੀਲ ਕਮਲ’ ਬਣਾਈ ਜਿਸ ਵਿੱਚ ਰਾਜ ਕਪੂਰ ਦੇ ਨਾਲ ਮਧੂਬਾਲਾ ਨੇ ਮੁੱਖ ਭੂਮਿਕਾ ਨਿਭਾਈ। ਇਸ ਫ਼ਿਲਮ ਵਿੱਚ ਉਸ ਨੇ ਸ਼ਾਨਦਾਰ ਅਦਾਕਾਰੀ ਕੀਤੀ।

Remove ads

ਕੰਮ

ਮਧੂਬਾਲਾ ਨੇ ਆਪਣੀ ਅਦਾਕਾਰੀ ਸ਼ੁਰੂਆਤ 1942 ਵਿੱਚ ਫ਼ਿਲਮ ਬਸੰਤ ਵਿੱਚ ਇੱਕ ਬਾਲ ਕਿਰਦਾਰ ਨਾਲ਼ ਕੀਤੀ। ਉਹਨਾਂ ਨੇ ਪਹਿਲਾ ਮੁੱਖ ਕਿਰਦਾਰ 1947 ਵਿੱਚ ਫ਼ਿਲਮ ਨੀਲ ਕਮਲ ਵਿੱਚ ਨਿਭਾਇਆ ਜਿਸ ਵਿੱਚ ਉਹਨਾਂ ਨਾਲ ਰਾਜ ਕੁਮਾਰ ਸਨ। ਇਹ ਫ਼ਿਲਮ ਕੁਝ ਖ਼ਾਸ ਨਹੀਂ ਕਰ ਸਕੀ। ਇਸ ਤੋਂ ਬਾਅਦ ਉਹਨਾਂ ਨੇ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਜਿਹਨਾਂ ਵਿੱਚ ਅਮਰ ਪ੍ਰੇਮ, ਦੇਸ਼ ਸੇਵਾ, ਪਰਾਈ ਆਗ ਅਤੇ ਲਾਲ ਦੁਪੱਟਾ ਸ਼ਾਮਲ ਸਨ ਪਰ ਇਹ ਵੀ ਕੁਝ ਖ਼ਾਸ ਕਾਮਯਾਬ ਨਹੀਂ ਹੋਈਆਂ। ਉਹਨਾਂ ਨੂੰ ਪਹਿਲੀ ਕਾਮਯਾਬੀ ਫ਼ਿਲਮ ਮਹਿਲ (1949) ਤੋਂ ਮਿਲੀ[1] ਜਿਸ ਵਿੱਚ ਉਹਨਾਂ ਦੇ ਨਾਲ਼ ਅਸ਼ੋਕ ਕੁਮਾਰ ਸਨ। ਮਧੂਬਾਲਾ ਨੇ ਫ਼ਿਲਮ ਜਵਾਲਾ, ਸ਼ਰਾਬੀ, ਹਾਫ ਟਿਕਟ, ਬੁਆਏਫਰੈਂਡ, ਪਾਸਪੋਰਟ, ਜਾਅਲੀ ਨੋਟ, ਮਹਿਲੋਂ ਕੇ ਖ਼ਵਾਬ, ਬਰਸਾਤ ਕੀ ਰਾਤ, ਦੋ ਉਸਤਾਦ, ਇਨਸਾਨ ਜਾਗ ਉਠਾ, ਕਲ੍ਹ ਹਮਾਰਾ ਹੈ, ਬਾਗ਼ੀ ਸਿਪਾਹੀ, ਹਾਵੜਾ ਬ੍ਰਿਜ, ਪੁਲੀਸ, ਕਾਲਾ ਪਾਣੀ, ਚਲਤੀ ਕਾ ਨਾਮ ਗਾਡੀ, ਫਾਗੁਨ, ਗੇਟਵੇ ਆਫ਼ ਇੰਡੀਆ, ਏਕ ਸਾਲ, ਯਹੂਦੀ ਕੀ ਲੜਕੀ, ਅਮਰ, ਰੇਲ ਕਾ ਡਿੱਬਾ, ਅਰਮਾਨ, ਸੰਗਦਿਲ, ਸਾਕੀ, ਖ਼ਜ਼ਾਨਾ, ਆਰਾਮ, ਨਾਦਾਨ, ਬਾਦਲ, ਤਰਾਨਾ, ਨਿਰਾਲਾ, ਮਧੂਬਾਲਾ, ਬੇਕਸੂਰ, ਨਿਸ਼ਾਨਾ, ਪਰਦੇਸ, ਅਪਰਾਧੀ ਤੇ ਹੋਰ ਅਨੇਕਾਂ ਫ਼ਿਲਮਾਂ ਵਿੱਚ ਸ਼ਾਨਦਾਰ ਅਦਾਕਾਰੀ ਕੀਤੀ।

Remove ads

ਦਿਲਚਸਪ ਕਿੱਸੇ

ਮਸ਼ਹੂਰ ਸੰਗੀਤਕਾਰ ਐੱਸ ਮਹਿੰਦਰ ਲਿਖਦੇ ਹਨ ਕਿ ਉਸ ਵੇਲ਼ੇ ਦੀ ਮਸ਼ਹੂਰ ਅਦਾਕਾਰਾ ਮਧੂਬਾਲਾ ਮੌਕਾ ਮਿਲਦੇ ਹੀ ਪਰਸ ਵਿਚੋਂ ਨਿੱਕੀ ਜਿਹੀ ਕਿਤਾਬ ਕੱਢਦੀ ਤੇ ਸਿਰ ਢੱਕ ਕੁਝ ਪੜ੍ਹਦੀ ਰਹਿੰਦੀ। ਇੱਕ ਵੇਰ ਕਿਤਾਬ ਖੁੱਲੀ ਰਹਿ ਗਈ ਤਾਂ ਵੇਖਿਆ ਫਾਰਸੀ ਵਿਚ ਜਪੁਜੀ ਸਾਹਿਬ ਸੀ। ਪੁੱਛਿਆ ਤਾਂ ਆਖਣ ਲੱਗੀ ਇੱਕ ਵੇਰ ਭਾਰੀ ਭੀੜ ਬਣ ਗਈ। ਕੋਈ ਰਾਹ ਨਾ ਲੱਭੇ। ਕਿਸੇ ਆਖਿਆ ਨਾਨਕ ਦੀ ਬਾਣੀ ਪੜਿਆ ਕਰ। ਕਿਰਪਾ ਹੋਵੇਗੀ। ਫੇਰ ਵਾਕਿਆ ਹੀ ਕਿਰਪਾ ਹੋਈ ਤੇ ਹੋਰ ਵੀ ਕਿੰਨਾ ਕੁਝ ਮਿਲਿਆ।

ਮਧੂ ਬਾਲਾ ਦੀ ਇੱਕ ਸ਼ਰਤ ਹੁੰਦੀ, "ਸ਼ੂਟਿੰਗ ਲਈ ਭਾਵੇਂ ਜਿਥੇ ਮਰਜੀ ਲੈ ਜਾਵੋ ਪਰ ਬਾਬੇ ਨਾਨਕ ਦੇ ਜਨਮ ਵਾਲੇ ਦਿਨ ਬੰਬਈ ਅੰਧੇਰੀ ਗੁਰੂ ਘਰ ਹਾਜਰੀ ਜਰੂਰ ਲਵਾਉਣੀ ਏ।" ਲੰਗਰਾਂ ਵਿਚ ਵੀ ਤਿਲ ਫੁੱਲ ਭੇਟਾ ਕਰਦੀ। ਉਸਦੀ ਮੌਤ ਮਗਰੋਂ ਅੱਬਾ ਆਇਆ ਕਰਦਾ। ਅਖ਼ੇ ਆਹ ਲਵੋ ਮੇਰੀ ਧੀ ਵੱਲੋਂ ਬਣਦਾ ਹਿੱਸਾ। ਧੀ ਦੇ ਨਾਮ ਤੇ ਪੂਰੇ ਸੱਤ ਸਾਲ ਸੇਵਾ ਕਰਦਾ ਰਿਹਾ ਫੇਰ ਉਹ ਵੀ ਨਾ ਰਿਹਾ। ਅੰਧੇਰੀ ਦੀ ਸੰਗਤ ਅੱਜ ਤੱਕ ਬਾਬੇ ਨਾਨਕ ਦੇ ਜਨਮ ਦਿਹਾੜੇ ਤੇ ਪਿਓ ਧੀ ਦੀ ਅਰਦਾਸ ਕਰਨੀ ਨਹੀਂ ਭੁੱਲਦੀ।

ਪ੍ਰਮੁੱਖ ਫ਼ਿਲਮਾਂ

ਹੋਰ ਜਾਣਕਾਰੀ ਵਰਸ਼, ਫ਼ਿਲਮ ...
Remove ads

ਮੌਤ

ਮਧੂਬਾਲਾ ਦਿਲ ਦੀ ਬਿਮਾਰੀ ਤੋਂ ਪੀੜਤ ਸੀ। ਪਹਿਲਾਂ ਤਾਂ ਉਸ ਨੇ ਆਪਣੀ ਬਿਮਾਰੀ ਫ਼ਿਲਮ ਵਾਲਿਆਂ ਤੋਂ ਲੁਕਾਈ ਰੱਖੀ, ਪਰ ਬਾਅਦ ਵਿੱਚ ਸਭ ਨੂੰ ਪਤਾ ਚੱਲ ਗਿਆ। ਕਈ ਵਾਰ ਤਾਂ ਸ਼ੂਟਿੰਗ ਕਰਦੇ ਸਮੇਂ ਹੀ ਉਸ ਦੀ ਹਾਲਤ ਖ਼ਰਾਬ ਹੋ ਜਾਂਦੀ ਸੀ। ਆਪਣੀ ਜ਼ਿੰਦਗੀ ਦੇ ਆਖਰੀ 7 ਸਾਲ ਉਸ ਨੇ ਬਿਸਤਰ ’ਤੇ ਹੀ ਲੰਘਾਏ। ਅੰਤ 23 ਫਰਵਰੀ 1969 ਨੂੰ ਬਿਮਾਰੀ ਦੇ ਕਾਰਨ ਹੀ ਉਸ ਦੀ ਮੌਤ ਹੋ ਗਈ।

ਇਹ ਵੀ ਵੇਖੋ

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads