ਮਨਜੀਤ ਟਿਵਾਣਾ

ਪੰਜਾਬੀ ਕਵੀ From Wikipedia, the free encyclopedia

Remove ads

ਡਾ. ਮਨਜੀਤ ਟਿਵਾਣਾ (ਜਨਮ 1947) ਇੱਕ ਪੰਜਾਬੀ ਲੇਖਕ ਹੈ। ਉਸ ਦੀ ਪਹਿਲੀ ਕਵਿਤਾ ਅੰਮ੍ਰਿਤਾ ਪ੍ਰੀਤਮ ਦੁਆਰਾ ਸੰਪਾਦਿਤ ਨਾਗਮਣੀ ਵਿੱਚ ਪ੍ਰਕਾਸ਼ਿਤ ਹੋਈ ਸੀ।

ਜੀਵਨੀ

ਮਨਜੀਤ ਟਿਵਾਣਾ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਸਾਈਕਾਲੋਜੀ ਅਤੇ ਅੰਗਰੇਜ਼ੀ ਵਿੱਚ ਕ੍ਰਮਵਾਰ 1969 ਅਤੇ 1973 ਵਿੱਚ ਐਮ ਏ ਕੀਤੀ ਅਤੇ ਸਾਈਕਾਲੋਜੀ 'ਚ ਪੀ ਐਚ ਡੀ 1984 ਵਿੱਚ ਕੀਤੀ। ਉਸ ਨੇ 1975 ਵਿੱਚ ਭਾਰਤੀ ਥੀਏਟਰ (ਐਕਟਿੰਗ ਅਤੇ ਨਿਰਦੇਸ਼ਨ) ਵਿੱਚ ਡਿਪਲੋਮਾ ਵੀ ਕੀਤਾ ਸੀ।

ਰਚਨਾਵਾਂ

ਕਾਵਿ ਸੰਗ੍ਰਹਿ

  • ਇਲਹਾਮ (1976)
  • ਇਲਜ਼ਾਮ (1980)
  • ਉਨੀਂਦਾ ਵਰਤਮਾਨ
  • ਤਾਰਿਆਂ ਦੀ ਜੋਤ (1982)
  • ਅੱਗ ਦੇ ਮੋਤੀ (2002)

ਹੋਰ ਰਚਨਾਵਾਂ

  • ਸਵਿਤਰੀ (ਪ੍ਰਬੰਧ ਕਾਵਿ)
  • ਸਤਮੰਜ਼ਿਲਾ ਸਮੁੰਦਰ (ਨਾਵਲ)[1]

ਸਨਮਾਨ

ਇਸਦੀ ਕਾਵਿ ਪੁਸਤਕ "ਉਨੀਂਦਾ ਵਰਤਮਾਨ" ਨੂੰ 1990 ਵਿੱਚ ਸਾਹਿਤ ਅਕਾਦਮੀ ਇਨਾਮ ਮਿਲਿਆ ਸੀ।[2]

ਬਾਹਰਲੇ ਲਿੰਕ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads