ਮਨੀਸ਼ ਮਲਹੋਤਰਾ
ਭਾਰਤੀ ਫੈਸ਼ਨ ਡਿਜ਼ਾਇਨਰ From Wikipedia, the free encyclopedia
Remove ads
ਮਨੀਸ਼ ਮਲਹੋਤਰਾ ਇੱਕ ਭਾਰਤੀ ਫੈਸ਼ਨ ਡਿਜ਼ਾਇਨਰ ਹੈ।[2][3] ਉਹ ਹਿੰਦੀ ਸਿਨੇਮੇ ਦੀਆਂ ਅਦਾਕਾਰਾਵਾਂ ਲਈ ਡਿਜ਼ਾਇਨਿੰਗ ਕਰਦਾ ਹੈ। ਉਸਨੇ ਆਪਣਾ ਲੇਬਲ 2005 ਵਿੱਚ ਸ਼ੁਰੂ ਕੀਤਾ ਸੀ।
2014 ਵਿੱਚ ਉਸਦੇ ਲੇਬਲ ਦੀ ਟਰਨਓਵਰ 1 ਬਿਲੀਅਨ ਭਾਰਤੀ ਰੁਪਏ (ਯੂ.ਐੱਸ. ਡਾਲਰ 15 ਮਿਲੀਅਨ) ਹੋ ਗਈ ਸੀ।[4]
ਮਨੀਸ਼ ਮਲਹੋਤਰਾ ਨੇ ਆਪਣਾ ਕੈਰੀਅਰ ਇੱਕ ਮਾਡਲ ਵਜੋਂ ਸ਼ੁਰੂ ਕੀਤਾ ਸੀ, ਜਦੋਂ ਉਹ ਐਲਫ਼ਿੰਸਟਨ ਕਾਲਜ ਵਿੱਚ ਸੀ।[5] ਮਾਡਲਿੰਗ ਵਿੱਚ ਉਸਦੀ ਅਸਫ਼ਲਤਾ ਨੇ ਉਸਨੂੰ ਇੱਕ ਡਿਜ਼ਾਇਨਰ ਦੇ ਰੂਪ ਵਿੱਚ ਸਾਹਮਣੇ ਲਿਆਂਦਾ। ਉਹ ਹੁਣ ਇੱਕ ਮਸ਼ਹੂਰ ਬਾਲੀਵੁੱਡ ਫੈਸ਼ਨ ਡਿਜ਼ਾਇਨਰ ਹੈ।
Remove ads
ਫ਼ਿਲਮ ਕੈਰੀਅਰ
25 ਸਾਲ ਦੀ ਉਮਰ ਵਿਚ, ਮਨੀਸ਼ ਮਲਹੋਤਰਾ ਨੇ ਜੂਹੀ ਚਾਵਲਾ ਲੀ ਸਵਰਗ (1990) ਫ਼ਿਲਮ ਵਿੱਚ ਕਾਸਟੂਮ ਤਿਆਰ ਕਰਕੇ ਬਾਲੀਵੁੱਡ ਵਿੱਚ ਆਪਣੀ ਕਿਸਮਤ ਅਜਮਾਈ ਸੀ। ਫਿਰ ਜਦੋਂ ਉਸ ਨੇ ਰੰਗੀਲਾ (1995) ਫ਼ਿਲਮ ਵਿੱਚ ਉਰਮਿਲਾ ਮਟੌਡਕਰ ਦੀ ਸ਼ੈਲੀ ਲਈ ਫ਼ਿਲਮਫੇਅਰ ਇਨਾਮ ਜਿੱਤਿਆ ਤਾਂ ਇਸਦਾ ਉਸਨੂੰ ਬਹੁਤ ਫਾਇਦਾ ਹੋਇਆ ਅਤੇ ਉਸਨੇ ਕਾਫੀ ਮਾਨਤਾ ਪ੍ਰਾਪਤ ਕੀਤੀ। ਉਦੋਂ ਤੋਂ ਹੀ, ਫ਼ਿਲਮ ਸਨਅਤ ਵਿੱਚ ਉਸਦਾ ਕੈਰੀਅਰ ਉਸਨੂੰ ਅੱਗੇ ਲੈ ਗਿਆ ਅਤੇ ਉਸਨੇ ਫਿਰ ਵੱਡੇ ਨਾਮਾਂ ਲਈ ਵੀ ਕੰਮ ਕੀਤੇ। ਆਪਣੇ ਕਾਰਜਕਾਲ ਦੇ ਦੌਰਾਨ, ਉਸਨੂੰ ਕਈ ਬਲਾਕਬਾਸਟਰ ਫ਼ਿਲਮਾਂ ਅਤੇ ਅਦਾਕਾਰਾਂਵਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ।
Remove ads
ਖ਼ਾਸ ਨਾਮ ਅਤੇ ਪ੍ਰੋਜੈਕਟ
ਮਲਹੋਤਰਾ ਨੇ ਹਿੰਦੀ ਸਿਨੇਮਾ ਦੀਆਂ ਅਦਾਕਾਰਾਵਾਂ, ਕਾਜੋਲ, ਸ੍ਰੀਦੇਵੀ ਕਪੂਰ, ਕ੍ਰਿਸ਼ਮਾ ਕਪੂਰ, ਕਰੀਨਾ ਕਪੂਰ ਖ਼ਾਨ, ਦੀਪਿਕਾ ਪਾਦੂਕੋਨ, ਕੈਟਰੀਨਾ ਕੈਫ਼, ਕੰਗਨਾ ਰਣੌਤ, ਆਲਿਆ ਭੱਟ ਅਤੇ ਐਸ਼ਵਰਿਆ ਰਾਏ ਬੱਚਨ ਲਈ ਕੰਮ ਕੀਤਾ ਹੈ।[6][7][8] He has presented his collections at showcases across the globe.[9]
ਮਲਹੋਤਰਾ ਨੇ ਮਾਈਕਲ ਜੈਕਸਨ ਦੀ ਕਾਸਟਯੂਮ ਤੇ ਵੀ ਕੰਮ ਕੀਤਾ ਸੀ, ਜਦੋਂ ਉਹ 1990 ਦੇ ਦਹਾਕੇ ਵਿੱਚ ਭਾਰਤ ਆਇਆ ਸੀ।[10] ਉਸਰੇ ਜੀਨ-ਕਲਾਡ ਵਾਨ ਵਿਦਰਸਪੂਨ, ਕੈਲੀ ਮਿਨਾਗ ਅਤੇ ਜੈਰਮੇਨ ਜੈਕਸਨ ਅਤੇ ਵਾਈਫ਼ ਹਲੀਮਾ ਲਈ ਵੀ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਸਨੇ ਰੀਆਧ ਦੀ ਰਾਣੀ ਲਈ ਵੀ ਉਸਦੇ ਵਿਆਹ ਸਮੇਂ ਡਿਜ਼ਾਇਨਿੰਗ ਕੀਤੀ ਸੀ।[11]
ਉਸਨੇ 'ਜੀ ਸੂਟ' ਨਾਮ ਦੀ ਐਪਲੀਕੇਸ਼ਨ ਲਈ ਗੂਗਨ ਨਾਲ ਵੀ ਸਾਂਝ ਵਧਾਈ ਸੀ।[12]
ਇਸ ਤੋਂ ਇਲਾਵਾ ਇੰਡੀਅਨ ਪ੍ਰੀਮੀਅਰ ਲੀਗ ਦੀ ਟੀਮ ਕੋਲਕਾਤਾ ਨਾਇਟ ਰਾਈਡੱਰਜ਼ ਦੀ ਜਰਸੀ ਵੀ ਮਨੀਸ਼ ਨੇ ਹੀ ਡਿਜ਼ਾਇਨ ਕੀਤੀ ਹੈ। ਫੈਸ਼ਨ ਡਿਜ਼ਾਇਨਿੰਗ ਬਦੌਲਤ ਉਹ ਹੁਣ ਤੱਕ ਕਈ ਇਨਾਮ ਅਤੇ ਸਨਮਾਨ ਜਿੱਤ ਚੁੱਕਿਆ ਹੈ।
Remove ads
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads