ਜੂਹੀ ਚਾਵਲਾ
From Wikipedia, the free encyclopedia
Remove ads
ਜੂਹੀ ਚਾਵਲਾ (13 ਨੰਵਬਰ;1967) ਇੱਕ ਭਾਰਤੀ ਅਦਾਕਾਰਾ ਅਤੇ ਫਿਲਮ ਨਿਰਮਾਤਾ ਹੈ। ਜੂਹੀ 1984 ਵਿੱਚ ਮਿਸ ਇੰਡੀਆ ਦੀ ਵਿਜੇਤਾ ਰਹੀ। ਚਾਵਲਾ ਨੇ ਜ਼ਿਆਦਾਤਰ ਹਿੰਦੀ ਫ਼ਿਲਮਾਂ ਵਿੱਚ ਕੰਮ ਕੀਤਾ,ਇਸ ਤੋਂ ਇਲਾਵਾ ਉਸਨੇ ਤਾਮਿਲ,ਤੇਲੁਗੁ,ਮਲਯਾਲਮ,ਪੰਜਾਬੀ,ਬੰਗਾਲੀ ਅਤੇ ਕੰਨੜ ਭਾਸ਼ਾਵਾਂ ਦੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ। ਜੂਹੀ 1980,1990 ਦੇ ਅੰਤ ਵਿੱਚ ਅਤੇ 2000 ਦੇ ਸ਼ੁਰੂ ਤੱਕ ਮੋਹਰੀ ਅਦਾਕਾਰਾ ਰਹੀ। ਜੂਹੀ ਚਾਵਲਾ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਸਲਤਨਤ(1986) ਫਿਲਮ ਤੋਂ ਕੀਤੀ ਅਤੇ ਕ਼ਯਾਮਤ ਸੇ ਕ਼ਯਾਮਤ ਤੱਕ (1988) ਫਿਲਮ ਤੋਂ ਬਾਅਦ ਜੂਹੀ ਨੇ ਬਹੁਤ ਸਫ਼ਲਤਾ ਪ੍ਰਾਪਤ ਕੀਤੀ ਅਤੇ ਇਸ ਫਿਲਮ ਲਈ ਉਸਨੂੰ ਫਿਲਮਫ਼ੇਅਰ ਬੇਸਟ ਫੀਮੇਲ ਅਵਾਰਡ ਮਿਲਿਆ। ਇਸ ਤੋਂ ਬਾਅਦ ਜੂਹੀ ਨੇ ਆਪਣਾ ਹਿੰਦੀ ਫ਼ਿਲਮਾਂ ਵਿੱਚ ਮੋਹਰੀ ਰੋਲ ਅਦਾ ਕਰਦੇ ਹੋਏ ਬਹੁਤ ਸਾਰੀਆਂ ਫ਼ਿਲਮਾਂ ਵਿੱਚ ਕੰਮ ਕੀਤਾ; ਬੋਲ ਰਾਧਾ ਬੋਲ (1992),ਰਾਜੂ ਬਨ ਗਯਾ ਜੈੰਟਲਮੈਨ (1992),ਲੁਟੇਰੇ (1993),ਆਇਨਾ (1993),ਹਮ ਹੈਂ ਰਾਹੀਂ ਪਿਆਰ ਕੇ (1993),ਡਰ (1993),ਦੀਵਾਨਾ ਮਸਤਾਨਾ (1997),ਯਸ ਬੋਸ (1997),ਇਸ਼ਕ਼ (1997)। ਜੂਹੀ ਚਾਵਲਾ ਨੂੰ,ਹਮ ਹੈਂ ਰਾਹੀਂ ਪਿਆਰ ਕੇ ਫਿਲਮ ਲਈ ਫਿਲਮਫ਼ੇਅਰ ਅਵਾਰਡ ਫ਼ਾਰ ਬੇਸਟ ਐਕਟਰੈਸ ਮਿਲਿਆ।[1]
ਅਗਲੇ ਦਹਾਕੇ ਵਿੱਚ, ਚਾਵਲਾ ਕੁਝ ਵੱਖਰਾ ਕਰਨ ਲਈ ਤਿਆਰ ਸੀ ਅਤੇ "ਝੰਕਾਰ ਬੀਟਸ" (2003), "3 ਦੀਵਾਰੇਂ" (2003), "ਮਾਈ ਬ੍ਰਦਰ ਨਿਖਿਲ" (2005), "ਆਈ. ਐਮ" (2011) ਅਤੇ "ਗੁਲਾਬ ਗੈਂਗ" (2014) ਵਿੱਚ ਕੰਮ ਕੀਤਾ।[2][3] ਇਸ ਤੋਂ ਇਲਾਵਾ, ਉਸ ਨੇ ਕਈ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ, ਜਿਨ੍ਹਾਂ ਵਿੱਚ ਬਾਇਓਪਿਕਸ ਸ਼ਹੀਦ ਉਧਮ ਸਿੰਘ (2000), ਦੇਸ ਹੋਆ ਪ੍ਰਦੇਸ (2004), ਵਾਰਿਸ ਸ਼ਾਹ: ਇਸ਼ਕ ਦਾ ਵਾਰਿਸ (2006) ਅਤੇ ਸੁਖਮਨੀ - ਹੋਪ ਫਾਰ ਲਾਈਫ਼ (2010) ਸ਼ਾਮਲ ਹਨ।
1995 ਤੋਂ ਚਾਵਲਾ ਦਾ ਉਦਯੋਗਪਤੀ ਜੈ ਮਹਿਤਾ ਨਾਲ ਵਿਆਹ ਹੋਇਆ ਹੈ, ਜਿਸ ਦੇ ਨਾਲ ਉਸਦੇ ਦੋ ਬੱਚੇ ਹਨ। ਆਪਣੇ ਪਤੀ ਅਤੇ ਸ਼ਾਹਰੁਖ ਖਾਨ ਦੇ ਨਾਲ, ਉਹ ਇੰਡੀਅਨ ਪ੍ਰੀਮੀਅਰ ਲੀਗ ਕ੍ਰਿਕਟ ਟੀਮ ਕੋਲਕਾਤਾ ਨਾਈਟ ਰਾਈਡਰਜ਼ ਦੀ ਸਹਿ-ਮਾਲਕ ਹੈ। ਖਾਨ ਦੇ ਨਾਲ, ਉਹ ਪ੍ਰੋਡਕਸ਼ਨ ਕੰਪਨੀ "ਡ੍ਰੀਮਜ਼ ਅਨਲਿਮਟਿਡ" ਦੀ ਬਾਨੀ ਸੀ, ਜਿਸ ਨੇ ਤਿੰਨ ਫ਼ਿਲਮਾਂ ਦਾ ਨਿਰਮਾਣ ਕੀਤਾ, ਜਿਸ ਦੀ ਸ਼ੁਰੂਆਤ ਸਵੈ-ਅਭਿਨੈ "ਫਿਰ ਭੀ ਦਿਲ ਹੈ ਹਿੰਦੁਸਤਾਨੀ" (2000) ਤੋਂ ਹੋਈ ਸੀ। ਡਾਂਸ ਰਿਐਲਿਟੀ ਸ਼ੋਅ "ਝਲਕ ਦਿਖਲਾ ਜਾ" ਦੇ ਤੀਜੇ ਸੀਜ਼ਨ 'ਚ ਉਸ ਨੇ ਜੱਜ ਵਜੋਂ ਆਪਣੀ ਪ੍ਰਤਿਭਾ ਦਿਖਾਈ।
Remove ads
ਜੀਵਨ
ਜੂਹੀ ਚਾਵਲਾ ਦਾ ਜਨਮ ਅੰਬਾਲਾ,ਹਰਿਆਣਾ,ਭਾਰਤ ਵਿੱਚ ਇੱਕ ਫੋਜੀ ਪਰਿਵਾਰ ਵਿੱਚ ਹੋਇਆ। ਉਸਨੇ ਆਪਣੀ ਸਕੂਲੀ ਸਿੱਖਿਆ ਫੋਰਟ ਕੋਨਵੰਟ ਸਕੂਲ,ਮੁੰਬਈ ਤੋਂ ਪੂਰੀ ਕੀਤੀ। ਉਸਨੇ ਆਪਣੀ ਗ੍ਰੈਜੁਏਸ਼ਨ ਮੁੰਬਈ ਦੇ ਸਦੇਨ੍ਹ੍ਮ ਕਾਲਜ ਤੋਂ ਪੂਰੀ ਕੀਤੀ।[4] ਫਿਰ ਉਹ 1984 ਵਿੱਚ ਮਿਸ ਇੰਡੀਆ ਦੀ ਵਿਜੇਤਾ ਰਹੀ।[5] ਇਸ ਤੋਂ ਬਾਅਦ ਉਸ ਨੇ 1984 ਵਿੱਚ ਹੀ ਮਿਸ ਯੂਨੀਵਰਸ ਲਈ ਬੇਸਟ ਕੋਸਟਯੁਮ ਅਵਾਰਡ ਪ੍ਰਾਪਤ ਕੀਤਾ।[6] ਜੂਹੀ ਚਾਵਲਾ ਇੱਕ ਵਧੀਆ ਨ੍ਰਿਤਕੀ ਅਤੇ ਕਲਾਸੀਕਲ ਗੀਤਕਾਰ ਵੀ ਹੈ।
ਕੈਰੀਅਰ
ਚਾਵਲਾ ਨੇ 1986 'ਚ 'ਸਲਤਨਤ' ਨਾਲ ਫ਼ਿਲਮਾਂ ਵਿੱਚ ਦਾਖਿਲ ਹੋਈ ਪਰ ਇਹ ਫ਼ਿਲਮ ਵਪਾਰਕ ਤੌਰ 'ਤੇ ਅਸਫ਼ਲ ਰਹੀ। ਉਸ ਨੇ 1987 ਵਿੱਚ ਰਵੀਚੰਦਰਨ ਦੁਆਰਾ ਨਿਰਦੇਸ਼ਤ ਕੰਨੜ ਕਲਾਸਿਕ "ਪ੍ਰੇਮਲੋਕਾ" ਵਿੱਚ ਕੰਮ ਕੀਤਾ ਸੀ। ਉਸ ਨੇ ਦੋ ਫਿਲਮਾਂ ਵਿੱਚ ਪ੍ਰੋਸੇਨਜੀਤ ਚੈਟਰਜੀ ਦੇ ਨਾਲ ਵੀ ਕੰਮ ਕੀਤਾ ਸੀ। ਬਾਲੀਵੁੱਡ ਵਿੱਚ ਉਸ ਦੀ ਪਹਿਲੀ ਮੁੱਖ ਭੂਮਿਕਾ 1988 ਵਿੱਚ "ਕਿਆਮਤ ਸੇ ਕਿਆਮਤ ਤੱਕ" ਵਿੱਚ ਸੀ, ਜਿਸ ਵਿੱਚ ਉਸ ਨੇ ਆਮਿਰ ਖਾਨ ਨਾਲ ਅਭਿਨੈ ਕੀਤਾ ਸੀ। ਫ਼ਿਲਮ, ਸ਼ੈਕਸਪੀਅਰ ਦੇ ਰੋਮੀਓ ਅਤੇ ਜੂਲੀਅਟ ਦਾ ਆਧੁਨਿਕ ਰੂਪਾਂਤਰਣ ਹੈ, ਜਿਸ ਨੇ ਇੱਕ ਵੱਡੀ ਆਲੋਚਨਾਤਮਕ ਅਤੇ ਵਪਾਰਕ ਸਫ਼ਲਤਾ ਪ੍ਰਾਪਤ ਕੀਤੀ ਸੀ, ਖਾਨ ਅਤੇ ਚਾਵਲਾ ਇਸ ਦੀ ਪ੍ਰਸਿੱਧੀ ਨਾਲ "ਰਾਤੋ-ਰਾਤ ਸਿਤਾਰੇ" ਬਣ ਗਏ।[7] ਉਸ ਨੇ ਸਰਬੋਤਮ ਫ਼ਿਲਮ ਦਾ ਫਿਲਮਫੇਅਰ ਅਵਾਰਡ ਜਿੱਤਿਆ, ਅਤੇ ਚਾਵਲਾ ਲਕਸ ਨਿਊ ਫੇਸ ਆਫ ਦਿ ਈਅਰ ਲਈ ਫਿਲਮਫੇਅਰ ਅਵਾਰਡ ਜਿੱਤਣ ਵਾਲੀ ਪਹਿਲੀ ਅਭਿਨੇਤਰੀ ਬਣ ਗਈ, ਅਤੇ ਉਸ ਨੂੰ ਸਰਬੋਤਮ ਅਭਿਨੇਤਰੀ ਲਈ ਪਹਿਲੀ ਨਾਮਜ਼ਦਗੀ ਵੀ ਪ੍ਰਾਪਤ ਹੋਈ। ਚਾਵਲਾ ਦੀ ਆਮਿਰ ਖਾਨ ਅਤੇ ਉਨ੍ਹਾਂ ਦੀ ਆਨ-ਸਕ੍ਰੀਨ ਕੈਮਿਸਟਰੀ ਨਾਲ ਜੋੜੀ ਨੂੰ ਅਕਸਰ ਮੀਡੀਆ ਨੇ ਸਫ਼ਲ ਦੱਸਿਆ ਹੈ। ਟਾਈਮਜ਼ ਆਫ਼ ਇੰਡੀਆ ਨੇ ਇਸ ਨੂੰ ਟਾਪ 25 ਲਾਜ਼ਮੀ ਬਾਲੀਵੁੱਡ ਫਿਲਮਾਂ ਵਿੱਚ ਦਰਜਾ ਦਿੱਤਾ ਅਤੇ ਇਸ ਨੂੰ ਹਿੰਦੀ ਸਿਨੇਮਾ ਦੀ ਇੱਕ ਮਹੱਤਵਪੂਰਣ ਫ਼ਿਲਮ ਕਿਹਾ।.[8][9]
Remove ads
ਆਫ਼-ਸਕ੍ਰੀਨ ਕਾਰਜ
1998 ਵਿੱਚ, ਚਾਵਲਾ ਨੇ ਸ਼ਾਹਰੁਖ ਖਾਨ, ਕਾਜੋਲ, ਅਤੇ ਅਕਸ਼ੈ ਕੁਮਾਰ ਦੇ ਨਾਲ-ਨਾਲ ਯੂਨਾਈਟਿਡ ਕਿੰਗਡਮ, ਕੈਨੇਡਾ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ "ਕੰਸਰਟ ਫੌਰਸੋਮ" ਨਾਮਕ ਇੱਕ ਸਮਾਰੋਹ ਦੌਰੇ ਵਿੱਚ ਹਿੱਸਾ ਲਿਆ।[10]
2009 ਵਿੱਚ, ਚਾਵਲਾ ਨੇ ਆਪਣੀ ਪ੍ਰਤਿਭਾ ਨੂੰ ਜੱਜ ਦੇ ਰੂਪ ਵਿੱਚ, ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਇੰਡੀਆ ਦੇ ਡਾਂਸ ਰਿਐਲਿਟੀ ਸ਼ੋਅ ਦੇ ਤੀਜੇ ਸੀਜ਼ਨ ਲਈ, "ਝਲਕ ਦਿਖਲਾ ਜਾ", ਸਰੋਜ ਖਾਨ ਅਤੇ ਵੈਭਵੀ ਮਰਚੈਂਟ ਦੇ ਨਾਲ ਦਿਖਾਇਆ।[11] 2011 ਵਿੱਚ, ਉਸ ਨੇ ਕਲਰਜ਼ ਦੇ ਕਿਡਜ਼'ਸ ਚੈਟ-ਸ਼ੋਅ "ਬਦਮਾਸ਼ ਕੰਪਨੀ- ਏਕ ਸ਼ਰਾਰਤ ਹੋਨੇ ਕੋ ਹੈ" ਦੀ ਮੇਜ਼ਬਾਨੀ ਕੀਤੀ।[12]
2008 ਵਿੱਚ, ਚਾਵਲਾ ਨੇ ਸ਼ਾਹਰੁਖ ਖਾਨ ਅਤੇ ਉਸ ਦੇ ਪਤੀ ਜੈ ਮਹਿਤਾ ਦੀ ਭਾਈਵਾਲੀ ਵਿੱਚ, ਟੀ -20 ਕ੍ਰਿਕਟ ਟੂਰਨਾਮੈਂਟ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ) ਵਿੱਚ 75.09 ਮਿਲੀਅਨ ਡਾਲਰ ਵਿੱਚ ਕੋਲਕਾਤਾ ਦੀ ਨੁਮਾਇੰਦਗੀ ਕਰਨ ਵਾਲੇ ਫ੍ਰੈਂਚਾਇਜ਼ੀ ਦੇ ਮਾਲਕੀ ਅਧਿਕਾਰ ਹਾਸਲ ਕੀਤੇ ਅਤੇ ਟੀਮ ਦਾ ਨਾਮ "ਕੋਲਕਾਤਾ ਨਾਈਟ ਰਾਈਡਰਜ਼" (ਕੇ.ਕੇ.ਆਰ) ਰੱਖਿਆ।[13] ਟੀਮ ਨੇ 2012 ਵਿੱਚ ਜਿੱਤ ਹਾਸਿਲ ਕੀਤੀ[14] ਅਤੇ 2014 ਵਿੱਚ ਇਹ ਕਾਰਨਾਮਾ ਦੁਹਰਾਇਆ।[15]
ਨਿੱਜੀ ਜੀਵਨ

ਜੂਹੀ ਚਾਵਲਾ ਨੇ 1995 ਵਿੱਚ ਉਦਯੋਗਪਤੀ ਜੈ ਮਹਿਤਾ ਨਾਲ ਵਿਆਹ ਕਰਵਾ ਲਿਆ ਸੀ। ਇਸ ਜੋੜੇ ਦੇ ਦੋ ਬੱਚੇ ਹਨ। ਇੱਕ ਇੰਟਰਵਿਊ ਵਿੱਚ ਜੂਹੀ ਨੇ ਖੁਲਾਸਾ ਕੀਤਾ ਕਿ ਜਾਨਵੀ ਫ਼ਿਲਮਾਂ ਵਿੱਚ ਸ਼ਾਮਲ ਹੋਣ ਦੀ ਬਜਾਏ ਲੇਖਕ ਬਣਨਾ ਚਾਹੁੰਦੀ ਹੈ।
ਉਸ ਦਾ ਭਰਾ ਬੌਬੀ ਚਾਵਲਾ "ਰੈਡ ਚਿਲੀਜ਼ ਐਂਟਰਟੇਨਮੈਂਟ" ਦਾ ਸੀ.ਈ.ਓ ਸੀ। ਉਸ ਨੂੰ 2010 ਵਿੱਚ ਇੱਕ ਡਿਨਰ ਪਾਰਟੀ ਦੇ ਬਾਅਦ ਇੱਕ ਭਾਰੀ ਸਟਰੋਕ ਦਾ ਸਾਹਮਣਾ ਕਰਨਾ ਪਿਆ[16]। ਲਗਭਗ ਚਾਰ ਸਾਲ ਕੋਮਾ ਵਿੱਚ ਰਹਿਣ ਤੋਂ ਬਾਅਦ, 9 ਮਾਰਚ 2014 ਨੂੰ ਉਸ ਦੀ ਮੌਤ ਹੋ ਗਈ।.[17] ਉਸ ਦੀ ਭੈਣ ਸੋਨੀਆ ਦੀ 30 ਅਕਤੂਬਰ 2012 ਨੂੰ ਕੈਂਸਰ ਨਾਲ ਮੌਤ ਹੋ ਗਈ ਸੀ।[18]
Remove ads
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads