ਮਰੀ, ਤੁਰਕਮੇਨਿਸਤਾਨ

From Wikipedia, the free encyclopedia

Remove ads

ਮਰੀ (ਤੁਰਕਮੇਨੀ: Mary, Мары; ਅੰਗਰੇਜ਼ੀ: Mary; ਫ਼ਾਰਸੀ: ur, ਮਰਵ) ਤੁਰਕਮੇਨਿਸਤਾਨ ਦੇ ਮਰੀ ਪ੍ਰਾਂਤ ਦੀ ਰਾਜਧਾਨੀ ਹੈ। ਇਸਦੇ ਪੁਰਾਣੇ ਨਾਮ 'ਮਰਵ' (ur, Merv), 'ਮੇਰੂ' ਅਤੇ 'ਮਾਰਜਿਆਨਾ' (Margiana) ਹੁੰਦੇ ਸਨ। ਇਹ ਕਾਰਾਕੁਮ ਰੇਗਿਸਤਾਨਵਿੱਚ ਮਰਗ਼ਾਬ ਨਦੀ ਦੇ ਕਿਨਾਰੇ ਇੱਕ ਨਖ਼ਲਸਤਾਨ ਹੈ। ਸੰਨ 2009 ਵਿੱਚ ਇਸ ਦੀ ਆਬਾਦੀ 1,23,000 ਸੀ ਜੋ 1989 ਦੀ 92,000 ਤੋਂ ਵੱਧ ਕੇ ਹੋਈ ਹੈ।

ਵਿਸ਼ੇਸ਼ ਤੱਥ ਮਰੀ, ਦੇਸ਼ ...
Remove ads

ਇਤਹਾਸ

ਮਰਵ ਦਾ ਪ੍ਰਾਚੀਨ ਸ਼ਹਿਰ ਰੇਸ਼ਮ ਮਾਰਗ ਉੱਤੇ ਇੱਕ ਨਖ਼ਲਿਸਤਾਨ ਤੇ ਬਸਿਆ ਹੋਇਆ ਸੀ। ਸੰਨ 1884 ਵਿੱਚ ਇਸ ਉੱਤੇ ਰੂਸੀ ਸਾਮਰਾਜ ਦਾ ਕਬਜ਼ਾ ਹੋ ਗਿਆ, ਜਿਸ ਤੋਂ ਅਫਗਾਨਿਸਤਾਨ ਅਤੇ ਰੂਸ ਦੇ ਦਰਮਿਆਨ ਝੜਪ ਹੋਈ ਜਿਸ ਵਿੱਚ ਰੂਸ ਦੀ ਫਤਹਿ ਹੋਈ। ਇਸਦੇ ਬਾਅਦ ਇੱਥੇ ਇੱਕ ਰੂਸੀ ਫੌਜੀ ਅਤੇ ਪ੍ਰਬੰਧਕੀ ਕੇਂਦਰ ਬਣਾਇਆ ਗਿਆ। ਅਗਸਤ 1918 ਵਿੱਚ ਪਹਿਲੇ ਵਿਸ਼ਵ ਯੁੱਧ ਦੇ ਦੌਰਾਨ ਕਰੀਮੀਆ ਦੀ ਲੜਾਈ ਦੇ ਬਾਅਦ ਭਾਰਤ ਵਿੱਚ ਬਰਤਾਨਵੀ ਰਾਜ ਨੇ ਇੱਥੇ ਇੱਕ 50 ਪੰਜਾਬੀ ਫੌਜੀਆਂ ਅਤੇ ਇੱਕ ਅੰਗਰੇਜ ਅਫਸਰ ਦਾ ਦਸਤਾ ਭੇਜਿਆ ਜਿਸਨੇ ਰੂਸ ਵਿੱਚ ਉਸ ਸਮੇਂ ਸੱਤਾ ਉੱਤੇ ਕਬਜ਼ਾ ਕਰ ਰਹੀ ਬੋਲਸ਼ੇਵਿਕ ਪਾਰਟੀ ਦੇ ਸਿਪਾਹੀਆਂ ਦਾ ਸਾਹਮਣਾ ਕੀਤਾ। ਲੜਾਈ ਦੇ ਬਾਅਦ ਪੂਰੇ ਤੁਰਕਮੇਨਿਸਤਾਨ ਦੇ ਨਾਲ ਇਹ ਖੇਤਰ ਸੋਵੀਅਤ ਸੰਘ ਵਿੱਚ ਆ ਗਿਆ। ਸੋਵੀਅਤ ਜ਼ਮਾਨੇ ਵਿੱਚ ਇੱਥੇ ਆਮੂ ਦਰਿਆ ਦਾ ਪਾਣੀ ਲਿਆਉਣ ਵਾਲੀ ਕਾਰਾਕੁਮ ਨਹਿਰ ਕੱਢੀ ਗਈ ਜਿਸ ਦੇ ਦਮ ਉੱਤੇ ਇੱਥੇ ਕਪਾਹ ਪੈਦਾ ਹੋਣੀ ਸ਼ੁਰੂ ਹੋ ਗਈ। 1968 ਵਿੱਚ ਇੱਥੇ ਜ਼ਮੀਨ ਦੇ ਹੇਠਾਂ ਕੁਦਰਤੀ ਗੈਸ ਦਾ ਭੰਡਾਰ ਮਿਲਿਆ।[2]

ਸੋਵੀਅਤ ਯੂਨੀਅਨ ਦੇ ਢਹਿ ਜਾਣ ਅਤੇ 18 ਮਈ 1992 ਨੂੰ ਤੁਰਕਮੇਨਿਸਤਾਨ ਦੇ ਆਜ਼ਾਦੀ ਦੇ ਐਲਾਨ ਦੇ ਬਾਅਦ ਮਰੀ ਸ਼ਹਿਰ ਮਰੀ ਸੂਬੇ ਦਾ ਕੇਂਦਰ ਬਣ ਗਿਆ।

2000ਵਿਆਂ ਵਿੱਚ, ਸੜਕਾਂ, ਵੱਡੇ ਰਿਹਾਇਸ਼ੀ ਸਹੂਲਤਾਂ ਦੀ ਉਸਾਰੀ ਕੀਤੀ ਗਈ। ਜਨਤਕ ਹਾਊਸਿੰਗ ਉਸਾਰੀ ਜੋਰ ਨਾਲ ਜਾਰੀ ਰਹੀ। ਇਸ ਦੇ ਇਲਾਵਾ ਨਵਾਂ ਹਵਾਈਅੱਡਾ ਟਰਮੀਨਲ, ਤੁਰਮੇਨੀ ਰਾਜ ਪਾਵਰ ਇੰਜੀਨੀਅਰਿੰਗ ਇੰਸਟੀਚਿਊਟ ਦੀ ਨਵੀਂ ਇਮਾਰਤ, ਥੀਏਟਰ, ਲਾਇਬਰੇਰੀ, ਇਤਿਹਾਸਕ ਮਿਊਜ਼ੀਅਮ, ਮਹਿਲ ਰੁਹੀਏਤ, ਹੋਟਲ 'ਮਾਰਗੁਸ਼ ", ਇੱਕ ਮੈਡੀਕਲ ਡਾਇਗਨੌਸਟਿਕ ਕੇਂਦਰ, ਮੈਡੀਕਲ ਕੇਂਦਰ "ਏਨ ਮਿਆਹਰੀ ", ਮਸਜਿਦ ਗੁਰਬੰਗੁਲੀ ਹਾਜੀ, ਇੱਕ ਸਟੇਡੀਅਮ, ਇੱਕ ਘੁੜਸਵਾਰੀ ਕੰਪਲੈਕਸ, ਇਨਡੋਰ ਤੈਰਾਕੀ ਪੂਲ, ਨਵਿਆਇਆ ਰੇਲਵੇ ਸਟੇਸ਼ਨ ਪ੍ਰਾਪਤੀਆਂ ਹਨ।[3]

2012 ਵਿੱਚ ਸ਼ਹਿਰ ਨੂੰ ਸੁਤੰਤਰ ਰਾਜਾਂ ਦੇ ਰਾਸ਼ਟਰਮੰਡਲ ਦੀਆਂ ਸੱਭਿਆਚਾਰਕ ਰਾਜਧਾਨੀਆਂ ਵਿੱਚੋਂ ਇੱਕ ਵਜੋਂ ਐਲਾਨਿਆ।[4]

Remove ads

ਆਰਥਿਕਤਾ

ਮਰੀ ਤੁਰਕਮੇਨਿਸਤਾਨ ਦਾ ਚੌਥਾ ਵੱਡਾ ਸ਼ਹਿਰ ਹੈ, ਅਤੇ ਦੇਸ਼ ਦੇ ਦੋ ਪ੍ਰਮੁੱਖ ਨਿਰਯਾਤ ਉਦਯੋਗਾਂ ਕੁਦਰਤੀ ਗੈਸ ਅਤੇ ਕਪਾਹ ਉਦਯੋਗ ਦੇ ਲਈ ਇੱਕ ਵੱਡਾ ਉਦਯੋਗਿਕ ਕੇਂਦਰ ਹੈ। ਇਹ ਕਪਾਹ, ਆਨਾਜ਼ ਖੱਲਾਂ ਅਤੇ ਉੱਨ ਦਾ ਇੱਕ ਵਪਾਰ ਕੇਂਦਰ ਹੈ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads