ਮਲਾਇਕਾ ਅਰੋੜਾ

ਭਾਰਤੀ ਅਦਾਕਾਰਾ From Wikipedia, the free encyclopedia

ਮਲਾਇਕਾ ਅਰੋੜਾ
Remove ads

ਮਲਾਇਕਾ ਅਰੋੜਾ ਇੱਕ ਭਾਰਤੀ ਅਦਾਕਾਰਾ, ਨਚਾਰ, ਮਾਡਲ, ਵੀਜੇ ਅਤੇ ਟੀਵੀ ਪੇਸ਼ਕਾਰ ਹੈ। ਉਹ ਛਈਆਂ ਛਈਆਂ (1998), ਗੁੜ ਨਾਲੋ ਇਸ਼ਕ ਮਿੱਠਾ (1998), ਮਾਹੀ ਵੇ (2002), ਕਾਲ ਧਮਾਲ (2005) ਅਤੇ ਮੁੰਨੀ ਬਦਨਾਮ (2010) ਗਾਣਿਆਂ ਵਿੱਚ ਆਪਣੇ ਨਾਚ ਲਈ ਸਭ ਤੋਂ ਮਸ਼ਹੂਰ ਹੈ। 2008 ਵਿੱਚ ਉਹ ਆਪਣੇ ਸਾਬਕਾ ਪਤੀ ਅਰਬਾਜ ਖ਼ਾਨ ਨਾਲ ਫਿਲਮ ਨਿਰਮਾਤਾ ਬਣ ਗਈ। ਉਨ੍ਹਾਂ ਦੀ ਕੰਪਨੀ ਅਰਬਾਜ਼ ਖ਼ਾਨ ਪ੍ਰੋਡਕਸ਼ਨਜ਼ ਨੇ ਦਬੰਗ (2010) ਅਤੇ ਦਬੰਗ 2 (2012) ਵਰਗੀਆਂ ਫਿਲਮਾਂ ਰਿਲੀਜ਼ ਕੀਤੀਆਂ ਹਨ।

ਵਿਸ਼ੇਸ਼ ਤੱਥ ਮਲਾਇਕਾ ਅਰੋੜਾ, ਜਨਮ ...
Remove ads

ਮੁੱਢਲਾ ਜੀਵਨ

ਮਲਾਇਕਾ ਅਰੋੜਾ ਦਾ ਜਨਮ ਮਹਾਰਾਸ਼ਟਰ ਦੇ ਥਾਣੇ ਵਿੱਚ ਹੋਇਆ ਸੀ। ਉਸ ਦੇ ਮਾਤਾ-ਪਿਤਾ ਨੇ ਉਸਦੀ 11 ਸਾਲ ਦੀ ਉਮਰ ਵਿੱਚ ਤਲਾਕ ਲੈ ਲਿਆ ਅਤੇ ਉਹ ਆਪਣੀ ਮਾਂ ਅਤੇ ਭੈਣ ਅੰਮ੍ਰਿਤਾ ਨਾਲ ਚੈਂਬਰ ਚਲੀ ਗਈ। ਉਸ ਦੀ ਮਾਂ, ਜੋਇਸ ਪੋਲੀਕਾਰਪ, ਮਲਿਆਲੀ ਕੈਥੋਲਿਕ ਹੈ ਅਤੇ ਉਸ ਦੇ ਪਿਤਾ ਅਨਿਲ ਅਰੋੜਾ, ਭਾਰਤੀ ਸਰਹੱਦੀ ਸ਼ਹਿਰ ਫਾਜ਼ਿਲਕਾ ਦੇ ਪੰਜਾਬੀ ਮੂਲ ਦੇ ਸਨ, ਜੋ ਕਿ ਮਰਚੈਂਟ ਨੇਵੀ ਵਿੱਚ ਕੰਮ ਕਰਦੇ ਸਨ।[1][2][3][4]

ਉਸਨੇ ਚੈਂਬੂਰ ਦੇ ਸਵਾਮੀ ਵਿਵੇਕਾਨੰਦ ਸਕੂਲ ਤੋਂ ਆਪਣੀ ਸੈਕੰਡਰੀ ਸਿੱਖਿਆ ਪੂਰੀ ਕੀਤੀ। ਉਸ ਦੀ ਮਾਸੀ, ਗ੍ਰੇਸ ਪੋਲੀਕਾਰਪ, ਸਕੂਲ ਦੇ ਪ੍ਰਿੰਸੀਪਲ ਸਨ। ਉਹ ਹੋਲੀ ਕਰਾਸ ਹਾਈ ਸਕੂਲ ਥਾਣੇ ਦੀ ਇੱਕ ਵਿਦਿਆਰਥੀ ਵੀ ਹੈ ਜਿਥੇ ਉਸਨੇ 9 ਵੀਂ ਜਮਾਤ ਤੱਕ ਪੜ੍ਹਾਈ ਕੀਤੀ। ਉਸਨੇ ਚਰਚਗੇਟ ਜੈ ਹਿੰਦ ਕਾਲਜ ਤੋਂ ਆਪਣੀ ਕਾਲਜ ਦੀ ਪੜ੍ਹਾਈ ਕੀਤੀ ਪਰੰਤੂ ਪੇਸ਼ਾਵਰ ਰੁਝੇਵਿਆਂ ਕਰਕੇ ਇਸ ਨੂੰ ਪੂਰਾ ਨਹੀਂ ਕੀਤਾ। ਉਹ ਆਪਣੇ ਮਾਡਲ ਕੈਰੀਅਰ ਦੇ ਸ਼ੁਰੂ ਹੋਣ ਤੋਂ ਪਹਿਲਾਂ ਬੋਰਲਾ ਸੋਸਾਇਟੀ, ਕੈਮਬੁਰ ਵਿੱਚ ਬਸੰਤ ਟਾਕੀਜ਼ ਦੇ ਬਾਹਰ ਰਹਿੰਦੀ ਸੀ।[5]

Remove ads

ਕਰੀਅਰ

Thumb
ਆਪਣੀ ਭੈਣ ਅੰਮ੍ਰਿਤਾ ਅਰੋੜਾ ਨਾਲ ਮਲਾਈਕਾ ਅਰੋੜਾ (ਖੱਬੇ)

ਐਮ.ਟੀ.ਵੀ. ਇੰਡੀਆ ਨੇ ਆਪਣੇ ਕਾਰਜਾਂ ਦੀ ਸ਼ੁਰੂਆਤ ਕੀਤੀ ਜਦੋਂ ਅਰੋੜਾ ਨੂੰ ਵੀਜੇਜ਼ ਵਿੱਚੋਂ ਇੱਕ ਚੁਣਿਆ ਗਿਆ। ਉਸਨੇ ਕਲੱਬ ਐਮਟੀਵੀ ਦੇ  ਸ਼ੋਅ ਦੀ ਮੇਜ਼ਬਾਨੀ ਕੀਤੀ[6] ਅਤੇ ਬਾਅਦ ਵਿੱਚ ਸਾਈਰਸ ਬਰੋਸ਼ਾ ਦੁਆਰਾ ਹੋਸਟ ਸ਼ੌਅ ਲਵ ਲਾਈਨ ਅਤੇ ਸਟਾਇਲ ਚੈੱਕ ਇੱਕ ਇੰਟਰਵਿਊ ਲੈਣ ਵਾਲੇ ਦੇ ਰੂਪ ਵਿੱਚ ਕੰਮ ਕਰਨਾ ਸ਼ੁਰੂ ਕੀਤਾ।[7] ਮਲਾਈਕਾ 1998 ਦੇ ਬਾਲੀਵੁੱਡ ਫਿਲਮ ਦਿਲ ਸੇ ... ਵਿੱਚ ਛਈਆਂ ਛਈਆਂ,ਅਤੇ ਬਾਲੀ ਸਾਗੂ ਦੇ ਗੀਤ "ਗੁੜ ਨਾਲੋ ਇਸ਼ਕ ਮਿੱਠਾ" ਵਰਗੇ ਆਈਟਮ ਨੰਬਰਾਂ ਨਾਲ ਮਾਡਲਿੰਗ ਜਗਤ ਵਿੱਚ ਦਾਖਲ ਹੋ ਗਈ।

2000 ਦੇ ਦਸ਼ਕ ਵਿੱਚ, ਵੱਖ ਵੱਖ ਫਿਲਮਾਂ ਲਈ ਆਈਟਮ ਨੰਬਰ ਦੇ ਇਲਾਵਾ, ਉਸਨੇ ਕੁਝ ਫਿਲਮਾਂ ਵਿੱਚ ਭੂਮਿਕਾ ਨਿਭਾਈ। 2008 ਵਿੱਚ, ਉਹ ਫਿਲਮ ਈਐਮਆਈ ਵਿੱਚ ਆਪਣੀ ਪਹਿਲੀ ਵੱਡੀ ਭੂਮਿਕਾ ਵਿੱਚ ਦਿਖਾਈ ਦਿੱਤੀ ਜੋ ਇੱਕ ਬਾਕਸ ਆਫਿਸ ਦੀ ਅਸਫਲਤਾ ਸੀ।

2010 ਵਿਚ, ਉਹ ਫਿਲਮ ਦਬੰਗ ਵਿੱਚ ਆਈਟਮ ਗੀਤ "ਮੁੰਨੀ ਬਦਨਾਮ ਹੂਈ" ਵਿੱਚ ਨਜ਼ਰ ਆਈ, ਜਿਸ ਨੂੰ ਉਸ ਦੇ ਸਾਬਕਾ ਪਤੀ ਅਰਬਾਜ਼ ਖ਼ਾਨ ਨੇ ਤਿਆਰ ਕੀਤਾ ਸੀ।[8] 12 ਮਾਰਚ 2011 ਨੂੰ, ਉਸਨੇ 1235 ਭਾਗੀਦਾਰਾਂ ਦੇ ਨਾਲ "ਮੁੰਨੀ ਬਦਨਾਮ" ਵਿੱਚ ਇੱਕ ਕੋਰਿਓਗ੍ਰਾਫਡ ਡਾਂਸ ਕਰਕੇ ਵਿਸ਼ਵ ਰਿਕਾਰਡ ਕਾਇਮ ਕੀਤਾ।

ਉਹ 2012 ਵਿੱਚ ਤਾਇਵਾਨ ਐਕਸੀਲੈਂਸ ਦੀ ਸੇਲਿਬ੍ਰਿਟੀ ਐਂਡੌਸਰ ਸੀ।[9] ਉਸਨੇ ਡਬੁਰ 30ਪਲੱਸ ਦਾ ਸਮਰਥਨ ਕੀਤਾ।[10] ਉਹ ਦੱਸਦੀ ਹੈ ਕਿ ਉਹ ਕਦੇ ਵੀ ਅਦਾਕਾਰੀ ਨਹੀਂ ਕਰਨਾ ਚਾਹੁੰਦੀ ਸੀ।[11] ਉਸਨੇ ਬਰਮਿੰਘਮ ਵਿੱਚ ਐਲਜੀ ਅਰੀਨਾ ਅਤੇ ਲੰਡਨ ਵਿੱਚ ਓ 2 ਅਰੇਨਾ ਦੀ ਇੱਕ ਲੜੀ ਵਿੱਚ ਆਤਿਫ਼ ਅਸਲਮਸ਼ਾਨ (ਗਾਈਕ) ਅਤੇ ਬਿਪਾਸ਼ਾ ਬਾਸੂ ਨਾਲ ਲਾਈਵ ਪ੍ਰਦਰਸ਼ਨ ਕੀਤਾ।[12][13]

2014 ਵਿਚ, ਉਸਨੇ ਪੁਸ਼ਟੀ ਕੀਤੀ ਕਿ ਉਹ ਫਰਾਹ ਖ਼ਾਨ ਦੁਆਰਾ ਨਿਰਦੇਸ਼ਿਤ ਐਕਸ਼ਨ ਕਾਮੇਡੀ-ਡਰਾਮਾ ਫਿਲਮ ਹੈਪੀ ਨਿਊ ਯੀਅਰ ਵਿੱਚ ਨਜ਼ਰ ਆਵੇਗੀ।[14]

ਟੈਲੀਵਿਜ਼ਨ

ਮਲਾਇਕਾ ਟੈਲੀਵਿਜ਼ਨ ਸ਼ੋਅ ਨੱਚ ਬੱਲੀਏ ਉੱਤੇ ਤਿੰਨ ਜੱਜਾਂ ਵਿੱਚੋਂ ਇੱਕ ਦੇ ਰੂਪ ਵਿੱਚ ਨਜ਼ਰ ਆਈ। ਉਸਨੇ ਨੱਚ ਬੱਲੀਏ 2 ਵਿੱਚ ਜੱਜ ਦੀ ਭੁਮਿਕਾ ਜਾਰੀ ਰੱਖੀ। ਇਸ ਸ਼ੋਅ ਵਿਚ, ਉਸ ਨੇ ਉਮੀਦਵਾਰਾਂ ਲਈ ਇੱਕ ਮਿਸਾਲ ਵਜੋਂ ਬਹੁਤ ਸਾਰੇ ਆਈਟਮ ਨੰਬਰਾਂ ਦਾ ਪ੍ਰਦਰਸ਼ਨ ਕੀਤਾ। ਉਹ ਸਟਾਰ ਵਨ ਦੇ ਸ਼ੋਅ ਜ਼ਰਾ ਨੱਚਕੇ ਦਿਖਾ 'ਤੇ ਜੱਜ ਦੇ ਤੌਰ 'ਤੇ ਨਜ਼ਰ ਆਈ। ਉਹ 2010 ਵਿੱਚ ਸ਼ੋਅ ਝਲਕ ਦਿਖਲਾ ਜਾ ਦੀ ਜੱਜ ਸੀ।[15]

ਉਹ ਇੰਡੀਆ ਗੌਟ ਟੇਲੈਂਟ ਸ਼ੋਅ ਵਿਚੱ ਜੱਜਾਂ ਦੇ ਪੈਨਲ 'ਤੇ ਸੀ।[16]

Remove ads

ਨਿੱਜੀ ਜੀਵਨ

ਮਲਾਇਕਾ ਦਾ ਵਿਆਹ 1998 ਵਿੱਚ ਬਾਲੀਵੁੱਡ ਅਭਿਨੇਤਾ-ਨਿਰਦੇਸ਼ਕ-ਨਿਰਮਾਤਾ ਅਰਬਾਜ਼ ਖ਼ਾਨ ਨਾਲ ਹੋਇਆ ਸੀ, ਜਿਸ ਨੂੰ ਉਹ ਕਾਪੀ ਐਡ ਸ਼ੂਟਿੰਗ ਦੇ ਦੌਰਾਨ ਮਿਲੀ ਸੀ। 28 ਮਾਰਚ 2016 ਨੂੰ, ਉਨ੍ਹਾਂ ਨੇ ਅਨੁਕੂਲਤਾ ਮੁੱਦਿਆਂ ਦਾ ਹਵਾਲਾ ਦਿੰਦੇ ਹੋਏ ਵੱਖ ਹੋਣ ਦੀ ਘੋਸ਼ਣਾ ਕੀਤੀ।[17][18] ਜੋੜੇ ਨੇ ਅਪ੍ਰੈਲ 11, 2017 ਨੂੰ ਤਲਾਕ ਲੈ ਲਿਆ।[19] ਉਨ੍ਹਾਂ ਦਾ ਇੱਕ ਪੁੱਤਰ ਅਰਹਾਨ (ਜਨਮ 9 ਨਵੰਬਰ 2002) ਹੈ।[20] ਤਲਾਕ ਤੋਂ ਬਾਅਦ ਪੁੱਤਰ ਦੀ ਹਿਰਾਸਤ ਮਲਾਇਕਾ ਦੇ ਕੋਲ ਹੈ। ਬਾਂਦਰਾ ਫੈਮਿਲੀ ਕੋਰਟ ਵਿੱਚ ਪਹੁੰਚੇ ਸਮਝੌਤੇ ਅਨੁਸਾਰ ਅਰਬਾਜ਼ ਨੇ ਆਪਣੇ ਬੇਟੇ 'ਤੇ ਮੁਲਾਕਾਤ ਦੇ ਅਧਿਕਾਰ ਦਿੱਤੇ ਹਨ।

ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਅਤੇ ਅਭਿਨੇਤਾ-ਨਿਰਦੇਸ਼ਕ-ਨਿਰਮਾਤਾ ਸੋਹੇਲ ਖਾਨ ਉਸ ਦੇ ਸਾਬਕਾ ਜੇਠ ਅਤੇ ਦਿਉਰ ਹਨ। ਉਸ ਦਾ ਸਾਬਕਾ ਸਹੁਰਾ ਸਕ੍ਰਿਪਟ ਲੇਖਕ ਸਲੀਮ ਖਾਨ ਸੀ।[21]

ਮਲਾਇਕਾ 2016 ਤੋਂ ਅਭਿਨੇਤਾ ਅਰਜੁਨ ਕਪੂਰ ਨਾਲ ਰਿਲੇਸ਼ਨਸ਼ਿਪ ਵਿੱਚ ਹੈ।[22][23][24] ਅਪ੍ਰੈਲ 2022 ਵਿੱਚ, ਅਰੋੜਾ ਦਾ ਮੁੰਬਈ-ਪੁਣੇ ਐਕਸਪ੍ਰੈਸਵੇਅ 'ਤੇ ਇੱਕ ਹਾਦਸਾ ਹੋਇਆ ਸੀ ਜਦੋਂ ਉਹ ਇੱਕ ਸਮਾਗਮ ਤੋਂ ਘਰ ਵਾਪਸ ਆ ਰਹੀ ਸੀ ਤਾਂ ਤਿੰਨ ਕਾਰਾਂ ਇੱਕ ਦੂਜੇ ਨਾਲ ਟਕਰਾ ਗਈਆਂ ਸਨ। ਉਸ ਨੂੰ ਨਵੀਂ ਮੁੰਬਈ ਦੇ ਅਪੋਲੋ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਕੁਝ ਟਾਂਕੇ ਲੱਗੇ।[25]

ਫਿਲਮੋਗ੍ਰਾਫੀ

ਬਤੌਰ ਅਦਾਕਾਰਾ ਅਤੇ ਡਾਂਸਰ

  • 1998: Dil Se.. in Chaiyya Chaiyya
  • 1999: Pyar Ke Geet in Dholna
  • 2000: Bichhoo in Ekwari Tak Le
  • 2001: Indian in Yeh Pyar
  • 2002: Maa Tujhhe Salaam (cameo appearance)
  • 2002: Kaante as Lisa
  • 2005: Kaal in Kaal Dhamaal
  • 2007: Heyy Babyy in Heyy Babyy
  • 2007: Athidhi in Rathraina (Telugu)
  • 2007: Om Shanti Om in Deewangi Deewangi
  • 2007: Welcome in Hoth Rasiley
  • 2008: EMI as Nancy
  • 2009: Helloo India (cameo appearance)
  • 2010: Prem Kaa Game in I Wanna Fall in Love
  • 2010: Housefull (2010 film) as Pooja
  • 2010: Dabangg in Munni Badnaam Hui
  • 2012: Gabbar Singh in Kevvu Keka (Telugu film)
  • 2012: Housefull 2 in Anarkali Disco Chali
  • 2012: Dabangg 2 in Pandey Ji Seeti
  • 2014: Happy New Year (cameo appearance)
  • 2015: Dolly Ki Doli in Fashion Khatam Mujh Par
  • 2018: Pataakha in Hello Hello

ਬਤੌਰ ਨਿਰਮਾਤਾ

  • 2010: DabanggFilmfare Award for Best Film,[26] National Film Award for Best Popular Film Providing Wholesome Entertainment[27]
  • 2012: Dabangg 2
  • 2015: Dolly Ki Doli

ਟੈਲੀਵਿਜ਼ਨ

ਹੋਰ ਜਾਣਕਾਰੀ ਸਾਲ, ਨਾਂ ...

ਐਲਬਮ

ਹੋਰ ਜਾਣਕਾਰੀ Year, Name ...
Remove ads

ਹਵਾਲੇ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads