ਮਸ਼ੋਬਰਾ

From Wikipedia, the free encyclopedia

Remove ads

ਮਸ਼ੋਬਰਾ ਸ਼ਹਿਰ, ਸ਼ਿਮਲਾ, ਹਿਮਾਚਲ ਪ੍ਰਦੇਸ਼ ਵਿੱਚ ਵਸਿਆ ਹੋਇਆ ਹੈ। ਲਾਰਡ ਡਲਹੌਜੀ ਦੀ ਦੇਖ ਰੇਖ ਹੇਠ 1850 ਵਿੱਚ ਬਣੇ ਹਿੰਦੁਸਤਾਨ-ਤਿੱਬਤ ਮਾਰਗ ਰਹੀ ਇਹ ਰਾਜਧਾਨੀ ਸ਼ਿਮਲਾ ਨਾਲ ਜੁੜਿਆ ਹੋਇਆ ਹੈ। ਇਹ ਸ਼ਿਮਲੇ ਤੋਂ ਦਸ-ਗਿਆਰਾਂ ਕਿਲੋਮੀਟਰ ਦੂਰ ਇੱਕ ਛੋਟਾ ਜਿਹਾ ਬਹੁਤ ਹੀ ਸੁੰਦਰ ਤੇ ਪਿਆਰਾ ਕਸਬਾ ਹੈ ਜੋ ਸਮੁੰਦਰੀ ਤਲ ਤੋਂ ਲਗਭਗ 7040 ਫੁੱਟ ਦੀ ਉਚਾਈ ’ਤੇ ਵਸਿਆ ਹੋਇਆ ਹੈ।

ਵਿਸ਼ੇਸ਼ ਤੱਥ ਮਸ਼ੋਬਰਾ, Country ...
Remove ads

ਜੁਗਰਾਫ਼ੀਆ

ਮਸ਼ੋਬਰਾ ਦੀ ਸਥਿਤੀ 31.13°N 77.23°E / 31.13; 77.23.[1] ਇਸਦੀ ਔਸਤਨਾ ਉਚਾਈ 2,146 ਮੀਟਰ ਹੈ। (7,041 ਫੁੱਟ).

ਦਿ ਰੀਟਰੀਟ ਬਿਲਡਿੰਗ

ਭਾਰਤ ਦੇ ਰਾਸ਼ਟਰਪਤੀ ਗਰਮੀਆਂ ਵਿੱਚ ਇੱਕ ਵਾਰ ਜ਼ਰੂਰ ਇੱਥੇ ਆ ਕੇ ਠਹਿਰਦੇ ਹਨ ਅਤੇ ਉਨ੍ਹਾਂ ਦਿਨਾਂ ਵਿੱਚ ਸਮੁੱਚਾ ਰਾਸ਼ਟਰਪਤੀ ਦਫ਼ਤਰ ਇੱਥੇ ਤਬਦੀਲ ਕਰ ਦਿੱਤਾ ਜਾਂਦਾ ਹੈ।‘ਦਿ ਰੀਟਰੀਟ ਬਿਲਡਿੰਗ’ ਦਾ ਨਿਰਮਾਣ 1850 ਵਿੱਚ ਹੋਇਆ ਸੀ ਅਤੇ ਇਸ ਨੂੰ ਬਣਾਉਣ ਲਈ ਸਿਰਫ਼ ਲੱਕੜ ਦੀ ਵਰਤੋਂ ਕੀਤੀ ਗਈ ਸੀ।[2]ਇਹ ਇਲਾਕਾ ਕੋਟੀ ਰਿਆਸਤ ਦੇ ਅਧੀਨ ਪੈਂਦਾ ਸੀ। ਲਾਰਡ ਵਿਲੀਅਮ ਹੇਅ ਨੇ ਕੋਟੀ ਦੇ ਰਾਜਾ ਤੋਂ ਇਹ ਇਮਾਰਤ ਪਟੇ ਉੱਤੇ ਲੈ ਲਈ। ਲਾਰਡ ਵਿਲੀਅਮ ਦਾ ਛੋਟਾ ਨਾਂ ਲਾਅਟੀ ਸੀ ਜਿਸ ਕਰਕੇ ਉਸ ਸਮੇਂ ਦੇ ਸਥਾਨਕ ਲੋਕਾਂ ਵਿੱਚ ਇਹ ਇਮਾਰਤ ਲਾਅਟੀ ਸਾਹਿਬ ਕੀ ਕੋਠੀ ਦੇ ਨਾਂ ਨਾਲ ਮਸ਼ਹੂਰ ਸੀ। ਭਾਰਤ ਦੇ ਆਖ਼ਰੀ ਵਾਈਸਰਾਏ ਲਾਰਡ ਮਾਊਂਟਬੈਟਨ ਅਤੇ ਲੇਡੀ ਮਾਊਂਟਬੈਟਨ ਲੰਡਨ ਜਾਣ ਤੋਂ ਪਹਿਲਾਂ ਮਈ 1948 ਵਿੱਚ ਕਈ ਹਫ਼ਤੇ ਇੱਥੇ ਰਹੇ ਸਨ। ‘ਦਿ ਰੀਟਰੀਟ ਬਿਲਡਿੰਗ’ ਕਾਫ਼ੀ ਉੱਚੀ ਚੋਟੀ ’ਤੇ ਸਥਿਤ ਹੈ। ਇਸ ਲਈ ਇੱਥੋਂ ਸਾਫ਼ ਮੌਸਮ ਵਿੱਚ ਹਿਮਾਲਿਆ ਦੀ ਪੀਰ ਪੰਜਾਲ ਪਰਬਤ ਲੜੀ, ਛੋਟ ਸ਼ਾਲੀ ਅਤੇ ਸ਼ਾਲੀ ਪੀਕ, ਦਿਓ ਟਿੱਬਾ, ਬਾਂਦਰ ਪੂਛ ਪੀਕ, ਰਕਤ ਧਾਰ ਅਤੇ ਬਦਰੀਨਾਥ ਆਦਿ ਦੇ ਦਿਲਕਸ਼ ਨਜ਼ਾਰੇ ਦੇਖੇ ਜਾ ਸਕਦੇ ਹਨ। ਛਰਾਵੜਾ ਵਿੱਚ ਰਾਸ਼ਟਰਪਤੀ ਰਿਹਾਇਸ਼ ਹੋਣ ਕਾਰਨ ਇਥੇ ਜਾਣਾ ਸਖਤ ਮਨ੍ਹਾਂ ਹੈ।

Remove ads

ਹੋਰ ਦਿਲਚਸਪ ਥਾਵਾਂ

ਪੰਜਾਬ ਦੇ ਰਾਜਪਾਲ ਦੀ ਗਰਮੀਆਂ ਦੀ ਰਿਹਾਇਸ਼ ਹੇਮਕੁੰਜ ਵੀ ਛਰਾਵੜਾ ਵਿਖੇ ਹੀ ਹੈ। ਦਿ ਵਾਈਲਡਫਲਾਵਰ ਹਾਲ’ ਨਾਂ ਦਾ ਇਤਿਹਾਸਕ ਤੇ ਸ਼ਾਨਦਾਰ ਹੋਟਲ ਛਰਾਵੜਾ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਂਦਾ ਹੈ ਅਤੇ ਕਲਿਆਣੀ ਹੈਲੀਪੈਡ ਵੀ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹੈ। ਮਸ਼ੋਬਰਾ ਵਿੱਚ ਸੈਲਾਨੀਆਂ ਲਈ ਦਿਲਚਸਪ ਥਾਵਾਂ ਹਨ।[3][4] ਫੁੱਲਦਾਰ ਜੰਗਲੀ ਬੂਟੀਆਂ ਦਾ ਹਾਲ ਅਤੇ ਛਰਾਵੜਾ ਹੁਣ ਓਬਰਾਏ ਹੋਟਲ ਦੀ ਜਗੀਰ ਬਣ ਗਿਆ ਹੈ। ਜਿਹੜਾ ਕੇ ਬ੍ਰਿਟਿਸ਼ ਰਾਜ ਸਮੇਂ ਲਾਰਡ ਕਿਚਨਰ ਅਤੇ ਲਾਰਡ ਰਿਪਣ ਦਾ ਨਿਵਾਸ ਥਾਂ ਹੁੰਦਾ ਸੀ।[5] ਮਸ਼ਹੂਰ ਲੇਖਕ ਅਤੇ ਕਵੀ ਪੰਕਜ ਮਿਸ਼ਰਾ ਮਸ਼ੋਬਰਾ ਦਾ ਰਹਿਣ ਵਾਲਾਂ ਸੀ।[6] ਮਸ਼ੋਬਰਾ ਤੋਂ ਤਕਰੀਬਨ ਸਾਢੇ ਕੁ ਤਿੰਨ ਕਿਲੋਮੀਟਰ ਦੂਰ ਕਰੈਗਨੈਨੋ ਨਾਂ ਦੀ ਖ਼ੂਬਸੂਰਤ ਜਗ੍ਹਾ ਹੈ। ਇਸ ਜਗ੍ਹਾ ਨੂੰ ਇਹ ਨਾਂ ਫ੍ਰੈਡਰਿਕੋ ਪੈਲਿਤੀ ਨਾਂ ਦੇ ਇਤਾਲਵੀ ਫੋਟੋਗ੍ਰਾਫਰ ਨੇ ਦਿੱਤਾ ਸੀ। ਇਸ ਤੋਂ ਤਕਰੀਬਨ ਦੋ ਕੁ ਕਿਲੋਮੀਟਰ ਅੱਗੇ ਤਲਾਈ ਨਾਮਕ ਖੂਬਸੂਰਤ ਜਗ੍ਹਾ ਹੈ। ਇੱਥੇ ਘਾਹ ਦੇ ਮੈਦਾਨ ਦੇ ਬਿਲਕੁਲ ਵਿਚਕਾਰ ਛੋਟਾ ਜਿਹਾ ਤਲਾਬ ਹੋਣ ਕਾਰਨ ਇਸ ਜਗ੍ਹਾ ਨੂੰ ਸਥਾਨਕ ਲੋਕ ਤਲਾਈ ਕਹਿੰਦੇ ਹਨ। ਤਲਾਈ ਦੇ ਦੂਜੇ ਪਾਸੇ ਉੱਚੀ ਥਾਂ ਉੱਤੇ ਪੁਰਾਣਾ ਭੀਮ ਕਾਲੀ ਮੰਦਿਰ ਹੈ। ਕਰੈਗਨੈਨੋ ਵਿੱਚ ਹੀ ਡਾ. ਵਾਈ ਐੱਸ ਪਰਮਾਰ ਯੂਨੀਵਰਸਿਟੀ ਸੋਲਨ ਦਾ ਖੇਤਰੀ ਬਾਗਬਾਨੀ ਖੋਜ ਤੇ ਸਿਖਲਾਈ ਕੇਂਦਰ ਹੈ। ਡਾ. ਵਾਈ. ਐੱਸ. ਪਰਮਾਰ ਯੂਨੀਵਰਸਿਟੀ ਦੇ ਖੇਤਰੀ ਬਾਗਬਾਨੀ ਖੋਜ ਅਤੇ ਸਿਖਲਾਈ ਕੇਂਦਰ ਅੰਦਰ ਜਾਣ ਲਈ ਪੱਚੀ ਰੁਪਏ ਪ੍ਰਤੀ ਵਿਅਕਤੀ ਟਿਕਟ ਲੱਗਦੀ ਹੈ। ਅਨੀਤਾ ਦੇਸਾਈ 1920 ਵਿੱਚ ਇਥੇ ਛੁੱਟੀਆਂ ਵਿੱਚ ਆਏ ਅਤੇ ਉਸਨੇ ਆਪਣੇ ਇੱਕ ਨਾਵਲ ਵਿੱਚ ਇਸਦਾ ਜਿਕਰ ਵੀ ਕੀਤਾ।[7]

ਸ਼ਿਮਲਾ ਜੰਗਲੀ ਜੀਵ ਰੱਖ

ਤਸਵੀਰ:Entrance,Shimla Water Catchment Wildlife Sanctuary, Himachal Pardes, India.JPG
ਸ਼ਿਮਲਾ ਜੰਗਲੀ ਜੀਵ ਰੱਖ ਦਾ ਪ੍ਰਵੇਸ਼
Thumb
ਰੱਖ ਦਾ ਅੰਦਰੂਨੀ ਦ੍ਰਿਸ਼

ਮਸ਼ੋਬਰਾ ਸ਼ਿਮਲਾ ਜੰਗਲੀ ਜੀਵ ਰੱਖ ਦਾ ਹਿੱਸਾ ਹੈ, ਜਿਸਨੂੰ ਦਫਤਰੀ ਰਿਕਾਰਡ ਅਨੁਸਾਰ "ਸ਼ਿਮਲਾ ਵਾਟਰ ਕੈਚਮੈਂਟ ਵਾਇਲਡਲਾਈਫ ਸੈਨਕਚੁਰੀ" ਕਿਹਾ ਜਾਂਦਾ ਹੈ।

ਵਿਦਿਅਕ ਅਦਾਰੇ

ਹਿਮਾਲਿਆ ਅੰਤਰਰਾਸ਼ਟਰੀ ਸਕੂਲ ਅਤੇ ਛਰਾਵੜਾ ਇਥੇ ਦੇ ਮੁੱਖ ਸਕੂਲ ਹਨ।

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads