ਮਸੰਦ

From Wikipedia, the free encyclopedia

Remove ads

ਸਿੱਖ ਧਰਮ ਵਿੱਚ ਮਸੰਦ ਉਹ ਧਾਰਮਿਕ ਨੁਮਾਇੰਦੇ ਸਨ ਜੋ ਅਧਿਕਾਰਤ ਤੌਰ ਤੇ ਮਿਸ਼ਨਰੀ ਮੰਤਰੀਆਂ ਵਜੋਂ ਨਿਯੁਕਤ ਕੀਤੇ ਜਾਂਦੇ ਸਨ। ਉਹ ਸਿੱਖ ਗੁਰੂ ਸਹਿਬਾਨ ਦੀ ਨੁਮਾਇੰਦਗੀ ਕਰਦੇ ਸਨ ਅਤੇ ਜਿਸਨੇ ਵੀ ਸਿੱਖ ਧਰਮ ਵਿੱਚ ਪਰਿਵਰਤਨ ਕੀਤਾ ਹੁੰਦਾ, ਉਸਨੂੰ ਚਰਨਾਮਿ੍ਤ ਦਿੰਦੇ ਸਨ। ਇਸ ਤੋੰ ਇਲਾਵਾ ਉਹ ਦਸਵੰਧ (ਆਮਦਨੀ ਦਾ ਦਸਵਾਂ ਹਿੱਸਾ) ਸਿੱਖ ਕੌਮ ਅਤੇ ਧਾਰਮਿਕ ਸਥਾਪਨਾ ਵਾਸਤੇ ਭੇਟ ਵਜੋਂ ਇਕੱਠਾ ਕਰਦੇ ਸਨ। ਜਗ੍ਹਾ-ਜਗ੍ਹਾ ਤੋੰ ਇਕੱਠੀ ਕੀਤੀ ਰਕਮ ਨੂੰ ਉਹ ਅੱਗੇ ਸਿੱਖ ਗੁਰੂ ਸਹਿਬਾਨ ਨੂੰ ਭੇਜ ਦਿੰਦੇ।[1][2]

ਦਸਵੰਧ ਦਾ ਸ਼ਾਬਦਿਕ ਅਰਥ ਹੈ - ਦਸਵਾਂ ਹਿੱਸਾ (ਆਪਣੀ ਕਮਾਈ ਦਾ ਦਸਵਾਂ ਹਿੱਸਾ) । ਇਸ ਲਈ ਸਿੱਖ ਧਰਮ ਵਿੱਚ ਦਸਵੰਧ ਦਾ ਮਤਲਬ ਹੋਇਆ ਕਿ ਗੁਰੂ ਜੀ ਦੇ ਸਿੱਖਾਂ ਦੁਆਰਾ ਆਪਣੀ ਕਮਾਈ ਦਾ ਦਸਵਾਂ ਹਿੱਸਾ ਕੱਢਣਾ ਹੈ ਅਤੇ ਇਸਨੂੰ ਗੁਰੂ ਘਰਾਂ ਦੀ ਉਸਾਰੀ, ਕਿਸੇ ਗਰੀਬ ਦੀ ਮਦਦ ਅਤੇ ਹੋਰਨਾਂ ਧਾਰਮਿਕ ਕੰਮਾਂ ਦੇ ਨਾਲ ਨਾਲ ਭਾਈਚਾਰਕ ਕੰਮਾਂ ਦੇ ਲਈ ਭੇਂਟ ਕਰਨਾ।

ਇਹਨਾਂ ਹੀ ਕਾਰਜਾਂ ਦੇ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਨੂੰ ਦਸਵੰਧ ਕੱਢਣ ਲਈ ਪ੍ਰੇਰਿਆ ਸੀ।

Remove ads

ਸ਼ਬਦੀ ਅਰਥ

ਮਸੰਦ ਸ਼ਬਦ ਫ਼ਾਰਸੀ ਸ਼ਬਦ 'ਮਸਨਦ'[2] ਦਾ ਰੂਪਾਂਤਰ ਹੈ, ਜਿਸਦਾ ਮਤਲਬ ਹੈ ਉਹ ਤਖਤ ਜਾਂ ਗੱਦੀ, ਜੋ ਸਿੰਘਾਸਨ ਤੋਂ ਹੇਠਲੇ ਪੱਧਰ 'ਤੇ ਹੋਵੇ। ਗੁਰੂ ਸਭ ਦੀ ਗੱਦੀ (ਸਿੰਘਾਸਨ) ਸਭ ਤੋਂ ਉੱਚੀ ਮੰਨੀ ਜਾਂਦੀ ਸੀ ਤੇ ਮਸੰਦਾਂ ਨੂੰ ਸਿੱਖ ਧਰਮ ਦੇ ਸੰਦੇਸ਼ ਨੂੰ ਫੈਲਾਉਣ ਲਈ ਨਿਵਾਜਿਆ ਗਿਆ। ਦਸਵੰਧ ਇੱਕਠਾ ਕਰਨ ਦੇ ਨਾਲ਼-ਨਾਲ਼, ਉਨ੍ਹਾਂ ਨੂੰ ਸਿੱਖ ਬਣਨ ਵਾਲੇ ਵਿਅਕਤੀਆਂ ਨੂੰ ਚਰਨਾਮਿ੍ਤ ਦੇਣ ਦਾ ਅਧਿਕਾਰ ਦਿੱਤਾ ਗਿਆ ਸੀ।[3]

ਸਥਾਪਨਾ ਅਤੇ ਬਣਤਰ

ਕੁਛ ਸਰੋਤਾਂ ਅਨੁਸਾਰ ਇਹ ਸਪਸ਼ਟ ਨਹੀਂ ਹੈ ਕਿ ਮਸੰਦ ਪ੍ਰਣਾਲੀ ਕਦੋਂ ਸ਼ੁਰੂ ਹੋਈ। ਇਸ ਦੀ ਸ਼ੁਰੂਆਤ ਕੁਝ ਖਾਤਿਆਂ ਵਿੱਚ ਗੁਰੂ ਅਮਰਦਾਸ ਜੀ ਦੁਆਰਾ ਕੀਤੀ ਗਈ ਸੀ,[4] ਗੁਰੂ ਰਾਮਦਾਸ ਜੀ ਨੇ ਹੋਰ ਲੇਖੇ ਵਿਚ,[5] ਜਾਂ ਫਿਰ ਗੁਰੂ ਅਰਜਨ ਦੇਵ ਜੀ ਦੁਆਰਾ।[6] ਪਰ ਗੁਰੂ ਅਮਰਦਾਸ ਜੀ ਦੁਆਰਾ ਸਥਾਪਿਤ ਕੀਤੀ ਮੰਜੀ ਪ੍ਰਥਾ ਦੀ ਹਰੇਕ ਇਕਾਈ ਦੇ ਨੁਮਾਇੰਦੇ ਨੂੰ ਮਸੰਦ ਹੀ ਕਿਹਾ ਜਾਂਦਾ ਸੀ।[7][8] ਇਸ ਪ੍ਰਥਾ ਦਾ ਬਾਅਦ ਦੇ ਸਿੱਖ ਗੁਰੂਆਂ ਦੁਆਰਾ ਵਿਸਥਾਰ ਕੀਤਾ ਗਿਆ,[9] ਜਿਸ ਨਾਲ਼ ਮਸੰਦਾ ਦਾ ਵੀ ਪਸਾਰਾ ਵਧਿਆ।

Remove ads

ਸਿੱਖ ਧਰਮ ਵਿੱਚ ਭੂਮਿਕਾ

ਮਸੰਦ ਪ੍ਰਣਾਲੀ ਇੱਕ ਸੁਤੰਤਰ ਆਰਥਿਕ ਸਰੋਤ ਵਜੋਂ ਸਿੱਖੀ ਦੇ ਸ਼ਕਤੀਕਰਨ ਲਈ ਮਹੱਤਵਪੂਰਣ ਸੀ; ਜਿਸਨੇ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ, ਸਿੱਖ ਫੌਜ ਬਣਾਉਣ ਤੇ ਉਨ੍ਹਾਂ ਦੀ ਦੇਖਭਾਲ ਲਈ, ਅਤੇ ਲੰਗਰ ਵਾਸਤੇ ਸਹਾਇਤਾ ਕੀਤੀ।[5]

ਇਨ੍ਹਾਂ ਉਦੇਸ਼ਾਂ ਲਈ ਇਕੱਠਾ ਕੀਤਾ ਜਾਂਦਾ ਦਸਵੰਧ ਸਿੱਖਾਂ ਅਤੇ ਮੁਗਲ ਹਕੂਮਤ ਵਿਚਕਾਰ ਵੱਡੇ ਵਿਵਾਦ ਦਾ ਇੱਕ ਸਰੋਤ ਵੀ ਬਣਿਆ। ਮਿਸਾਲ ਵਜੋਂ, ਔਰੰਗਜੇਬ ਨੇ ਮਸੰਦਾਂ ਵਲੋਂ ਇਕੱਠੇ ਕੀਤੇ ਜਾਂਦੇ ਦਸਵੰਧ ਨੂੰ ਮੁਗਲ ਖਜ਼ਾਨੇ ਵਾਸਤੇ ਵਰਤਣ ਦੀ ਕੋਸ਼ਿਸ਼ ਕੀਤੀ।[10]

ਮਸੰਦ ਪ੍ਰਣਾਲੀ ਦਾ ਖਾਤਮਾ

ਸਮਾਂ ਪਾ ਕੇ ਮਸੰਦ ਭ੍ਰਸ਼ਟ ਹੋ ਗਏ।ਉਹ ਦਸਵੰਧ ਨੂੰ ਆਪਣੇ ਨਿੱਜੀ ਮਨੋਰਥਾਂ ਲਈ ਵਰਤਣ ਲੱਗ ਪਏ ਤੇ ਆਪਣੇ ਆਪ ਨੂੰ ਗੁਰੂ ਮੰਨਣ ਲੱਗ ਪਏ। ਇਸ ਲਈ, ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਮਸੰਦਾਂ ਨੂੰ ਅਧਿਕਾਰਤ ਸ਼ਖਸੀਅਤਾਂ ਵਜੋਂ ਮਾਨਤਾ ਨਾ ਦੇਣ ਅਤੇ ਉਨ੍ਹਾਂ ਨਾਲ ਜਾਂ ਉਨ੍ਹਾਂ ਦੇ ਨੁਮਾਇੰਦਿਆਂ ਨਾਲ ਕਿਸੇ ਵੀ ਕਿਸਮ ਦੇ ਸੰਬੰਧ ਬਣਾਉਣ ਦੀ ਮਨਾਹੀ ਕੀਤੀ। ਕੁਝ ਮਸੰਦਾਂ ਨੂੰ ਸਿੱਖ ਰਹਿਤ ਮਰਿਯਾਦਾ ਦੀ ਉਲੰਘਣਾ ਕਰਨ ਤੇ ਫੜਿਆ ਵੀ ਗਿਆ ਅਤੇ ਸਜ਼ਾ ਵੀ ਦਿੱਤੀ ਗਈ ਸੀ।[11]

ਦਸਮ ਗ੍ਰੰਥ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚੀ 33 ਸਵੈਏ ਦੀ ਹੇਠ ਲਿਖੀ ਰਚਨਾ[12] ਮਸੰਦਾਂ ਦੀ ਭ੍ਰਿਸ਼ਟ ਸ਼ਖਸੀਅਤ ਨੂੰ ਵਿਆਨ ਕਰ ਰਹੀ ਹੈ-

ਜੋ ਜੁਗੀਆਨ ਕੇ ਜਾਇ ਕਹੈ ਸਭ ਜੋਗਨ ਕੋ ਗ੍ਰਹਿ ਮਾਲ ਉਠੈ ਦੈ ॥

ਜੋ ਪਰੋ ਭਾਜਿ ਸਨਯਾਸਨ ਦੈ ਕਹੈ ਦੱਤ ਕੇ ਨਾਮ ਪੈ ਧਾਮ ਲੁਟੈ ਦੈ ॥

ਜੌ ਕਰਿ ਕੋਊ ਮਸੰਦਨ ਸੌ ਕਹੈ ਸਰਬ ਦਰਬ ਲੈ ਮੋਹਿ ਅਬੈ ਦੈ ॥

ਲੇਉ ਹੀ ਲੇਉ ਕਹੈ ਸਭ ਕੋ ਨਰ ਕੋਊ ਨ ਬ੍ਰਹਮ ਬਤਾਇ ਹਮੈ ਦੈ ॥੨੮॥

ਜੋ ਕਰਿ ਸੇਵ ਮਸੰਦਨ ਕੀ ਕਹੈ ਆਨਿ ਪ੍ਰਸਾਦਿ ਸਭੈ ਮੋਹਿ ਦੀਜੈ ॥

ਜੋ ਕਛੁ ਮਾਲ ਤਵਾਲਯ ਸੋ ਅਬ ਹੀ ਉਠਿ ਭੇਟ ਹਮਾਰੀ ਹੀ ਕੀਜੈ ॥

ਮੇਰੋ ਈ ਧਯਾਨ ਧਰੋ ਨਿਸ ਬਾਸੁਰ ਭੂਲ ਕੈ ਅਉਰ ਕੋ ਨਾਮ ਨ ਲੀਜੈ ॥

ਦੀਨੇ ਕੋ ਨਾਮੁ ਸੁਨੈ ਭਜਿ ਰਾਤਹਿ ਲੀਨੇ ਬਿਨਾ ਨਹਿ ਨੈਕ ਪ੍ਰਸੀਜੈ ॥੨੯॥

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads