ਗੁਰੂ
From Wikipedia, the free encyclopedia
Remove ads
ਗੁਰੂ ਸੰਸਕ੍ਰਿਤ ਸ਼ਬਦ ਹੈ, ਕਿਸੇ ਗਿਆਨ ਜਾਂ ਖੇਤਰ ਦੇ ਕਿਸੇ " ਅਧਿਆਪਕ, ਮਾਰਗ ਦਰਸ਼ਕ, ਮਾਹਰ, ਜਾਂ ਮਾਸਟਰ ਲਈ ਵਰਤਿਆ ਜਾਂਦਾ ਹੈ।[1] ਭਾਰਤੀ ਪਰੰਪਰਾਵਾਂ ਵਿੱਚ, ਗੁਰੂ ਇੱਕ ਅਧਿਆਪਕ ਨਾਲੋਂ ਵਧੇਰੇ ਹੈ, ਸੰਸਕ੍ਰਿਤ ਵਿੱਚ ਗੁਰੂ ਦਾ ਭਾਵ ਉਹ ਹੈ ਜਿਹੜਾ ਹਨੇਰੇ ਨੂੰ ਦੂਰ ਕਰਦਾ ਹੈ ਅਤੇ ਪ੍ਰਕਾਸ਼ ਵੱਲ ਲੈ ਕੇ ਜਾਂਦਾ ਹੈ, ਰਵਾਇਤੀ ਤੌਰ ਤੇ ਵਿਦਿਆਰਥੀ ਲਈ ਇੱਕ ਸਤਿਕਾਰਯੋਗ ਸ਼ਖਸੀਅਤ ਹੁੰਦਾ ਹੈ, ਗੁਰੂ ਇੱਕ ਸਲਾਹਕਾਰ ਵਜੋਂ ਕੰਮ ਕਰਦਾ ਹੈ, ਇੱਕ ਪ੍ਰੇਰਣਾ ਸਰੋਤ ਹੈ ਅਤੇ ਜੋ ਇੱਕ ਵਿਦਿਆਰਥੀ ਦੇ ਅਧਿਆਤਮਕ ਵਿਕਾਸ ਵਿੱਚ ਸਹਾਇਤਾ ਕਰਦਾ ਹੈ।[2] ਤਾਗਾਲੋਗ ਭਾਸ਼ਾ ਵਿੱਚ ਅਤੇ ਇੰਡੋਨੇਸ਼ੀਆਈ[3] ਵਿੱਚ ਮਾਲੇ ਸ਼ਬਦ ਦਾ ਅਰਥ ਅਧਿਆਪਕ ਹੈ।
ਗੁਰੂ ਦੀ ਧਾਰਨਾ ਦੇ ਸਭ ਤੋਂ ਪੁਰਾਣੇ ਹਵਾਲੇ ਹਿੰਦੂ ਧਰਮ ਦੇ ਮੁੱਢਲੇ ਵੈਦਿਕ ਗ੍ਰੰਥਾਂ ਵਿੱਚ ਮਿਲਦੇ ਹਨ।[2] ਗੁਰੂ ਅਤੇ ਗੁਰੂਕੁਲ - ਗੁਰੂ ਦੁਆਰਾ ਚਲਾਇਆ ਜਾਂਦਾ ਸਕੂਲ, ਇੱਕ ਹਜ਼ਾਰ ਈਸਾ ਪੂਰਵ ਯੁੱਗ ਵਿੱਚ ਭਾਰਤ ਵਿੱਚ ਇੱਕ ਸਥਾਪਿਤ ਪਰੰਪਰਾ ਸੀ, ਅਤੇ ਇਹਨਾਂ ਨੇ ਵੱਖ ਵੱਖ ਵੇਦਾਂ, ਉਪਨਿਸ਼ਦਾਂ, ਹਿੰਦੂ ਦਰਸ਼ਨ ਦੇ ਵੱਖ ਵੱਖ ਸਕੂਲਾਂ ਦੇ ਪਾਠਾਂ ਅਤੇ ਸੰਚਾਰ ਨੂੰ ਤਿਆਰ ਕਰਨ ਅਤੇ ਸੰਚਾਰਿਤ ਕਰਨ ਵਿੱਚ ਸਹਾਇਤਾ ਕੀਤੀ। ਪੁਰਾਤਨ ਲਿਖਤ ਪ੍ਰਮਾਣ ਤੋਂ ਪਤਾ ਚੱਲਦਾ ਹੈ ਕਿ ਭਾਰਤ ਵਿੱਚ ਗੁਰੂਆਂ ਦੀਆਂ ਕਈ ਵੱਡੀਆਂ ਸੰਸਥਾਵਾਂ ਮੌਜੂਦ ਸਨ, ਕੁਝ ਹਿੰਦੂ ਮੰਦਰਾਂ ਦੇ ਨੇੜੇ, ਜਿਥੇ ਗੁਰੂ-ਸ਼ਿਸ਼ਯ ਪਰੰਪਰਾ ਨੇ ਗਿਆਨ ਦੇ ਵੱਖ ਵੱਖ ਖੇਤਰਾਂ ਨੂੰ ਸੰਭਾਲਣ, ਬਣਾਉਣ ਅਤੇ ਸੰਚਾਰਿਤ ਕਰਨ ਵਿੱਚ ਸਹਾਇਤਾ ਕੀਤੀ ਸੀ। ਇਹਨਾਂ ਗੁਰੂਆਂ ਨੇ ਹਿੰਦੂ ਧਰਮ ਗ੍ਰੰਥਾਂ, ਬੋਧੀ ਲਿਖਤਾਂ, ਵਿਆਕਰਣ, ਦਰਸ਼ਨ, ਮਾਰਸ਼ਲ ਆਰਟਸ, ਸੰਗੀਤ ਅਤੇ ਪੇਂਟਿੰਗ ਸਮੇਤ ਵਿਆਪਕ ਅਧਿਐਨਾਂ ਦੀ ਅਗਵਾਈ ਕੀਤੀ।
Remove ads
ਜੈਨ ਧਰਮ ਵਿੱਚ
ਗੁਰੂ ਜੀ ਜੈਨ ਧਰਮ ਵਿੱਚ ਅਧਿਆਤਮਿਕ ਉਪਦੇਸ਼ਕ ਹਨ, ਅਤੇ ਆਮ ਤੌਰ 'ਤੇ ਜੈਨ ਸੰਨਿਆਸੀਆਂ ਦੁਆਰਾ ਨਿਭਾਈ ਗਈ ਭੂਮਿਕਾ. ਗੁਰੂ ਤਿੰਨ ਮੂਲ ਤੱਤ (ਸ਼੍ਰੇਣੀਆਂ) ਵਿਚੋਂ ਇੱਕ ਹੈ, ਦੂਸਰੇ ਦੋ ਧਰਮ (ਉਪਦੇਸ਼) ਅਤੇ ਦੇਵ (ਬ੍ਰਹਮਤਾ) ਹਨ। ਗੁਰੂ-ਤੱਤ ਉਹ ਹੈ ਜੋ ਇੱਕ ਨਿਰਧਾਰਤ ਵਿਅਕਤੀ ਨੂੰ ਦੂਸਰੇ ਦੋ ਤੱਤ ਵੱਲ ਲੈ ਜਾਂਦਾ ਹੈ। ਜੈਨ ਧਰਮ ਦੇ ਅਵਤਾਰਬੱਰ ਸੰਪਰਦਾਇ ਦੇ ਕੁਝ ਭਾਈਚਾਰਿਆਂ ਵਿਚ, ਗੁਰੂ-ਚੇਲੇ ਵੰਸ਼ ਦੀ ਰਵਾਇਤੀ ਪ੍ਰਣਾਲੀ ਮੌਜੂਦ ਹੈ.
ਹਿੰਦੂ ਧਰਮ ਵਿੱਚ
ਗੁਰੂ ਜੀ ਹਿੰਦੂ ਧਰਮ ਦੀਆਂ ਪਰੰਪਰਾਵਾਂ ਵਿੱਚ ਇੱਕ ਪ੍ਰਾਚੀਨ ਅਤੇ ਕੇਂਦਰੀ ਸ਼ਖਸੀਅਤ ਨੇ।[4] ਅੰਤਮ ਮੁਕਤੀ, ਸੰਤੁਸ਼ਟਤਾ, ਮੋਕਸ਼ ਅਤੇ ਅੰਦਰੂਨੀ ਸੰਪੂਰਨਤਾ ਦੇ ਰੂਪ ਵਿੱਚ ਅਜ਼ਾਦੀ ਨੂੰ ਹਿੰਦੂ ਵਿਸ਼ਵਾਸ ਵਿੱਚ ਦੋ ਤਰੀਕਿਆਂ ਨਾਲ ਪ੍ਰਾਪਤੀਯੋਗ ਮੰਨਿਆ ਜਾਂਦਾ ਹੈ: ਗੁਰੂ ਦੀ ਸਹਾਇਤਾ ਨਾਲ ਅਤੇ ਹਿੰਦੂ ਦਰਸ਼ਨ ਦੇ ਕੁਝ ਸਕੂਲਾਂ ਵਿੱਚ ਪੁਨਰ ਜਨਮ ਸਮੇਤ ਕਰਮ ਦੀ ਪ੍ਰਕਿਰਿਆ ਦੁਆਰਾ ਵਿਕਾਸ। ਗੁਰੂ ਦੀ ਇਸ ਤਰ੍ਹਾਂ ਹਿੰਦੂ ਸਭਿਆਚਾਰ ਵਿੱਚ ਇੱਕ ਇਤਿਹਾਸਕ, ਸਤਿਕਾਰ ਅਤੇ ਮਹੱਤਵਪੂਰਣ ਭੂਮਿਕਾ ਹੈ।[2]
ਬੁੱਧ ਧਰਮ ਵਿੱਚ
ਰੀਟਾ ਗਰੋਸ ਕਹਿੰਦੀ ਹੈ ਕਿ ਬੁੱਧ ਧਰਮ ਦੇ ਕੁਝ ਰੂਪਾਂ ਵਿਚ, ਗੁਰੂ ਦੀ ਧਾਰਣਾ ਸਰਵਉੱਚ ਮਹੱਤਵਪੂਰਣ ਹੈ।
ਸਿੱਖ ਧਰਮ ਵਿੱਚ
ਸਿੱਖ ਧਰਮ ਵਿੱਚ, ਗੁਰੂ ਸਾਰੇ ਗਿਆਨ ਦਾ ਸੋਮਾ ਹੈ ਜੋ ਸਰਵ ਸ਼ਕਤੀਮਾਨ ਹੈ। ਭਾਈ ਵੀਰ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਕੋਸ਼ ਵਿੱਚ ਦੱਸਦੇ ਹਨ ਕਿ ਗੁਰੂ ਦੋ ਵੱਖਰੇ ਹਿੱਸਿਆਂ- "ਗੁ" ਅਤੇ "ਰੂ" ਦਾ ਸੁਮੇਲ ਹੈ। "ਗੁ" ਦਾ ਭਾਵ ਹੈ 'ਹਨੇਰਾ' ਅਤੇ "ਰੂ" ਦਾ ਅਰਥ ਹੈ 'ਚਾਨਣ'। ਇਨ੍ਹਾਂ ਦੋਹਾਂ ਦੇ ਜੋੜ ਤੋਂ ਬਣਿਆ ਸ਼ਬਦ 'ਗੁਰੂ' ਦਰਸਾਉਂਦਾ ਹੈ ਉਹ ਸਖਸ਼ੀਅਤ ਜੋ ਹਨੇਰੇ ਵਿੱਚ ਚਾਨਣ ਕਰ ਦੇਵੇ; ਭਾਵ ਜੋ ਪ੍ਰਕਾਸ਼ਮਾਨ ਹੈ[5]। ਭਾਈ ਵੀਰ ਸਿੰਘ ਜੀ ਦੀ ਇਹ ਪਰਿਭਾਸ਼ਾ ਸਿੱਖ ਧਰਮਬਾਰੇ ਆਪ ਹੀ ਹੋਰ ਸਮਝ ਪ੍ਰਦਾਨ ਕਰਦੀ ਹੈ ਅਤੇ ਦੱਸਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੀਵਿਤ ਗੁਰੂ ਕਿਉਂ ਮੰਨਿਆ ਜਾਂਦਾ ਹੈ। ਸਿੱਖ ਸ਼ਬਦ ਸੰਸਕ੍ਰਿਤ ਸ਼ਬਦ ਸ਼ਿਸ਼ਯਤੋਂ ਲਿਆ ਗਿਆ ਹੈ, ਜਿਸਦਾ ਅਰਥ ਹੈ ਇੱਕ ਚੇਲਾ ਜਾਂ ਵਿਦਿਆਰਥੀ[6]। ਇਨ੍ਹਾਂ ਦੋਹਾਂ ਸ਼ਬਦਾਂ ਦੇ ਅਰਥਾਂ ਤੋਂ ਸਿੱਧ ਹੁੰਦਾ ਹੈ ਕਿ ਸਿੱਖ ਦਾ ਗੁਰੂ ਸਹਿਬਾਨ ਨਾਲ਼ ਵਿਦਿਆਰਥੀ-ਅਧਿਆਪਕ ਵਾਲ਼ਾ ਸਬੰਧ ਹੈ, ਜਿਸ ਕਰਕੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਆਪਣਾ ਮਾਰਗ ਦਰਸ਼ਕ ਮੰਨਦਾ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads