ਮਹਾਰਾਜਾ ਆਲਾ ਸਿੰਘ
From Wikipedia, the free encyclopedia
Remove ads
ਮਹਾਰਾਜਾ ਆਲਾ ਸਿੰਘ ਜੋ ਪਟਿਆਲਾ ਰਿਆਸਤ ਦੇ ਬਾਨੀ ਸਨ ਦਾ ਜਨਮ 8 ਜਨਵਰੀ, 1691 ਦੇ ਦਿਨ ਭਾਈ ਰਾਮ ਸਿੰਘ ਦੇ ਘਰ ਹੋਇਆ। ਆਲਾ ਸਿੰਘ ਦਾ ਜਨਮ ਫ਼ੂਲ ਬਠਿੰਡਾ ਜ਼ਿਲ੍ਹਾ ਵਿੱਚ ਹੋਇਆ ਸੀ। ਉਹਨਾਂ ਦੀ ਸ਼ਾਦੀ ਖੰਨਾ ਦੇ ਭਾਈ ਕਾਲਾ ਦੀ ਬੇਟੀ ਫੱਤੋ (ਬਾਅਦ ਵਿੱਚ ਫ਼ਤਿਹ ਕੌਰ) ਨਾਲ ਹੋਇਆ ਸੀ।[1]
Remove ads
ਆਪ ਦੀ ਮਿਹਨਤ ਨਾਲ ਆਪ 1714 ਵਿੱਚ 30 ਪਿੰਡਾਂ ਦੀ ਇੱਕ ਨਿੱਕੀ ਜਹੀ ਰਿਆਸਤ ਦਾ ਚੌਧਰੀ ਬਣਿਆ। 1723 ਵਿੱਚ ਆਪ ਨੇ ਕਈ ਹੋਰ ਪਿੰਡਾਂ 'ਤੇ ਵੀ ਕਬਜ਼ਾ ਕਰ ਲਿਆ। ਆਪ ਨੇ ਆਪਣੀ ਰਾਜਧਾਨੀ ਬਰਨਾਲਾ ਨੁ ਬਣਾਇਆ ਸੀ। ਬਰਨਾਲਾ ਵਿਚ ਇਹਨਾਂ ਦਾ ਕਿਲਾ ਸੀ ਜਿੱਥੇ ਅੱਜ ਗੁਰਦੁਆਰਾ ਚੁੱਲ੍ਹਾ ਸਾਹਿਬ ਹੈ। 1731 ਵਿੱਚ ਆਪ ਨੇ ਰਾਏਕੋਟ ਦੇ ਰਾਇ ਕਲ੍ਹਾ ਨੂੰ, ਛਾਜਲੀ, ਲੌਂਗੋਵਾਲ, ਦਿੜ੍ਹਬਾ, ਸ਼ੇਰੋਂ ਇਸ ਮਗਰੋਂ ਉਸ ਨੇ ਬਠਿੰਡਾ 'ਤੇ ਵੀ ਕਬਜ਼ਾ ਕਰ ਲਿਆ। ਆਪ ਨੇ 1732 ਵਿੱਚ ਖੰਡੇ ਦੀ ਪਾਹੁਲ ਲਈ ਤੇ ਸਿੱਖ ਸਜ ਗਿਆ| ਆਪ 1753 ਵਿੱਚ ਪਟਿਆਲਾ ਨਗਰ ਦੀ ਨੀਂਹ ਰੱਖੀ। 1761 ਵਿੱਚ ਆਪ ਨੇ ਮਰਹੱਟਿਆਂ ਦਾ ਸਾਥ ਦਿਤਾ ਜਿਸ 'ਤੇ ਅਹਿਮਦ ਸ਼ਾਹ ਅਬਦਾਲੀ ਨੇ ਆਲਾ ਸਿੰਘ 'ਤੇ ਹਮਲਾ ਕਰਨ ਦਾ ਫ਼ੈਸਲਾ ਕੀਤਾ। ਮਰਹੱਟਿਆਂ, ਨੂੰ ਬੁਰੀ ਤਰ੍ਹਾਂ ਤਬਾਹ ਕਰਨ ਅਤੇ ਲੱਖਾਂ-ਕਰੋੜਾਂ ਦਾ ਮਾਲ ਲੁੱਟਣ ਮਗਰੋਂ, ਆਪਣੇ-ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਅਤੇ ਕਾਮਯਾਬ ਤਾਕਤ ਸਮਝਦਾ ਹੋਇਆ, ਅਹਿਮਦ ਸ਼ਾਹ ਦਿੱਲੀ ਤੋਂ ਮੁੜ ਪਿਆ 29 ਮਾਰਚ, 1761 ਦੇ ਦਿਨ ਪੁੱਜੇ।ਇਥੇ ਪਟਿਆਲੇ ਦਾ ਰਾਜਾ ਆਲਾ ਸਿੰਘ ਅਹਿਮਦ ਸ਼ਾਹ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਅਤੇ ਬਹੁਤ ਸਾਰੇ ਕੀਮਤੇ ਤੋਹਫ਼ੇ ਪੇਸ਼ ਕੀਤੇ। ਅਹਿਮਦ ਸ਼ਾਹ ਨੇ ਖ਼ੁਸ਼ ਹੋਣ ਦੀ ਬਜਾਏ ਆਲਾ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਕਿਉਂਕਿ ਆਲਾ ਸਿੰਘ ਨੇ ਬੀਤੇ ਸਾਲ ਮਰਹੱਟਿਆਂ ਦੀ ਮਦਦ ਕੀਤੀ ਸੀ। ਆਲਾ ਸਿੰਘ ਨੇ ਅਹਿਮਦ ਸ਼ਾਹ ਤੋਂ ਇਸ ਗ਼ਲਤੀ ਦੀ ਮੁਆਫ਼ੀ ਮੰਗ ਲਈ। ਅਹਿਮਦ ਸ਼ਾਹ ਨੇ ਆਪ ਨੂੰ ਤਿੰਨ ਲੱਖ ਰੁਪਏ ਜੁਰਮਾਨਾ ਅਦਾ ਕਰਨ ਵਾਸਤੇ ਆਖਿਆ। ਜੁਰਮਾਨਾ ਵਸੂਲ ਕਰਨ ਮਗਰੋਂ ਅਹਿਮਦ ਸ਼ਾਹ ਨੇ ਆਲਾ ਸਿੰਘ ਨੂੰ ਅਫ਼ਗਾਨ ਹਕੂਮਤ ਵਲੋਂ 'ਪਟਿਆਲੇ ਦਾ ਰਾਜਾ' ਦਾ ਅਹੁਦੇ ਦਾ ਖ਼ਿਤਾਬ ਦਿਤਾ। ਮਗਰੋਂ ਆਲਾ ਸਿੰਘ ਵਲੋਂ ਅਫ਼ਗ਼ਾਨੀਆਂ ਦੀ ਗ਼ੁਲਾਮੀ ਕਬੂਲਣ 'ਤੇ ਸਰਬੱਤ ਖ਼ਾਲਸਾ ਦੇ ਜਥੇਦਾਰ ਸ. ਜੱਸਾ ਸਿੰਘ ਆਹੂਲਵਾਲੀਆ ਨੇ ਉਸ ਦੀ ਬੇਇੱਜ਼ਤੀ ਕੀਤੀ ਤੇ ਉਸ ਨੂੰ ਭਾਰੀ ਜੁਰਮਾਨਾ ਕੀਤਾ। ਆਲਾ ਸਿੰਘ ਨੇ ਸਰਬੱਤ ਖ਼ਾਲਸਾ ਨੂੰ ਵੀ ਜੁਰਮਾਨਾ ਅਦਾ ਕਰ ਦਿੱਤਾ। ਇਹਨਾਂ ਦਾ ਪੋਤਾ ਮਹਾਰਾਜਾ ਅਮਰ ਸਿੰਘ ਪਟਿਆਲਾ ਰਾਜ ਦਾ ਰਾਜਾ ਬਣਿਆ। 7 ਅਗਸਤ, 1765 ਨੂੰ ਆਪ ਦੀ ਮੌਤ ਹੋ ਗਈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads