ਮਹਿਤਾਬ ਸਿੰਘ, ਸਰਦਾਰ ਬਹਾਦਰ

From Wikipedia, the free encyclopedia

Remove ads

ਮਹਿਤਾਬ ਸਿੰਘ, ਸਰਦਾਰ ਬਹਾਦਰ (1879-1938) ਇੱਕ ਵਕੀਲ, ਸੁਤੰਤਰਤਾ ਸੰਗਰਾਮੀ ਅਤੇ ਵਿਧਾਇਕ ਸੀ ਜੋ ਗੁਰਦੁਆਰਾ ਸੁਧਾਰ ਲਹਿਰ ਨਾਲ ਨੇੜਿਓਂ ਜੁੜਿਆ ਹੋਇਆ ਸੀ ਅਤੇ ਬਾਅਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਿਆ।

ਸ਼ੁਰੂਆਤੀ ਜੀਵਨ ਅਤੇ ਸਿੱਖਿਆ

ਮਹਿਤਾਬ ਸਿੰਘ ਦਾ ਜਨਮ 1879 ਨੂੰ ਬਰਤਾਨਵੀ ਪੰਜਾਬੀ ਦੇ ਸ਼ਾਹਪੁਰ ਜ਼ਿਲ੍ਹੇ (ਹੁਣ ਪਾਕਿਸਤਾਨ) ਵਿੱਚ ਹੋਇਆ। ਮਹਿਤਾਬ ਸਿੰਘ ਚਾਰ ਸਾਲ ਦਾ ਸੀ ਤਾਂ ਉਸ ਦੇ ਪਿਤਾ ਹਜ਼ੂਰ ਸਿੰਘ ਦੀ ਮੌਤ ਹੋ ਗਈ। ਉਸਨੇ ਆਪਣੀ ਮੁਢਲੀ ਸਿੱਖਿਆ ਪਿੰਡ ਦੇ ਸਕੂਲ ਵਿੱਚੋਂ ਲਈਅਤੇ 1895 ਵਿੱਚ ਸੈਂਟਰਲ ਮਾਡਲ ਸਕੂਲ, ਲਾਹੌਰ ਲਈ ਦਾਖਲਾ ਪ੍ਰੀਖਿਆ ਪਾਸ ਕੀਤੀ।

ਫਿਰ ਉਹ ਇੰਗਲੈਂਡ ਚਲਾ ਗਿਆ ਜਿੱਥੇ ਉਸਨੇ ਕਾਨੂੰਨ ਦੀ ਪੜ੍ਹਾਈ ਕੀਤੀ। ਉਹ 1898 ਵਿੱਚ ਬੈਰਿਸਟਰ ਐਟ ਲਾਅ ਦੇ ਰੂਪ ਵਿੱਚ ਬ੍ਰਿਟਿਸ਼ ਭਾਰਤ ਵਾਪਸ ਪਰਤਿਆ। ਉਸ ਨੂੰ ਫਿਰੋਜ਼ਪੁਰ ਵਿੱਚ ਸਰਕਾਰੀ ਵਕੀਲ ਨਿਯੁਕਤ ਹੋ ਗਿਆ ਅਤੇ ਫਿਰ ਲਾਹੌਰ ਬਦਲ ਦਿੱਤਾ ਗਿਆ। ਉਨ੍ਹਾਂ ਨੂੰ ਸਰਕਾਰ ਵੱਲੋਂ 1915 ਵਿੱਚ ਸਰਦਾਰ ਸਾਹਿਬ ਅਤੇ 1918 ਵਿੱਚ ਸਰਦਾਰ ਬਹਾਦਰ ਦੇ ਖ਼ਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ [1]

Remove ads

ਆਜ਼ਾਦੀ ਦੀ ਲੜਾਈ

1921 ਵਿਚ ਉਹ ਪੰਜਾਬ ਲੈਜਿਸਲੇਟਿਵ ਕੌਂਸਲ ਦਾ ਮੈਂਬਰ ਬਣਿਆ ਅਤੇ ਫਿਰ ਇਸ ਦਾ ਉਪ ਪ੍ਰਧਾਨ ਬਣ ਗਿਆ ਪਰ ਉਸਨੇ ਹਰਿਮੰਦਰ ਸਾਹਿਬ ਦੇ ਖਜ਼ਾਨੇ ਦੀਆਂ ਚਾਬੀਆਂ ਖੋਹਣ ਦੇ ਰੋਸ ਵਜੋਂ ਬ੍ਰਿਟਿਸ਼ ਸਰਕਾਰ ਦੇ ਵਿਰੋਧ ਵਜੋਂ 11 ਨਵੰਬਰ 1921 ਨੂੰ ਕੌਂਸਲ ਦੀ ਉਪ ਪ੍ਰਧਾਨ ਅਤੇ ਮੈਂਬਰਸ਼ਿਪ ਦੋਨਾਂ ਤੋਂ ਅਸਤੀਫਾ ਦੇ ਦਿੱਤਾ ਅਤੇ ਗੁਰਦੁਆਰਾ ਸੁਧਾਰ ਲਹਿਰ ਵਿਚ ਸ਼ਾਮਲ ਹੋ ਗਿਆ।

26 ਨਵੰਬਰ 1921 ਨੂੰ ਅਜਨਾਲਾ ਵਿਖੇ ਇਕ ਅਕਾਲੀ ਦੀਵਾਨ ਵਿਚ ਭਾਸ਼ਣ ਦੇਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਅਤੇ 6 ਮਹੀਨੇ ਦੀ ਕੈਦ ਅਤੇ 1000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ। ਜੇਲ੍ਹ ਵਿੱਚ ਬਾਬਾ ਖੜਕ ਸਿੰਘ ਦੀ ਗੈਰ-ਮੌਜੂਦਗੀ ਵਿੱਚ ਮਹਿਤਾਬ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਕੰਮ ਕੀਤਾ। 1922 ਵਿਚ ਗੁਰਦੁਆਰਾ ਗੁਰੂ ਕਾ ਬਾਗ ਮੋਰਚੇ ਵਿਚ ਉਸ ਨੂੰ ਫਿਰ ਗ੍ਰਿਫਤਾਰ ਕਰ ਲਿਆ ਗਿਆ। ਅਕਤੂਬਰ 1923 ਵਿਚ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਗੈਰ-ਕਾਨੂੰਨੀ ਸੰਗਠਨ ਐਲਾਨ ਦਿੱਤਾ ਗਿਆ ਸੀ, ਤਾਂ ਉਸ ਨੂੰ ਹੋਰ ਨੇਤਾਵਾਂ ਨਾਲ ਫਿਰ ਨਜ਼ਰਬੰਦ ਕਰ ਦਿੱਤਾ ਗਿਆ। ਉਹ 24 ਫਰਵਰੀ 1928 ਨੂੰ ਦਿੱਲੀ ਵਿਖੇ ਆਲ ਪਾਰਟੀਜ਼ ਕਾਨਫਰੰਸ ਦੇ ਸੱਤ ਡੈਲੀਗੇਟਾਂ ਵਿੱਚੋਂ ਇੱਕ ਸੀ [2]

28 ਅਤੇ 29 ਦਸੰਬਰ 1928 ਨੂੰ ਕਲਕੱਤਾ ਵਿਖੇ ਆਲ ਪਾਰਟੀਜ਼ ਕਨਵੈਨਸ਼ਨ ਵਿਚ, ਉਸਨੇ ਮੁਹੰਮਦ ਅਲੀ ਜਿਨਾਹ ਦੇ ਵਿਚਾਰਾਂ ਦਾ ਸਖ਼ਤ ਵਿਰੋਧ ਕੀਤਾ। ਉਹ 1933 ਤੋਂ 1936 ਤੱਕ ਨਨਕਾਣਾ ਸਾਹਿਬ ਵਿਖੇ ਨੋਟੀਫਾਈਡ ਸਿੱਖ ਗੁਰਦੁਆਰਿਆਂ ਦੀ ਕਮੇਟੀ ਦਾ ਪ੍ਰਧਾਨ ਰਿਹਾ।

ਮਹਿਤਾਬ ਸਿੰਘ ਦੀ 23 ਮਈ 1938 ਨੂੰ ਦਿਲ ਦੇ ਦੌਰੇ ਨਾਲ਼ ਮੌਤ ਹੋ ਗਈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads