ਮਹਿਮਦ ਦੂਜਾ

From Wikipedia, the free encyclopedia

Remove ads

ਮਹਿਮਦ ਦੂਜਾ (ਉਸਮਾਨੀ ਤੁਰਕੀ: محمد ثانى; ਤੁਰਕੀ: ਮਹਿਮਦ II, ਉਚਾਰਨ [icinˈdʒi ˈmehmed]; 30 ਮਾਰਚ 1432 – 3 ਮਈ 1481), ਜਿਸਨੂੰ ਮਹਿਮਦ ਫਤੀਹ (ਉਸਮਾਨੀ ਤੁਰਕੀ: ابو الفتح, lit. 'ਫਤਿਹ ਦਾ ਪਿਤਾ'; Turkish: Fatih Sultan Mehmed) ਵਜੋਂ ਵੀ ਜਾਣਿਆ ਜਾਂਦਾ ਹੈ, ਉਸਮਾਨੀ ਸੁਲਤਾਨ ਸੀ ਜਿਸਨੇ ਪਹਿਲਾਂ ਅਗਸਤ 1444 ਤੋਂ ਸਤੰਬਰ 1446 ਤੱਕ ਅਤੇ ਫਿਰ ਫਰਵਰੀ 1451 ਤੋਂ ਮਈ 1481 ਤੱਕ ਰਾਜ ਕੀਤਾ ਸੀ।

ਮਹਿਮਦ ਦੂਜੇ ਦੇ ਪਹਿਲੇ ਰਾਜਕਾਲ ਦੌਰਾਨ ਉਸਨੇ ਜੌਹਨ ਹੁਨਯਾਦੀ ਦੀ ਅਗਵਾਈ ਵਾਲੇ ਧਰਮਯੁੱਧ ਨੂੰ ਮਾਤ ਪਾਈ ਸੀ। ਜਦੋਂ ਮਹਿਮਦ ਦੂਜੇ ਨੇ 1451 ਵਿੱਚ ਦੁਬਾਰਾ ਗੱਦੀ ਸੰਭਾਲੀ ਤਾਂ ਉਸਨੇ ਉਸਮਾਨੀ ਨੇਵੀ ਨੂੰ ਮਜਬੂਤ ਕੀਤਾ ਤੇ ਕੌਨਸਟੈਨਟੀਨੋਪਲ 'ਤੇ ਹਮਲੇ ਦੀਆਂ ਤਿਆਰੀਆਂ ਕੀਤੀਆ। 21 ਸਾਲ ਦੀ ਉਮਰੇ ਉਸਨੇ ਕੌਨਸਟੈਨਟੀਨੋਪਲ (ਮੌਜੂਦਾ ਇਸਤਾਂਬੁਲ) ਨੂੰ ਫਤਿਹ ਕੀਤਾ ਤੇ ਬੇਜ਼ਨਟਾਇਨ ਸਾਮਰਾਜ ਦਾ ਅੰਤ ਕੀਤਾ ਸੀ।

ਫਤਿਹ ਤੋਂ ਬਾਅਦ ਮਹਿਮਦ ਨੇ ਰੋਮਨ ਸਾਮਰਾਜ ਦੇ "ਕੈਸਰ" ਦੀ ਉਪਾਧੀ ਹਾਸਲ ਕੀਤੀ (قیصر‎ روم ਕੈਸਰ-ਏ-ਰੋਮ), ਕਿਉਂਕਿ ਕੌਨਸਟੈਨਟੀਨੋਪਲ 330 ਈਃ ਪੂਃ ਤੋਂ ਸ਼ਾਸਕ ਕੌਨਸਟੈਨਟੀਨ ਪਹਿਲੇ ਦੇ ਰਾਜਗੱਦੀ 'ਤੇ ਬੈਠਣ ਤੋਂ ਬਾਅਦ ਪੂਰਬੀ ਰੋਮਨ ਸਾਮਰਾਜ ਦੀ ਗੱਦੀ ਤੇ ਰਾਜਧਾਨੀ ਰਿਹਾ ਹੈ। [1] ਮਹਿਮਦ ਨੇ ਐਨਾਟੋਲੀਆ ਨਾਲ ਏਕੀਕਰਨ ਤੇ ਦੱਖਣਪੂਰਬੀ ਯੂਰਪ ਵਿੱਚ ਬੋਸਨੀਆ ਤੱਕ ਚੜ੍ਹਾਈ ਕੀਤੀ। ਉਸਨੇ ਆਪਣੇ ਰਾਜ ਵਿੱਚ ਕਈ ਰਾਜਨੀਤਕ ਤੇ ਸਮਾਜਿਕ ਸੁਧਾਰ ਕੀਤੇ, ਕਲਾ ਤੇ ਵਿਗਿਆਨ ਨੂੰ ਉਤਸ਼ਾਹਿਤ ਕੀਤਾ, ਅਤੇ ਉਸਦੇ ਸ਼ਾਸਨ ਦੇ ਅੰਤ ਤੱਕ ਉਸਦੇ ਚਲਾਏ ਨਿਰਮਾਣ ਕਾਰਜਾਂ ਨੇ ਕੌਨਸਟੈਨਟੀਨੋਪਲ ਨੂੰ ਸ਼ਾਹੀ ਰਾਜਧਾਨੀ ਵਿੱਚ ਬਦਲ ਦਿੱਤਾ। ਉਸਨੂੰ ਆਧੁਨਿਕ ਤੁਰਕੀ ਤੇ ਇਸਲਾਮ ਜਗਤ ਦੇ ਕਈ ਹਿੱਸਿਆਂ ਵਿੱਚ ਨਾਇਕ (ਹੀਰੋ) ਵਜੋਂ ਵੇਖਿਆ ਜਾਂਦਾ ਹੈ। ਇਸਤਾਂਬੁਲ ਦੇ ਫਤੀਹ ਜ਼ਿਲ੍ਹੇ, ਫਤੀਹ ਸੁਲਤਾਨ ਮਹਿਮਦ ਪੁਲ, ਅਤੇ ਫਤੀਹ ਮਸਜਿਦ ਦਾ ਨਾਂ ਉਸੇ ਦੇ ਨਾਂ 'ਤੇ ਪਿਆ ਹੈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads