ਮਾਓ ਤਸੇ-ਤੁੰਗ

From Wikipedia, the free encyclopedia

Remove ads

ਮਾਓ ਤਸੇ-ਤੁੰਗ ਜਾਂ ਮਾਓ ਜ਼ੇਦੋਂਗ (26 ਦਸੰਬਰ 1893 – 9 ਸਤੰਬਰ 1976) ਚੀਨੀ ਕ੍ਰਾਂਤੀਕਾਰੀ, ਰਾਜਨੀਤਿਕ ਚਿੰਤਕ ਅਤੇ ਕਮਿਊਨਿਸਟ ਪਾਰਟੀ ਦੇ ਨੇਤਾ ਸਨ, ਜਿਨ੍ਹਾਂ ਦੀ ਅਗਵਾਈ ਵਿੱਚ ਸੱਭਿਆਚਾਰਿਕ ਕ੍ਰਾਂਤੀ ਸਫਲ ਹੋਈ। ਉਹ ਚੇਅਰਮੈਨ ਮਾਓ ਦੇ ਨਾਂ ਨਾਲ ਵੀ ਮਸ਼ਹੂਰ ਸਨ। ਉਨ੍ਹਾਂ ਨੇ ਜਨਵਾਦੀ ਚੀਨ ਗਣਰਾਜ ਦੀ ਸਥਾਪਨਾ (1949) ਤੋਂ ਆਪਣੀ ਮੌਤ (1976) ਤੱਕ ਚੀਨ ਦੀ ਅਗਵਾਈ ਕੀਤੀ। ਮਾਰਕਸਵਾਦੀ-ਲੈਨਿਨਵਾਦੀ ਵਿਚਾਰਧਾਰਾ ਨੂੰ ਫੌਜੀ ਰਣਨੀਤੀ ਵਿੱਚ ਜੋੜ ਕੇ ਉਨ੍ਹਾਂ ਨੇ ਜਿਸ ਸਿਧਾਂਤ ਨੂੰ ਜਨਮ ਦਿੱਤਾ ਉਸਨੂੰ ਮਾਓਵਾਦ ਨਾਮ ਨਾਲ ਜਾਣਿਆ ਜਾਂਦਾ ਹੈ।

ਵਿਸ਼ੇਸ਼ ਤੱਥ ਚੈਅਰਮੈਨਮਾਓ ਤਸੇ-ਤੁੰਗ, ਚੀਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦਾ ਪਹਿਲਾ ਚੈਅਰਮੈਨ ...
Remove ads

ਵਿਚਾਰਧਾਰਾ

ਮਾਓ-ਜੇ-ਤੁੰਗ ਇੱਕ ਮਾਰਕਸਵਾਦੀ ਸੀ। ਉਹ ਰੂਸ ਦੇ ੧੯੧੭ ਵਿੱਚ ਹੋਏ ਸਮਾਜਵਾਦੀ ਇੰਨਕਲਾਬ ਤੋਂ ਬਹੁਤ ਪ੍ਭਾਵਿਤ ਹੋਇਆ। ਉਸਨੇ ਮਾਰਕਸਵਾਦ ਦਾ ਬਹੁਤ ਡੂੰਘਾ ਅਧਿਐਨ ਕੀਤਾ। ਉਸਦੇ ਸਮੇਂ ਚੀਨ ਦੀ ਸਮਾਜਿਕ ਹਾਲਤ ਬਹੁਤ ਖਰਾਬ ਸੀ, ਖਾਸ ਕਰਕੇ ਚੀਨ ਦੇ ਮਜਦੂਰ ਤੇ ਕਿਸਾਨ ਜੋ ਇੱਕ ਪਾਸੇ ਜਾਗੀਰਦਾਰਾਂ ਅਤੇ ਦੂਜੇ ਪਾਸੇ ਸਰਮਾਏਦਾਰਾਂ ਦੇ ਸ਼ੋਸ਼ਣ ਦਾ ਸ਼ਿਕਾਰ ਸਨ। ਮਾਓ ਨੇ ਇਸ ਸਮੱਸਿਆ ਦੇ ਹੱਲ ਲਈ ਚੀਨ ਦੀ ਸੁਸਾਇਟੀ ਦਾ ਸਰਵਪੱਖੀ ਵਿਸ਼ਲੇਸ਼ਣ ਕੀਤਾ। ਮਾਰਕਸਵਾਦ ਦੇ ਡੂੰਘੇ ਅਧਿਐਨ ਤੇ ਚੀਨ ਦੇ ਵਿਸ਼ਲੇਸ਼ਣ ਤੋਂ ਬਾਅਦ ਮਾਓ ਨੇ ਇੱਕ ਸਿਧਾਂਤ ਨੂੰ ਜਨਮ ਦਿੱਤਾ ਜਿਸਨੂੰ ਮਾਓਵਾਦ ਕਿਹਾ ਜਾਂਦਾ ਹੈ। ਆਪਣੇ ਸਮੇਂ ਵਿੱਚ ਚੀਨ ਬਾਰੇ ਮਾਓ ਨੇ ਇਹ ਸਿੱਟਾ ਕੱਢਿਆ ਕਿ ਚੀਨ ਵਿੱਚ ਰੂਸ ਦੀ ਤਰਾਂ ਸਮਾਜਵਾਦੀ ਇਨਕਲਾਬ ਨਹੀਂ ਹੋ ਸਕਦਾ ਕਿਓਂਕਿ ਚੀਨ ਤੇ ਰੂਸ ਦੀ ਸਮਾਜਿਕ ਸਥਿਤੀ ਇੱਕੋ ਜਿਹੀ ਨਹੀਂ ਸੀ। ਉਹ ਚੀਨ ਨੂੰ ਨਾ ਤਾ ਪੂੰਜੀਵਾਦੀ ਦੇਸ਼ ਮੰਨਦਾ ਸੀ ਅਤੇ ਨਾ ਹੀ ਜਾਗੀਰਵਾਦੀ। ਉਹ ਕਹਿੰਦਾ ਹੈ ਕਿ ਚੀਨ ਇੱਕ ਅਰਧ-ਜਾਗੀਰੂ ਦੇਸ਼ ਹੈ। ਇਸੇ ਤਰਾਂ ਉਹ ਚੀਨ ਨੂੰ ਨਾ ਤਾ ਪੂਰਾ ਆਜ਼ਾਦ ਮੰਨਦਾ ਸੀ ਅਤੇ ਨਾ ਹੀ ਪੂਰੀ ਬਸਤੀ। ਉਹ ਕਹਿੰਦਾ ਹੈ ਕਿ ਚੀਨ ਇੱਕ ਅਰਧ-ਬਸਤੀਵਾਦ ਹੈ। ਚੀਨ ਵਿੱਚ ਹਾਲੇ ਵੀ ਜਾਗੀਰਦਾਰੂ ਕਦਰਾਂ ਕੀਮਤਾਂ ਭਾਰੂ ਸਨ ਅਤੇ ਸਾਮਰਾਜਵਾਦੀ ਦੇਸ਼ਾਂ ਨੇ ਚੀਨ ਵਿੱਚ ਜਾਗੀਰਦਾਰੀ ਨੂੰ ਖਤਮ ਕਰਨ ਦੀ ਥਾ ਉਸ ਨਾਲ ਦੋਸਤੀ ਕਰ ਲਈ ਅਤੇ ਦੋਵੇਂ ਰਲਕੇ ਚੀਨ ਦੇ ਲੋਕਾਂ ਦਾ ਖੂਨ ਪੀ ਰਹੇ ਸਨ, ਜਿਸ ਕਰਕੇ ਮਾਓ ਚੀਨ ਵਿੱਚ ਸਮਾਜਵਾਦ ਦੀ ਸਥਾਪਨਾ ਲਈ ਇਨਕਲਾਬ ਨੂੰ ਦੋ ਹਿੱਸਿਆ ਵਿੱਚ ਵੰਡਦਾ ਹੈ। ਉਹ ਕਹਿੰਦਾ ਹੈ ਕਿ ਸਮਾਜਵਾਦ ਤੋ ਪਹਿਲਾ ਨ੍ਵ ਜਮਹੂਰੀ ਇਨਕਲਾਬ ਕਰਨਾ ਹੋਏਗਾ।

Remove ads

ਨਵ-ਜਮਹੂਰੀ-ਇਨਕਲਾਬ

ਮਾਓ ਨੇ ਚੀਨ ਵਿੱਚ ਸਮਾਜਵਾਦ ਤੋਂ ਪਹਿਲਾਂ ਨ੍ਵ-ਜਮਹੂਰੀ-ਇਨਕਲਾਬ ਬਾਰੇ ਗੱਲ ਕੀਤੀ। ਨ੍ਵ-ਜਮਹੂਰੀ ਇਨਕਲਾਬ ਇੱਕ ਬਿਲਕੁਲ ਨਵੀਂ ਗੱਲ ਹੈ ਜੋ ਬੁਰਜੂਆ ਇਨਕਲਾਬ ਤੋ ਪੂਰੀ ਤਰਾਂ ਭਿੰਨ ਹੈ। ਨ੍ਵ ਜਮਹੂਰੀ ਇਨਕਲਾਬ ਇੱਕ ਜਾਗੀਰਦਾਰੀ ਅਤੇ ਸਾਮਰਾਜਵਾਦ ਵਿਰੁੱਧ ਜੰਗ ਹੈ। ਉਹ ਕਹਿੰਦਾ ਹੈ ਕ ਇਸ ਵਿੱਚ ਸਮਾਜਵਾਦ ਇਨਕਲਾਬ ਦੀ ਤਰਾਂ ਇਕੱਲੇ ਮਜਦੂਰ ਨਹੀਂ ਇਨਕਲਾਬ ਕਰਨਗੇ ਸਗੋਂ ਇਸ ਵਿੱਚ ਮਜਦੂਰ, ਕਿਸਾਨ, ਰਾਸ਼ਟਰੀ ਬੂਰਜੂਆਜੀ, ਅਤੇ ਨਿੱਕ ਬੁਰਜੂਆਜੀ ਚਾਰ ਜਮਾਤਾਂ ਦਾ ਗਠਜੋੜ ਹੋਏਗਾ ਜਿਸਦੀ ਅਗਵਾਹੀ ਮਜਦੂਰ ਜਮਾਤ ਕਰੇਗੀ। ਇਸ ਇਨਕਲਾਬ ਰਾਹੀ ਜਾਗੀਰਦਾਰੀ ਢਾਂਚਾ ਖਤਮ ਹੋਏਗਾ ਅਤੇ ਚੀਨ ਬਸਤੀ ਤੋਂ ਇੱਕ ਆਜ਼ਾਦ ਦੇਸ਼ ਬਨੇਗਾ।

Remove ads

ਰਚਨਾਵਾਂ

  1. ਨਵ ਜਮਹੂਰੀ ਇੰਨਕਲਾਬ
  2. ਵਿਰੋਧਤਾਈ ਬਾਰੇ
  3. ਸਭਿਆਚਾਰਕ ਕਾ੍ਂਤੀ
Loading related searches...

Wikiwand - on

Seamless Wikipedia browsing. On steroids.

Remove ads