ਸਮਾਜਵਾਦ

From Wikipedia, the free encyclopedia

ਸਮਾਜਵਾਦ
Remove ads
Remove ads

ਸਮਾਜਵਾਦ (Socialism) ਇੱਕ ਆਰਥਕ-ਸਮਾਜਕ ਦਰਸ਼ਨ ਹੈ। ਸਮਾਜਵਾਦੀ ਵਿਵਸਥਾ ਵਿੱਚ ਜਾਇਦਾਦ ਦੀ ਮਾਲਕੀ ਅਤੇ ਉਤਪਾਦਨ ਦੀ ਵੰਡ ਸਮਾਜ ਦੇ ਨਿਅੰਤਰਣ ਦੇ ਅਧੀਨ ਰਹਿੰਦੇ ਹਨ।[1][2]

Thumb
ਸਮਾਜਵਾਦ ਦੇ ਪ੍ਰਤੀਕ ਲਾਲ ਝੰਡੇ ਨਾਲ, ਲੈਨਿਨ

ਸਮਾਜਵਾਦ ਅੰਗਰੇਜ਼ੀ ਅਤੇ ਫਰਾਂਸੀਸੀ ਸ਼ਬਦ ਸੋਸ਼ਲਿਜਮ ਦਾ ਪੰਜਾਬੀ ਰੂਪਾਂਤਰ ਹੈ। 19ਵੀਂ ਸ਼ਤਾਬਦੀ ਦੇ ਪਹਿਲੇ ਅੱਧ ਵਿੱਚ ਇਸ ਸ਼ਬਦ ਦਾ ਪ੍ਰਯੋਗ ਵਿਅਕਤੀਵਾਦ ਦੇ ਵਿਰੋਧ ਵਿੱਚ ਅਤੇ ਉਨ੍ਹਾਂ ਵਿਚਾਰਾਂ ਦੇ ਸਮਰਥਨ ਵਿੱਚ ਕੀਤਾ ਜਾਂਦਾ ਸੀ ਜਿਨ੍ਹਾਂ ਦਾ ਲਕਸ਼ ਸਮਾਜ ਦੇ ਆਰਥਕ ਅਤੇ ਨੈਤਿਕ ਆਧਾਰ ਨੂੰ ਬਦਲਣਾ ਸੀ ਅਤੇ ਜੋ ਜੀਵਨ ਵਿੱਚ ਵਿਅਕਤੀਗਤ ਕਬਜ਼ੇ ਦੀ ਜਗ੍ਹਾ ਸਮਾਜਕ ਕੰਟਰੋਲ ਸਥਾਪਤ ਕਰਨਾ ਚਾਹੁੰਦੇ ਸਨ।

ਸਮਾਜਵਾਦ ਸ਼ਬਦ ਦਾ ਪ੍ਰਯੋਗ ਅਨੇਕ ਅਤੇ ਕਦੇ ਕਦੇ ਆਪਸ ਵਿੱਚ ਵਿਰੋਧੀ ਪ੍ਰਸੰਗਾਂ ਵਿੱਚ ਕੀਤਾ ਜਾਂਦਾ ਹੈ; ਜਿਵੇਂ ਸਮੂਹਵਾਦ ਅਰਾਜਕਤਾਵਾਦ, ਆਦਿਕਾਲੀਨ ਕਬਾਇਲੀ ਸਾਮਵਾਦ, ਫੌਜੀ ਸਾਮਵਾਦ, ਈਸਾਈ ਸਮਾਜਵਾਦ, ਸਹਿਕਾਰਿਤਾਵਾਦ, ਆਦਿ - ਇਥੋਂ ਤੱਕ ਕਿ ਨਾਜ਼ੀ ਪਾਰਟੀ ਦਾ ਵੀ ਪੂਰਾ ਨਾਮ ਰਾਸ਼ਟਰੀ ਸਮਾਜਵਾਦੀ ਦਲ ਸੀ।

ਸਮਾਜਵਾਦ ਦੀ ਪਰਿਭਾਸ਼ਾ ਕਰਨਾ ਔਖਾ ਹੈ। ਇਹ ਸਿਧਾਂਤ ਅਤੇ ਅੰਦੋਲਨ, ਦੋਨੋਂ ਹੀ ਹੈ, ਅਤੇ ਇਹ ਵੱਖ ਵੱਖ ਇਤਿਹਾਸਕ ਅਤੇ ਮਕਾਮੀ ਪਰਿਸਥਿਤੀਆਂ ਵਿੱਚ ਵੱਖ ਵੱਖ ਰੂਪ ਧਾਰਨ ਕਰਦਾ ਹੈ। ਮੂਲ ਤੌਰ ਤੇ ਇਹ ਉਹ ਅੰਦੋਲਨ ਹੈ ਜੋ ਉਤਪਾਦਨ ਦੇ ਮੁੱਖ ਸਾਧਨਾਂ ਦੇ ਸਮਾਜੀਕਰਨ ਉੱਤੇ ਆਧਾਰਿਤ ਵਰਗਰਹਿਤ ਸਮਾਜ ਸਥਾਪਤ ਕਰਨ ਲਈ ਪ੍ਰਯਤਨਸ਼ੀਲ ਹੈ ਅਤੇ ਜੋ ਮਜਦੂਰ ਵਰਗ ਨੂੰ ਇਸਦਾ ਮੁੱਖ ਆਧਾਰ ਬਣਾਉਂਦਾ ਹੈ, ਕਿਉਂਕਿ ਉਹ ਇਸ ਵਰਗ ਨੂੰ ਸ਼ੋਸ਼ਿਤ ਵਰਗ ਮੰਨਦਾ ਹੈ, ਜਿਸਦਾ ਇਤਿਹਾਸਕ ਕਾਰਜ ਵਰਗਵਿਵਸਥਾ ਖਤਮ ਕਰਨਾ ਹੈ। ਆਦਿਕਾਲੀਨ ਸਾਮਵਾਦੀ ਸਮਾਜ ਵਿੱਚ ਮਨੁੱਖ ਪਰਸਪਰ ਸਹਿਯੋਗ ਦੁਆਰਾ ਜ਼ਰੂਰੀ ਚੀਜਾਂ ਦੀ ਪ੍ਰਾਪਤੀ, ਅਤੇ ਹਰ ਇੱਕ ਮੈਂਬਰ ਦੀ ਲੋੜ ਮੁਤਾਬਿਕ ਉਨ੍ਹਾਂ ਦੀ ਆਪਸ ਵਿੱਚ ਵੰਡ ਕਰਦੇ ਸਨ। ਪਰ ਇਹ ਸਾਮਵਾਦ ਕੁਦਰਤੀ ਸੀ; ਮਨੁੱਖ ਦੀ ਸੁਚੇਤ ਕਲਪਨਾ ਤੇ ਆਧਾਰਿਤ ਨਹੀਂ ਸੀ। ਸ਼ੁਰੂ ਦੇ ਈਸਾਈ ਪਾਦਰੀਆਂ ਦੀ ਰਹਿਣ ਸਹਿਣ ਦਾ ਢੰਗ ਬਹੁਤ ਕੁੱਝ ਸਾਮਵਾਦੀ ਸੀ, ਉਹ ਇਕੱਠੇ ਅਤੇ ਸਮਾਨ ਤੌਰ ਤੇ ਰਹਿੰਦੇ ਸਨ, ਪਰ ਉਨ੍ਹਾਂ ਦੀ ਕਮਾਈ ਦਾ ਸਰੋਤ ਧਰਮ-ਪ੍ਰੇਮੀਆਂ ਦਾ ਦਾਨ ਸੀ ਅਤੇ ਉਨ੍ਹਾਂ ਦਾ ਆਦਰਸ਼ ਜਨ-ਸਾਧਾਰਣ ਲਈ ਨਹੀਂ, ਬਲਕਿ ਕੇਵਲ ਪਾਦਰੀਆਂ ਤੱਕ ਸੀਮਿਤ ਸੀ। ਉਨ੍ਹਾਂ ਦਾ ਉਦੇਸ਼ ਵੀ ਆਤਮਕ ਸੀ, ਭੌਤਿਕ ਨਹੀਂ। ਇਹੀ ਗੱਲ ਮੱਧਕਾਲੀਨ ਈਸਾਈ ਸਾਮਵਾਦ ਦੇ ਸੰਬੰਧ ਵਿੱਚ ਵੀ ਠੀਕ ਹੈ। ਪੀਰੂ (Peru) ਦੇਸ਼ ਦੀ ਪ੍ਰਾਚੀਨ ਇੰਕਾ (Inka) ਸਭਿਅਤਾ ਨੂੰ ਫੌਜੀ ਸਾਮਵਾਦ ਦੀ ਸੰਗਿਆ ਦਿੱਤੀ ਜਾਂਦੀ ਹੈ। ਉਸਦਾ ਆਧਾਰ ਫੌਜੀ ਸੰਗਠਨ ਸੀ ਅਤੇ ਉਹ ਵਿਵਸਥਾ ਸ਼ਾਸਕ ਵਰਗ ਦਾ ਹਿਤ ਪੂਰਦੀ ਸੀ। ਨਗਰਪਾਲਿਕਾਵਾਂ ਦੁਆਰਾ ਲੋਕਸੇਵਾਵਾਂ ਦੇ ਸਾਧਨਾਂ ਨੂੰ ਪ੍ਰਾਪਤ ਕਰਨਾ, ਅਤੇ ਦੇਸ਼ ਦੀ ਉੱਨਤੀ ਲਈ ਆਰਥਕ ਯੋਜਨਾਵਾਂ ਦੇ ਪ੍ਰਯੋਗ ਮਾਤਰ ਨੂੰ ਸਮਾਜਵਾਦ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਹ ਜ਼ਰੂਰੀ ਨਹੀਂ ਕਿ ਇਨ੍ਹਾਂ ਦੁਆਰਾ ਪੂੰਜੀਵਾਦ ਨੂੰ ਠੇਸ ਪਹੁੰਚੇ। ਨਾਜ਼ੀ ਪਾਰਟੀ ਨੇ ਬੈਂਕਾਂ ਦਾ ਰਾਸ਼ਟਰੀਕਰਨ ਕੀਤਾ ਸੀ ਪਰ ਪੂੰਜੀਵਾਦੀ ਵਿਵਸਥਾ ਅਖੰਡਤ ਰਹੀ।

Remove ads

ਨਿਰੁਕਤੀ

ਐਂਡਰਿਊ ਵਿਨਸੰਟ ਅਨੁਸਾਰ ਅੰਗਰੇਜ਼ੀ ਸ਼ਬਦ ਸੋਸ਼ਲਿਜ਼ਮ ਦਾ ਮੂਲ ਲਾਤੀਨੀ ਸ਼ਬਦ sociare ਹੈ, ਜਿਸ ਦਾ ਮਤਲਬ ਸਾਂਝਾ ਕਰਨਾ ਜਾਂ ਸ਼ੇਅਰ ਕਰਨਾ ਹੈ। ਇਸ ਨਾਲ ਸਬੰਧਿਤ, ਰੋਮਨ ਵਿੱਚ ਅਤੇ ਫਿਰ ਮੱਧਕਾਲੀ ਕਾਨੂੰਨ ਵਿੱਚ ਵਧੇਰੇ ਤਕਨੀਕੀ ਸ਼ਬਦ societas ਸੀ। ਹਿੰਦੀ ਅਤੇ ਪੰਜਾਬੀ ਵਿੱਚ ਸਮਾਜਵਾਦ ਦਾ ਮੂਲ ਸਮਾਜ ਹੈ, ਜੋ ਵਿਅਕਤੀ ਦੇ ਟਾਕਰੇ ਤੇ ਸਮੂਹਿਕ ਦੇ ਅਰਥ ਦਿੰਦਾ ਹੈ।

ਇਤਿਹਾਸ

ਮੁਢਲਾ ਸਮਾਜਵਾਦ

ਪਹਿਲੀ ਅਤੇ ਦੂਜੀ ਇੰਟਰਨੈਸ਼ਨਲ

ਸ਼ੁਰੂ 20ਵੀਂ ਸਦੀ ਅਤੇ 1917-1936 ਦੇ ਇਨਕਲਾਬ

ਮੱਧ 20ਵੀਂ ਸਦੀ: ਦੂਜਾ ਵਿਸ਼ਵ ਯੁੱਧ ਅਤੇ ਪੋਸਟ ਜੰਗ ਰੈਡੀਕਲਾਈਜੇਸ਼ਨ

ਲੇਟ 20ਵੀਂ ਸਦੀ

ਸਮਕਾਲੀ ਸਮਾਜਵਾਦੀ ਸਿਆਸਤ

ਅਫ਼ਰੀਕੀ

ਏਸ਼ੀਆਈ

ਯੂਰਪੀ

ਉੱਤਰੀ ਅਮਰੀਕੀ

ਦੱਖਣੀ ਅਮਰੀਕੀ ਅਤੇ ਕੈਰੀਬੀਅਨ

ਅੰਤਰਰਾਸ਼ਟਰੀ

ਸੋਸ਼ਲ ਅਤੇ ਸਿਆਸੀ ਥਿਊਰੀ

ਪੂੰਜੀਵਾਦ ਦੀ ਆਲੋਚਨਾ

ਮਾਰਕਸਵਾਦ

ਰਾਜ ਦੀ ਭੂਮਿਕਾ

ਵਿਗਿਆਨਕ ਬਨਾਮ ਯੁਟੋਪੀਆਈ

ਇਨਕਲਾਬ ਬਨਾਮ ਸੁਧਾਰ

ਆਰਥਿਕਤਾ

ਯੋਜਨਾਬੱਧ ਆਰਥਿਕਤਾ

ਸਵੈ-ਪਰਬੰਧਿਤ ਆਰਥਿਕਤਾ

ਸਟੇਟ-ਨਿਰਦੇਸ਼ਤ ਆਰਥਿਕਤਾ

ਮਾਰਕੀਟ ਸਮਾਜਵਾਦ

ਰਾਜਨੀਤੀ

ਅਰਾਜਕਤਾਵਾਦ

ਡੈਮੋਕਰੈਟਿਕ ਸਮਾਜਵਾਦ

ਲੈਨਿਨਵਾਦੀ ਅਤੇ ਉਦਾਹਰਨਾਂ

ਉਦਾਰਵਾਦੀ ਸਮਾਜਵਾਦ

ਧਾਰਮਿਕ ਸਮਾਜਵਾਦ

ਸੋਸ਼ਲ ਡੈਮੋਕਰੈਟਿਕ ਅਤੇ ਉਦਾਰਵਾਦੀ ਸਮਾਜਵਾਦ

ਸਮਾਜਵਾਦ ਅਤੇ ਪ੍ਰਗਤੀਸ਼ੀਲ ਸਮਾਜਿਕ ਅੰਦੋਲਨ

ਸਿੰਡੀਕਲਵਾਦ

ਆਲੋਚਨਾ

ਇਹ ਵੀ ਦੇਖੋ

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads