ਮਾਰਕ ਜ਼ੁਕਰਬਰਗ
From Wikipedia, the free encyclopedia
Remove ads
ਮਾਰਕ ਐਲੀਅਟ ਜ਼ੁਕਰਬਰਗ (English: Mark Elliot Zuckerberg; ਜਨਮ: 14 ਮਈ 1984) ਇੱਕ ਅਮਰੀਕੀ ਉੱਦਮੀ ਸਮਾਜਿਕ ਨੈੱਟਵਰਕਿੰਗ ਸਾਈਟ ਫ਼ੇਸਬੁੱਕ ਦੇ ਸਹਿ-ਥਾਪਕ ਹਨ ਜਿਸ ਨੇ ਆਪਣੇ ਜਮਾਤੀਆਂ- ਡਸਟਿਨ ਮੌਸਕੋਵਿਟਸ, ਐਦੁਆਰਦੋ ਸੈਵਰਿਨ ਅਤੇ ਕਰਿਸ ਹੂਗਜ਼ ਦੇ ਨਾਲ ਮਿਲ ਕੇ ਇਸ ਦੀ ਖੋਜ ਕੀਤੀ ਸੀ ਜਦੋਂ ਉਹ ਬਾਕਾਇਦਗੀ ਨਾਲ ਹਾਰਵਰਡ ਯੂਨੀਵਰਸਿਟੀ ਜਾਂਦੇ ਸਨ। ਗਰੁੱਪ ਨੇ ਕਾਲਜ ਦੇ ਕੈਂਪਸਾਂ ਵਿੱਚ ਕੰਪਨੀ ਨੂੰ ਵਧਾਉਣ ਤੋਂ ਬਾਅਦ, ਇਹ 2012 ਤੱਕ 1 ਬਿਲੀਅਨ ਉਪਭੋਗਤਾਵਾਂ ਤੱਕ ਪਹੁੰਚ ਗਈ ਅਤੇ ਤੇਜੀ ਨਾਲ ਫੈਲੀ। ਜੁਕਰਬਰਗ ਨੇ ਮਈ 2012 ਨੂੰ ਕੰਪਨੀ ਨੂੰ ਬਹੁਮਤ ਦੇ ਸ਼ੇਅਰ ਦੇ ਨਾਲ ਜਨਤਾ ਵਿੱਚ ਲਿਆਂਦਾ। 2007 ਵਿੱਚ, 23 ਸਾਲ ਦੀ ਉਮਰ ਵਿੱਚ, ਉਹ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਸੈਲਫ-ਮੇਡ ਅਰਬਪਤੀ ਬਣ ਗਿਆ। ਜਨਵਰੀ 2022 ਤੱਕ, ਉਸਦੀ ਕੁੱਲ ਜਾਇਦਾਦ $128 ਬਿਲੀਅਨ ਸੀ,[1] ਜਿਸ ਨਾਲ ਉਹ ਦੁਨੀਆ ਦਾ 6ਵਾਂ ਸਭ ਤੋਂ ਅਮੀਰ ਵਿਅਕਤੀ ਬਣ ਗਿਆ।[1]
Remove ads
2010 ਤੋਂ, ਟਾਈਮ ਮੈਗਜ਼ੀਨ ਨੇ ਜ਼ੁਕਰਬਰਗ ਨੂੰ ਸੰਸਾਰ ਦੇ 100 ਸਭ ਤੋਂ ਵੱਧ ਅਮੀਰ ਅਤੇ ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਵਿੱਚ ਸ਼ਾਮਲ ਕੀਤਾ ਹੈ।[2][3][4] ਦਸੰਬਰ 2016 ਵਿੱਚ, ਫੋਰਬਜ਼ ਦੀ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਲੋਕਾਂ ਦੀ ਸੂਚੀ ਵਿੱਚ ਜ਼ੁਕਰਬਰਗ 10 ਵੇਂ ਸਥਾਨ 'ਤੇ ਰਿਹਾ ਸੀ।[5]
Remove ads
ਮੁੱਢਲਾ ਜੀਵਨ
ਜ਼ੁਕਰਬਰਗ ਵ੍ਹਾਈਟ ਪਲੇਨਜ਼, ਨਿਊ ਯਾਰਕ ਵਿਖੇ 14 ਮਈ 1984 ਵਿੱਚ ਪੈਦਾ ਹੋਇਆ ਸੀ।[6] ਉਹ ਡਾਕਟਰ ਐਡਵਰਡ ਜ਼ੁਕਰਬਰਗ ਅਤੇ ਮਨੋਵਿਗਿਆਨੀ ਕੈਰਨ ਕੇਂਪਨਰ ਦਾ ਪੁੱਤਰ ਹੈ।[7] ਉਸ ਦੀਆਂ ਤਿੰਨ ਭੈਂਣਾਂ ਰੈਂਡੀ, ਡੋਨਾ ਅਤੇ ਅਰੀਅਲ ਹਨ।
ਆਰਡੀਸਲੀ ਹਾਈ ਸਕੂਲ ਵਿਖੇ, ਜਕਰਬਰਗ ਨੇ ਕਲਾਸਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਦਾ ਤਬਾਦਲਾ ਪ੍ਰਾਈਵੇਟ ਸਕੂਲ ਫਿਲਿਪਸ ਐਕਸੈਟਰ ਅਕੈਡਮੀ ਵਿੱਚ ਕਰ ਦਿੱਤਾ ਗਿਆ। ਆਪਣੇ ਜੂਨੀਅਰ ਸਾਲ ਵਿੱਚ, ਉਸਨੇ ਵਿਗਿਆਨ (ਗਣਿਤ, ਖਗੋਲ ਵਿਗਿਆਨ ਅਤੇ ਭੌਤਿਕ ਵਿਗਿਆਨ) ਅਤੇ ਸ਼ਾਸਤਰੀ ਅਧਿਐਨ ਵਿੱਚ ਇਨਾਮ ਜਿੱਤੇ। ਆਪਣੀ ਜਵਾਨੀ ਵਿੱਚ, ਉਹ ਜੌਨਸ ਹਾਪਕਿੰਸਨ ਸੈਂਟਰ ਫਾਰ ਟੈਲੈਂਟਿਉ ਯੂਥ ਸਮਰ ਕੈਂਪ ਵਿੱਚ ਵੀ ਹਿੱਸਾ ਲਿਆ। ਆਪਣੀ ਕਾਲਜ ਦੀ ਅਰਜ਼ੀ 'ਤੇ, ਜ਼ੁਕਰਬਰਗ ਨੇ ਕਿਹਾ ਕਿ ਉਹ ਫ੍ਰੈਂਚ, ਹਿਬਰੂ ਭਾਸ਼ਾ, ਲਾਤੀਨੀ, ਅਤੇ ਪ੍ਰਾਚੀਨ ਯੂਨਾਨੀ ਪੜ੍ਹ ਅਤੇ ਲਿਖ ਸਕਦਾ ਹੈ। ਉਹ ਫੈਂਸਿੰਗ ਟੀਮ ਦਾ ਕਪਤਾਨ ਸੀ।[8][9][10]
Remove ads
ਨਿੱਜੀ ਜੀਵਨ
ਜ਼ੁਕਰਬਰਗ ਨੇ ਆਪਣੀ ਭਵਿੱਖ ਦੀ ਪਤਨੀ, ਸਾਥੀ ਵਿਦਿਆਰਥੀ ਪ੍ਰਿਸਿਲਾ ਚਾਨ ਨਾਲ ਹਾਰਵਰਡ ਵਿਖੇ ਇੱਕ ਪਾਰਟੀ ਵਿੱਚ ਮਿਲਿਆ ਅਤੇ ਉਹਨਾਂ ਦਾ ਰਿਸ਼ਤਾ ਅੱਗੇ ਵਧਿਆ।[11][12] ਸਤੰਬਰ 2010 ਵਿੱਚ, ਜ਼ੁਕਰਬਰਗ ਨੇ ਚਾਨ ਨੂੰ ਆਪਣੇ ਕਿਰਾਏ ਦੇ ਪਾਲੋ ਆਲਟੋ ਘਰ ਵਿੱਚ ਜਾਣ ਲਈ ਸੱਦਾ ਦਿੱਤਾ। ਦਸੰਬਰ 2010 ਵਿੱਚ ਜੋੜੇ ਨੇ ਚੀਨ ਫੇਰੀ ਲਈ ਤਿਆਰੀ ਕੀਤੀ।[13][14] 19 ਮਈ 2012 ਨੂੰ, ਜ਼ੁਕਰਬਰਗ ਅਤੇ ਚਾਨ ਨੇ ਜੁਕਰਬਰਗ ਦੇ ਵਿਹੜੇ ਵਿੱਚ ਵਿਆਹ ਕਰਵਾ ਲਿਆ ਸੀ ਅਤੇ ਮੈਡੀਕਲ ਸਕੂਲ ਤੋਂ ਆਪਣੀ ਗ੍ਰੈਜੂਏਸ਼ਨ ਦਾ ਜਸ਼ਨ ਵੀ ਮਨਾਿੲਆ।[15][16][17] 31 ਜੁਲਾਈ 2015 ਨੂੰ, ਜ਼ੁਕਰਬਰਗ ਨੇ ਐਲਾਨ ਕੀਤਾ ਕਿ ਉਹ ਅਤੇ ਚਾਨ ਇੱਕ ਬੱਚੀ ਦੀ ਉਮੀਦ ਕਰ ਰਹੇ ਹਨ। ਉਸ ਨੇ ਕਿਹਾ ਕਿ ਉਸ ਨੂੰ ਯਕੀਨ ਹੈ ਕਿ ਗਰਭ ਅਵਸਥਾ ਵਿੱਚ ਗਰਭਪਾਤ ਹੋਣ ਦਾ ਖਤਰਾ ਘੱਟ ਹੈ, ਕਿਉ ਕਿ ਚਾਨ ਦਾ ਪਹਿਲਾਂ ਹੀ ਤਿੰਨ ਵਾਰ ਗਰਭਪਾਤ ਹੋ ਚੁੱਕਿਆ ਸੀ।[18] 1 ਦਸੰਬਰ ਨੂੰ ਜ਼ੁਕਰਬਰਗ ਨੇ ਆਪਣੀ ਬੇਟੀ ਮੈਕਸਿਮਾ ਚੈਨ ਜ਼ੁਕਰਬਰਗ (ਮੈਕਸ) ਦੇ ਜਨਮ ਦੀ ਘੋਸ਼ਣਾ ਕਰ ਦਿੱਤੀ।[19][20] ਜੋੜੇ ਨੇ ਆਪਣੇ ਚੀਨੀ ਨਵੇਂ ਸਾਲ ਦੀ ਵੀਡੀਓ, ਜੋ ਕਿ 6 ਫਰਵਰੀ 2016 ਨੂੰ ਪ੍ਰਕਾਸ਼ਿਤ ਹੋਈ ਸੀ, ਤੇ ਐਲਾਨ ਕੀਤਾ ਕਿ ਮੈਕਸਿਆ ਦਾ ਅਧਿਕਾਰਿਕ ਚੀਨੀ ਨਾਂ ਚੇਨ ਮਿੰਗਯੁ (ਚੀਨੀ: 陈明宇) ਹੈ।[21] ਅਗਸਤ, 2017 ਵਿੱਚ ਉਹਨਾਂ ਨੇ ਆਪਣੀ ਦੂਸਰੀ ਬੇਟੀ, ਅਗਸਟ ਦਾ ਸਵਾਗਤ ਕੀਤਾ।[22]
ਜ਼ੁਕਰਬਰਗ ਵੀ ਚੀਨ ਵਿੱਚ ਬਹੁਤ ਸਰਗਰਮ ਰਿਹਾ ਹੈ, ਅਤੇ ਉਹ ਸਿੰਘਿੰਗਹੁਆ ਯੂਨੀਵਰਸਿਟੀ ਦੇ ਬਿਜਨੇਸ ਸਕੂਲ ਦੇ ਸਲਾਹਕਾਰ ਬੋਰਡ ਦਾ ਮੈਂਬਰ ਰਿਹਾ ਹੈ।[23]
ਜ਼ੁਕਰਬਰਗ ਨੂੰ ਯਹੂਦੀ ਬਣਾਿੲਆ ਗਿਆ ਸੀ ਪਰ ਬਾਅਦ ਵਿੱਚ ਉਹ ਨਾਸਤਿਕ ਬਣ ਗਿਆ।[8][24][25] ਉਸਨੇ ਬੁੱਧ ਧਰਮ ਲਈ ਕਦਰਦਾਨੀ ਦਿਖਾਈ ਹੈ।[26][27] ਈਸਾਈ ਧਰਮ ਦੇ ਸੰਬੰਧ ਵਿੱਚ, ਜ਼ੁਕਰਬਰਗ ਅਤੇ ਉਸਦੀ ਪਤਨੀ ਨੇ ਅਗਸਤ 2016 ਵਿੱਚ ਪੋਪ ਫ਼ਰਾਂਸਿਸ ਨੂੰ ਦੱਸਿਆ ਕਿ "ਅਸੀਂ ਉਸਦੀ ਦਇਆ ਅਤੇ ਕੋਮਲਤਾ ਦੇ ਸੰਦੇਸ਼ ਦੀ ਪ੍ਰਸ਼ੰਸਾ ਕਰਦੇ ਹਾਂ, ਅਤੇ ਕਿਵੇਂ ਉਹ ਦੁਨੀਆ ਭਰ ਵਿੱਚ ਹਰੇਕ ਵਿਸ਼ਵਾਸ ਦੇ ਲੋਕਾਂ ਨਾਲ ਗੱਲਬਾਤ ਕਰਨ ਦੇ ਨਵੇਂ ਤਰੀਕੇ ਲੱਭਦੇ ਹਨ"।[28][29][30]
Remove ads
ਹੋਰ ਵੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads