ਮਾਹੀ ਗਿੱਲ
From Wikipedia, the free encyclopedia
Remove ads
ਮਾਹੀ ਗਿੱਲ (ਜਨਮ 19 ਦਸੰਬਰ 1975) ਇੱਕ ਭਾਰਤੀ ਅਦਾਕਾਰਾ ਹੈ। ਉਹ ਹਿੰਦੀ ਅਤੇ ਪੰਜਾਬੀ ਫਿਲਮਾਂ ਵਿੱਚ ਕੰਮ ਕਰਦੀ ਹੈ।ਉਹ ਅਨੁਰਾਗ ਕਸ਼ਯਪ ਦੀ ਸ਼ਰਤਚੰਦਰ ਚਟੋਪਾਧਿਆਇ ਦੇ ਬੰਗਾਲੀ ਨਾਵਲ ਦੇਵਦਾਸ ਤੇ ਬਣੀ ਆਧੁਨਿਕ ਹਿੰਦੀ ਫ਼ਿਲਮ ਦੇਵ.ਡੀ ਵਿੱਚ ਪਾਰੋ ਦੀ ਭੂਮਿਕਾ ਲਈ ਜਾਣੀ ਜਾਂਦੀ ਹੈ, ਜਿਸ ਦੇ ਲਈ ਉਸ ਨੇ ਸਭ ਤੋਂ ਵਧੀਆ ਅਦਾਕਾਰਾ ਦਾ 2010 ਦਾ ਫ਼ਿਲਮਫੇਅਰ ਆਲੋਚਕ ਪੁਰਸਕਾਰ ਵੀ ਜਿੱਤਿਆ। ਉਸ ਨੇ ਦੇਵ.ਡੀ ਨਾਲ ਬਾਲੀਵੁੱਡ ‘ਚ ਸ਼ੁਰੂਆਤ ਕਰਨ ਤੋਂ ਪਹਿਲਾਂ ਪੰਜਾਬੀ ਫ਼ਿਲਮਾਂ ਤੋਂ ਆਪਣਾ ਕੈਰੀਅਰ ਸ਼ੁਰੂ ਕੀਤਾ। ਉਸਨੇ “ਆਤਿਸ਼ਬਾਜ਼ੀ ਇਸ਼ਕ” ਨਾਂ ਦੀ ਪੰਜਾਬੀ ਫਿਲਮ ਪ੍ਰੋਡਿਊਸ ਵੀ ਕੀਤੀ।[1][2]
Remove ads
ਸ਼ੁਰੂਆਤੀ ਜੀਵਨ ਅਤੇ ਸਿੱਖਿਆ
ਗਿੱਲ ਦਾ ਜਨਮ 19 ਦਸੰਬਰ 1975 ਨੂੰ ਚੰਡੀਗੜ੍ਹ ਵਿੱਚ ਇੱਕ ਪੰਜਾਬੀ ਜੱਟ ਸਿੱਖ ਪਰਿਵਾਰ ਵਿੱਚ ਹੋਇਆ ਸੀ। ਉਸਨੇ 1998 ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਥੀਏਟਰ ਵਿੱਚ ਆਪਣੀ ਮਾਸਟਰ ਡਿਗਰੀ ਪੂਰੀ ਕੀਤੀ।
ਕਰੀਅਰ
ਗਿੱਲ ਨੂੰ ਆਪਣਾ ਪਹਿਲਾ ਬ੍ਰੇਕ ਪੰਜਾਬੀ ਪਿਛੋਕੜ ‘ਤੇ ਅਧਾਰਿਤ ਬਾਲੀਵੁੱਡ ਫ਼ਿਲਮ 'ਹਵਾਏਂ' ਨਾਲ ਮਿਲਿਆ ਅਤੇ ਉਸ ਨੇ ਥੀਏਟਰ ਦੇ ਨਾਲ-ਨਾਲ ਕੁਝ ਪੰਜਾਬੀ ਫ਼ਿਲਮਾਂ ਵੀ ਕੀਤੀਆਂ। ਅਨੁਰਾਗ ਨੇ ਪਹਿਲੀ ਵਾਰ ਉਸ ਨੂੰ ਇੱਕ ਪਾਰਟੀ ਵਿੱਚ ਦੇਖਿਆ ਅਤੇ ਤੁਰੰਤ ਉਸ ਨੂੰ ਫਿਲਮ 'ਦੇਵ ਡੀ' ਵਿੱਚ ਪਾਰੋ ਦਾ ਕਿਰਦਾਰ ਨਿਭਾਉਣ ਲਈ ਅੰਤਿਮ ਰੂਪ ਦਿੱਤਾ।[3] ਉਸ ਨੇ ਰਾਮ ਗੋਪਾਲ ਵਰਮਾ ਦੀ 'ਨਾਟ ਏ ਲਵ ਸਟੋਰੀ' ਵਿੱਚ ਕੰਮ ਕੀਤਾ, ਜੋ ਕਿ 2008 ਦੇ ਨੀਰਜ ਗਰੋਵਰ ਕਤਲ ਕੇਸ 'ਤੇ ਆਧਾਰਿਤ ਸੀ।[4] ਉਸ ਨੇ ਜਿੰਮੀ ਸ਼ੇਰਗਿੱਲ ਅਤੇ ਰਣਦੀਪ ਹੁੱਡਾ ਦੇ ਨਾਲ ਸਾਹਬ, ਬੀਵੀ ਔਰ ਗੈਂਗਸਟਰ ਵਿੱਚ ਵੀ ਕੰਮ ਕੀਤਾ, ਜੋ ਕਿ 30 ਸਤੰਬਰ 2011 ਨੂੰ ਰਿਲੀਜ਼ ਹੋਈ ਸੀ। ਇਸ ਫ਼ਿਲਮ ਨੇ ਉਸ ਨੂੰ ਸਰਵੋਤਮ ਅਭਿਨੇਤਰੀ ਲਈ ਫਿਲਮਫੇਅਰ ਅਵਾਰਡਸ ਵਿੱਚ ਨਾਮਜ਼ਦ ਕੀਤਾ ਸੀ।[5]
ਗਿੱਲ 'ਪਾਨ ਸਿੰਘ ਤੋਮਰ' 'ਚ ਇਰਫਾਨ ਖਾਨ ਨਾਲ ਨਜ਼ਰ ਆਏ। ਇਹ ਇੱਕ ਅਥਲੀਟ ਦੀ ਸੱਚੀ ਕਹਾਣੀ ਹੈ ਜੋ ਇੱਕ ਡਾਕੂ ਬਣ ਗਿਆ। ਇਸ ਵਿੱਚ ਉਸ ਨੇ ਟਾਈਟਲ ਕਿਰਦਾਰ ਦੀ ਪਤਨੀ ਦਾ ਕਿਰਦਾਰ ਨਿਭਾਇਆ ਹੈ। ਗਿੱਲ ਨੇ ਅਪੂਰਵਾ ਲੱਖੀਆ ਦੀ ਫਿਲਮ ‘ਤੂਫਾਨ‘ ਨਾਲ ਆਪਣੀ ਸ਼ੁਰੂਆਤ ਕੀਤੀ, ਜਿਸ ਦੀ ਸ਼ੂਟਿੰਗ ਹਿੰਦੀ ਸੰਸਕਰਣ, ਜ਼ੰਜੀਰ ਨਾਲ ਕੀਤੀ ਗਈ ਸੀ। ਉਸ ਨੇ ਤਿਗਮਾਂਸ਼ੂ ਧੂਲੀਆ ਦੀ ਫ਼ਿਲਮ ‘ਬੁਲੇਟ ਰਾਜਾ’ ਵਿੱਚ ਆਪਣਾ ਪਹਿਲਾ ਆਈਟਮ ਨੰਬਰ ਕੀਤਾ ਸੀ।[6]
ਮਾਹੀ ਗਿੱਲ ਅਗਲੀ ਵੈੱਬ ਸੀਰੀਜ਼ '1962 ਦ ਵਾਰ ਇਨ ਦ ਹਿਲਸ' 'ਚ ਨਜ਼ਰ ਆਵੇਗੀ, ਜਿਸ ਦਾ ਨਿਰਦੇਸ਼ਨ ਮਹੇਸ਼ ਮਾਂਜਰੇਕਰ ਨੇ ਕੀਤਾ ਹੈ। ਇਸ ਸੀਰੀਜ਼ ਵਿੱਚ ਅਭੈ ਦਿਓਲ, ਸੁਮੀਤ ਵਿਆਸ, ਆਕਾਸ਼ ਠੋਸਰ ਹਨ।[7]
Remove ads
ਨਿੱਜੀ ਜੀਵਨ
ਉਹ ਆਪਣੇ ਬੁਆਏਫ੍ਰੈਂਡ ਅਤੇ ਧੀ ਵਿਰੋਨਿਕਾ ਨਾਲ ਗੋਆ ਵਿੱਚ ਰਹਿੰਦੀ ਹੈ।[8][9]2023 ‘ਚ ਮਾਹੀ ਨੇ ਮੀਡੀਆ ਨੂੰ ਦੱਸਿਆ ਕਿ ਉਹ ਆਪਣੇ ਸਾਥੀ ਰਵੀ ਕੇਸਰ ਨਾਲ ਵਿਆਹੀ ਹੋਈ ਹੈ।
ਫ਼ਿਲਮੋਗ੍ਰੈਫੀ
Remove ads
ਵੈੱਬ ਸੀਰੀਜ਼
. 2018:ਅਪਹਰਨ-ਸਭਕਾ ਹੋਗਾ
. 2019:ਫਿਕਸਰ
. 2021:1962-ਦਾ ਵਾਰ ਇਨ ਦਾ ਹਿੱਲਜ਼
. 2021:ਯੂਅਰ ਔਨਰ
ਐਵਾਰਡ ਤੇ ਨੌਮੀਨੇਸ਼ਜ਼
ਫਿਲਮਫੇਅਰ ਐਵਾਰਡ
2010: ਬੈਸਟ ਐਕਟਰ ਫੀਮੇਲ(ਆਲੋਚਕ) ਦੇਵ.ਡੀ ਲਈ
.2012: ਬੈਸਟ ਐਕਟਰ ਫੀਮੇਲ (ਸਾਹਿਬ ਬੀਵੀ ਔਰ ਗੈਂਗਸਟਰ ਲਈ ਨੌਮੀਨੇਟਡ)
ਸਕਰੀਨ ਐਵਾਰਡ
2010:ਮੋਸਟ ਪਰੌਮਿੰਸਗ ਨਿਊਕਮਰ ਫੀਮੇਲ (ਦੇਵ.ਡੀ)
ਆਈਫਾ ਐਵਾਰਡ
2010:ਆਈਫਾ ਸਟਾਰ ਡੈਬਿਊ ਐਵਾਰਡ(ਦੇਵ.ਡੀ)
.2010:ਬੈਸਟ ਐਕਟਰ ਫੀਮੇਲ ਨੌਮੀਨੇਟਡ(ਦੇਵ•ਡੀ)
.2012:ਬੈਸਟ ਐਕਟਰ ਫੀਮੇਲ ਨੌਮੀਨੇਟਡ(ਸਾਹਿਬ ਬੀਵੀ ਔਰ ਗੈਂਗਸਟਰ)
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads