ਮਿਰਜ਼ਾ ਮੁਹੰਮਦ ਰਫ਼ੀ
From Wikipedia, the free encyclopedia
Remove ads
ਮਿਰਜ਼ਾ ਮੁਹੰਮਦ ਰਫੀ 'ਸੌਦਾ' (1713–1781) (Urdu: مرزا محمد رفیع سودا) ਦਿੱਲੀ, ਭਾਰਤ ਵਿੱਚ ਉਰਦੂ ਭਾਸ਼ਾ ਦੇ ਸਿਰਮੌਰ ਸ਼ਾਇਰਾਂ ਵਿੱਚੋਂ ਸੀ। ਉਹ ਆਪਣੀਆਂ ਗ਼ਜ਼ਲਾਂ ਲਈ ਅਤੇ ਉਰਦੂ ਕਸੀਦਿਆਂ ਲਈ ਮਸ਼ਹੂਰ ਹੈ।[1]


ਮੁੱਢਲੀ ਜ਼ਿੰਦਗੀ
ਮਿਰਜ਼ਾ ਮੁਹੰਮਦ ਰਫੀ ਦਾ ਜਨਮ 1713 ਨੂੰ ਹੋਇਆ ਸੀ ਅਤੇ 1781 ਉੱਤੇ ਮੌਤ ਹੋ ਗਈ।[2] ਉਹ ਦਿੱਲੀ ਵਿੱਚ ਜੁਆਨ ਹੋਇਆ।[3] ਉਹ ਸ਼ੀਆ ਮੁਸਲਮਾਨ ਸੀ।[4]
ਉਸ ਦੇ ਪਹਿਲੇ ਉਸਤਾਦ ਸੁਲਇਮਾਨ ਕੁਲੀ ਖ਼ਾਨ ਵਿਦਾਦ ਸਨ। ਸ਼ਾਹ ਹਾਤਮ ਵੀ ਉਸ ਦੇ ਉਸਤਾਦ ਰਹੇ ਕਿਉਂਕਿ ਆਪਣੇ ਵਿਦਿਆਰਥੀਆਂ ਦੀ ਸੂਚੀ ਵਿੱਚ ਉਸ ਨੇ ਸੌਦਾ ਦਾ ਨਾਮ ਸ਼ਾਮਿਲ ਕੀਤਾ ਸੀ।[5] ਮੁਗ਼ਲ ਬਾਦਸ਼ਾਹ ਸ਼ਾਹ ਆਲਮ ਸੌਦਾ ਦੇ ਸ਼ਾਗਿਰਦ ਬਣੇ ਅਤੇ ਆਪਣੀ ਰਚਨਾਵਾਂ ਵਿੱਚ ਗਲਤੀਆਂ ਠੀਕ ਕਰਵਾਉਣ ਲਈ ਸੌਦਾ ਨੂੰ ਦਿੰਦੇ ਹੁੰਦੇ ਸਨ। ਸੌਦਾ, ਮੀਰ ਤਕੀ ਮੀਰ ਦੇ ਸਮਕਾਲੀ ਸਨ। ਉਹ 60 ਜਾਂ 66 ਦੀ ਉਮਰ ਵਿੱਚ ਉਹ ਦਿੱਲੀ ਛੱਡ ਨਵਾਬ ਬੰਗਸ਼ ਦੇ ਨਾਲ ਫੱਰੂਖਾਬਾਦ ਆ ਬਸਿਆ ਅਤੇ ਫਿਰ ਅਯੁੱਧਿਆ ਦੇ ਨਵਾਬ ਦੇ ਨਾਲ ਫੈਜਾਬਾਦ ਆ ਗਿਆ। ਜਦੋਂ ਲਖਨਊ ਅਯੁੱਧਿਆ ਰਿਆਸਤ ਦੀ ਰਾਜਧਾਨੀ ਬਣ ਗਿਆ ਤਾਂ ਉਹ ਨਵਾਬ ਸ਼ੁਜਾਉੱਦੌਲਾ ਦੇ ਨਾਲ ਲਖਨਊ ਆ ਗਿਆ। 70 ਦੀ ਉਮਰ ਦੇ ਆਸਪਾਸ ਉਸ ਦਾ ਲਖਨਊ ਵਿੱਚ ਹੀ ਦੇਹਾਂਤ ਹੋਇਆ।[2]
Remove ads
ਗ਼ਜ਼ਲ
ਮਿਰਜ਼ਾ ਮੁਹੰਮਦ ਰਫ਼ੀ ਸੌਦਾ ਦੀ ਇਕ ਗ਼ਜ਼ਲ ਪੇਸ਼ ਹੈ। ਇਸ ਗ਼ਜ਼ਲ ਚ ਵੇਖਣ ਵਾਲੀ ਗੱਲ ਇਹ ਹੈ ਕਿ ਇਸ ਦਾ ਲਹਿਜਾ ਪੰਜਾਬੀ ਉਚਾਰਨ ਦੇ ਕਿੰਨਾ ਨੇੜੇ ਹੈ। ਖਾਸ ਕਰਕੇ ਕਾਫ਼ੀਏ ਵਾਲੇ ਲਫ਼ਜ਼ ਤਾਂ ਉਰਦੂ ਉਚਾਰਨ ਨੂੰ ਰੱਦ ਕਰਕੇ ਪੰਜਾਬੀ ਉਚਾਰਨ ਨੂੰ ਅਪਣਾਉਂਦੇ ਹਨ। ਇਸ ਨੂੰ ਦੱਕਣੀ ਉਚਾਰਨ ਵੀ ਕਹਿੰਦੇ ਹਨ। [6]
ਵੇ ਸੂਰਤੇਂ ਇਲਾਹੀ, ਕਿਸ ਮੁਲਕ ਬਸਤੀਆਂ ਹੈਂ?
ਅਬ ਦੇਖਨੇ ਕੋ ਜਿਨਕੇ, ਆਂਖੇਂ ਤਰਸਤੀਆਂ ਹੈਂ।
ਆਇਆ ਥਾ ਕਿਉਂ ਅਦਮ ਮੇਂ, ਕਿਆ ਕਰ ਚਲਾ ਜਹਾਂ ਮੇ
ਯੇ ਮਰਗੋ-ਜੀਸਤ ਤੁਝ ਬਿਨ, ਆਪਸ ਮੇ ਹੰਸਤੀਆ ਹੈਂ।
ਕਿਉਂ ਕਰ ਨਾ ਹੋ ਮੁਸ਼ੱਬਿਕ, ਸ਼ੀਸ਼ੇ ਸਾ ਦਿਲ ਹਮਾਰਾ
ਉਸ ਸ਼ੋਖ਼ ਕੀ ਨਿਗਾਹੇਂ, ਪੱਥਰ ਮੇ ਧਸਤੀਆਂ ਹੈਂ।
ਬਰਸਾਤ ਕਾ ਤੋ ਮੌਸਮ ਕਬ ਕਾ ਨਿਕਲ ਗਿਆ ਪਰ
ਮਿਜ਼ਗਾਂ ਕੀ ਯੇ ਘਟਾਏਂ, ਅਬ ਤਕ ਬਰਸਤੀਆਂ ਹੈਂ ।
ਲੇਤੇ ਹੈਂ ਛੀਨ ਕਰ ਦਿਲ ਆਸ਼ਕ ਕਾ ਪਲ ਮੇ ਦੇਖੋ
ਖ਼ੂਬਾਂ ਕੀ ਆਸ਼ਕੋਂ ਪਰ, ਕਿਆ ਪੇਸ਼ ਦਸਤੀਆਂ ਹੈਂ।
ਇਸ ਵਾਸਤੇ ਕਿ ਹੈ ਯੇ ਵਹਿਸ਼ੀ ਨਿਕਲ ਨਾ ਜਾਵੇ
ਆਂਖੋਂ ਕੋ ਮੇਰੀ ਮਿਜ਼ਗਾਂ, ਡੋਰੋਂ ਸੇ ਕਸਤੀਆਂ ਹੈਂ।
ਕੀਮਤ ਮੇ ਉਨਕੇ ਗੋ ਹਮ, ਦੋ ਜੱਗ ਕੋ ਦੇ ਚੁਕੇ ਅਬ
ਉਸ ਯਾਰ ਕੀ ਨਿਗਾਹੇਂ, ਤਿਸ ਪਰ ਭੀ ਸਸਤੀਆਂ ਹੈਂ।
ਉਸ ਨੇ ਕਹਾ ਯੇ ਮੁਝਸੇ, ਅਬ ਛੋੜ ਦੁਖ਼ਤੇ-ਰਜ਼ ਕੋ
ਪੀਰੀ ਮੇ ਐ ਦੀਵਾਨੇ, ਯੇ ਕੌਣ ਮਸਤੀਆਂ ਹੈ?
ਜਬ ਮੈਂ ਕਹਾ ਯੇ ਉਸ ਸੇ, ' ਸੌਦਾ ' ਸੇ ਅਪਨੇ ਮਿਲ ਕੇ
ਇਸ ਸਾਲ ਤੂ ਹੈ ਸਾਕੀ, ਔਰ ਮੈਅ-ਪਰਸਤੀਆਂ ਹੈਂ।
ਅਦਮ -- ਪਰਲੋਕ, ਮਰਗੋ-ਜੀਸਤ -- ਮੌਤ -ਜ਼ਿੰਦਗੀ ,ਮੁਸ਼ੱਬਿਕ -- ਛਿਦਣਾ /ਤਿੜਕਣਾ, ਮਿਜ਼ਗਾਂ -- ਪਲਕਾਂ ਦੁਖ਼ਤੇ-ਰਜ਼ -- ਸ਼ਰਾਬ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads