ਮਿਸ਼ੇਲ ਓਬਾਮਾ

From Wikipedia, the free encyclopedia

ਮਿਸ਼ੇਲ ਓਬਾਮਾ
Remove ads

ਮਿਸ਼ੇਲ ਲਾਵੌਨ ਰੌਬਿਨਸਨ ਓਬਾਮਾ (ਜਨਮ 17 ਜਨਵਰੀ 1964) ਇੱਕ ਅਮਰੀਕੀ ਵਕੀਲ ਅਤੇ ਲੇਖਕ ਹੈ ਜੋ ਕਿ 2009 ਤੋਂ 2017 ਤੱਕ ਸੰਯੁਕਤ ਰਾਜ ਅਮਰੀਕਾ ਦੀ ਫਰਸਟ ਲੇਡੀ ਸੀ। ਇਹ ਸੰਯੁਕਤ ਰਾਜ ਅਮਰੀਕਾ ਦੇ 44ਵੇਂ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਵਿਆਹੀ ਹੋਈ ਹੈ ਅਤੇ ਇਹ ਪਹਿਲੀ ਅਫਰੀਕੀ-ਅਮਰੀਕੀ ਫਰਸਟ ਲੇਡੀ ਸੀ। ਇਸਦਾ ਬਚਪਨ ਸ਼ਿਕਾਗੋ, ਇਲੀਨੋਆ ਵਿੱਚ ਗੁਜ਼ਰਿਆ ਅਤੇ ਇਸਨੇ ਆਪਣੀ ਗ੍ਰੈਜੂਏਸ਼ਨ ਪ੍ਰਿੰਸਟਨ ਯੂਨੀਵਰਸਿਟੀ ਅਤੇ ਹਾਰਵਰਡ ਲਾਅ ਸਕੂਲ ਤੋਂ ਕੀਤੀ ਅਤੇ ਇਸਨੇ ਆਪਣਾ ਸ਼ੁਰੂ ਦਾ ਕਾਨੂੰਨੀ ਕੈਰੀਅਰ ਇੱਕ ਕਾਨੂੰਨ ਕੰਪਨੀ ਸਿਡਲੀ ਆਸਟਿਨ ਵਿੱਚ ਕੰਮ ਕੀਤਾ, ਜਿੱਥੇ ਉਹ ਆਪਣੇ ਮੌਜੂਦਾ ਪਤੀ ਨੂੰ ਮਿਲੀ। ਬਾਅਦ ਵਿੱਚ ਇਸਨੇ ਸ਼ਿਕਾਗੋ ਯੂਨੀਵਰਸਿਟੀ ਵਿੱਚ ਵਿਦਿਆਰਥੀ ਸੇਵਾਵਾਂ ਦੀ ਐਸੋਸੀਏਟ ਡੀਨ ਦੇ ਤੌਰ ਉੱਤੇ ਕੰਮ ਕੀਤਾ ਅਤੇ ਨਾਲ ਹੀ ਸ਼ਿਕਾਗੋ ਯੂਨੀਵਰਸਿਟੀ ਮੈਡੀਕਲ ਕੇਂਦਰ ਦੀ ਭਾਈਚਾਰੇ ਅਤੇ ਬਾਹਰੀ ਸੰਬੰਧਾਂ ਦੀ ਉੱਪ-ਪ੍ਰਧਾਨ ਵਜੋਂ ਕਾਰਜ ਕੀਤਾ। ਬਰਾਕ ਅਤੇ ਮਿਸ਼ੇਲ ਦਾ ਵਿਆਹ 1992 ਵਿੱਚ ਹੋਇਆ ਅਤੇ ਇਹਨਾਂ ਦੀਆਂ ਦੋ ਕੁੜੀਆਂ ਹਨ।

ਵਿਸ਼ੇਸ਼ ਤੱਥ ਮਿਸ਼ੇਲ ਓਬਾਮਾ, ਸੰਯੁਕਤ ਰਾਜ ਅਮਰੀਕਾ ਦੀ ਫਰਸਟ ਲੇਡੀ ...

ਫਰਸਟ ਲੇਡੀ ਦੇ ਤੌਰ ਇਹ ਇੱਕ ਫੈਸ਼ਨ ਆਈਕਾਨ ਅਤੇ ਔਰਤਾਂ ਲਈ ਇੱਕ ਰੋਲ ਮਾਡਲ ਬਣ ਗਈ ਸੀ। ਇਸਦੇ ਨਾਲ ਹੀ ਇਹ ਗਰੀਬੀ ਪ੍ਰਤੀ ਜਾਗਰੂਕਤਾ, ਪਾਲਣ-ਪੋਸ਼ਣ, ਸਰੀਰਕ ਗਤੀਵਿਧੀ, ਅਤੇ ਸਿਹਤਮੰਦ ਭੋਜਨ ਖਾਣ ਦੀ ਵਕਾਲਤ ਕਰਦੀ ਸੀ।[1][2]

Remove ads

ਪਰਿਵਾਰ ਅਤੇ ਸਿੱਖਿਆ

ਮੁੱਢਲਾ ਜੀਵਨ ਅਤੇ ਪਿਛੋਕੜ

ਮਿਛੇਲ ਲਾਵੌਨ ਰੌਬਿਨਸਨ 17 ਜਨਵਰੀ 1964 ਨੂੰ ਸ਼ਿਕਾਗੋ, ਇਲੀਨੋਆ ਵਿੱਚ ਫਰੇਜ਼ਰ ਰੌਬਿਨਸਨ ਤੀਸਰੇ ਦੇ ਘਰ ਹੋਇਆ। ਮਿਛੇਲ ਦੇ ਹਾਈ ਸਕੂਲ ਵਿੱਚ ਦਾਖਲ ਹੋਣ ਤੱਕ ਇਸਦੀ ਮਾਂ ਘਰ ਦਾ ਕੰਮ ਹੀ ਕਰਦੀ ਸੀ।[3]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads