ਮਿਹਰ-ਉਨ-ਨਿਸਾ ਬੇਗਮ (ਔਰੰਗਜ਼ੇਬ ਦੀ ਧੀ)

From Wikipedia, the free encyclopedia

Remove ads

ਮਿਹਰ-ਉਨ-ਨਿਸਾ ਬੇਗਮ (Persian: مهرالنسا بیگم; 28 ਸਤੰਬਰ 1661 – 2 ਅਪ੍ਰੈਲ 1706), ਮਤਲਬ "ਔਰਤਾਂ ਵਿੱਚ ਸੂਰਜ", ਇੱਕ ਮੁਗਲ ਰਾਜਕੁਮਾਰੀ ਸੀ, ਜੋ ਮੁਗਲ ਸਮਰਾਟ ਔਰੰਗਜ਼ੇਬ ਅਤੇ ਉਸਦੀ ਪਤਨੀ ਔਰੰਗਾਬਾਦੀ ਮਹਿਲ ਦੀ ਪੰਜਵੀਂ ਧੀ ਸੀ।[1]

ਵਿਸ਼ੇਸ਼ ਤੱਥ ਮਿਹਰ-ਉਨ-ਨਿਸਾ ਬੇਗਮ, ਜਨਮ ...
Remove ads

ਜਨਮ

ਮਿਹਰ-ਉਨ-ਨਿਸਾ ਬੇਗਮ ਦਾ ਜਨਮ 28 ਸਤੰਬਰ 1661 ਨੂੰ ਹੋਇਆ ਸੀ। ਉਸ ਦੀ ਮਾਂ ਔਰੰਗਾਬਾਦੀ ਮਹਿਲ ਨਾਂ ਦੀ ਰਖੇਲ ਸੀ। ਉਹ ਆਪਣੇ ਪਿਤਾ ਤੋਂ ਪੈਦਾ ਹੋਈ ਨੌਵੀਂ ਬੱਚੀ ਅਤੇ ਪੰਜਵੀਂ ਧੀ ਸੀ, ਅਤੇ ਆਪਣੀ ਮਾਂ ਦੀ ਇਕਲੌਤੀ ਬੱਚੀ ਸੀ।[2]

ਵਿਆਹ

ਮਿਹਰ-ਉਨ-ਨਿਸਾ ਬੇਗਮ ਨੇ ਆਪਣੇ ਚਚੇਰੇ ਭਰਾ, ਇਜ਼ਾਦ ਬਖ਼ਸ਼ ਮਿਰਜ਼ਾ ਨਾਲ ਵਿਆਹ ਕੀਤਾ, ਜੋ ਉਸ ਦੇ ਚਾਚਾ ਸ਼ਹਿਜ਼ਾਦਾ ਮੁਰਾਦ ਬਖ਼ਸ਼ ਮਿਰਜ਼ਾ ਦੇ ਪੁੱਤਰ, ਬਾਦਸ਼ਾਹ ਸ਼ਾਹਜਹਾਂ ਦੇ ਸਭ ਤੋਂ ਛੋਟੇ ਪੁੱਤਰ ਸਨ।[3][4] ਇਹ ਵਿਆਹ 7 ਦਸੰਬਰ 1672 ਨੂੰ ਗਵਾਲੀਅਰ ਦੇ ਕਿਲ੍ਹੇ ਤੋਂ ਇਜ਼ਾਦ ਬਖਸ਼ ਦੇ ਰਿਹਾਅ ਹੋਣ ਤੋਂ ਬਾਅਦ ਹੋਇਆ ਸੀ। ਇਹ ਵਿਆਹ ਕਾਜ਼ ਅਬਦੁਲ ਵਹਾਬ, ਸ਼ੇਖ ਨਿਜ਼ਾਮ, ਬਖਤਾਵਰ ਖਾਨ ਅਤੇ ਦਰਬਾਰ ਖਾਨ ਦੀ ਮੌਜੂਦਗੀ ਵਿੱਚ ਕੀਤਾ ਗਿਆ ਸੀ।[5] ਉਹ ਦੋ ਪੁੱਤਰਾਂ, ਰਾਜਕੁਮਾਰ ਦਾਵਰ ਬਖਸ਼ ਮਿਰਜ਼ਾ ਅਤੇ ਦਾਦਰ ਬਖਸ਼ ਮਿਰਜ਼ਾ ਦੀ ਮਾਂ ਸੀ।[6]

Remove ads

ਮੌਤ

ਮਿਹਰ-ਉਨ-ਨਿਸਾ ਬੇਗਮ ਦੀ ਮੌਤ ਆਪਣੇ ਪਿਤਾ ਦੀ ਮੌਤ ਤੋਂ ਇੱਕ ਸਾਲ ਪਹਿਲਾਂ 2 ਅਪ੍ਰੈਲ 1706 ਨੂੰ ਹੋ ਗਈ ਸੀ।[7] ਉਸ ਦੇ ਨਾਲ ਉਸ ਦੇ ਪਤੀ ਦੀ ਵੀ ਮੌਤ ਹੋ ਗਈ।[8]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads