ਮੁਕਦਨ ਦੀ ਘਟਨਾ
From Wikipedia, the free encyclopedia
Remove ads
ਮੁਕਦਨ ਦੀ ਘਟਨਾ ਜਾਂ ਮਨਚੂਰੀਆ ਸੰਕਟ ਚੀਨ ਅਤੇ ਜਾਪਾਨ ਵਿਚਕਾਰ ਸੰਘਰਸ਼ ਦਾ ਮੁੱਖ ਕਾਰਨ ਮਨਚੂਰੀਆ ਸੀ ਕਿਉਂਕਿ ਜਾਪਾਨ ਕਿਸੇ ਵੀ ਕੀਮਤ 'ਤੇ ਮਨਚੂਰੀਆ ਤੇ ਅਧਿਕਾਰ ਕਰਨਾ ਚਾਹੁੰਦਾ ਸੀ। ਇਸ ਲਈ ਉਸ ਨੇ ਹਮਲਾ ਕਰਕੇ ਜਿੱਤ ਪ੍ਰਾਪਤ ਕੀਤੀ।
Remove ads
ਵਾਨਪੋਸ਼ਾਂ ਅਤੇ ਨਾਕਾਮੂਰਾ ਦੇ ਮਾਮਲੇ
ਵਾਨਪੋਸ਼ਾਂ ਦਾ ਸੰਬੰਧ ਕੋਰੀਆ ਨਾਲ ਸੀ। ਇਹ ਲੋਕ ਮਨਚੂਰੀਆ ਵਿੱਚ ਵਸ ਗਏ ਅਤੇ ਜਮੀਨਾਂ ਪ੍ਰਾਪਤ ਕਰ ਲਈਆ। ਇਸ ਵਾਸਤੇ ਮਨਚੂਰੀਆ ਲੋਕਾਂ ਨੂੰ ਜ਼ਮੀਨ ਵਾਸਤੇ ਪਾਣੀ ਦੀ ਜ਼ਰੂਰਤ ਸੀ। ਇਹਨਾਂ ਲੋਕਾਂ ਨੇ ਬੰਨ ਬਣਾਉਣ ਲਈ ਖਾਈਆਂ ਪੁੱਟਣ ਦਾ ਕੰਮ ਸ਼ੁਰੂ ਕਰ ਦਿਤਾ ਜਿਸ ਨੂੰ ਚੀਨ ਦੇ ਕਿਸਾਨਾਂ ਨੇ ਰੋਕਿਆ ਪਰ ਅਖੀਰ 'ਚ ਲੜਾਈ ਸ਼ੁਰੂ ਹੋ ਗਈ। ਦੋਨੋਂ ਸਰਕਾਰਾਂ ਨੇ ਸ਼ਕਤੀ ਤੋਂ ਕੰਮ ਲਿਆ ਜਿਸ ਨਾਲ ਜਾਨੀ ਨੁਕਸ਼ਾਨ ਹੋਇਆ। ਦੋਨੋਂ ਦੇਸ਼ਾਂ ਵਿੱਚ ਭੰਡੀ ਪ੍ਰਚਾਰ ਹੋਇਆ ਜਿਸ ਨਾਲ ਜਾਪਾਨ, ਕੋਰੀਆ, ਚੀਨ 'ਤੇ ਮਨਚੂਰੀਆ ਵਿੱਚ ਪ੍ਰਚੰਡਤਾ ਭਿਆਨਕ ਰੂਪ ਧਾਰਨ ਕਰ ਗਈ। ਅਜੇ ਇਹ ਘਟਨਾ ਠੰਡੀ ਹੋ ਨਹੀਂ ਹੋਈ ਸੀ ਕਿ ਨਾਕਾਮੂਰਾ ਦਾ ਮਾਮਲਾ ਭੜਕ ਉਠਿਆ। ਜੂਨ 1931 ਨੂੰ ਜਾਪਾਨੀ ਸੈਨਾ ਦੇ ਕਪਤਾਨ ਨਾਕਾਮੂਰਾ ਨੂੰ ਚੀਨੀ ਸੈਨਿਕਾਂ ਨੇ ਇੱਕ ਉਜਾੜ ਥਾਂ 'ਤੇ ਮਾਰ ਦਿੱਤਾ। ਚੀਨੀ ਸਰਕਾਰ ਇਹ ਕਹਿ ਰਹੀ ਸੀ ਕਿ ਕਪਤਾਨ ਨਾਕਾਮੂਰਾ ਦੇ ਪਾਸਪੋਰਟ ਦੀ ਜਾਂਚ ਪੜਤਾਲ ਮਗਰੋਂ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਉਸ ਦੇ ਭੱਜਣ ਦੀ ਕੋਸ਼ਿਸ਼ ਕਰਨ 'ਤੇ ਮਾਰਿਆ ਗਿਆ। ਦੂਜੇ ਪਾਸੇ ਜਾਪਾਨ ਵਿੱਚ ਚੀਨ ਵਿਰੋਧੀ ਭਾਵਨਾ ਭੜਕ ਉਠੀ ਤੇ ਲੋਕ ਜਾਪਾਨੀ ਸਰਕਾਰ 'ਤੇ ਚੀਨ ਪ੍ਰਤੀ ਕਠੋਰ ਨੀਤੀ ਅਪਣਾਉਣ ਲਈ ਜੋਰ ਪਾ ਰਹੇ ਸਨ।
Remove ads
ਮੁਕਦਨ ਦੀ ਘਟਨਾ
ਚੀਨ ਅਤੇ ਜਾਪਾਨ ਹਰ ਰੋਜ਼ ਕੋਈ ਨਾ ਕੋਈ ਘਟਨਾ ਵਾਪਰਦੀ ਰਹਿੰਦੀ ਸੀ। ਜਾਪਾਨ ਸੈਨਿਕ ਹਰ ਰੋਜ਼ ਹੀ ਅਭਿਆਸ ਕਰਦੇ ਰਹਿੰਦੇ ਸਨ ਤੇ ਗੋਲੀਆ ਚੱਲਣ ਦੀ ਆਵਾਜ਼ ਆਮ ਹੀ ਆਉਂਦੀ ਰਹਿੰਦੀ ਸੀ ਤੇ ਲੋਕਾਂ ਵਾਸਤੇ ਇਹ ਆਮ ਅਭਿਆਸ ਸੀ। 18 ਸਤੰਬਰ 1931 ਨੂੰ ਜਦੋਂ ਮੁਕਦਨ ਦੇ ਲੋਕ ਉਠੇ ਤਾਂ ਹੈਰਾਨ ਹੋਏ ਅਤੇ ਆਪਣੇ ਆਪ ਨੂੰ ਜਾਪਾਨੀਆਂ ਦੀ ਕੈਦ ਵਿੱਚ ਪਾਇਆ। ਜਾਪਾਨੀ ਸੈਨਾ ਨੇ ਕਿਹਾ ਕਿ ਚੀਨੀ ਸੈਨਿਕ ਰਾਤ ਨੂੰ ਰੇਲਵੇ ਲਾਈਨ ਨੂੰ ਉਡਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤੇ ਲੜਾਈ ਹੋ ਗਈ ਪਰ ਚੀਨੀ ਇਸ ਨੂੰ ਮਨਘੜਤ ਘਟਨਾ ਦੱਸ ਰਹੇ ਸਨ। ਇਸ ਨਾਲ ਜਾਪਾਨ ਮਨਚੂਰੀਆ ਦੀ ਰਾਜਧਾਨੀ ਮੁਕਦਨ ਉੱਪਰ ਅਧਿਕਾਰ ਕਰਨ ਮਗਰੋਂ ਜਾਪਾਨੀ ਸੈਨਾ ਨੇ ਆਲੇ-ਦੁਆਲੇ ਦੇ ਲੰਬੇ ਚੌੜੇ ਖੇਤਰ 'ਤੇ ਕਬਜ਼ਾ ਕਰ ਲਿਆ। ਸੈਨਿਕ ਅਧਿਕਾਰੀਆਂ ਦੇ ਆਦੇਸ਼ ਨਾਲ ਪ੍ਰਾਂਤਕ ਚੀਨੀ ਸਰਕਾਰ ਤੋਂ ਪ੍ਰਸ਼ਾਸਨ ਪ੍ਰਾਪਤ ਕਰ ਲਿਆ। 3 ਜਨਵਰੀ 1932 ਨੂੰ ਇਸ ਸੈਨਾ ਨੇ ਚਿੰਚੋ 'ਤੇ ਅਧਿਕਾਰ ਕਰ ਲਿਆ। ਜਾਪਾਨੀ ਸੈਨਾ ਬਹੁਤ ਤੇਜ਼ੀ ਨਾਲ ਜਿੱਤਾਂ ਉੱਪਰ ਜਿੱਤਾਂ ਪ੍ਰਾਪਤ ਕਰ ਰਹੀ ਸੀ ਤੇ ਚੀਨ ਦੀ ਮਹਾਨ ਦੀਵਾਰ ਦੇ ਨੇੜੇ ਪਹੁੰਚ ਗਈ। ਇਸ ਤਰ੍ਹਾਂ ਸਾਰੇ ਮਨਚੂਰੀਆ 'ਤੇ ਜਾਪਾਨ ਦਾ ਅਧਿਕਾਰ ਹੋ ਗਿਆ।
Remove ads
ਸਿੱਟਾ
ਅਸਲ ਵਿੱਚ ਮਨਚੂਰੀਆ ਹੀ ਚੀਨ ਅਤੇ ਜਾਪਾਨ ਵਿਚਕਾਰ ਸੰਘਰਸ਼ ਦਾ ਮੁੱਖ ਕਾਰਨ ਸੀ। ਜਾਪਾਨ ਹਰ ਹਾਲਤ ਵਿੱਚ ਮਨਚੂਰੀਆ 'ਤੇ ਕਬਜ਼ਾ ਕਰਨਾ ਚਾਹੁੰਦਾ ਸੀ ਅਤੇ ਅੰਤ 'ਚ ਕਰ ਲਿਆ। ਇਸ ਕਬਜ਼ੇ ਦੀ ਸੰਸਾਰ ਦੇ ਸਾਰੇ ਦੇਸ਼ਾਂ ਵਿੱਚ ਤੀਬਰ ਪ੍ਰਤੀਕਿਰਿਆ ਹੋਈ। ਮਨਚੂਰੀਆ 'ਤੇ ਕਬਜ਼ਾ ਹੋਣ ਤੋਂ ਬਾਅਦ ਚੀਨ ਨੇ ਸੰਯੁਕਤ ਰਾਸ਼ਟਰ ਸੰਘ ਤੋਂ ਸਹਾਇਤਾ ਦੀ ਮੰਗ ਕੀਤੀ।
ਹਵਾਲੇ
Wikiwand - on
Seamless Wikipedia browsing. On steroids.
Remove ads