ਮੁਕੇਸ਼ ਅੰਬਾਨੀ

ਭਾਰਤੀ ਉਦਯੋਗਪਤੀ From Wikipedia, the free encyclopedia

ਮੁਕੇਸ਼ ਅੰਬਾਨੀ
Remove ads

ਮੁਕੇਸ਼ ਧੀਰੂਭਾਈ ਅੰਬਾਨੀ (ਜਨਮ 19 ਅਪ੍ਰੈਲ 1957) ਇੱਕ ਭਾਰਤੀ ਅਰਬਪਤੀ ਕਾਰੋਬਾਰੀ ਹੈ। ਉਹ ਵਰਤਮਾਨ ਵਿੱਚ ਮਾਰਕੀਟ ਮੁੱਲ ਦੁਆਰਾ ਭਾਰਤ ਦੀ ਸਭ ਤੋਂ ਕੀਮਤੀ ਕੰਪਨੀ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਹਨ।[4] ਅਗਸਤ 2023 ਤੱਕ $91.2 ਬਿਲੀਅਨ ਦੀ ਅਨੁਮਾਨਿਤ ਸੰਪਤੀ ਦੇ ਨਾਲ, ਉਹ ਏਸ਼ੀਆ ਵਿੱਚ ਸਭ ਤੋਂ ਅਮੀਰ ਵਿਅਕਤੀ ਅਤੇ ਦੁਨੀਆ ਵਿੱਚ 13ਵਾਂ ਸਭ ਤੋਂ ਅਮੀਰ ਵਿਅਕਤੀ ਹੈ।[5][6] ਟਾਈਮ ਮੈਗਜ਼ੀਨ ਨੇ ਉਸਨੂੰ "ਟਾਈਟਨਸ" ਸੈਕਸ਼ਨ ਦੇ ਤਹਿਤ 2019 ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਵਿੱਚੋਂ ਇੱਕ ਵਜੋਂ ਸੂਚੀਬੱਧ ਕੀਤਾ।[7]

ਵਿਸ਼ੇਸ਼ ਤੱਥ ਮੁਕੇਸ਼ ਅੰਬਾਨੀ, ਜਨਮ ...
Remove ads

ਮੁੱਢਲਾ ਜੀਵਨ

ਮੁਕੇਸ਼ ਧੀਰੂਭਾਈ ਅੰਬਾਨੀ ਦਾ ਜਨਮ 19 ਅਪ੍ਰੈਲ, 1957 ਨੂੰ ਧੀਰੂਭਾਈ ਅੰਬਾਨੀ ਅਤੇ ਕੋਕੀਲਾਬੇਨ ਅੰਬਾਨੀ ਦੇ ਘਰ ਹੋਇਆ। ਉਸਦਾ ਇੱਕ ਛੋਟਾ ਭਰਾ ਅਨਿਲ ਅੰਬਾਨੀ ਹੈ, ਅਤੇ ਦੋ ਭੈਣਾਂ, ਦੀਪਤੀ ਸੈਲਗੰਕਾਰ ਅਤੇ ਨੀਨਾ ਕੋਠਾਰੀ ਹਨ। ਅੰਬਾਨੀ ਪਰਿਵਾਰ 1970 ਤੱਕ ਭੂਲੇਸ਼ਵਰ, ਮੁੰਬਈ ਵਿੱਚ ਇੱਕ ਆਮ ਬੈੱਡਰੂਮ ਦੇ ਅਪਾਰਟਮੈਂਟ ਵਿੱਚ ਰਹਿੰਦਾ ਸੀ।[8] ਬਾਅਦ ਵਿੱਚ ਧੀਰੂਭਾਈ ਨੇ ਕੋਲਾਬਾ ਵਿੱਚ ਇੱਕ 14 ਮੰਜ਼ਲ ਦੇ ਅਪਾਰਟਮੈਂਟ ਬਲਾਕ 'ਸੀ ਵਿੰਡ' ਨੂੰ ਖਰੀਦਿਆ, ਜਿੱਥੇ ਹੁਣ ਤਕ ਮੁਕੇਸ਼ ਅਤੇ ਅਨਿਲ ਵੱਖ-ਵੱਖ ਮੰਜ਼ਲਾਂ 'ਤੇ ਆਪਣੇ ਪਰਿਵਾਰ ਨਾਲ ਰਹਿੰਦੇ ਸਨ।[9] ਉਸਨੇ ਪੇਡਾਰ ਰੋਡ, ਮੁੰਬਈ ਵਿਖੇ ਸਥਿਤ ਹਿੱਲ ਗ੍ਰੇਜ ਹਾਈ ਸਕੂਲ ਵਿੱਚ ਪੜ੍ਹਾਈ ਕੀਤੀ। ਉਸ ਨੇ ਕੈਮੀਕਲ ਇੰਜੀਨੀਅਰਿੰਗ ਵਿੱਚ ਬੀ.ਈ. ਡਿਗਰੀ, ਇੰਸਟੀਚਿਊਟ ਆਫ ਕੈਮੀਕਲ ਟੈਕਨੋਲੋਜੀ (ਯੂਡੀਸੀਟੀ), ਮਟੂੰਗਾ ਤੋਂ ਪ੍ਰਾਪਤ ਕੀਤੀ।[10] ਬਾਅਦ ਵਿੱਚ ਮੁਕੇਸ਼ ਨੇ ਸਟੈਨਫੋਰਡ ਯੂਨੀਵਰਸਿਟੀ ਵਿੱਚ ਐਮ ਬੀ ਏ ਲਈ ਦਾਖਲਾ ਲਿਆ ਪਰ ਆਪਣੇ ਪਿਤਾ ਦੇ ਕਾਰੋਬਾਰ ਵਿੱਚ ਮਦਦ ਕਰਨ ਲਈ ਪੜ੍ਹਾਈ ਛੱਡ ਦਿੱਤੀ, ਉਸ ਸਮੇਂ ਰਿਲਾਇੰਸ ਅਜੇ ਇੱਕ ਛੋਟਾ ਜਿਹਾ ਤੇ ਤੇਜ਼ ਰਫ਼ਤਾਰ ਨਾਲ ਵਧ ਰਿਹਾ ਉਦਯੋਗ ਸੀ।[11]

Remove ads

ਕਾਰੋਬਾਰੀ ਕਰੀਅਰ

1980 ਵਿਚ, ਇੰਦਰਾ ਗਾਂਧੀ ਅਧੀਨ ਭਾਰਤ ਸਰਕਾਰ ਨੇ ਪੀਐਫਆਈ (ਪੋਲੀਐਟ੍ਰਟਰ ਫਿਲਾਮੈਂਟ ਯਾਰਨ) ਦਾ ਨਿਰਮਾਣ ਪ੍ਰਾਈਵੇਟ ਸੈਕਟਰ ਲਈ ਖ੍ਹੋਲ ਦਿੱਤਾ। ਟਾਟਾ, ਬਿਰਲਾਸ ਅਤੇ 43 ਹੋਰਨਾਂ ਦੀ ਸਖ਼ਤ ਮੁਕਾਬਲੇ ਦੇ ਬਾਵਜੂਦ, ਧੀਰੂਭਾਈ ਅੰਬਾਨੀ ਨੇ ਇੱਕ ਪੀਐਫਆਈ ਨਿਰਮਾਣ ਪਲਾਂਟ ਸਥਾਪਤ ਕਰਨ ਲਈ ਇੱਕ ਲਾਇਸੈਂਸ ਲਈ ਅਰਜ਼ੀ ਦਿੱਤੀ, ਅਤੇ ਉਸਨੂੰ ਲਾਇਸੰਸ ਮਿਲ ਗਿਆ।[12] ਆਪਣੇ ਕਾਰੋਬਾਰ ਵਿੱਚ ਹੱਥ ਵਟਾਉਣ ਲਈ ਧੀਰੂਭਾਈ ਨੇ ਸਟੇਨਫੋਰਡ ਤੋਂ ਐਮ.ਬੀ.ਏ. ਆਪਣੇ ਵੱਡੇ ਪੁੱਤਰ ਮੁਕੇਸ਼ ਨੂੰ ਵਾਪਸ ਬੁਲਾ ਲਿਆ। ਮੁਕੇਸ਼ ਨੇ ਫਿਰ ਰਿਲਾਇੰਸ ਲਈ ਕੰਮ ਕਰਨਾ ਜਾਰੀ ਰੱਖਿਆ ਅਤੇ ਉਸ ਤੋਂ ਬਾਅਦ ਆਪਣੇ ਯੂਨੀਵਰਸਿਟੀ ਪ੍ਰੋਗਰਾਮ ਵਾਪਸ ਨਹੀਂ ਗਿਆ। ਉਸ ਨੇ ਰਿਲਾਇੰਸ ਨੂੰ ਕੱਪੜੇ ਤੋਂ ਲੈ ਕੇ ਪਾਲਿਸੀਅਰ ਫਾਈਬਰਜ਼ ਤੱਕ ਅਤੇ ਅੱਗੇ 1981 ਵਿੱਚ ਪੈਟਰੋ ਕੈਮੀਕਲਜ਼ ਤੱਕ ਲੈ ਗਿਆ। ਮੁਕੇਸ਼ ਅੰਬਾਨੀ ਨੇ ਰਿਲਾਇੰਸ ਇਨਫੋਕੌਮ ਲਿਮਿਟੇਡ (ਹੁਣ ਰਿਲਾਇੰਸ ਕਮਿਊਨੀਕੇਸ਼ਨਜ਼ ਲਿਮਟਿਡ) ਦੀ ਸਥਾਪਨਾ ਕੀਤੀ, ਜੋ ਕਿ ਸੂਚਨਾ ਅਤੇ ਸੰਚਾਰ ਤਕਨਾਲੋਜੀ ਪਹਿਲਕਦਮੀਆਂ 'ਤੇ ਕੇਂਦਰਿਤ ਸੀ[13]। ਅੰਬਾਨੀ ਨੇ ਭਾਰਤ ਦੇ ਜਾਮਨਗਰ ਵਿਖੇ ਦੁਨੀਆ ਦੀ ਸਭ ਤੋਂ ਵੱਡੀ ਜ਼ਮੀਨੀ ਪੱਧਰ ਦੇ ਪੈਟਰੋਲੀਅਮ ਰਿਫਾਇਨਰੀ ਦੀ ਅਗਵਾਈ ਕੀਤੀ, ਜਿਸ ਵਿੱਚ 2010 ਵਿੱਚ 660,000 ਬੈਰਲ ਪ੍ਰਤੀ ਦਿਨ (33 ਮਿਲੀਅਨ ਟਨ ਪ੍ਰਤੀ ਸਾਲ) ਪੈਦਾ ਕਰਨ ਦੀ ਸਮਰੱਥਾ ਸੀ[14]। ਦਸੰਬਰ 2013 ਵਿੱਚ ਅੰਬਾਨੀ ਨੇ ਮੋਹਾਲੀ ਵਿੱਚ 'ਪ੍ਰਗਤੀਸ਼ੀਲ ਪੰਜਾਬ ਸੰਮੇਲਨ' ਵਿੱਚ ਭਾਰਤ ਵਿੱਚ 4 ਜੀ ਨੈਟਵਰਕ ਲਈ ਡਿਜੀਟਲ ਬੁਨਿਆਦੀ ਢਾਂਚੇ ਦੀ ਸਥਾਪਨਾ ਵਿੱਚ ਭਾਰਤੀ ਏਅਰਟੈੱਲ ਨਾਲ "ਸਹਿਯੋਗੀ ਉੱਦਮ" ਦੀ ਸੰਭਾਵਨਾ ਦੀ ਘੋਸ਼ਣਾ ਕੀਤੀ।[15]

18 ਜੂਨ 2014 ਨੂੰ, ਰਿਲਾਇੰਸ ਇੰਡਸਟਰੀਜ਼ ਦੀ 40 ਵੀਂ ਏ.ਜੀ.ਐਮ ਨੂੰ ਸੰਬੋਧਨ ਕਰਦਿਆਂ ਮੁਕੇਸ਼ ਅੰਬਾਨੀ ਨੇ ਕਿਹਾ ਕਿ ਉਹ ਅਗਲੇ ਤਿੰਨ ਸਾਲਾਂ ਦੌਰਾਨ ਕਾਰੋਬਾਰਾਂ ਵਿੱਚ 1.8 ਟ੍ਰਿਲੀਅਨ ਦਾ ਨਿਵੇਸ਼ ਕਰੇਗਾ ਅਤੇ 2015 ਵਿੱਚ 4 ਜੀ ਬਰਾਡਬੈਂਡ ਸੇਵਾਵਾਂ ਸ਼ੁਰੂ ਮੁਹੱਈਆ ਕਰਵਾਵੇਗਾ[16]। ਫਰਵਰੀ 2016 ਵਿੱਚ, ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੇ ਜਿਓ ਨੇ ਆਪਣਾ ਖੁਦ ਦਾ 4 ਜੀ ਸਮਾਰਟਫੋਨ ਬ੍ਰਾਂਡ ਰਿਲਾਇੰਸ ਲਾਈਫ ਸ਼ੁਰੂ ਕੀਤਾ। ਜੂਨ 2016 ਵਿੱਚ, ਇਹ ਭਾਰਤ ਦਾ ਤੀਜਾ ਸਭ ਤੋਂ ਵੱਧ ਵਿਕਰੀ ਵਾਲਾ ਮੋਬਾਈਲ ਫੋਨ ਬ੍ਰਾਂਡ ਸੀ[17]। ਫਰਵਰੀ 2018 ਤੱਕ, ਬਲੂਮਬਰਗ ਦੇ "ਰੌਬਿਨ ਹੁੱਡ ਇੰਡੈਕਸ" ਨੇ ਅੰਦਾਜ਼ਾ ਲਗਾਇਆ ਕਿ ਅੰਬਾਨੀ ਦੀ ਨਿੱਜੀ ਦੌਲਤ ਭਾਰਤੀ ਫੈਡਰਲ ਸਰਕਾਰ ਦੇ 20 ਦਿਨਾਂ ਲਈ ਕੰਮ ਕਰਨ ਲਈ ਕਾਫੀ ਸੀ।[18]

Remove ads

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads