ਮੁਲਤਾਨ ਦੀ ਲੜਾਈ

From Wikipedia, the free encyclopedia

Remove ads

ਮੁਲਤਾਨ ਦੀ ਲੜਾਈ ਦੁਰਾਨੀ ਬਾਦਸ਼ਾਹੀ ਦੇ ਵਜ਼ੀਰ ਅਤੇ ਸਿੱਖਾਂ ਦੇ ਵਿਚਕਾਰ ਹੋਈ।

ਵਿਸ਼ੇਸ਼ ਤੱਥ ਮੁਲਤਾਨ ਦੀ ਲੜਾਈ, ਥਾਂ/ਟਿਕਾਣਾ ...

ਪਿਛੋਕੜ

ਸਤੰਬਰ, 1844 ਵਿੱਚ ਆਪਣੇ ਪਿਤਾ ਦੀ ਮੌਤ ਮਗਰੋਂ, ਦੀਵਾਨ ਮੂਲ ਰਾਜ ਨੂੰ ਮੁਲਤਾਨ ਦਾ ਗਵਰਨਰ ਬਣਾਇਆ ਗਿਆ ਸੀ। 1846 ਵਿੱਚ ਅੰਗਰੇਜ਼ਾਂ ਦੇ ਲਾਹੌਰ ਦਰਬਾਰ ਉਤੇ ਕਬਜ਼ੇ ਮਗਰੋਂ, ਲਾਲ ਸਿੰਘ ਦੀਆਂ ਸਾਜ਼ਸ਼ਾਂ ਹੇਠ, ਉਸ ਦਾ ਮਾਮਲਾ 25% ਵਧਾ ਦਿਤਾ ਗਿਆ। ਉਸ ਨੇ ਬਿਨਾਂ ਕਿਸੇ ਸ਼ਿਕਾਇਤ ਤੋਂ ਇਸ ਨੂੰ ਮਨਜ਼ੂਰ ਕਰ ਲਿਆ। ਇਹ ਗੱਲ 29 ਅਕਤੂਬਰ, 1846 ਦੀ ਹੈ। ਲਾਲ ਸਿੰਘ ਨੇ ਏਥੇ ਹੀ ਬਸ ਨਹੀਂ ਕੀਤੀ | ਹੁਣ ਉਸ ਨੇ ਮੂਲ ਰਾਜ ਦੇ ਕਈ ਹੱਕ ਖੋਹ ਲਏ ਪਰ ਉਸ ਦਾ ਇਜਾਰਾ ਨਾ ਘਟਾਇਆ। ਮੂਲ ਰਾਜ ਦੀਆਂ ਅਦਾਲਤੀ ਤਾਕਤਾਂ ਵੀ ਘਟਾ ਦਿਤੀਆਂ ਗਈਆਂ। ਇਸ ਦਾ ਨਤੀਜਾ ਇਹ ਨਿਕਲਿਆ ਕਿ ਉਹ ਮਾਮਲਾ ਨਾ ਦੇਣ ਵਾਲਿਆਂ ਦੇ ਖ਼ਿਲਾਫ਼ ਕੋਈ ਐਕਸ਼ਨ ਨਹੀਂ ਸੀ ਲੈ ਸਕਦਾ। ਅਖ਼ੀਰ, ਤੰਗ ਆ ਕੇ ਉਸ ਨੇ ਦਸੰਬਰ, 1847 ਵਿੱਚ ਅਸਤੀਫ਼ਾ ਦੇ ਦਿਤਾ। ਰੈਜ਼ੀਡੈਂਟ ਨੇ ਉਸ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਅਤੇ ਨਵੇਂ ਸੂਬੇਦਾਰ ਦੇ ਆਉਣ ਤਕ ਸੇਵਾ ਨਿਭਾਉਣ ਅਤੇ ਮਾਰਚ, 1848 ਤਕ ਮੁਲਤਾਨ ਰੁਕਣ ਵਾਸਤੇ ਆਖ ਦਿਤਾ। ਹੁਣ ਫ਼ਰੈਡਰਿਕ ਕੱਰੀ ਲਾਹੌਰ ਵਿੱਚ ਨਵਾਂ ਰੈਜ਼ੀਡੈਂਟ ਬਣ ਕੇ ਆ ਗਿਆ ਸੀ। ਉਸ ਨੇ ਕਾਹਨ ਸਿੰਘ ਮਾਨ ਨੂੰ ਮੁਲਤਾਨ ਦਾ ਨਵਾਂ ਸੂਬੇਦਾਰ ਲਾ ਦਿਤਾ ਅਤੇ ਵੈਨਸ ਐਗਨਿਊ ਨੂੰ ਉਸ ਦਾ ਸਿਆਸੀ ਸਲਾਹਕਾਰ ਤੇ ਲੈਫ਼ਟੀਨੈਂਟ ਐਾਡਰਸਨ ਨੂੰ ਉਸ ਦਾ ਅਸਿਸਟੈਂਟ ਬਣਾ ਦਿਤਾ | 19 ਅਪਰੈਲ, 1848 ਦੇ ਦਿਨ ਕਾਹਨ ਸਿੰਘ ਮਾਨ ਮੁਲਤਾਨ ਪੁੱਜਾ। ਦੀਵਾਨ ਮੂਲਰਾਜ ਨੇ ਸੂਬੇਦਾਰੀ ਦਾ ਚਾਰਜ ਉਸ ਨੂੰ ਸੰਭਾਲ ਦਿਤਾ।

ਜਦੋਂ ਚਾਰਜ ਲੈ ਕੇ ਕਾਹਨ ਸਿੰਘ ਤੇ ਦੋਵੇਂ ਅੰਗਰੇਜ਼ ਬਾਹਰ ਨਿਕਲ ਰਹੇ ਸਨ ਤਾਂ ਇੱਕ ਫ਼ੌਜੀ ਅਫ਼ਸਰ ਗੋਦੜ ਸਿੰਘ ਮਜ਼ਹਬੀ ਨੇ ਐਾਡਰਸਨ ਅਤੇ ਐਗਨਿਊ 'ਤੇ ਹਮਲਾ ਕਰ ਕੇ ਉਨ੍ਹਾਂ ਨੂੰ ਕਤਲ ਕਰ ਦਿਤਾ। ਇਹ ਕੋਈ ਅਚਾਨਕ ਘਟੀ ਘਟਨਾ ਨਹੀਂ ਸੀ | ਸਿੱਖ ਫ਼ੌਜਾਂ ਵਿੱਚ ਅੰਗਰੇਜ਼ਾਂ ਵਲੋਂ ਪੰਜਾਬ 'ਤੇ ਕਬਜ਼ਾ, ਰਾਣੀ ਜਿੰਦਾਂ ਦੀ ਬੇਇਜ਼ਤੀ ਅਤੇ ਕੈਦ, ਸਿੱਖ ਜਰਨੈਲਾਂ ਤੇ ਅਫ਼ਸਰਾਂ ਦੀਆਂ ਤਾਕਤਾਂ ਖੋਹਣਾ, ਗ਼ੱਦਾਰਾਂ ਨੂੰ ਅਹੁਦੇ ਅਤੇ ਸਨਮਾਨ ਬਖ਼ਸ਼ਣਾ ਬਾਰੇ ਖ਼ਬਰਾਂ ਪੁਜਦੀਆਂ ਰਹਿੰਦੀਆਂ ਸਨ ਤੇ ਉਹ ਅੰਦਰੋਂ-ਅੰਦਰੀ ਗੁੱਸੇ ਨਾਲ ਭਰੇ ਪੀਤੇ ਬੈਠੇ ਸਨ। ਦੀਵਾਨ ਮੂਲ ਰਾਜ ਦੀ ਥਾਂ ਕਾਹਨ ਸਿੰਘ ਮਾਨ, ਤੇ ਉਹ ਵੀ ਦੋ ਅੰਗਰੇਜ਼ ਅਫਸਰਾਂ ਦੀ ਨਿਗਰਾਨੀ ਹੇਠ, ਲਾਇਆ ਜਾਣਾ ਵਕਤੀ ਐਕਸ਼ਨ ਦਾ ਕਾਰਨ ਬਣਿਆ।

ਜਦੋਂ ਦੋ ਅੰਗਰੇਜ਼ ਅਫ਼ਸਰਾਂ ਦੇ ਮਰਨ ਦੀ ਖ਼ਬਰ ਫ਼ਰੈਡਰਿਕ ਕੱਰੀ ਰੈਜ਼ੀਡੈਂਟ ਕੋਲ ਪੁੱਜੀ ਤਾਂ ਪਹਿਲਾਂ ਤਾਂ ਉਸ ਨੇ ਫ਼ੌਜ ਨੂੰ ਮੁਲਤਾਨ ਜਾਣ ਦਾ ਹੁਕਮ ਦੇ ਦਿਤਾ ਪਰ ਮਗਰੋਂ ਉਸ ਨੇ ਇਰਾਦਾ ਬਦਲ ਲਿਆ ਤੇ ਇਸ ਨੂੰ ਸਿੱਖਾਂ ਤੇ ਥੋਪਣ ਦੀ ਤਰਕੀਬ ਘੜਨੀ ਸ਼ੁਰੂ ਕਰ ਦਿਤੀ। ਇਹ ਸੋਚ ਕੇ ਉਸ ਨੇ ਹਰਬਰਟ ਐਡਵਰਡਜ਼ ਨੂੰ ਬੰਨੂ ਵਿੱਚ ਖ਼ਤ ਭੇਜ ਕੇ ਆਖਿਆ ਕਿ ਉਹ ਕਾਹਨ ਸਿੰਘ ਮਾਨ ਨੂੰ ਕਹੇ ਕਿ ਉਹ ਦੀਵਾਨ ਮੂਲ ਰਾਜ ਨੂੰ ਹੀ ਸੂਬੇਦਾਰ ਰਹਿਣ ਦੇਵੇ। ਮਈ, 1848 ਵਿੱਚ ਰੈਜ਼ੀਡੈਂਟ ਨੇ ਐਡਵਰਡਜ਼ ਨੂੰ ਫ਼ੌਜ ਲੈ ਕੇ ਮੁਲਤਾਨ ਜਾਣ ਵਾਸਤੇ ਆਖ ਦਿਤਾ। ਇਸ ਵੇਲੇ ਤਕ (ਹੀਰਾ ਸਿੰਘ ਡੋਗਰਾ ਵਲੋਂ 1845 ਵਿੱਚ ਸ਼ਹੀਦ ਕੀਤੇ ਬਾਬਾ ਬੀਰ ਸਿੰਘ ਨੌਰੰਗਾਬਾਦ ਦੇ ਵਾਰਸ) ਭਾਈ ਮਹਾਰਾਜ ਸਿੰਘ ਵੀ ਮੁਲਤਾਨ ਪੁਜ ਚੁੱਕੇ ਸਨ। ਉਨ੍ਹਾਂ ਨੇ ਉਥੇ ਪਹੁੰਚ ਕੇ ਸਿੱਖ ਫ਼ੌਜਾਂ ਨੂੰ ਜਥੇਬੰਦ ਕਰਨਾ ਸ਼ੁਰੂ ਕਰ ਦਿਤਾ।

ਜਦ ਮੂਲ ਰਾਜ ਨੂੰ ਐਡਵਰਡਜ਼ ਦੇ ਆਉਣ ਦਾ ਪਤਾ ਲੱਗਾ ਤਾਂ ਉਸ ਨੇ ਅਮਨ ਸਮਝੌਤੇ ਦੀ ਪੇਸ਼ਕਸ਼ ਕੀਤੀ। ਐਡਵਰਡਜ਼ ਨੇ ਇਹ ਪੇਸ਼ਕਸ਼ ਠੁਕਰਾ ਦਿਤੀ ਤੇ ਮੁਲਤਾਨ 'ਤੇੇ ਹਮਲਾ ਕਰ ਦਿਤਾ। ਪਹਿਲਾਂ ਤਾਂ ਨਿੱਕੀਆਂ-ਮੋਟੀਆਂ ਝੜਪਾਂ ਹੋਈਆਂ ਪਰ 18 ਜੂਨ, 1848 ਨੂੰ ਇੱਕ ਵੱਡੀ ਲੜਾਈ ਹੋਈ ਜਿਸ ਵਿੱਚ ਐਡਵਰਡਜ਼ ਨੂੰ ਜਿੱਤ ਹਾਸਲ ਹੋਈ। ਆਖ਼ਰੀ ਲੜਾਈ ਪਹਿਲੀ ਜੁਲਾਈ ਦੇ ਦਿਨ ਹੋਈ ਜਿਸ ਵਿੱਚ ਦੀਵਾਨ ਮੂਲ ਰਾਜ ਦਾ ਹਾਥੀ ਮਾਰਿਆ ਗਿਆ ਤੇ ਇਸ ਦੇ ਨਾਲ ਹੀ ਉਸ ਦੀ ਮੌਤ ਦੀ ਅਫ਼ਵਾਹ ਵੀ ਫੈਲ ਗਈ। ਇਸ ਨਾਲ ਉਸ ਦੇ ਸਾਥੀਆਂ ਦੇ ਹੌਸਲੇ ਡਿਗ ਪਏ। ਉਸ ਨੇ ਆਪਣੇ ਆਪ ਨੂੰ ਕਿਲ੍ਹੇ ਵਿੱਚ ਬੰਦ ਕਰ ਲਿਆ। ਅੰਗਰੇਜ਼ੀ ਫ਼ੌਜਾਂ ਨੇ ਕਿਲ੍ਹੇ ਨੂੰ ਸਾਰੇ ਪਾਸਿਉਂ ਘੇਰ ਲਿਆ। ਇਹ ਘੇਰਾ ਚਾਰ ਹਫ਼ਤੇ ਜਾਰੀ ਰਿਹਾ। ਦੀਵਾਨ ਮੂਲ ਰਾਜ, ਕਾਬਲ ਤੋਂ ਦੋਸਤ ਮੁਹੰਮਦ ਖ਼ਾਨ ਦੀ ਮਦਦ ਦੀ ਆਸ ਵੀ ਰੱਖ ਰਿਹਾ ਸੀ। ਪਰ ਨਾ ਤਾਂ ਕਾਬਲ ਤੋਂ ਅਤੇ ਨਾ ਅਟਾਰੀ ਵਾਲਿਆਂ ਤੋਂ ਕੋਈ ਮਦਦ ਪੁੱਜ ਸਕੀ। 17 ਦਸੰਬਰ, 1848 ਨੂੰ ਅੰਗਰੇਜ਼ ਫ਼ੌਜਾਂ ਨੇ ਕਿਲ੍ਹੇ 'ਤੇ ਇੱਕ ਜ਼ਬਰਦਸਤ ਹਮਲਾ ਕੀਤਾ ਤੇ ਅੰਦਰ ਦਾਖ਼ਲ ਹੋ ਗਈਆਂ। ਅਖ਼ੀਰ ਮੂਲ ਰਾਜ ਨੇ ਹਥਿਆਰ ਸੁੱਟ ਦਿਤੇ। ਦੀਵਾਨ ਮੂਲ ਰਾਜ 'ਤੇ ਕਤਲ, ਜੰਗ ਕਰਨ ਅਤੇ ਗ਼ੱਦਾਰੀ ਦਾ ਮੁਕੱਦਮਾ ਚਲਾ ਕੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ (ਜੋ ਗਵਰਨਰ ਜਨਰਲ ਨੇ ਉਮਰ ਕੈਦ ਵਿੱਚ ਬਦਲ ਦਿਤੀ)। ਜਨਵਰੀ, 1850 ਤਕ ਉਸ ਨੂੰ ਲਾਹੌਰ ਕਿਲੇ੍ਹ ਵਿੱਚ ਰੱਖ ਕੇ ਮਗਰੋਂ ਫ਼ੋਰਟ ਵਿਲੀਅਮਜ਼ (ਕਲਕੱਤਾ) ਭੇਜ ਦਿਤਾ ਗਿਆ। ਪਰ ਖ਼ਰਾਬ ਸਿਹਤ ਕਾਰਨ ਉਸ ਨੂੰ ਬਨਾਰਸ ਲੈ ਆਂਦਾ ਗਿਆ ਅਤੇ ਖਾਣੇ ਵਿੱਚ ਹਲਕੀ ਜ਼ਹਿਰ ਦੇ ਕੇ ਉਸ ਨੂੰ ਮੌਤ ਦੇ ਮੂੰਹ ਵਿੱਚ ਧੱਕ ਦਿਤਾ ਗਿਆ। ਅਖ਼ੀਰ, 11 ਅਗੱਸਤ, 1851 ਦੇ ਦਿਨ, 36 ਸਾਲ ਦੀ ਉਮਰ ਵਿੱਚ ਉਹ ਚੜ੍ਹਾਈ ਕਰ ਗਿਆ। ਦੀਵਾਨ ਮੂਲ ਰਾਜ ਬਾਰੇ ਲਾਰਡ ਡਲਹੌਜ਼ੀ ਦਾ ਵਿਚਾਰ ਸੀ ਕਿ ਮੂਲ ਰਾਜ ਕੋਲ ਬਗ਼ਾਵਤ ਦੀ ਅਗਵਾਈ ਕਰਨ ਵਾਸਤੇ ਨਾ ਤਾਂ ਜਿਗਰਾ ਸੀ ਤੇ ਨਾ ਹੀ ਖ਼ਾਹਿਸ਼। ਇਹ ਤਾਂ ਐਡਵਾਰਡੇਜ਼ ਦੀਆਂ ਜ਼ਿਆਦਤੀਆਂ ਸਨ ਜਿਸ ਨੇ ਸਿੱਖਾਂ ਦੇ ਕੌਮੀ ਜਜ਼ਬਾਤ ਉਸ ਦੇ ਹੱਕ ਵਿੱਚ ਕਰ ਦਿਤੇ ਸਨ

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads