ਸਿੱਖ ਸਾਮਰਾਜ
ਭਾਰਤੀ ਉਪਮਹਾਂਦੀਪ ਦਾ ਇੱਕ ਸਾਮਰਾਜ From Wikipedia, the free encyclopedia
Remove ads
ਸਿੱਖ ਸਾਮਰਾਜ (ਅੰਗਰੇਜ਼ੀ: Sikh Empire) ਇੱਕ ਤਾਕਤਵਰ ਅਤੇ ਨਿਰਪੱਖ ਮੀਰੀ ਸੀ ਜਿਸ ਦਾ ਆਗਾਜ਼ ਦੱਖਣੀ ਏਸ਼ੀਆ ਦੇ ਪੰਜਾਬ ਖ਼ੇਤਰ ਦੁਆਲੇ ਮਹਾਰਾਜਾ ਰਣਜੀਤ ਸਿੰਘ ਅਧੀਨ ਹੋਇਆ ਸੀ।[8] ਇਹ ਸਾਮਰਾਜ 1799 ਵਿੱਚ ਰਣਜੀਤ ਸਿੰਘ ਦੇ ਲਾਹੌਰ ਉੱਤੇ ਕਾਬਜ਼ ਹੋਣ ਤੋਂ ਲੈਕੇ 1849 ਤੱਕ ਰਿਹਾ, ਜਿਸਦੀ ਜੜ੍ਹ ਸੁਤੰਤਰ ਸਿੱਖ ਮਿਸਲਾਂ ਦੇ ਖ਼ਾਲਸਾਈ ਸਿਧਾਂਤਾਂ ਉੱਤੇ ਅਧਾਰਿਤ ਸੀ।[1][9] 19ਵੀਂ ਸਦੀ ਵਿੱਚ ਬੁਲੰਦੀਆਂ ਵੇਲੇ, ਇਹ ਰਾਜ ਲਹਿੰਦੇ ਵੱਲ ਦੱਰਾ-ਏ-ਖ਼ੈਬਰ ਤੋਂ ਚੜ੍ਹਦੇ ਪਾਸੇ ਲਹਿੰਦੇ-ਤਿਬਤ, ਅਤੇ ਦੱਖਣ ਵੱਲ ਮਿਠਾਨਕੋਟ ਅਤੇ ਉੱਤਰ ਵੱਲ ਕਸ਼ਮੀਰ ਤੇ ਲੱਦਾਖ਼ ਤੱਕ ਫੈਲਿਆ ਹੋਇਆ ਸੀ। ਇਹ ਅੰਗਰੇਜ਼ਾਂ ਦੇ ਰਾਜ ਅਧੀਨ ਆਉਣ ਵਾਲਾ ਦੱਖਣੀ ਏਸ਼ੀਆ ਦਾ ਸਭ ਤੋਂ ਆਖ਼ਰੀ ਨਰੋਆ ਖ਼ੇਤਰ ਸੀ।
Remove ads
ਸੰਨ 1700 ਦੇ ਸ਼ੁਰੂਆਤੀ ਦੌਰ ਵੇਲੇ ਔਰੰਗਜ਼ੇਬ ਦੀ ਮੌਤ ਅਤੇ ਮੁਗ਼ਲੀਆ ਸਲਤਨਤ ਦਾ ਨਾਸ ਹੋਣਾ ਅਰੰਭ ਹੋਇਆ। ਮੁਗ਼ਲਾਂ ਦੇ ਬਹੁਤ ਜ਼ਿਆਦਾ ਕਮਜ਼ੋਰ ਹੋਣ ਨਾਲ, ਦਲ ਖ਼ਾਲਸਾ ਦੀ ਅਗਵਾਈ ਹੇਠ ਠੰਡੇ ਪਏ ਮੁਗ਼ਲਾਂ ਅਤੇ ਲਹਿੰਦੇ ਵੱਲ ਪਠਾਣਾ ਖਿਲਾਫ਼ ਮੁਹਿੰਮ ਜਾਰੀ ਹੋ ਗਈ। ਇਸ ਨਾਲ ਫੌਜ ਦਾ ਪਸਾਰਾ ਹੋਇਆ ਜੋ ਅੱਗੇ ਜਾ ਕੇ ਵੱਖ-ਵੱਖ ਸੰਘ ਜਾਂ ਅਰਧ-ਸੁਤੰਤਰ ਮਿਸਲਾਂ ਵਿੱਚ ਵੰਡ ਹੋ ਗਏ। ਮਿਸਲਾਂ ਦੀਆਂ ਇਹਨਾਂ ਫੌਜੀ ਟੁਕੜੀਆ ਨੇ ਇੱਕ-ਦੂਜੇ ਤੋਂ ਅਲਹਿਦਾ ਇਲਾਕੇ ਅਤੇ ਸ਼ਹਿਰ ਕਾਬੂ ਕਰ ਲਏ। 1748 ਤੋਂ 1799 ਦੇ ਵਕਵੇ ਦੌਰਾਨ, ਮਿਸਲਾਂ ਦੇ ਸਿੱਖ ਸਰਦਾਰ ਆਪਣੇ ਆਪ ਵਿੱਚ ਹੀ ਅਜ਼ਾਦ ਫੌਜਦਾਰ ਬਣ ਗਏ।
ਸਾਮਰਾਜ ਦਾ ਆਗਾਜ਼ ਰਣਜੀਤ ਸਿੰਘ ਵਲੋਂ ਲਾਹੌਰ ਉੱਤੇ ਕਿਬਜ਼ ਹੋਣ ਤੋਂ ਹੋਇਆ, ਅਤੇ ਇਸੇ ਲੜੀ ਤਹਿਤ ਅਫ਼ਗਾਨ, ਅਫ਼ਗਾਨ-ਸਿੱਖ ਜੰਗਾਂ ਹਾਰਕੇ ਪੰਜਾਬ ਤੋਂ ਬਰਖ਼ਾਸਤ ਹੋਣੇ ਸ਼ੁਰੂ ਹੋ ਗਏ, ਨਾਲੇ ਖੇਰੂ-ਖੇਰੂ ਹੋਈਆਂ ਸਿੱਖ ਮਿਸਲਾਂ ਵਿੱਚ ਇਕਤਾ ਆਉਣ ਲੱਗ ਪਈ। ਰਣਜੀਤ ਸਿੰਘ ਨੂੰ 12 ਅਪ੍ਰੈਲ 1801 (ਵਿਸਾਖੀ ਵਾਲੇ ਦਿਨ) ਪੰਜਾਬ ਦਾ ਮਹਾਰਾਜਾ ਐਲਾਨਿਆ ਗਿਆ, ਜਿਸ ਨਾਲ ਇੱਕ ਸਿਆਸੀ ਏਕਤਾ ਵਾਲਾ ਰਾਜ ਸਿਰਜਿਆ ਗਿਆ। ਸਾਹਿਬ ਸਿੰਘ ਬੇਦੀ, ਜਿਹੜੇ ਗੁਰੂ ਨਾਨਕ ਸਾਹਿਬ ਦੀ ਪੀੜੀ ਵਿੱਚੋ ਸਨ, ਨੇ ਤਾਜਪੋਸ਼ੀ ਨੂੰ ਅੰਜ਼ਾਮ ਦਿੱਤਾ।[10] ਇੱਕ ਮਿਸਲ ਦੇ ਮੁੱਖੀ ਹੋਣ ਤੋਂ ਪੰਜਾਬ ਦੇ ਮਹਾਰਾਜਾ ਬਣਨ ਤੱਕ, ਰਣਜੀਤ ਸਿੰਘ ਬਹੁਤ ਥੋੜੇ ਵਕਵੇ ਵਿੱਚ ਸੱਤਾ ਤੇ ਕਾਬਜ਼ ਹੋ ਗਿਆ। ਓਹ ਆਪਣੀ ਫੌਜ ਨੂੰ ਤਾਜ਼ਾ ਸਿਖਲਾਈ, ਹਥਿਆਰਾਂ ਅਤੇ ਤੋਪਖ਼ਾਨਿਆਂ ਨਾਲ ਮੌਡਰਨ ਕਰਨ ਲੱਗ ਪਿਆ। ਸੰਨ 1799 ਈਸਵੀ ਤੋਂ 1849 ਈਸਵੀ ਤੱਕ ਖ਼ਾਲਸਾ ਰਾਜ ਦੇ ਚਾਰ ਸੂਬੇ ਸਨ: ਲਹੌਰ, ਮੁਲਤਾਨ, ਪੇਸ਼ਾਵਰ ਅਤੇ ਜੰਮੂ ਅਤੇ ਕਸ਼ਮੀਰ। ਰਣਜੀਤ ਸਿੰਘ ਦੀ ਮੌਤ ਤੋਂ ਬਾਅਦ, ਸਾਮਰਾਜ ਅੰਦਰੂਨੀ ਫ਼ੁੱਟ ਅਤੇ ਮਾੜੇ ਸਿਆਸੀ ਪ੍ਰਬੰਧਕੀ ਕਾਰਨਾ ਕਰਕੇ ਕਮਜ਼ੋਰ ਹੋ ਗਿਆ। ਅਖੀਰ, ਸੰਨ 1849 ਤੱਕ ਦੂਜੀ ਐਂਗਲੋ-ਸਿੱਖ ਜੰਗ ਵਿੱਚ ਹਾਰਨ ਨਾਲ ਇਹ ਬਰਤਾਨਵੀ ਸਾਮਰਾਜ ਅਤੇ ਉਸਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਹਿੱਸੇ ਆਇਆ।
Remove ads
ਇਤਿਹਾਸ
ਪਿਛੋਕੜ
ਸਿੱਖੀ ਦਾ ਆਗਾਜ਼ ਉਸ ਸਮੇਂ ਹੋਇਆ, ਜਦ ਮੱਧ ਏਸ਼ੀਆ ਦੇ ਬਾਬਰ ਨੇ ਉੱਤਰ ਦੱਖਣੀ ਏਸ਼ੀਆ ਨੂੰ ਜਿੱਤਕੇ ਮੁਗ਼ਲੀਆ ਸਲਤਨਤ ਨੂੰ ਕਾਇਮ ਕਰਨਾ ਸ਼ੁਰੂ ਕੀਤਾ। ਅਗਾਹਾਂ ਸਲਤਨਤ ਦੀ ਵਾਂਗ ਸੰਭਾਲਨ ਵਾਲੇ ਉਸ ਦੇ ਨਿਰਪੱਖ ਪੋਤੇ, ਅਕਬਰ ਨੇ ਗੁਰੂ ਅਮਰਦਾਸ ਦੇ ਲੰਗਰ ਛਕਣ ਅਤੇ ਦਰਸ਼ਨ ਕਰਨ ਤੋਂ ਬਾਅਦ, ਸਿੱਖੀ ਬਾਰੇ ਇੱਕ ਵਧੀਆ ਖਿਆਲ ਬਣਾ ਲਿਆ। ਇਸ ਮੁਲਾਕਾਤ ਦਾ ਇਹ ਸਿੱਟਾ ਨਿਕਲਿਆ, ਕਿ ਉਸਨੇ ਲੰਗਰ ਵਿਸਤੇ ਜ਼ਮੀਨ ਭੇਟਾ ਕੀਤੀ ਅਤੇ ਸੰਨ 1605, ਉਸਦੀ ਮੌਤ ਤੱਕ ਸਿੱਖ ਗੁਰੂਆਂ ਅਤੇ ਮੁਗਲਾਂ ਵਿਚਕਾਰ ਕੋਈ ਟਕਰਾ ਦਾ ਮਹੌਲ ਨਹੀਂ ਬਣਿਆ।[11]
Remove ads
ਜੀਓਗ੍ਰਾਫੀ
ਇਤਿਹਾਸਕ ਖਾਲਸਾ ਰਾਜ ਇਹਨਾਂ ਮੌਜੂਦਾ ਮੌਡਰਨ ਸਿਆਸੀ ਵੰਡਾ ਦਾ ਬਣਿਆ ਸੀ:
- ਪੰਜਾਬ ਖੇਤਰ ਦੱਖਣ ਵੱਲ ਮੁਲਤਾਨ ਤੱਕ
- ਲਹਿੰਦਾ ਪੰਜਾਬ, ਲਹੌਰ ਰਾਜਧਾਨੀ ਵਜੋਂ
- ਚੜ੍ਹਦਾ ਪੰਜਾਬ ਦੇ ਕੁਝ ਹਿੱਸੇ
- ਹਿਮਾਚਲ ਪ੍ਰਦੇਸ਼, ਭਾਰਤ ਦੇ ਕੁਝ ਹਿੱਸੇ
- ਜੰਮੂ ਅਤੇ ਕਸ਼ਮੀਰ|ਜੰਮੂ, ਭਾਰਤ, ਕਬਜ਼ਾ 1816 - 17 ਜੂਨ 1822
- ਜੰਮੂ ਅਤੇ ਕਸ਼ਮੀਰ|ਕਸ਼ਮੀਰ, ਭਾਰਤ/ਪਾਕਿਸਤਾਨ/ਚੀਨ, ਜਿਤਿਆ 5 ਜੁਲਾਈ 1819 - 15 ਮਾਰਚ 1846[12][13]
- ਗਿੱਲਗਿਤ ਬਲਤਿਸਤਾਨ, ਪਾਕਿਸਤਾਨ, ਕਬਜ਼ਾ 1842 - 1846[14]
- ਲਦਾਖ਼, ਚੀਨ
- ਖ਼ੈਬਰ ਦੱਰਾ, ਅਫ਼ਗ਼ਾਨਿਸਤਾਨ/ਪਾਕਿਸਤਾਨ[15]
- ਪੇਸ਼ਾਵਰ, ਪਾਕਿਸਤਾਨ,[16] 1818 ਵਿੱਚ ਕਬਜ਼ਾ, 1834 ਵਿੱਚ ਦੁਬਾਰਾ ਕਬਜ਼ਾ
- ਖ਼ੈਬਰ ਪਖ਼ਤੁਨਖ਼ਵਾ ਅਤੇ ਫ਼ੈਡਰਲੀ ਐਡਮਿਨਿਸਟਰਡ ਟ੍ਰਾਈਬਲ ਏਰੀਅਜ਼, ਪਾਕਿਸਤਾਨ, ਬਿਰਤਾਂਤ ਮੁਤਾਬਕ ਹਜ਼ਾਰਾ ਤੋਂ ਬੰਨੂ ਤੱਕ 1818 ਵਿੱਚ ਕਬਜ਼ਾ, 1836 ਵਿੱਚ ਦੁਬਾਰਾ ਕਬਜ਼ਾ[17]
Remove ads
ਟਾਈਮਲਾਈਨ
- 1699 - ਗੁਰੂ ਗੋਬਿੰਦ ਸਿੰਘ ਵਲੋਂ ਖਾਲਸਾ ਪ੍ਰਗਟ।
- 1710–1716, ਬੰਦਾ ਸਿੰਘ ਬਹਾਦਰ ਵਲੋਂ ਮੁਗ਼ਲਾਂ ਨੂੰ ਹਰਾ ਪਹਿਲਾ ਖ਼ਾਲਸਾ ਰਾਜ ਕਾਇਮ।
- 1716–1738, ਗ਼ਦਰ, ਕੋਈ ਅਸਲੀ ਹਕੂਮਤ ਨਹੀਂ; ਦੋ ਦੁਹਾਕਇਆ ਲਈ ਮੁਗ਼ਲਾਂ ਵਲੋਂ ਮਹੌਲ ਨੂੰ ਫਿਰ ਕਾਬੂ, ਭਰ ਸਿੱਖ ਬਗ਼ਾਵਤ ਕਰ ਗੁਰੀਲਾ ਵੌਰਫੇਰ ਵਿੱਚ ਰੁੱਝੇ।
- 1733–1735, ਸਿਰਫ ਬਾਅਦ ਵਿੱਚ ਨਾ-ਮਨਜ਼ੂਰ ਕਰਨ ਲਈ, ਖ਼ਾਲਸੇ ਵਲੋਂ ਮੁਗ਼ਲਾਂ ਦੇ ਦਿੱਤੇ ਨਵਾਬੀ ਰੁਤਬੇ ਨੂੰ ਪਰਵਾਨ।
- 1748–1767, ਅਹਿਮਦ ਸ਼ਾਹ ਅਬਦਾਲੀ ਵਲੋਂ ਹੋਲਾ।
- 1763–1774, ਚੜਤ ਸਿੰਘ, ਸ਼ੁੱਕਰਚੱਕੀਆ ਮਿਸਲ ਦੇ ਮਿਸਲਦਾਰ ਵਲੋਂ ਗੁਜਰਾਂਵਾਲਾ ਵਿਖੇ ਆਪਣੇ ਆਪ ਨੂੰ ਸਥਾਪਿਤ।
- 1764–1783, ਬਘੇਲ ਸਿੰਘ, ਕਰੋੜ ਸਿੰਘੀਆ ਮਿਸਲ ਦੇ ਮਿਸਲਦਾਰ ਵਲੋਂ ਮੁਗ਼ਲਾਂ ਨੂੰ ਟੈਕਸ ਲਾਗੂ।
- 1783- ਦਿੱਲੀ ਅਤੇ ਲਾਲ ਕਿਲ੍ਹੇ ਉੱਤੇ ਸਿੱਖ ਕਬਜ਼ਾ।

- 1773, ਅਹਿਮਦ ਸ਼ਾਹ ਅਬਦਾਲੀ ਦੀ ਮੌਤ ਉਪਰੰਤ ਉਸਦੇ ਮੁੰਡੇ ਤਿਮੂਰ ਸ਼ਾਹ ਦੇ ਪੰਜਾਬ ਵੱਲ ਕਈ ਹੋਲੇ।
- 1774–1790, ਮਹਾਂ ਸਿੰਘ ਸ਼ੁੱਕਰਚੱਕੀਆ ਮਿਸਲ ਦਾ ਮਿਸਲਦਾਰ ਬਣਿਆ।
- 1790–1801, ਰਣਜੀਤ ਸਿੰਘ ਸ਼ੁੱਕਰਚੱਕੀਆ ਮਿਸਲ ਦਾ ਮਿਸਲਦਾਰ ਬਣਿਆ।
- 1799, ਸਿੱਖ ਖ਼ਾਲਸਾ ਫ਼ੌਜ ਦਾ ਗਠਨ।
- 12 ਅਪ੍ਰੈਲ 1801, ਰਣਜੀਤ ਸਿੰਘ ਨੂੰ ਬਤੌਰ ਮਹਾਰਾਜਾ ਵਜੋਂ ਤਾਜਪੋਸ਼ੀ।
- 12 ਅਪ੍ਰੈਲ 1801 – 27 ਜੂਨ 1839, ਮਹਾਰਾਜਾ ਰਣਜੀਤ ਸਿੰਘ ਦਾ ਰਾਜ।
- 13 ਜੁਲਾਈ 1813, ਅੱਟਕ ਦੀ ਲੜਾਈ, ਸਿੱਖ ਐਮਪਾਇਰ ਦੀ ਦੁਰਾਨੀ ਸਲਤਨਤ ਉੱਪਰ ਪਹਿਲੀ ਅਹਿਮ ਫਤਿਹ।
- ਮਾਰਚ – 2 ਜੂਨ 1818, ਮੁਲਤਾਨ ਦੀ ਲੜਾਈ, ਅਫ਼ਗਾਨ-ਸਿੱਖ ਜੰਗਾਂ ਦੀ ਦੂਜੀ ਲੜਾਈ।
- 3 ਜੁਲਾਈ 1819, ਸ਼ੋਪੀਆ ਦੀ ਲੜਾਈ
- 14 ਮਾਰਚ 1823, ਨੌਸ਼ਹਿਰਾ ਦੀ ਲੜਾਈ
- 30 ਅਪ੍ਰੈਲ 1837, ਜਮਰੌਦ ਦੀ ਲੜਾਈ
- 27 ਜੂਨ 1839 – 5 ਨਵੰਬਰ 1840, ਮਹਾਰਾਜਾ ਖੜਕ ਸਿੰਘ ਦਾ ਰਾਜ।
- 5 ਨਵੰਬਰ 1840 – 18 ਜਨਵਰੀ 1841, ਚੰਦ ਕੌਰ ਵੱਲੋਂ ਰਾਜ ਦੀ ਸੰਖੇਪ ਵਕਵੇ ਲਈ ਸੰਭਾਲ।
- 18 ਜਨਵਰੀ 1841 – 15 ਸਤੰਬਰ 1843, ਮਹਾਰਾਜਾ ਸ਼ੇਰ ਸਿੰਘ ਦਾ ਰਾਜ।
- ਮਈ 1841 – ਅਗਸਤ 1842, ਸੀਨੋ-ਸਿੱਖ ਜੰਗ
- 15 ਸਤੰਬਰ 1843 – 31 ਮਾਰਚ 1849, ਮਹਾਰਾਜਾ ਦਲੀਪ ਸਿੰਘ ਦਾ ਰਾਜ।
- 1845–1846, ਪਹਿਲੀ ਐਂਗਲੋ-ਸਿੱਖ ਜੰਗ
- 1848–1849, ਦੂਜੀ ਐਂਗਲੋ-ਸਿੱਖ ਜੰਗ
ਗ਼ਦਾਰ ਨਹੀਂ
ਮਹਾਨ ਸਿੱਖ ਕਿਰਦਾਰਾਂ ਨੂੰ ਗ਼ਦਾਰ ਗਰਦਾਨ ਕੇ ਵਰਤਮਾਨ ਹਕੂਮਤ ਦੇ ਚਾਪਲੂਸ ਬਣਨ ਦੀ ਦੌੜ੍ਹ ਵਿਚ ਹਰ ਕੋਈ ਇਕ ਦੂਸਰੇ ਨੂੰ ਪਛਾੜਨਾ ਚਾਹੁੰਦਾ ਹੈ। ਪਰ ਇਹ ਤਾਂ ਸੋਚੋ ਅਗਲੇ ਤਾਂ ਤੁਹਾਨੂੰ ਪੈਰ ਜੁੱਤੀ ਬਰਾਬਰ ਵੀ ਨੀ ਜਾਣਦੇ ਕਿਉਂ ਜਮਨਾ ਪਾਰ ਵਾਲਿਆਂ ਦੇ ਪੱਗਾਂ ਪੈਰਾਂ ਤੇ ਰੱਖ ਮੱਥੇ ਟੇਕੀ ਜਾਂਦੇ ਹੋ ਬੇਸ਼ਰਮੋਂ 1857 ਦੇ ਗਦਰ ਨੂੰ ਦਬਾਉਣ ਵਿਚ ਸਭ ਤੋਂ ਵੱਡੀ ਭੂਮਿਕਾ ਸਿੱਖ ਰੈਜੀਮੈਂਟ ਨੇ ਨਿਭਾਈ ਸੀ,ਜਿਸ ਵਿਚ ਸੰਤ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਰਗੇ ਸੰਤ ਪੁਰਸ਼ਾਂ ਵੀ ਡਿਊਟੀ ਨਿਭਾ ਕੇ ਧਰਮ ਕਮਾਇਆ ਕਿਉਂਕਿ ਪੂਰਬੀਆਂ ਨੇ ਦਿੱਲੀ ਵਿਚ ਏਨੀ ਜਿਆਦਾ ਲੁੱਟਮਾਰ ਕਤਲੋਗਾਰਤ ਕੀਤੀ ਸੀ ਜਿਸਦਾ ਵਰਨਣ ਸਿੱਖ ਤਵਾਰੀਖ਼ ਵਿਚ ਦਰਜ ਹੈ। ਏਸੇ ਘਟਨਾ ਨੂੰ ਲੈ ਕੇ ਸਿੱਖਾਂ ਨੂੰ ਭਾਰਤੀ ਇਤਿਹਾਸਕਾਰ ਦੋਸ਼ੀ ਵੀ ਗਰਦਾਨਦੇ ਹਨ,ਕਿ ਸਿੱਖਾਂ ਨੇ 1857 ਵਿਚ ਅੰਗਰੇਜ਼ਾਂ ਦਾ ਸਾਥ ਦਿੱਤਾ। ਜਿਸਦਾ ਜਵਾਬ ਵਿਸ਼ਵ ਸਿੱਖ ਕੌਂਸਲ ਦੇ ਚੇਅਰਮੈਨ ਸਰਦਾਰ ਕੁਲਬੀਰ ਸਿੰਘ ਕੌੜ੍ਹਾ ਦੇਂਦੇ ਹਨ। "ਜਿੰਨਾ ਪੂਰਬੀਆਂ ਡੋਗਰਿਆਂ ਕਰਕੇ ਸਿੱਖਾਂ ਦਾ ਕਾਬਲ ਕੰਧਾਰ ਤੋਂ ਲੇਹ ਲਦਾਖ ਤੱਕ ਦਾ ਰਾਜਭਾਗ ਗਿਆ ਉਨ੍ਹਾਂ ਤੇ ਕੇਵਲ 8 ਸਾਲ ਬਾਅਦ ਸਿੱਖ ਕਿਵੇਂ ਇਤਬਾਰ ਕਰ ਲੈਂਦੇ ?” ਰਹੀ ਗੱਲ ਮਜੀਠੀਆ ਪਰਿਵਾਰ ਦੀ ਸਰਦਾਰ ਚਤਰ ਸਿੰਘ ਮਹਾਰਾਜਾ ਰਣਜੀਤ ਸਿੰਘ ਜੀ ਦੀ ਹਕੂਮਤ ਸਰਕਾਰ ਖਾਲਸਾ ਦਾ ਰਾਵਲਪਿੰਡੀ ਦਾ ਗਵਰਨਰ ਸੀ। ਜਿਸਦੇ ਪੁੱਤਰ ਰਾਜਾ ਸੂਰਤ ਸਿੰਘ ਨੇ 1848 ਵਿਚ ਖਾਲਸਾ ਰਾਜ ਬਚਾਉਣ ਹਿੱਤ ਅੰਗਰੇਜ਼ਾਂ ਵਿਰੁੱਧ ਬਗਾਵਤ ਕੀਤੀ, ਤੇ 1849 ਵਿਚ ਅੰਗਰੇਜ਼ਾਂ ਨੇ ਮਜੀਠੀਆ ਪਰਿਵਾਰ ਦੀ ਸਾਰੀ ਜਾਇਦਾਦ ਜਬਤ ਕਰਕੇ ਪੰਜਾਬ ਚੋਂ ਕੱਢ ਬਨਾਰਸ ਜਲਾਵਤਨ ਕਰ ਦਿੱਤਾ । ਉਸਤੋਂ ਬਾਅਦ ਕਲਾ ਵਰਤੀ ਜਦੋਂ ਕੁਝ ਧਾੜਵੀਆਂ ਨੇ ਚਨਾਰ ਦੇ ਕਿਲ੍ਹੇ ਵਿਚ ਕੈਦ ਮਹਾਰਾਣੀ ਜਿੰਦਾਂ ਦੇ ਗਹਿਣੇ ਲੁੱਟਣੇ ਚਾਹੇ ਤਾਂ ਜਨਰਲ ਸੂਰਤ ਸਿੰਘ ਨੇ ਆਪਣੀ ਜਾਨ ਤੇ ਖੇਡ ਕੇ ਐਸੀ ਬਹਾਦਰੀ ਵਿਖਾਈ ਕਿ ਅੰਗਰੇਜ਼ਾਂ ਨੇ ਪੰਜਾਬ ਦੀ ਸਾਰੀ ਜਾਇਦਾਦ ਫੇਰ ਵਾਪਸ ਕਰ ਦਿੱਤੀ ਤੇ ਹਕੂਮਤ ਵਿਚ ਆਨਰੇਰੀ ਮੈਜਿਸਟਰੇਟ ਨਿਯੁਕਤ ਕਰ ਦਿੱਤਾ। ਚਾਪਲੂਸੀ ਕਰਕੇ ਗੱਦੀਆਂ ਹਾਸਲ ਕਰਨ ਵਾਲੇ ਸਿੱਖ ਕਿਰਦਾਰਾਂ ਤੇ ਧੱਬਾ ਲਾਉਣ ਤੋਂ ਪਹਿਲਾਂ ਇਹ ਸੋਚ ਲਵੋ ਕਿ ਜਵਾਬ ਦੇਣ ਵਾਲੇ ਬੈਠੇ ਹਨ। ਮੇਰਾ ਸਵਾਲ ਤਾਂ ਇਹ ਹੈ ਕਿ ਜੰਗੇ ਅਜਾਦੀ ਦੀ ਲੜ੍ਹਾਈ 1857 ਨੂੰ ਹੀ ਕਿਉਂ ਮੰਨਿਆ ਗਿਆ? ਜਦਕਿ ਉਸ ਤੋਂ ਪਹਿਲਾਂ ਬੁੱਢਾ ਦਲ ਦੇ ਸਤਵੇਂ ਮੁਖੀ ਸ਼ਹੀਦ ਜਥੇਦਾਰ ਹਨੂੰਮਾਨ ਸਿੰਘ ਜੀ ਅੰਗਰੇਜ਼ਾਂ ਵਿਰੁੱਧ ਜੂਝ ਕੇ ਸ਼ਹੀਦ ਹੋਏ । ਬਾਬਾ ਬੀਰ ਸਿੰਘ ਨੌਰੰਗਾਬਾਦ ਜੀ ਦੀ ਸ਼ਹਾਦਤ ਅੰਗਰੇਜ਼ਾਂ ਵਿਰੁੱਧ ਜੂਝਦਿਆਂ ਹੋਈ। ਭਾਈ ਮਹਾਰਾਜ ਸਿੰਘ ਜੀ ਨੂੰ ਜਲਾਵਤਨ ਕਰਕੇ ਸ਼ਹੀਦ ਕੀਤਾ ਗਿਆ । ਸੰਤ ਬਾਬਾ ਰਾਮ ਸਿੰਘ ਜੀ ਦੀ ਚਲਾਈ ਕੂਕਾ ਲਹਿਰ ਜਿੰਨਾ ਬਾਗ਼ੀ ਕੌਣ ਹੋ ਸਕਦਾ ਜਿੰਨਾ ਨੂੰ ਜਲਾਵਤਨ ਕਰਕੇ ਸ਼ਹੀਦ ਕੀਤਾ ਗਿਆ । ਇਹ ਸਾਰੀਆਂ ਸ਼ਹਾਦਤਾਂ ਦੇਸ਼ ਤੇ ਵਤਨ ਖਾਤਰ ਹੋਈਆਂ, ਜੰਗੇ ਅਜਾਦੀ ਵਿਚ ਸਭ ਤੋਂ ਵੱਧ ਸ਼ਹਾਦਤਾਂ ਕਾਮਾਗਾਟਾਮਾਰੂ ਤੋਂ ਲੈ ਕੇ ਕਾਲੇ ਪਾਣੀਆਂ ਤੱਕ ਸਿੱਖਾਂ ਨੇ ਦਿੱਤੀਆਂ ਫੇਰ ਅਗਸਤ 1947 ਵਿਚ ਪੰਜਾਬ ਦੀ ਵੰਡ ਵੇਲੇ 10 ਲੱਖ ਲੋਕਾਂ ਦਾ ਕਤਲੇਆਮ,ਪੰਜਾਬੀ ਸੂਬੇ ਦਾ ਮੋਰਚਾ, ਧਰਮ ਯੁੱਧ ਮੋਰਚਾ ਤੋਂ ਲੈ ਕੇ ਵਰਤਮਾਨ ਤੱਕ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਏਨਾ ਅਣਗੌਲ੍ਹੇ ਕਿਉਂ ਕੀਤਾ ਗਿਆ ਜਿਸ ਸਵਾਲ ਤੇ ਹਰ ਕੋਈ ਚੁੱਪ ਹੈ ਸੁੰਦਰ ਸਿੰਘ ਮਜੀਠੀਆ ਦੀ ਸਿੱਖ ਪੰਥ ਨੂੰ ਕੀ ਦੇਣ ਸੀ ਉਸ ਦਾ ਜਿਕਰ ਅਗਲੀ ਪੋਸਟ ਵਿਚ ਕਰਾਂਗੇ।[18]
Remove ads
ਹਵਾਲੇ
ਹੋਰ ਅੱਗੇ ਪੜ੍ਹਾਈ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads