ਮੁਹੰਮਦ ਮਨਸ਼ਾ ਯਾਦ
From Wikipedia, the free encyclopedia
Remove ads
ਮੁਹੰਮਦ ਮਨਸ਼ਾ ਯਾਦ, (ਉਰਦੂ/ਸ਼ਾਹਮੁਖੀ: محمد منشا یاد; ਜਨਮ 5 ਸਤੰਬਰ 1937 - ਮੌਤ 15 ਅਕਤੂਬਰ 2011) ਲਹਿੰਦੇ ਪੰਜਾਬ ਦਾ ਇੱਕ ਲੇਖਕ, ਨਾਟਕਕਾਰ ਅਤੇ ਸਮਾਲੋਚਕ ਸੀ। ਉਸ ਦੀ ਪਹਿਲੀ ਨਿੱਕੀ ਕਹਾਣੀ 1955 ਵਿੱਚ ਛਪੀ ਅਤੇ ਪਹਿਲਾ ਕਹਾਣੀ-ਸੰਗ੍ਰਹਿ 1975 ਚ ਪ੍ਰਕਾਸ਼ਿਤ ਹੋਇਆ ਸੀ। ਉਸ ਨੇ ਬਹੁਤ ਸਾਰੇ ਉਰਦੂ ਅਤੇ ਪੰਜਾਬੀ ਸਾਹਿਤਕ ਰਸਾਲਿਆਂ ਚ ਕਹਾਣੀਆਂ ਦਾ ਯੋਗਦਾਨ ਪਾਇਆ। ਕਈ ਟੈਲੀਵੀਯਨ ਸੀਰੀਅਲਾਂ ਅਤੇ ਨਾਟਕਾਂ ਦੇ ਇਲਾਵਾ, ਉਸ ਨੇ ਇੱਕ ਪੰਜਾਬੀ ਨਾਵਲ, ਟਾਵਾਂ ਟਾਵਾਂ ਤਾਰਾ ਅਤੇ ਨਿੱਕੀਆਂ ਕਹਾਣੀਆਂ ਦੇ ਦਸ ਸੰਗ੍ਰਹਿ ਪ੍ਰਕਾਸ਼ਿਤ ਕੀਤੇ ਹਨ (ਜਿਹਨਾਂ ਚ ਇੱਕ ਪੰਜਾਬੀ ਵੀ ਹੈ)।[1]
Remove ads
ਨਿੱਜੀ ਜੀਵਨ ਅਤੇ ਸਿੱਖਿਆ
ਮੁਹੰਮਦ ਮਨਸਾ ਯਾਦ ਦਾ ਜਨਮ ਫਾਰੂਖਾਬਾਅਦ ਤੋਂ 18 ਕਿਲੋਮੀਟਰ ਦੂਰ ਪਾਕਿਸਤਾਨੀ ਪੰਜਾਬ ਦੇ ਜ਼ਿਲ੍ਹਾ ਸ਼ੇਖੂਪੁਰ ਦੇ ਪਿੰਡ ਠੱਟਾ ਨਸਤਰ ਵਿੱਚ 1937 ਵਿੱਚ ਹੋਇਆ ਸੀ। ਉਸ ਨੇ ਪ੍ਰਾਇਮਰੀ ਕਲਾਸ ਤੱਕ ਦੀ ਪੜ੍ਹਾਈ ਪਿੰਡ ਗਜਿਆਨਾ ਦੇ ਸਕੂਲ ਤੋਂ ਹਾਸਲ ਕੀਤੀ ਅਤੇ ਮੈਟ੍ਰਿਕ ਦਾ ਇਮਤਿਹਾਨ ਐਮ.ਬੀ. ਹਾਈ ਸਕੂਲ ਹਾਫ਼ਿਜ਼ਾਬਾਦ ਤੋਂ ਪਾਸ ਕੀਤਾ ਅਤੇ 1955 ਵਿੱਚ ਰਸੂਲ ਕਾਲਜ ਇੰਜੀਨੀਅਰਿੰਗ ਤੋਂ ਡਿਪਲੋਮਾ ਕੀਤਾ। ਉਸ ਨੇ 1964 ਵਿੱਚ ਫ਼ਾਜ਼ਿਲ-ਏ-ਉਰਦੂ ਦਾ ਇਮਤਿਹਾਨ ਪਾਸ ਕੀਤਾ। ਅਤੇ ਪੰਜਾਬ ਯੂਨੀਵਰਸਿਟੀ ਤੋਂ 1965 ਵਿੱਚ ਬੀਏ, 1967 ਵਿੱਚ ਉਰਦੂ ਐਮਏ ਅਤੇ 1972 ਵਿੱਚ ਪੰਜਾਬੀ ਐਮਏ ਕੀਤੀ।
ਕਹਾਣੀ-ਸੰਗ੍ਰਹਿ
- ਬੰਦ ਮੁਠੀ ਮੇਂ ਜੁਗਨੂੰ (ਉਰਦੂ: بند مٹھی مین جگنو)
- ਮਾਸ ਔਰ ਮਿੱਟੀ (ਉਰਦੂ: ماس اور مٹی)
- ਖ਼ਲਾਅ ਅੰਦਰ ਖ਼ਲਾਅ (1983) (ਉਰਦੂ: خلا اندر خلا)
- ਵਕਤ ਸਮੁੰਦਰ (1986)
- ਦਰਖਤ ਆਦਮੀ (1990)
- ਮਨਸ਼ਾ ਯਾਦ ਕੇ ਤੀਸ ਅਫ਼ਸਾਨੇ (ਸੰਪਾਦਕ: ਖ਼ਾਬਰ ਨਕ਼ਵੀ)(1992)
- ਮਨਸ਼ਾ ਯਾਦ ਕੇ ਬਹਿਤਰੀਨ ਅਫ਼ਸਾਨੇ (ਸੰਪਾਦਕ: ਅਮਜਦ ਇਸਲਾਮ ਅਮਜਦ)(1993)
- ਦੂਰ ਕੀ ਆਵਾਜ਼ (1994)
- ਤਮਾਸ਼ਾ (1998)
- ਖ਼ਵਾਬ ਸਰਾਇ (2005)
- ਵਗਦਾ ਪਾਣੀ (1987, ਪੰਜਾਬੀ)
- ਇਕ ਕੰਕਰ ਠਹਿਰੇ ਪਾਨੀ ਮੇਂ
- ਸ਼ਹਿਰ-ਏ-ਅਫ਼ਸਾਨਾ (2003)
ਜਮੀਲ ਆਜ਼ਰ ਨੇ ਮਨਸ਼ਾ ਯਾਦ ਦੀਆਂ ਤੀਹ ਚੋਣਵੀਆਂ ਕਹਾਣੀਆਂ ਦਾ ਅੰਗਰੇਜ਼ੀ ਅਨੁਵਾਦ ਵੀ ਛਾਪਿਆ ਹੈ।
ਨਾਵਲ
- ਟਾਵਾਂ ਟਾਵਾਂ ਤਾਰਾ (ਪੰਜਾਬੀ ਨਾਵਲ)
- "ਰਾਹੇਂ" (ਉਰਦੂ ਨਾਵਲ)
Remove ads
ਸਨਮਾਨ
- ਪੀ ਟੀ ਵੀ ਨੈਸ਼ਨਲ ਅਵਾਰਡ
- ਮਸਊਦ ਖੱਦਰ ਪੋਸ਼ ਅਵਾਰਡ
- ਵਾਰਸ ਸ਼ਾਹ ਅਵਾਰਡ
ਬਾਹਰੀ ਲਿੰਕ
ਹਵਾਲੇ
Wikiwand - on
Seamless Wikipedia browsing. On steroids.
Remove ads