ਮੁਹੰਮਦ ਯੂਨਸ

From Wikipedia, the free encyclopedia

ਮੁਹੰਮਦ ਯੂਨਸ
Remove ads

ਮੁਹੰਮਦ ਯੂਨਸ (ਬੰਗਾਲੀ: মুহাম্মদ ইউনূস; ਜਿਨ੍ਹਾਂ ਦਾ ਜਨਮ 28 ਜੂਨ 1940) ਨੂੰ ਹੋਇਆ ਬੰਗਲਾਦੇਸ਼ੀ ਸਮਾਜਕ ਕਾਰਕੁਨ, ਬੈਂਕਰ, ਅਰਥ ਸ਼ਾਸਤਰੀ ਅਤੇ ਸਿਵਲ ਸਮਾਜਕ ਆਗੂ ਹੈ ਜਿਸ ਨੂੰ ਗ੍ਰਾਮੀਣ ਬੈਂਕ ਸਥਾਪਤ ਕਰਕੇ ਛੋਟੇ ਕਰਜ਼ੇ ਪ੍ਰਦਾਨ ਕਰਨ ਦਾ ਸੰਕਲਪ ਦੇਣ ਲਈ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਇਹ ਕਰਜ਼ੇ ਅਤਿ ਗਰੀਬ ਲੋਕਾਂ ਨੂੰ ਦਿੱਤੇ ਜਾਦੇ ਹਨ। 2006 ਵਿੱਚ ਯੂਨਸ ਅਤੇ ਗ੍ਰਾਮੀਣ ਬੈਂਕ ਨੂੰ ਛੋਟੇ-ਛੋਟੇ ਕਰਜਿਆਂ ਰਾਹੀਂ ਲੋਕਾਂ ਦਾ ਹੇਠਲੇ ਪੱਧਰ ਤੋਂ ਸਮਾਜਕ ਅਤੇ ਆਰਥਿਕ ਵਿਕਾਸ ਕਰਨ ਦੇ ਉਪਰਾਲਿਆਂ ਲਈ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਾਂਝੇ ਰੂਪ ਵਿੱਚ ਸਨਮਾਨਤ ਕੀਤਾ ਗਿਆ। ਨੋਰਵੀਅਨ ਨੋਬਲ ਕਮੇਟੀ ਨੇ ਇਹ ਨੋਟ ਕੀਤਾ ਕਿ ਚਿਰਸਥਾਈ ਸ਼ਾਂਤੀ ਓਦੋਂ ਤੱਕ ਨਹੀਂ ਪ੍ਰਾਪਤ ਕੀਤੀ ਜਾ ਸਕਦੀ ਜਦ ਤੱਕ ਵਸੋਂ ਦੇ ਵੱਡੇ ਸਮੂਹ ਓਹ ਢੰਗ ਤਰੀਕੇ ਨਹੀਂ ਲੱਭ ਲੈਂਦੇ ਜਿਨ੍ਹਾਂ ਨਾਲ ਗਰੀਬੀ ਦੇ ਗਲਬੇ ਨੂੰ ਤੋੜਿਆ ਜਾ ਸਕੇ ਅਤੇ ਯੂਨਸ ਅਤੇ ਗ੍ਰਾਮੀਣ ਬੈਂਕ ਨੇ ਓਹ ਰਸਤਾ ਵਿਖਾਇਆ ਹੈ ਜਿਸ ਤੇ ਚਲਕੇ ਵੱਖ-ਵੱਖ ਤਬਕਿਆਂ ਦੇ ਪਿਛੋਕੜਾਂ ਨਾਲ ਸੰਬੰਧਿਤ ਗਰੀਬ ਤੋਂ ਗਰੀਬ ਲੋਕ ਵੀ ਆਪਣਾ ਵਿਕਾਸ ਆਪ ਕਰ ਸਕਦੇ ਹਨ।[2] ਯੂਨਸ ਨੂੰ ਕਈ ਹੋਰ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਸਨਮਾਨ ਵੀ ਮਿਲ ਚੁਕੇ ਹਨ। ਉਹਨਾ ਨੂੰ ਅਮਰੀਕਾ ਤੋਂ ਆਜ਼ਾਦੀ ਦਾ ਰਾਸ਼ਟਰਪਤੀ ਸਨਮਾਨ ਸਾਲ 2009 ਵਿੱਚ ਅਤੇ ਕਾਂਗਰੇਸ਼ਨਲ ਗੋਲਡ ਮੈਡਲ 2010 ਵਿੱਚ ਪ੍ਰਾਪਤ ਹੋਇਆ।[3]

ਵਿਸ਼ੇਸ਼ ਤੱਥ ਛੋਟੇ ਕਰਜ਼ (ਮਾਈਕਰੋ ਕ੍ਰੇਡਿਟ), ਜਨਮ ...

2008, ਵਿੱਚ ਓਹਨਾ ਨੂੰ ਵਿਦੇਸ ਨੀਤੀ ਮੈਗਜ਼ੀਨ ਨੇ 'ਸਿਰਕੱਢ 100 ਆਲਮੀ ਬੁਧੀਜੀਵੀਆਂ ' ਦੀ ਲਿਸਟ ਵਿਚੋਂ ਦੂਜੇ ਦਰਜੇ ਤੇ ਦਰਜ਼ ਕੀਤਾ ਸੀ .[4]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads