ਮੁਹੰਮਦ ਸ਼ਾਹਿਦ
From Wikipedia, the free encyclopedia
Remove ads
ਮੁਹੰਮਦ ਸ਼ਾਹਿਦ[1] ਭਾਰਤੀ ਹਾਕੀ 'ਚ ਇੱਕ ਆਪਣਾ ਹੀ ਥਾਂ ਰੱਖਦਾ ਹੈ, ਜਿਸ ਨੇ 1980 ਮਾਸਕੋ, 1984 ਲਾਸ ਏਂਜਲਸ, 1988 ਸਿਓਲ ਉਲੰਪਿਕ ਹਾਕੀ ਖੇਡਣ ਵਾਲੇ, ਏਸ਼ੀਅਨ ਖੇਡਾਂ, ਵਿਸ਼ਵ ਕੱਪ ਹਾਕੀ, ਏਸ਼ੀਆ ਕੱਪ 'ਚ ਭਾਰਤ ਦੀ ਪ੍ਰਤੀਨਿਧਤਾ ਕੀਤੀ।
Remove ads
ਸਕੂਲ ਅਤੇ ਹਾਕੀ
ਮੁਹੰਮਦ ਸ਼ਾਹਿਦ 14 ਅਪਰੈਲ 1960 ਨੂੰ ਵਾਰਾਨਸੀ ਵਿਖੇ ਪੈਦਾ ਹੋਏ। ਸਕੂਲ ਦੇ ਦਿਨਾਂ 'ਚ ਛੇਤੀ ਉਨ੍ਹਾਂ ਨੇ ਹਾਕੀ ਨੂੰ ਚੁਣ ਲਿਆ। ਸਪੋਰਟਸ ਹੋਸਟਲ ਨੇ ਉਨ੍ਹਾਂ ਦੇ ਕੈਰੀਅਰ 'ਚ ਇੱਕ ਅਹਿਮ ਰੋਲ ਅਦਾ ਕੀਤਾ। 1979 'ਚ ਆਗਾ ਖਾਨ ਕੱਪ ਟੂਰਨਾਮੈਂਟ 'ਚ ਮੁਹੰਮਦ ਸ਼ਾਹਿਦ ਸਪੋਰਟਸ ਹੋਸਟਲ ਵੱਲੋਂ ਖੇਡੇ। ਹਾਕੀ ਸਮੀਖਿਅਕਾਂ ਨੇ ਉਨ੍ਹਾਂ ਨੂੰ ਭਾਰਤੀ ਹਾਕੀ ਦੇ ਸੁਨਹਿਰੇ ਭਵਿੱਖ ਲਈ ਇੱਕ ਬਹੁਤ ਵੱਡੀ ਆਸ ਮੰਨਿਆ। ਇਥੋਂ ਹੀ ਉਨ੍ਹਾਂ ਨੂੰ ਭਾਰਤੀ ਟੀਮ ਲਈ ਪ੍ਰਵਾਨ ਕਰ ਲਿਆ ਗਿਆ। ਕੁਝ ਜੂਨੀਅਰ ਪੱਧਰ ਦੇ ਕੌਮਾਂਤਰੀ ਟੂਰਨਾਮੈਂਟਾਂ 'ਚ ਉਨ੍ਹਾਂ ਦੀ ਖੇਡ ਕਲਾ ਹੋਰ ਚਮਕੀ। ਛੋਟੀ ਉਮਰ ਵਿੱਚ ਹੀ ਉਨ੍ਹਾਂ ਦੀ ਸੀਨੀਅਰ ਟੀਮ 'ਚ ਚੋਣ ਹੋ ਗਈ।
Remove ads
ਵਧੀਆ ਖਿਡਾਰੀ
"ਅਸ ਭਾਰਤ ਕੋਲੋਂ ਨਹੀਂ, ਬਲਕਿ ਸ਼ਾਹਿਦ ਕੋਲੋਂ ਹਾਰੇ ਹਾਂ।।"
— ਪਾਕਿਸਤਾਨੀ ਸੁਪਰ ਹਾਕੀ ਸਟਾਰ ਹਸਨ ਸਰਦਾਰ
1980 ਵਾਲੇ ਦਹਾਕੇ ਦੇ ਭਾਰਤੀ ਹਾਕੀ ਦੇ ਇਸ ਮਹਾਨ 'ਇਨਸਾਈਡ ਲੈਫਟ ਫਾਰਵਰਡ' ਖਿਡਾਰੀ 'ਚ ਇੱਕ ਉੱਤਮ ਖਿਡਾਰੀ ਦੇ ਬਹੁਤ ਸਾਰੇ ਗੁਣ ਮੌਜੂਦ ਸਨ। ਉਸ ਦਾ ਹਮਲਾ ਹਮੇਸ਼ਾ ਭਾਰਤੀ ਝੋਲੀ 'ਚ ਜਾਂ ਤਾਂ ਗੋਲ ਪਾ ਦਿੰਦਾ ਜਾਂ ਪਲੈਨਟੀ ਕਾਰਨਰ ਜਾਂ ਸਟਰੋਕ। ਇਸ ਨੂੰ ਆਪਣੇ ਖੇਡ ਕੈਰੀਅਰ ਦੌਰਾਨ ਬੁਲੰਦੀਆਂ ਨੂੰ ਛੂਹਣ ਦਾ ਮੌਕਾ ਮਿਲਿਆ।
ਖੇਡ ਕੈਰੀਅਰ
- 1980 ਮਾਸਕੋ, 1984 ਲਾਸ ਏਂਜਲਸ, 1988 ਸਿਓਲ ਉਲੰਪਿਕ ਹਾਕੀ
- 1986 'ਚ ਪਾਕਿਸਤਾਨ ਦੇ ਖਿਲਾਫ ਹਾਕੀ ਲੜੀ ਦੀ ਜਿੱਤ,
- 1985 'ਚ ਸੁਲਤਾਨ ਅਜਲਾਨ ਸ਼ਾਹ ਟੂਰਨਾਮੈਂਟ ਦੀ ਜਿੱਤ,
- ਉਨ੍ਹਾਂ ਨੂੰ ਪਦਮ ਸ੍ਰੀ ਐਵਾਰਡ ਨਾਲ ਵੀ ਸਨਮਾਨਿਆ ਗਿਆ।
ਹਵਾਲੇ
Wikiwand - on
Seamless Wikipedia browsing. On steroids.
Remove ads