ਮੁੱਢਲਾ ਪੰਜਾਬੀ ਨਾਵਲ

From Wikipedia, the free encyclopedia

Remove ads

ਮੁੱਢਲਾ ਪੰਜਾਬੀ ਨਾਵਲ ਪੰਜਾਬੀ ਨਾਵਲ ਦੇ ਪਹਿਲੇ ਦੌਰ ਨੂੰ ਕਿਹਾ ਜਾਂਦਾ ਹੈ। ਇਹ ਦੌਰ ਅਨੁਵਾਦ ਦੀ ਪ੍ਰਵਿਰਤੀ ਅਧੀਨ ਹੋਂਦ ਵਿੱਚ ਆਇਆ। ਪੰਜਾਬੀ ਵਿੱਚ ਛਪਿਆ ਪਹਿਲਾ ਨਾਵਲ ਮਸੀਹੀ ਮੁਸਾਫਿਰ ਦੀ ਯਾਤਰਾ ਹੈ ਜਿਹੜਾ ਜਾੱਨ ਬਨੀਅਨ ਦੇ ਪ੍ਰਸਿੱਧ ਨਾਵਲ “The Pilgrims Progress” ਦਾ ਪੰਜਾਬੀ ਅਨੁਵਾਦ ਹੈ, ਜੋ 1859 ਵਿੱਚ ਅਨੁਵਾਦਿਤ ਹੋਇਆ। ਇਹ ਨਾਵਲ ਇਸਾਈ ਧਰਮ ਨੂੰ ਸਲਾਹੁੰਦਿਆਂ, ਇਸਲਾਮ ਤੇ ਹਿੰਦੂ ਧਰਮ ਨੂੰ ਨਿੰਦਦਿਆਂ, ਗੁਰਬਾਣੀ ਦੇ ਮੁਹਾਵਰੇ ਰਾਹੀ, ਈਸਾਈਅਤ ਦਾ ਪ੍ਰਚਾਰ ਅਤੇ ਸਿੱਖਾਂ ਨਾਲ ਭਾਈਵਾਲੀ ਦਾ ਆਸ਼ਾ ਰੱਖਦਾ ਪ੍ਰਤੀਤ ਹੁੰਦਾ ਹੈ। 1882 ਈ: ਵਿੱਚ ਈਸਾਈ ਮਿਸ਼ਨਰੀਆਂ ਦੁਆਰਾ ਜਯੋਤਿਰੁਦਯ ਨਾਵਲ ਅਨੁਵਾਦਿਤ ਹੋਇਆ। ਇਨ੍ਹਾਂ ਨਾਵਲਾਂ ਤੋ ਪੰਜਾਬੀ ਨਾਵਲ ਦਾ ਮੁੱਢ ਬੱਝਾ। ਇਹ ਦੋਵੇਂ ਨਾਵਲ ਈਸਾਈ ਮਿਸ਼ਨਰੀਆਂ ਵਲੋਂ ਲੁਧਿਆਣਾ ਪ੍ਰੈਸ ਰਾਹੀਂ ਛਾਪੇ ਗਏ। ਦੂਜੇ ਪਾਸੇ ਭਾਈ ਵੀਰ ਸਿੰਘ, ਮੋਹਨ ਸਿੰਘ ਵੈਦ ਤੇ ਚਰਨ ਸਿੰਘ ਸਹੀਦ ਦੇ ਨਾਵਲਾਂ ਨੂੰ ਰੱਖਿਆ ਜਾਂਦਾ ਹੈ। ਪੰਜਾਬੀ ਦੇ ਮੌਲਿਕ ਨਾਵਲ ਦੇ ਮੁੱਢ ਅਤੇ ਵਿਕਾਸ ਪ੍ਰਕਿਰਿਆ ਨੂੰ ਇਸ ਤਰ੍ਹਾਂ ਪੇਸ਼ ਜਾ ਸਕਦਾ ਹੈ।

Remove ads

ਮੁੱਖ ਨਾਵਲਕਾਰ

  • ਭਾਈ ਵੀਰ ਸਿੰਘ-(1872-1957):- ਭਾਵੇਂ ਡਾ. ਕਿਰਪਾਲ ਸਿੰਘ ਕਸੇਲ ਆਪਣੇ ਸਾਹਿਤ ਦੇ ਇਤਿਹਾਸ ਵਿੱਚ ਪੰਜਾਬੀ ਦਾ ਪਹਿਲਾ ਨਾਵਲ ਡਾ. ਚਰਨ ਸਿੰਘ ਦੇ ਨਾਵਲ ਜੰਗ ਮੜੌਲੀ ਨੂੰ ਮੰਨਦਾ ਹੈ ਅਤੇ ਨਿਰੰਜਨ ਤਸਨੀਮ ਤੇ ਨਾਨਕ ਸਿੰਘ ਨੂੰ ਪੰਜਾਬੀ ਨਾਵਲ ਦਾ ਮੋਢੀ ਮੰਨਦਾ ਹੈ। ਸਰਵਪ੍ਰਣਾਵਤ ਮੱਤ ਈਸ਼ਰ ਸਿੰਘ ਅਤੇ ਉਸ ਦੇ ਸਮਰਥਕਾਂ ਦਾ ਹੈ, ਜੋ ਭਾਈ ਵੀਰ ਸਿੰਘ ਨੂੰ ਮੋਢੀ ਨਾਵਲਕਾਰ ਅਤੇ ਉਸ ਦੇ ਨਾਵਲ ਸੁੰਦਰੀ ਨੂੰ ਪਹਿਲਾ ਮੌਲਿਕ ਪੰਜਾਬੀ ਨਾਵਲ ਮੰਨਦੇ ਹਨ, ਜੋ 1898 ਵਿੱਚ ਛਪਿਆ। ਭਾਈ ਵੀਰ ਸਿੰਘ ਦੇ ਨਾਵਲ ਸੁੰਦਰੀ, ਸਤਵੰਤ ਕੌਰ ਅਤੇ ਬਿਜੈ ਸਿੰਘ ਬਿਰਤਾਂਤਕ ਸੰਦਰਭਾਂ ਵਿੱਚ ਧਾਰਮਿਕ ਹਨ। ਇਹ ਨਾਵਲ ਬਾਬਾ ਨੌਧ ਸਿੰਘ ਵਿੱਚ ਉਸਨੇ ਧਾਰਮਿਕਤਾ ਦੇ ਨਾਲ ਪੇਂਡੂ ਤੇ ਸ਼ਹਿਰੀ ਜੀਵਨ ਨੂੰ ਵੀ ਚਿਤਰਿਆ।
  • ਭਾਈ ਮੋਹਨ ਸਿੰਘ ਵੈਦ-(1881-1936):- ਮੋਹਨ ਸਿੰਘ ਵੈਦ ਨਾਵਲ ਅਤੇ ਕਹਾਣੀ ਦੇ ਖੇਤਰ ਵਿੱਚ ਯੋਗਦਾਨ ਦੇਣ ਵਾਲਾਂ ਅਹਿਮ ਲੇਖਕ ਹੈ, ਭਾਈ ਵੀਰ ਸਿੰਘ ਦਾ ਇਹ ਨਾਵਲ ਦੇ ਖੇਤਰ ਵਿੱਚ ਸਮਕਾਲੀ ਹੈ। ਮੌਲਿਕ ਤੇ ਅਨੁਵਾਦਿਤ ਨਾਵਲਾਂ ਨਾਲ ਪੰਜਾਬੀ ਨਾਵਲ ਨੂੰ ਅਮੀਰ ਕਰਨ ਵਾਲਾ ਸਾਹਿਤਕਾਰ ਹੈ। ਇੱਕ ਸਿੱਖ ਘਰਾਣਾ, ਸੁਖਦੇਵ ਕੌਰ, ਸੁਘੜ ਨੂੰਹ ਤੇ ਲੜਾਕੀ ਸੱਸ, ਕਪਟੀ ਮਿੱਤਰ, ਸ਼ੁਸ਼ੀਲ ਵਿਧਵਾ, ਸ੍ਰੇਸ਼ਟ ਕੁਲਾਂ ਦੀ ਚਾਲ, ਦੰਪਤੀ ਪਿਆਰ, ਸੁਭਾਗ ਕੌਰ, ਪਛਤਾਵਾਂ ਅਤੇ ਵਕੀਲ ਦੀ ਕਿਸਮਤ ਆਦਿ ਨਾਵਲਾਂ ਰਾਹੀਂ ਉਹ ਸਮਾਜਿਕ ਬੁਰਾਈਆਂ ਦੀ ਪੇਸ਼ਕਾਰੀ ਕਰ ਕੇ ਪੰਜਾਬੀ ਨਾਵਲ ਨੂੰ ਇਤਿਹਾਸਿਕਤਾ ਦੇ ਚੌਖਟੇ ਵਿੱਚੋਂ ਬਾਹਰ ਕੱਢਦਾ ਪ੍ਰਤੀਤ ਹੁੰਦਾ ਹੈ।
  • ਚਰਨ ਸਿੰਘ ਸ਼ਹੀਦ- (1882-1935):- ਚਰਨ ਸਿੰਘ ਸਹੀਦ ਇੱਕ ਹਾਸਰਸ ਕਵੀ, ਸੁਘੜ ਕਹਾਣੀਕਾਰ ਤੇ ਮਹੱਤਵਪੂਰਨ ਨਾਵਲਕਾਰ ਹੈ। ਉਸ ਦਾ ਤਖੋਨਸ ਸ਼ਹੀਦ ਉਸ ਦੇ ਪਿੰਡ ਦੇ ਨਾਮ ਕਰ ਕੇ ਪਿਆ। ਉਸਨੇ ਦਲੇਰ ਕੌਰ, ਬੀਬੀ ਰਣਜੀਤ ਕੌਰ, ਚੰਚਲ ਮੂਰਤੀ ਨਾਵਲ ਲਿਖੇ। ਇਨ੍ਹਾਂ ਨਾਵਲਾਂ ਰਾਹੀਂ ਉਸਨੇ ਸਿੰਘ ਸਭਾ ਲਹਿਰ ਦੇ ਮੰਤਵਾਂ ਨੂੰ ਨਿਰੂਪਤ ਕੀਤਾ। ਨਾਵਲ ਦੋ ਵਹੁਟੀਆਂ ਵਿੱਚ ਉਸਨੇ ਸਮਾਜਿਕ ਸਮੱਸਿਆਵਾਂ ਪੇਸ਼ ਕੀਤਾ।
Remove ads

ਹੋਰ ਨਾਵਲਕਾਰ

ਇਸ ਤੋਂ ਇਲਾਵਾ ਅਮਰ ਸਿੰਘ ਛਾਪੇਵਾਲ ਨੇ ਘਰ ਦਾ ਨਿਬਾਹ ਤੇ ਸੁਚੱਜੀ ਧੀ ਨੇਤਾ ਮਾਸਟਰ ਤਾਰਾ ਸਿੰਘ, ਪ੍ਰੇਮ ਲਗਨ ਤੇ ਬਾਬਾ ਤੇਗਾ ਸਿੰਘ, ਸੁੰਦਰ ਸਿੰਘ ਨੇ ਚੰਦਰਕਾਂਤਾ, ਗਿਆਨੀ ਹਜ਼ੂਰਾ ਸਿੰਘ ਨੇ ਦੁਲਹਨ ਅਤੇ ਹਰਬਖਸ਼ ਸਿੰਘ ਨੇ ਸ਼ਕੁੰਤਲਾ ਨਾਵਲ ਲਿਖੇ।

Loading related searches...

Wikiwand - on

Seamless Wikipedia browsing. On steroids.

Remove ads