ਭਾਈ ਵੀਰ ਸਿੰਘ

ਪੰਜਾਬੀ ਕਵੀ, ਵਿਦਵਾਨ ਅਤੇ ਬ੍ਰਹਮ ਗਿਆਨੀ From Wikipedia, the free encyclopedia

ਭਾਈ ਵੀਰ ਸਿੰਘ
Remove ads

ਭਾਈ ਵੀਰ ਸਿੰਘ (5 ਦਸੰਬਰ 1872 – 10 ਜੂਨ 1957) ਇੱਕ ਭਾਰਤੀ ਕਵੀ, ਵਿਦਵਾਨ, ਅਤੇ ਸਿੱਖ ਪੁਨਰ-ਸੁਰਜੀਤੀ ਲਹਿਰ ਦੇ ਸ਼ਾਸਤਰੀ ਸਨ, ਜਿਨ੍ਹਾਂ ਨੇ ਪੰਜਾਬੀ ਸਾਹਿਤਿਕ ਪਰੰਪਰਾ ਦੇ ਨਵੀਨੀਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸਿੰਘ ਦੇ ਯੋਗਦਾਨ ਇੰਨੇ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਸਨ ਕਿ ਉਨ੍ਹਾਂ ਨੂੰ ਭਾਈ ਵਜੋਂ ਮਾਨਤਾ ਪ੍ਰਾਪਤ ਹੋਈ। ਇਹ ਸਨਮਾਨ ਅਕਸਰ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੂੰ ਸਿੱਖ ਧਰਮ ਦਾ ਸੰਤ ਮੰਨਿਆ ਜਾ ਸਕਦਾ ਹੈ।

ਵਿਸ਼ੇਸ਼ ਤੱਥ ਵੀਰ ਸਿੰਘ, ਜਨਮ ...
Remove ads

ਪਰਿਵਾਰਕ ਅਤੇ ਨਿੱਜੀ ਜੀਵਨ

1872 ਵਿੱਚ ਅੰਮ੍ਰਿਤਸਰ ਵਿੱਚ ਜਨਮੇ ਭਾਈ ਵੀਰ ਸਿੰਘ ਡਾ. ਚਰਨ ਸਿੰਘ ਦੇ ਤਿੰਨ ਪੁੱਤਰਾਂ ਵਿੱਚੋਂ ਸਭ ਤੋਂ ਵੱਡੇ ਸਨ। ਵੀਰ ਸਿੰਘ ਦੇ ਪਰਿਵਾਰ ਦਾ ਤਾਅਲੁੱਕ ਮੁਲਤਾਨ ਸ਼ਹਿਰ ਦੇ ਉਪ-ਗਵਰਨਰ (ਮਹਾਰਾਜਾ ਬਹਾਦੁਰ) ਦੀਵਾਨ ਕੌੜਾ ਮੱਲ ਤੱਕ ਪਤਾ ਲਗਦਾ ਹੈ। ਉਨ੍ਹਾਂ ਦਾ ਪਰਿਵਾਰ ਅਰੋੜਵੰਸ਼ ਦੇ ਚੁੱਘ ਗੋਤ ਨਾਲ ਸਬੰਧਿਤ ਹੈ।[ਹਵਾਲਾ ਲੋੜੀਂਦਾ] ਉਨ੍ਹਾਂ ਦੇ ਦਾਦਾ ਜੀ, (1788-1878), ਨੇ ਆਪਣੀ ਜਵਾਨੀ ਦਾ ਬਹੁਤਾ ਸਮਾਂ ਪਰੰਪਰਾਗਤ ਮੱਠਾਂ ਵਿੱਚ ਸਿੱਖ ਧਰਮ ਦੇ ਸਬਕ ਸਿੱਖਣ ਵਿੱਚ ਬਿਤਾਇਆ। ਕਾਨ੍ਹ ਸਿੰਘ ਸੰਸਕ੍ਰਿਤ ਅਤੇ ਬ੍ਰਜ ਦੇ ਨਾਲ-ਨਾਲ ਚਿਕਿਤਸਾ ਦੀਆਂ ਪੂਰਬੀ ਪ੍ਰਣਾਲੀਆਂ (ਜਿਵੇਂ ਕਿ ਆਯੁਰਵੇਦ, ਸਿੱਧ ਅਤੇ ਯੁਨਾਨੀ) ਵਿੱਚ ਮਾਹਰ ਸਨ। ਉਨ੍ਹਾਂ ਨੇ ਆਪਣੇ ਇਕਲੌਤੇ ਪੁੱਤਰ, ਡਾ. ਚਰਨ ਸਿੰਘ (1853-1908) ਨੂੰ ਪ੍ਰਭਾਵਿਤ ਕੀਤਾ, ਜਿਹਨਾਂ ਨੇ ਆਪਣੇ ਬੇਟੇ ਵੀਰ ਸਿੰਘ ਨੂੰ ਸਿੱਖ ਭਾਈਚਾਰੇ ਦਾ ਸਰਗਰਮ ਮੈਂਬਰ ਬਣਨ ਲਈ ਪ੍ਰੇਰਿਤ ਕੀਤਾ। ਇਸ ਲਈ ਭਾਈ ਵੀਰ ਸਿੰਘ ਨੇ ਸਿੱਖ ਭਾਈਚਾਰੇ ਨੂੰ ਬਹਾਲ ਕਰਨ ਦੀ ਉਮੀਦ ਵਿੱਚ ਕਵਿਤਾ, ਸੰਗੀਤ ਅਤੇ ਸਾਹਿਤ ਦੇ ਖੇਤਰ ਵਿੱਚ ਯੋਗਦਾਨ ਪਾਇਆ। ਵੀਰ ਸਿੰਘ ਦੇ ਨਾਨਾ, ਗਿਆਨੀ ਹਜ਼ਾਰਾ ਸਿੰਘ (1828-1908), ਅੰਮ੍ਰਿਤਸਰ ਦੇ ਗਿਆਨੀ ਬੁੰਗੇ ਦੇ ਇੱਕ ਪ੍ਰਮੁੱਖ ਵਿਦਵਾਨ ਸਨ। ਫ਼ਾਰਸੀ ਅਤੇ ਸੰਸਕ੍ਰਿਤ ਦੇ ਵਿਦਵਾਨ ਗਿਆਨੀ ਹਜ਼ਾਰਾ ਸਿੰਘ ਨੇ ਸ਼ੇਖ਼ ਸਆਦੀ ਦੀਆਂ ਗੁਲਿਸਤਾਨ ਅਤੇ ਬੋਸਤਾਨ ਵਰਗੀਆਂ ਰਚਨਾਵਾਂ ਦਾ ਬ੍ਰਜ ਰੂਪ ਲਿਖਿਆ।[5] ਸਤਾਰਾਂ ਸਾਲ ਦੀ ਉਮਰ ਵਿਚ ਵੀਰ ਸਿੰਘ ਦਾ ਚਤਰ ਕੌਰ ਨਾਲ ਵਿਆਹ ਹੋ ਗਿਆ ਅਤੇ ਉਨ੍ਹਾਂ ਦੀਆਂ ਦੋ ਧੀਆਂ ਹੋਈਆਂ। 10 ਜੂਨ 1957 ਨੂੰ ਅੰਮ੍ਰਿਤਸਰ ਵਿਖੇ ਭਾਈ ਵੀਰ ਸਿੰਘ ਦੀ ਮੌਤ ਹੋ ਗਈ।[6]

Thumb
Bhai Vir Singh with his father on the left, Dr. Charan Singh, and maternal grandfather, Giani Hazara Singh, on the right.
Remove ads

ਸਿੱਖਿਆ

ਭਾਈ ਵੀਰ ਸਿੰਘ ਜੀ ਨੂੰ ਪਰੰਪਰਾਗਤ ਸਵਦੇਸ਼ੀ ਸਿੱਖਿਆ ਅਤੇ ਆਧੁਨਿਕ ਅੰਗਰੇਜ਼ੀ ਸਿੱਖਿਆ ਦੋਵਾਂ ਦਾ ਲਾਭ ਮਿਲਿਆ। ਭਾਈ ਸਾਹਿਬ ਨੇ ਸਿੱਖ ਧਰਮ ਗ੍ਰੰਥ ਦੇ ਨਾਲ-ਨਾਲ ਫ਼ਾਰਸੀ, ਉਰਦੂ ਅਤੇ ਸੰਸਕ੍ਰਿਤ ਵੀ ਸਿੱਖੀ। ਫਿਰ ਉਹਨਾਂ ਨੇ ਚਰਚ ਮਿਸ਼ਨ ਸਕੂਲ, ਅੰਮ੍ਰਿਤਸਰ ਵਿੱਚ ਦਾਖਲਾ ਲਿਆ ਅਤੇ 1891 ਦਸਵੀਂ ਦੀ ਪ੍ਰੀਖਿਆ ਦਿੱਤੀ ਅਤੇ ਜ਼ਿਲ੍ਹੇ ਵਿੱਚ ਪਹਿਲਾਂ ਸਥਾਨ ਪ੍ਰਾਪਤ ਕੀਤਾ।[1] ਉਹਨਾਂ ਨੇ ਆਪਣੀ ਸੈਕੰਡਰੀ ਸਿੱਖਿਆ ਚਰਚ ਮਿਸ਼ਨ ਹਾਈ ਸਕੂਲ ਵਿੱਚ ਪ੍ਰਾਪਤ ਕੀਤੀ। ਸਕੂਲ ਵਿੱਚ ਪੜ੍ਹਦਿਆਂ ਜਦੋਂ ਉਹਨਾਂ ਦੇ ਕੁਝ ਸਹਿਪਾਠੀਆਂ ਨੇ ਸਿੱਖ ਧਰਮ ਛੱਡ ਈਸਾਈ ਧਰਮ ਅਪਣਾਇਆ ਤਾਂ ਭਾਈ ਵੀਰ ਸਿੰਘ ਦੀ ਸਿੱਖ ਧਰਮ ਪ੍ਰਤੀ ਆਪਣੀ ਧਾਰਮਿਕ ਨਿਸ਼ਠਾ ਮਜ਼ਬੂਤ ਹੋ ਗਈ। ਈਸਾਈ ਮਿਸ਼ਨਰੀਆਂ ਦੀ ਸਾਹਿਤਕ ਸਰੋਤਾਂ ਦੀ ਵਰਤੋਂ ਤੋਂ ਪ੍ਰਭਾਵਿਤ ਹੋ ਕੇ, ਸਿੰਘ ਨੇ ਆਪਣੇ ਧਾਰਮਿਕ ਲਿਖਤੀ ਸਰੋਤਾਂ ਰਾਹੀਂ ਦੂਜਿਆਂ ਨੂੰ ਸਿੱਖ ਧਰਮ ਦੇ ਮੁੱਖ ਸਿਧਾਂਤਾਂ ਤੋਂ ਜਾਣੂ ਕਰਵਾਉਣ ਦਾ ਫ਼ੈਸਲਾ ਕੀਤਾ। ਅੰਗਰੇਜ਼ੀ ਪੜ੍ਹਾਈ ਦੌਰਾਨ ਸਿੱਖੇ ਆਧੁਨਿਕ ਸਾਹਿਤਕ ਰੂਪਾਂ ਦੀਆਂ ਤਕਨੀਕਾਂ ਤੇ ਹੁਨਰ ਦੀ ਵਰਤੋਂ ਕਰਦੇ ਹੋਏ ਭਾਈ ਵੀਰ ਸਿੰਘ ਨੇ ਕਹਾਣੀਆਂ, ਕਵਿਤਾਵਾਂ ਅਤੇ ਮਹਾਂਕਾਵਿ ਤਿਆਰ ਕੀਤੇ ਅਤੇ ਸਿੱਖ ਧਰਮ ਦੇ ਇਤਿਹਾਸ ਤੇ ਦਾਰਸ਼ਨਿਕ ਵਿਚਾਰਾਂ ਨੂੰ ਦਰਜ ਕੀਤਾ।[7]

Remove ads

ਰਾਜਸੀ ਸਰਗਰਮੀਆਂ

Thumb
ਭਾਈ ਵੀਰ ਸਿੰਘ ਦਾ ਕੰਮਕਾਰ ਵਾਲਾ ਡੈਸਕ

ਇਸ ਸਮੇਂ ਈਸਾਈ ਮਿਸ਼ਨਰੀਆਂ ਦੇ ਪ੍ਰਚਾਰ ਦੇ ਪ੍ਰਤੀਕਰਮ ਵਜੋਂ ਅਹਿਮਦੀ ਤੇ ਆਰੀਆ ਸਮਾਜੀ ਲਹਿਰਾਂ ਉਰਦੂ ਤੇ ਹਿੰਦੀ ਰਾਹੀਂ ਪ੍ਰਚਾਰ ਕਰ ਰਹੀਆਂ ਸਨ। ਸਿੰਘ ਸਭਾ ਲਹਿਰ ਵੀ ਪੰਜਾਬੀ ਬੋਲੀ ਤੇ ਸਿੱਖ ਧਰਮ ਦੀ ਰੱਖਿਆ ਲਈ ਮੈਦਾਨ ਵਿੱਚ ਪ੍ਰਵੇਸ਼ ਕਰ ਚੁੱਕੀ ਸੀ ਪਰ ਇਸ ਲਹਿਰ ਵਿੱਚ ਸਭ ਤੋਂ ਵਧੇਰੇ ਹਿੱਸਾ ਭਾਈ ਵੀਰ ਸਿੰਘ ਨੇ ਪਾਇਆ।[8]

ਸੰਗਠਨਾਤਮਕ ਗਤੀਵਿਧੀਆਂ

ਭਾਈ ਵੀਰ ਸਿੰਘ ਦੇ ਸਿੰਘ ਸਭਾ ਲਹਿਰ[8] ਵਿੱਚ ਯੋਗਦਾਨ ਕਾਰਨ ਹੇਠਲੀਆਂ ਸੰਸਥਾਵਾਂ ਹੋਂਦ ਵਿੱਚ ਆਈਆਂ:

ਯਾਦਗਾਰੀ ਘਰ

ਭਾਈ ਵੀਰ ਸਿੰਘ ਦਾ ਪੁਸ਼ਤੈਨੀ ਘਰ ਕਟੜਾ ਗਰਬਾ ਅੰਮ੍ਰਿਤਸਰ ਵਿੱਚ ਸੀ ਜਿੱਥੇ ਉਨ੍ਹਾਂ ਆਪਣੇ ਜੀਵਨ ਦੇ ਮੁਢਲੇ ਵਰ੍ਹੇ ਗੁਜ਼ਾਰੇ। 1925 ਵਿੱਚ ਉਨ੍ਹਾਂ ਅੰਮ੍ਰਿਤਸਰ ਲਾਰੈਂਸ ਰੋਡ ਸਥਿਤ 5 ਏਕੜ ਵਿੱਚ ਫੈਲਿਆ ਇੱਕ ਸ਼ਾਨਦਾਰ ਘਰ ਖਰੀਦ ਲਿਆ ਤੇ 1930 ਤੋਂ ਇੱਥੇ ਰਹਿਣਾ ਸ਼ੁਰੂ ਕਰ ਦਿੱਤਾ। ਇਸ ਘਰ ਨੂੰ ਉਨ੍ਹਾਂ ਦੀ ਯਾਦਗਾਰ ਤੌਰ ਤੇ ਭਾਈ ਵੀਰ ਸਿੰਘ ਮੈਮੋਰੀਅਲ ਘਰ ਵੱਜੋਂ ਜਾਣਿਆ ਜਾਂਦਾ ਹੈ।

ਰਚਨਾਵਾਂ

ਗਲਪ

  1. ਸੁੰਦਰੀ (1898)
  2. ਬਿਜੇ ਸਿੰਘ (1899)
  3. ਸਤਵੰਤ ਕੌਰ-ਦੋ ਭਾਗ(1890 ਤੇ 1927)
  4. ਸੱਤ ਔਖੀਆਂ ਰਾਤਾਂ (1919)
  5. ਬਾਬਾ ਨੌਧ ਸਿੰਘ (1907, 1921)[11]
  6. ਸਤਵੰਤ ਕੌਰ ਭਾਗ ਦੂਜਾ (1927)
  7. ਰਾਣਾ ਸੂਰਤ ਸਿੰਘ ਮਹਾਂ ਕਾਵਿ (1905)
  8. ਰਾਣਾ ਭਬੋਰ

ਗੈਰ-ਗਲਪ

ਜੀਵਨੀਆਂ

  • ਸ੍ਰੀ ਕਲਗੀਧਰ ਚਮਤਕਾਰ (1925)
  • ਪੁਰਾਤਨ ਜਨਮ ਸਾਖੀ, (1926)
  • ਸ੍ਰੀ ਗੁਰੂ ਨਾਨਕ ਚਮਤਕਾਰ (1928)
  • ਭਾਈ ਝੰਡਾ ਜੀਓ (1933)
  • ਭਾਈ ਭੂਮੀਆਂ ਅਤੇ ਕਲਿਜੁਗ ਦੀ ਸਾਖੀ (1936)
  • ਸੰਤ ਗਾਥਾ (1938)
  • ਸ੍ਰੀ ਅਸ਼ਟ ਗੁਰ ਚਮਤਕਾਰ ਭਾਗ - 1 ਤੇ 2 (1952)
  • ਗੁਰਸਿੱਖ ਵਾੜੀ (1951)
  • ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਗੁਰ ਬਾਲਮ ਸਾਖੀਆਂ (1955)
  • ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਗੁਰ ਬਾਲਮ ਸਾਖੀਆਂ (1955)

ਨਾਟਕ

  • ਰਾਜਾ ਲਖਦਾਤਾ ਸਿੰਘ

ਟੀਕੇ ਅਤੇ ਹੋਰ

  • ਸਿਖਾਂ ਦੀ ਭਗਤ ਮਾਲਾ (1912)
  • ਪ੍ਰਾਚੀਨ ਪੰਥ ਪ੍ਰਕਾਸ਼ (1914)
  • ਗੰਜ ਨਾਮਹ ਸਟੀਕ (1914)
  • ਸ੍ਰੀ ਗੁਰੂ ਗ੍ਰੰਥ ਕੋਸ਼ (1927)
  • ਸ੍ਰੀ ਗੁਰਪ੍ਰਤਾਪ ਸੂਰਜ ਗਰੰਥ ਸਟਿੱਪਣ (1927-1935)-ਟਿੱਪਣੀਆਂ ਸਹਿਤ 14 ਜਿਲਦਾਂ ਵਿੱਚ ਇਸ ਗ੍ਰੰਥ ਨੂੰ ਪ੍ਰਕਾਸ਼ਤ ਕੀਤਾ[12]
  • ਦੇਵੀ ਪੂਜਨ ਪੜਤਾਲ (1932)
  • ਪੰਜ ਗ੍ਰੰਥੀ ਸਟੀਕ (1940)
  • ਕਬਿੱਤ ਭਾਈ ਗੁਰਦਾਸ (1940)
  • ਵਾਰਾਂ ਭਾਈ ਗੁਰਦਾਸ
  • ਬਨ ਜੁੱਧ
  • ਸਾਖੀ ਪੋਥੀ (1950)

ਕਵਿਤਾ

  1. ਦਿਲ ਤਰੰਗ (1920)
  2. ਤ੍ਰੇਲ ਤੁਪਕੇ (1921)
  3. ਲਹਿਰਾਂ ਦੇ ਹਾਰ[13](1921)
  4. ਮਟਕ ਹੁਲਾਰੇ[14](1922)
  5. ਬਿਜਲੀਆਂ ਦੇ ਹਾਰ (1927)
  6. ਪ੍ਰੀਤ ਵੀਣਾਂ
  7. ਮੇਰੇ ਸਾਂਈਆਂ ਜੀਓ (1953)
  8. ਕੰਬਦੀ ਕਲਾਈ
  9. ਨਿੱਕੀ ਗੋਦ ਵਿੱਚ
  10. ਕੰਤ ਮਹੇਲੀ-ਬਾਰਾਂਮਾਹ
  11. ਸਮਾਂ
  12. ਵਾਲਵਲਾ
  13. ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ
  14. ਦਰਦ ਦੇਖ ਦੁੱਖ ਆਂਦਾ
    Thumb
    ਭਾਈ ਵੀਰ ਸਿੰਘ ਜਨਮ ਸ਼ਤਾਬਦੀ ਯਾਦਗਾਰੀ ਡਾਕ ਟਿਕਟ 1972 ਭਾਰਤ
Remove ads

ਸਨਮਾਨ

ਭਾਈ ਵੀਰ ਸਿੰਘ ਦੀਆਂ ਸਾਹਿਤਕ ਸੇਵਾਵਾਂ ਨੂੰ ਮੁੱਖ ਰੱਖ ਕੇ ਪੰਜਾਬ ਯੁਨੀਵਰਸਿਟੀ ਨੇ ਉਨ੍ਹਾਂ ਨੂੰ 1949 ਵਿੱਚ ਡਾਕਟਰ ਆਫ ਉਰੀਐਂਟਲ ਲਰਨਿੰਗ ਦੀ ਡਿਗਰੀ ਭੇਂਟ ਕੀਤੀ। 1952 ਵਿੱਚ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਕੌਂਸਲ ਦਾ ਮੈਂਬਰ ਨਾਮਜ਼ਦ ਕੀਤਾ ਗਿਆ। 1950 ਵਿੱਚ ਭਾਈ ਵੀਰ ਸਿੰਘ ਨੂੰ ਵਿੱਦਿਅਕ ਕਾਨਫਰੰਸ ਵਿੱਚ ਅਭਿਨੰਦਨ ਗ੍ਰੰਥ ਭੇਂਟ ਕੀਤਾ ਗਿਆ। 1955 ਵਿੱਚ ਉਨ੍ਹਾਂ ਦੀ ਪੁਸਤਕ ‘ਮੇਰੇ ਸਾਈਆਂ ਜੀਉ’ ਨੂੰ ਸਾਹਿਤਕ ਅਕਾਦਮੀ ਵਲੋਂ ਪੰਜ ਹਜ਼ਾਰ ਦਾ ਇਨਾਮ ਮਿਲਿਆ। 1956 ਵਿੱਚ ਉਨ੍ਹਾਂ ਨੂੰ ਪਦਮ ਭੂਸ਼ਣ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

Remove ads

ਹੋਰ

ਭਾਈ ਸਾਹਿਬ ਨੇ ਆਧੁਨਿਕ ਕਵੀ ਹੋਣ ਤੇ ਵੀ ਪਰੰਪਰਾ ਦਾ ਪੂਰਾ ਤਿਆਗ ਨਹੀਂ ਸੀ ਕੀਤਾ। ਉਸ ਦੀਆਂ ਕੁਝ ਆਰੰਭਿਕ ਰਚਨਾਵਾਂ ਜਿਵੇਂ ਨਨਾਣ ਭਰਜਾਈ ਸਿਖਿਆਦਾਇਕ ਵਾਰਤਾਲਾਪ ਅਤੇ ਭਰਥਰੀ ਹਰੀ ਦਾ ‘ਨੀਤੀ ਸ਼ਤਕ’ (ਅਨੁਵਾਦ) ਨਿਰੋਲ ਪਰੰਪਰਾਗਤ ਰੂਪ ਤੇ ਸ਼ੈਲੀ ਦੀ ਗਵਾਹੀ ਭਰਦੇ ਹਨ। ਇਹਨਾਂ ਵਿੱਚ ਸੁਧਾਰਵਾਦੀ ਤੇ ਉਪਦੇਸ਼ਾਤਮਕ ਰੁਚੀ ਪ੍ਰਧਾਨ ਹੈ। ਦੋਹਾਂ ਵਿੱਚ ਬੈਂਤ ਛੰਦ ਦੀ ਵਰਤੋਂ ਹੈ।

Thumb
ਭਾਈ ਵੀਰ ਸਿੰਘ ਦਾ ਘਰ

ਭਾਈ ਵੀਰ ਸਿੰਘ ਨੇ ਅਧੁਨਿਕ ਕਵਿਤਾ ਵਜੋਂ 1905 ਵਿੱਚ ਰਚੇ ਆਪਣੇ ਮਹਾਂ ਕਾਵਿ ‘ਰਾਣਾ ਸੁਰਤ ਸਿੰਘ’ ਨਾਲ ਪ੍ਰਵੇਸ਼ ਕੀਤਾ। ਇਸ ਵਿੱਚ ਪਹਿਲੀ ਵਾਰ ਕਥਾ ਵਸਤੂ ਲਈ ਕਿੱਸਾ ਕਾਵਿ ਦੀ ਪਰੰਪਰਾ ਦਾ ਤਿਆਗ ਕਰ ਕੇ ਇਸ ਮਹਾਂ ਕਾਵਿ ਦੀ ਪਰੰਪਰਾ ਨਾਲ ਜੋੜਿਆ ਗਿਆ ਹੈ। ਇਸ ਵਿੱਚ ਸਾਂਤ ਰਸ ਲਈ ਸਿਰਖੰਡੀ ਛੰਦ ਦੀ ਵਰਤੋਂ ਕੀਤੀ ਗਈ ਹੈ ਦਰਸ਼ਨਿਕ ਆਦਰਸ ਨੂੰ ਪੂਰੀ ਤਰ੍ਹਾਂ ਸਪੱਸ਼ਟ ਕੀਤਾ ਗਿਆ ਹੈ। ਉਸ ਦਾ ਅਧਾਰ ਗੁਰਮਤਿ ਦਰਸ਼ਨ ਹੈ। ਰਾਣਾ ਸੁਰਤ ਸਿੰਘ ਦੀ ਕੌਮੀ ਯੁੱਧ ਵਿੱਚ ਸ਼ਹੀਦੀ ਪਿੱਛੋਂ ਉਸ ਦੀ ਪਤਨੀ ਰਾਣੀ ਰਾਜ ਕੌਰ ਉਸ ਦੇ ਵਿਛੋੜੇ ਵਿੱਚ ਵਿਆਕੁਲ ਹੋਈ ਤੜਫਦੀ ਹੈ। ਇਸ ਦਰਦ ਨੂੰ ਮਿਟਾਉਣ ਲਈ ਯਤਨ ਕੀਤੇ ਜਾਂਦੇ ਹਨ ਪਰ ਅੰਤ ਗੁਰਮਤਿ ਦਾ ਹੀ ਸਹਾਰਾ ਉਸਨੂੰ ਆਤਮਿਕ ਸੁੱਖ ਦਿੰਦਾ ਹੈ। ਇਸ ਵਿੱਚ ਕੁਦਰਤ ਦਾ ਵਰਨਣ ਕਾਫੀ ਅਦਭੁੱਤ ਹੈ। ਭਾਈ ਵੀਰ ਸਿੰਘ ਜੀ ਦੀਆਂ ਛੋਟੀਆਂ ਕਵਿਤਾਵਾਂ ਵਿੱਚ ਵਿਸ਼ੇ ਦੇ ਰੂਪ ਦੀ ਕਾਫ਼ੀ ਵੰਨਗੀ ਮਿਲਦੀ ਹੈ। ਉਸ ਨੂੰ ਕੁਦਰਤ ਵਿੱਚ ਰੱਬ ਦਾ ਝਲਕਾਰਾ ਦਿਸਦਾ ਹੈ। ‘ਮਟਕ ਹੁਲਾਰੇ’ ਵਿੱਚ ਕਸ਼ਮੀਰ ਦੀ ਸੁੰਦਰਤਾ ਦਾ ਰੁਮਾਂਟਿਕ, ਰਸਮਈ ਤੇ ਰਹੱਸਮਈ ਵਰਨਣ ਹੈ।[14]

ਪ੍ਰਗੀਤਕ ਕਵਿਤਾ

ਭਾਈ ਵੀਰ ਪੰਜਾਬੀ ਵਿੱਚ ਪ੍ਰਗੀਤਕ ਕਵਿਤਾ ਦਾ ਮੋਢੀ ਹੈ। ਨਮੂਨੇ ਵਜੋਂ:-

ਕੰਬਦੀ ਕਲਾਈ

ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ
ਅਸਾਂ ਧਾ ਗਲਵਕੜੀ ਪਾਈ,
ਨਿਰਾ ਨੂਰ ਤੁਸੀਂ ਹੱਥ ਨ ਆਏ
ਸਾਡੀ ਕੰਬਦੀ ਰਹੀ ਕਲਾਈ,

ਧਾ ਚਰਨਾਂ ਤੇ ਸੀਸ ਨਿਵਾਯਾ
ਸਾਡੇ ਮੱਥੇ ਛੋਹ ਨ ਪਾਈ,
ਤੁਸੀਂ ਉੱਚੇ ਅਸੀਂ ਨੀਵੇਂ ਸਾਂ
ਸਾਡੀ ਪੇਸ਼ ਨ ਗਈਆ ਕਾਈ।

ਫਿਰ ਲੜ ਫੜਨੇ ਨੂੰ ਉੱਠ ਦੌੜੇ
ਪਰ ਲੜ ਓ ‘ਬਿਜਲੀ-ਲਹਿਰਾ’,
ਉਡਦਾ ਜਾਂਦਾ ਪਰ ਉਹ ਆਪਣੀ
ਛੁਹ ਸਾਨੂੰ ਗਯਾ ਲਾਈ;

ਮਿੱਟੀ ਚਮਕ ਪਈ ਇਹ ਮੋਈ
ਤੇ ਤੁਸੀਂ ਲੂਆਂ ਵਿੱਚ ਲਿਸ਼ਕੇ
ਬਿਜਲੀ ਕੂੰਦ ਗਈ ਥਰਰਾਂਦੀ,
ਹੁਣ ਚਕਾਚੂੰਧ ਹੈ ਛਾਈ!

Remove ads

ਇਹ ਵੀ ਦੇਖੋ

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads