ਮੂਰ (ਫ਼ਿਲਮ)
From Wikipedia, the free encyclopedia
Remove ads
ਮੂਰ (ਪਸ਼ਤੋ: مور, Urdu: ماں) ਇੱਕ ਪਾਕਿਸਤਾਨੀ ਫ਼ਿਲਮ ਹੈ[3] ਅਤੇ ਇਸਦੇ ਲੇਖਕ-ਨਿਰਦੇਸ਼ਕ ਜਾਮੀ ਹਨ। ਫ਼ਿਲਮ ਦਾ ਪਹਿਲਾ ਨਾਂ ਮਰੋਕਏ (ਮਾਂ ਸਾਹਿਬਾ) ਸੀ ਪਰ ਬਾਅਦ ਵਿੱਚ ਇਸਦਾ ਨਾਂ ਮੂਰ ਕਰ ਦਿੱਤਾ ਗਿਆ। ਮੂਰ ਪਸ਼ਤੋ ਸ਼ਬਦ ਹੈ ਜਿਸਦਾ ਅਰਥ ਹੈ - ਮਾਂ।[4][5][6][7] ਇਹ ਬਲੋਚਿਸਤਾਨ ਦੇ ਪਹਾੜੀ ਇਲਾਕਿਆਂ ਅਤੇ ਉਥੋਂ ਦੇ ਰੇਲਵੇ ਪ੍ਰਬੰਧ ਦੀ ਕਹਾਣੀ ਹੈ। ਫਿਲਮ ਵਿੱਚ ਦਿਖਾਇਆ ਗਿਆ ਕਿ ਕਿਵੇਂ ਇਹ ਪਰਿਵਾਰ ਸਿਰਫ ਮਾਵਾਂ ਦੇ ਸਹਾਰੇ ਚੱਲਦੇ ਹਨ।[8] ਮੂਰ ਫ਼ਿਲਮ 14 ਅਗਸਤ 2015 ਨੂੰ ਰੀਲਿਜ਼ ਹੋਈ[9] ਅਤੇ ਇਹ 20ਵੇਂ ਬੁਸਾਨ ਅੰਤਰਰਾਸ਼ਟਰੀ ਫਿਲਮ ਸਮਾਰੋਹ ਵਿੱਚ ਵੀ ਦਿਖਾਈ ਗਈ[10] ਅਤੇ ਇਸ ਸਾਲ ਹੀ ਇਸਨੂੰ ਹੋਣ ਵਾਲੇ 88ਵੇਂ ਅਕਾਦਮੀ ਸਨਮਾਨ ਵਿੱਚ ਵਿਦੇਸ਼ੀ ਫਿਲਮਾਂ ਦੀ ਸ਼੍ਰੇਣੀ ਵਿੱਚ ਨਾਮਜ਼ਦ ਕੀਤਾ ਗਿਆ।[11][12]
Remove ads
ਪਲਾਟ
ਬਲੋਚਿਸਤਾਨ ਵਿੱਚ ਇੱਕ ਗਰੀਬ ਸਟੇਸ਼ਨ ਮਾਸਟਰ ਵਾਹਿਦ ਜਿਸਦੀ ਪਤਨੀ ਪਲਵਾਸ਼ਾ ਦੀ ਅਚਾਨਕ ਮੌਤ ਹੋ ਜਾਂਦੀ ਹੈ। ਵਾਹਿਦ ਨੂੰ ਨੌਕਰੀ ਕਾਰਣ ਘਰ ਤੋਂ ਦੂਰ ਹੀ ਰਹਿਣਾ ਪੈਂਦਾ ਸੀ। ਪਲਵਾਸ਼ਾ ਦੀ ਮੌਤ ਤੋਂ ਬਾਅਦ ਸੋਚਦਾ ਹੈ ਕਿ ਉਹ ਬਲੋਚ ਵਰਗੇ ਖਤਰਨਾਕ ਇਲਾਕੇ ਵਿੱਚ ਪਰਿਵਾਰ ਦਾ ਪਾਲਣ ਕਿਵੇਂ ਕਰਦੀ ਹੋਵੇਗੀ। ਉਸਦੀ ਖਵਾਇਸ਼ ਹੈ ਕਿ ਉਹ ਆਪਣੇ ਬੇਟੇ ਨੂੰ ਪੜਾ-ਲਿਖਾ ਕੇ ਕੁਝ ਬਣਾਵੇ, ਪਰ ਗਰੀਬੀ ਦੇ ਚੱਲਦੇ ਉਹ ਅਜਿਹਾ ਨਹੀਂ ਕਰ ਪਾਉਂਦਾ। ਉਸਦਾ ਭਰਾ ਇੱਕ ਭ੍ਰਿਸ਼ਟ ਆਦਮੀ ਹੈ ਜੋ ਲੋਕ-ਵਿਰੋਧੀ ਕਾਰਜ ਕਰਦਾ ਹੈ ਅਤੇ ਪੈਸੇ ਕਮਾਉਂਦਾ ਹੈ। ਉਹ ਵਾਹਿਦ ਨੂੰ ਉਸਦਾ ਸਾਥ ਦੇਣ ਦੇ ਪੇਸ਼ਕਸ਼ ਦਿੰਦਾ ਹੈ ਪਰ ਉਸ ਵੇਲੇ ਵਾਹਿਦ ਸੋਚਦਾ ਹੈ, ਜੇ ਅੱਜ ਪਲਵਾਸ਼ਾ ਹੁੰਦੀ ਤਾਂ ਉਹ ਕੀ ਕਰਦੀ। ਸਮੁੱਚ ਵਿੱਚ ਫਿਲਮ ਪਾਕਿਸਤਾਨ ਦੇ, ਵਿਸ਼ੇਸ਼ਕਰ ਫੌਜਦਾਰੀ ਇਲਾਕੇ ਬਲੋਚਿਸਤਾਨ ਦੇ ਆਮ ਮਨੁੱਖ ਦੀ ਮਾਨਸਿਕਤਾ ਨੂੰ ਦਰਸ਼ੌਂਦੀ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads