ਮੇਰਾ ਦਾਗ਼ਿਸਤਾਨ

ਰਸੂਲ ਹਮਜ਼ਾਤੋਵ ਦੀ ਕਿਤਾਬ From Wikipedia, the free encyclopedia

Remove ads

ਮੇਰਾ ਦਾਗ਼ਿਸਤਾਨ (ਰੂਸੀ: Мой Дагестан) ਰਸੂਲ ਹਮਜ਼ਾਤੋਵ ਦੀ ਰੂਸੀ ਦੀ ਉਪਭਾਸ਼ਾ ਅਵਾਰ ਬੋਲੀ ਵਿੱਚ ਲਿਖੀ ਹੋਈ ਪੁਸਤਕ ਹੈ। ਗੁਰਬਖ਼ਸ਼ ਸਿੰਘ ਫ਼ਰੈਂਕ ਨੇ 1971 ਵਿੱਚ ਇਸ ਕਿਤਾਬ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਸੀ। ਗੁਰਬਖ਼ਸ਼ ਸਿੰਘ ਫਰੈਂਕ ਦੁਆਰਾ ਇਸ ਪੁਸਤਕ ਦੇ ਪੰਜਾਬੀ ਅਨੁਵਾਦ ਨੇ ਰਸੂਲ ਹਮਜ਼ਾਤੋਵ ਨੂੰ ਪੰਜਾਬੀ ਭਾਸ਼ਾ ਵਿੱਚ ਮਹਾਨ ਲੇਖਕ ਵਜੋਂ ਸਥਾਪਿਤ ਕਰ ਦਿੱਤਾ ਹੈ।[1] ਕਿਤਾਬ ਕਿਸੇ ਵੀ ਵਿਸ਼ੇਸ਼ ਵਿਧਾ ਨਾਲ ਸਬੰਧਤ ਨਹੀਂ ਹੈ, ਲੇਕਿਨ ਕਵਿਤਾ, ਗਦ ਅਤੇ ਆਲੋਚਨਾ ਦੀ ਇੱਕ ਅਨੋਖੀ ਰਚਨਾ ਹੈ।[2][3] ਇਸ ਕਿਤਾਬ ਨੂੰ ਵਲਾਦੀਮੀਰ ਸੋਲਿਊਖਿਨ ਨੇ 1967 ਵਿੱਚ ਰੂਸੀ ਵਿੱਚ ਅਨੁਵਾਦ ਕੀਤਾ ਸੀ।[3]

ਵਿਸ਼ੇਸ਼ ਤੱਥ ਲੇਖਕ, ਮੂਲ ਸਿਰਲੇਖ ...
Remove ads

ਕਿਤਾਬ ਬਾਰੇ

ਇਸ ਕਿਤਾਬ ਵਿੱਚ ਰਸੂਲ ਹਮਜਾਤੋਵ ਨੇ ਦਾਗਿਸਤਾਨ ਦੇ ਸਭਿਆਚਾਰ ਨੂੰ ਬਹੁਤ ਬਰੀਕੀ ਨਾਲ ਪੇਸ਼ ਕੀਤਾ ਹੈ। ਇਸ ਵਿੱਚ ਉਸ ਨੇ ਮਾਂ ਬੋਲੀ ਦੀ ਮਹੱਤਤਾ ਨੂੰ ਬਰੀਕੀ ਨਾਲ ਬਿਆਨ ਕੀਤਾ ਹੈ ਅਤੇ ਉਸ ਦਾ ਮੰਨਣਾ ਹੈ, ਕਿ ਮਾਂ ਬੋਲੀ ਨੂੰ ਭੁੱਲਣਾ ਇੱਕ ਬਦਅਸੀਸ ਦੇ ਹੈ। ਉਹ ਲਿਖਦਾ ਹੈ ਕਿ ਦਾਗਿਸਤਾਨ ਦੇ ਲੋਕ ਬਦਦੁਆਵਾਂ ਵੀ ਮਾਂ ਬੋਲੀ ਨਾਲ ਸੰਬੰਧਿਤ ਦਿੰਦੇ ਹਨ। ਇਸ ਕਿਤਾਬ ਵਿੱਚ ਰਸੂਲ ਦਾਗਿਸਤਾਨ ਦੇ ਸਭਿਆਚਾਰ ਨੂੰ ਪੇਸ਼ ਕਰਨ ਦੇ ਨਾਲ ਨਾਲ ਲੇਖਕਾਂ, ਸਾਹਿਤਕਾਰਾਂ ਨੂੰ ਸਾਹਿਤ ਰਚਨਾ ਦੇ ਸਹੀ ਢੰਗਾਂ ਨੂੰ ਸਮਝਾਉਣ ਦਾ ਵੀ ਯਤਨ ਕਰਦਾ ਹੈ। ਇਸ ਪੁਸਤਕ ਵਿੱਚ ਉਹ ਉੱਥੋਂ ਦੀਆਂ ਔਰਤਾਂ, ਬੱਚਿਆਂ, ਖਾਣ ਪੀਣ, ਪਹਿਰਾਵਾ, ਰਹਿਣ ਸਹਿਣ, ਰਸਮੋ-ਰਿਵਾਜ਼ ਆਦਿ ਬਾਰੇ ਜਾਣਕਾਰੀ ਦਿੰਦਾ ਹੈ।

Remove ads

ਸ਼ੈਲੀ ਦਾ ਨਮੂਨਾ

"ਕੁਝ ਲੋਕੀਂ ਬੋਲਦੇ ਨੇ, ਇਸ ਲਈ ਨਹੀਂ ਕਿ ਉਹਨਾਂ ਦੇ ਦਿਮਾਗਾਂ ਵਿੱਚ ਵਿਚਾਰਾਂ ਦੀ ਭੀੜ ਉਹਨਾਂ ਨੂੰ ਬੋਲਣ ਲਈ ਮਜ਼ਬੂਰ ਕਰਦੀ ਹੈ, ਸਗੋਂ ਇਸ ਲਈ ਕਿ ਉਹਨਾਂ ਜੀਭਾਂ ਨੂੰ ਖੁਜਲੀ ਹੋ ਰਹੀ ਹੁੰਦੀ ਹੈ। ਕੁੱਝ ਹੋਰ ਨੇ ਜਿਹੜੇ ਕਵਿਤਾਵਾਂ ਲਿਖਦੇ ਨੇ, ਇਸ ਲਈ ਨਹੀਂ ਕਿ ਉਹਨਾਂ ਦੇ ਦਿਲਾਂ ਵਿੱਚ ਡੂੰਘੇ ਜ਼ਜ਼ਬੇ ਠਾਠਾਂ ਮਾਰ ਰਹੇ ਹੁੰਦੇ ਹਨ, ਸਗੋਂ ਇਸ ਲਈ ਕਿ.....। ਖ਼ੈਰ, ਇਹ ਕਹਿਣਾ ਮੁਸ਼ਕਿਲ ਹੈ, ਕਿ ਉਹ ਅਚਾਨਕ ਕਿਉਂ ਕਵਿਤਾ ਲਿਖਣ ਲੱਗ ਪੈਂਦੇ ਹਨ। ਉਹਨਾਂ ਦੀਆਂ ਤੁਕਾਂ ਸੁੱਕੇ ਅਖਰੋਟ ਵਾਂਗ ਹੁੰਦੀਆਂ ਹਨ, ਜਿਹੜੇ ਅਣਰੰਗੀ ਭੇਡ ਦੀ ਖੱਲ ਦੇ ਬਣੇ ਝੋਲੇ ਵਿੱਚ ਖੜ-ਖੜ ਕਰਦੇ ਹੋਣ।"

Remove ads

ਕਿਤਾਬ ਕਿਵੇਂ ਜਨਮੀ ਤੇ ਕਿਥੇ ਲਿਖੀ ਗਈ[4]

ਇਹ ਕਿਤਾਬ ਕਿਵੇਂ ਜਨਮੀ ਤੇ ਕਿਥੇ ਲਿਖੀ ਗਈ

ਨਿੱਕੇ ਬਾਲ ਵੀ ਵੱਡੇ ਸੁਪਨੇ ਲੈ ਸਕਦੇ ਨੇ। (ਪੰਘੂੜੇ ਉਪਰ ਉੱਕਰੇ ਸ਼ਬਦ) ਹਥਿਆਰ, ਜਿਨ੍ਹਾਂ ਦੀ ਇਕ ਵਾਰੀ ਹੀ ਲੋੜ ਪਵੇਗੀ, ਜ਼ਿੰਦਗੀ ਭਰ ਚੁੱਕਣੇ ਪੈਂਦੇ ਨੇ। ਕਵਿਤਾ, ਜੋ ਜੀਵਨ ਭਰ ਦੁਹਰਾਈ ਜਾਇਗੀ, ਇਕ ਵਾਰੀ ਵਿਚ ਲਿਖੀ ਜਾਂਦੀ ਏ।

ਬਹਾਰ ਦਾ ਇਕ ਪੰਛੀ ਬਹਾਰ-ਆਈ ਆਊਲ ਉਪਰੋਂ ਦੀ ਉੱਡ ਰਿਹਾ ਸੀ, ਕਿਸੇ ਥਾਂ ਨੂੰ ਟੋਲਦਾ ਜਿਥੇ ਉਹ ਉਤਰ ਸਕੇ । ਇਕ ਸਕਲੀਆ ਦੀ ਚੌੜੀ ਪੱਧਰੀ ਤੇ ਸਾਫ ਛੱਤ ਉੱਤੇ ਨਜ਼ਰ ਪੈਂਦਿਆਂ, ਜਿਸ ਉੱਤੇ ਇਕ ਪੱਥਰ ਦਾ ਰੋਲਰ ਵੀ ਸੀ, ਪੰਛੀ ਨੀਲੱਤਣਾਂ 'ਚੋਂ ਉਤਰਿਆ ਤੇ ਆਰਾਮ ਲਈ ਕਿੱਲ ਉਤੇ ਆ ਬੈਠਾ । ਇਕ ਫੁਰਤੀਲੀ ਔਰਤ ਨੇ ਪੰਛੀ ਨੂੰ ਫੜ ਲਿਆ ਤੇ ਸਕਲੀਆ ਦੇ ਅੰਦਰ ਲੈ ਗਈ ਪੰਛੀ ਨੇ ਦੇਖਿਆ ਕਿ ਘਰ ਦੇ ਸਾਰੇ ਬੰਦੇ ਉਸ ਵੱਲ ਮਿਹਰਬਾਨ ਹਨ, ਤੇ ਉਥੇ ਹੀ ਟਿਕ ਗਿਆ । ਪੁਰਾਣੀ ਧੁਆਂਖੀ ਹੋਈ ਛਤੀਰੀ ਉਤੇ ਕਿੱਲਾਂ ਨਾਲ ਠੋਕੀ ਘੋੜੇ ਦੀ ਖੁਰੀ ਵਿਚ ਉਸਨੇ ਆਪਣਾ ਆਲ੍ਹਣਾ ਪਾ ਲਿਆ ।

ਕੀ ਮੇਰੀ ਕਿਤਾਬ ਕੁਝ ਇਸੇ ਤਰ੍ਹਾਂ ਦੀ ਚੀਜ਼ ਨਹੀਂ ?

ਗੈਲਰੀ

Thumb
ਆੱਟਮ ਆਰਟ, ਪਟਿਆਲਾ ਦੁਆਰਾ ਪ੍ਰਕਾਸ਼ਿਤ 'ਮੇਰਾ ਦਾਗ਼ਿਸਤਾਨ' ਦੇ ਪੰਜਾਬੀ (ਗੁਰਮੁਖੀ) ਐਡੀਸ਼ਨ ਦਾ ਕਵਰ ਚਿੱਤਰ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads