ਮੇਰੇ ਕ਼ਾਤਿਲ ਮੇਰੇ ਦਿਲਦਾਰ (ਟੀਵੀ ਡਰਾਮਾ)
From Wikipedia, the free encyclopedia
Remove ads
ਮੇਰੇ ਕ਼ਾਤਿਲ ਮੇਰੇ ਦਿਲਦਾਰ (Urdu: ميرے قاتل ميرے دلدار) ਇੱਕ ਪਾਕਿਸਤਾਨੀ ਡਰਾਮਾ ਹੈ ਜੋ 2011 ਵਿਚ ਪਾਕਿਸਤਾਨ ਵਿਚ ਪ੍ਰਸਾਰਿਤ ਹੋਇਆ। ਇਸ ਦਾ ਪ੍ਰਸਾਰਣ ਭਾਰਤ ਵਿਚ ਵੀ 2014 ਵਿਚ ਹੋਇਆ ਤੇ ਇਸ ਨੂੰ ਦੋਹਾਂ ਮੁਲਕਾਂ ਵਿਚ ਬਰਾਬਰ ਦਾ ਹੁੰਗਾਰਾ ਪ੍ਰਾਪਤ ਹੋਇਆ।
Remove ads
ਪਲਾਟ
ਇਸ ਦੀ ਕਹਾਣੀ ਇੱਕ ਵੀਹ ਕੁ ਵਰਿਆਂ ਦੀ ਮੁਟਿਆਰ ਮਾਹਮ (ਮਹਿਵਿਸ਼ ਹਯਾਤ) ਬਾਰੇ ਹੈ ਜੋ ਇੱਕ ਨੌਜਵਾਨ ਉਮਰ (ਅਹਿਸਾਨ ਖਾਨ) ਦੇ ਪਿਆਰ ਵਿਚ ਪੈ ਜਾਂਦੀ ਹੈ। ਉਮਰ ਦੇ ਘਰਵਾਲੇ ਉਹਨਾ ਦੇ ਇਸ ਸੰਬੰਧ ਤੇ ਹਰਗਿਜ਼ ਰਾਜੀ ਨਹੀਂ ਹੁੰਦੇ ਪਰ ਫਿਰ ਵੀ ਉਹ ਦੋਵੇਂ ਪਿਆਰ-ਵਿਆਹ ਕਰ ਲੇਂਦੇ ਹਨ। ਉਮਰ ਦੀ ਫੂਫੀ ਉਮਰ ਦਾ ਵਿਆਹ ਸ਼ਿਫਾ ਨਾਲ ਕਰਾਉਣਾ ਚਾਹੁੰਦੀ ਸੀ। ਇਸ ਲਈ ਉਹ ਆਨੇ-ਬਹਾਨੇ ਮਾਹਮ ਨੂੰ ਝਿੜਕਦੀ ਰਹਿੰਦੀ ਹੈ ਤੇ ਉਮਰ ਤੇ ਮਾਹਮ ਦੇ ਰਿਸ਼ਤੇ ਵਿਚ ਫਿੱਕ ਪਾਉਣ ਦੀ ਕੋਸ਼ਿਸ਼ਾਂ ਕਰਦੀ ਰਹਿੰਦੀ ਹੈ। ਮਾਹਮ ਦਾ ਸਹੁਰੇ ਘਰ ਇੱਕ ਦਿਨ ਵੀ ਖੁਸ਼ੀ ਤੇ ਚੈਨ ਨਾਲ ਨਹੀਂ ਗੁਜਰਦਾ ਕਿਓਂਕਿ ਇੱਕ ਪਾਸੇ ਫੂਫੀ ਨੇ ਉਸ ਦਾ ਜੀਣਾ ਮੁਸ਼ਕਿਲ ਕੀਤਾ ਹੁੰਦਾ ਏ ਤੇ ਦੂਜੇ ਪਾਸੇ ਉਸ ਦਾ ਜੇਠ ਬਖਤਿਆਰ (ਅਦਨਾਨ ਸਿੱਦਕ਼ੀ) ਉਸ ਉੱਤੇ ਮਾੜੀ ਨਿਗਾਹ ਰਖਦਾ ਹੈ। ਉਸ ਉਸ ਉੱਪਰ ਲਗਾਤਾਰ ਦਬਾ ਪਾਉਂਦਾ ਹੈ ਕਿ ਉਹ ਉਮਰ ਨੂੰ ਤਲਾਕ਼ ਦੇ ਕੇ ਉਸ ਨਾਲ ਨਿਕਾਹ ਕਰਾ ਲਵੇ। ਬੇਬਸ ਮਾਹਮ ਨਮੋਸ਼ੀ ਦੀ ਮਾਰੀ ਨਾ ਤਾਂ ਇਸ ਬਾਰੇ ਘਰਦਿਆਂ ਨੂੰ ਦੱਸ ਪਾਉਂਦੀ ਹੈ ਤੇ ਨਾ ਈ ਇਸ ਅਜਾਬ ਤੋਂ ਮੁਕਤ ਹੋ ਪਾਂਦੀ ਹੈ। ਇਸੇ ਦੌਰਾਨ ਉਮਰ ਦੇ ਪਿਤਾ ਦਾ ਇੰਤਕਾਲ ਹੋ ਜਾਂਦਾ ਹੈ ਤੇ ਉਹ ਸਾਰੀ ਮਲਕੀਅਤ ਬਖਤਿਆਰ ਦੇ ਨਾਂ ਕਰ ਜਾਂਦੇ ਹਨ। ਹੁਣ ਬਖਤਿਆਰ ਦੇ ਅੱਗੇ ਸਾਰੇ ਘਰਦਿਆਂ ਦੀ ਬੋਲਤੀ ਪੂਰੇ ਤਰ੍ਹਾਂ ਬੰਦ ਹੋ ਜਾਂਦੀ ਹੈ। ਬਖਤਿਆਰ ਮਾਹਮ ਨਾਲ ਜਬਰ-ਜਿਨਾਹ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਉਥੇ ਸਾਰੇ ਘਰਦੇ ਆ ਜਾਂਦੇ ਹਨ ਪਰ ਬਖਤਿਆਰ ਸਾਰਾ ਦੋਸ਼ ਮਾਹਮ ਤੇ ਮੜ ਦਿੰਦਾ ਹੈ। ਉਮਰ ਆਪਨੇ ਭਰਾ ਦੀਆਂ ਗੱਲਾਂ ਵਿਚ ਆ ਜਾਂਦਾ ਹੈ ਤੇ ਮਾਹਮ ਨੂੰ ਦੋਸ਼ੀ ਜਾਣ ਕੇ ਉਸ ਨੂੰ ਤਲਾਕ਼ ਦੇ ਘਰੋਂ ਕਢ ਦਿੰਦਾ ਹੈ। ਹਾਲਾਤ ਠੰਡੇ ਹੋਣ ਤੇ ਬਖਤਿਆਰ ਮਾਹਮ ਨਾਲ ਨਿਕਾਹ ਕਰਾ ਲੈਂਦਾ ਹੈ ਤੇ ਉਸ ਨੂੰ ਘਰ ਵਿਚ ਵਾਪਸ ਲੈ ਆਉਂਦਾ ਹੈ। ਮਾਹਮ ਬਖਤਿਆਰ ਨਾਲ ਨਿਕਾਹ ਲਈ ਇਸ ਲਈ ਰਾਜੀ ਹੁੰਦੀ ਹੈ ਕਿਓਂਕਿ ਉਸ ਅੰਦਰੋਂ ਹੀ ਬਖਤਿਆਰ ਅਤੇ ਬਾਕੀ ਘਰਦਿਆਂ ਤੋਂ ਬਦਲਾ ਲੈਣਾ ਚਾਹੁੰਦੀ ਹੁੰਦੀ ਹੈ। ਮਾਹਮ ਦੁਬਾਰਾ ਆਉਂਦੀਆਂ ਈ ਘਰ ਦਾ ਸਾਰਾ ਨਕਸ਼ਾ ਬਦਲ ਦਿੰਦੀ ਹੈ ਤੇ ਸਾਰੀ ਮਲਕੀਅਤ ਆਪਣੇ ਨਾਂ ਕਰ ਲੈਂਦੀ ਹੈ। ਉਮਰ, ਸ਼ਿਫਾ ਤੇ ਫੂਫੀ ਨੂੰ ਘਰੋਂ ਕਢ ਅੰਤ ਵਿਚ ਉਹ ਸਾਰੀ ਮਲਕੀਅਤ ਬਖਤਿਆਰ ਦੀ ਪਹਿਲੀ ਬੇਗਮ ਰਬਾਬ ਦੇ ਨਾਂ ਕਰ ਕਿਤੇ ਗੁਮ ਹੋ ਜਾਂਦੀ ਹੈ। ਬਖਤਿਆਰ ਉਸ ਦੇ ਗਮ ਵਿਚ ਮਰ ਜਾਂਦਾ ਹੈ।
Remove ads
ਕਾਸਟ
Wikiwand - on
Seamless Wikipedia browsing. On steroids.
Remove ads