ਅਹਿਸਨ ਖਾਨ
From Wikipedia, the free encyclopedia
Remove ads
ਅਹਿਸਾਨ ਖਾਨ ਪਾਕਿਸਤਾਨ ਦੇ ਫਿਲਮ ਅਤੇ ਡਰਾਮਾ ਕਲਾਕਾਰ ਹਨ। ਉਹ ਇੱਕ ਅਭਿਨੇਤਾ, ਮੇਜ਼ਬਾਨ ਅਤੇ ਗਾਇਕ ਵੀ ਹਨ। ਉਹਨਾਂ ਸਭ ਤੋਂ ਪਹਿਲਾਂ ਅਦਾਕਾਰੀ 1998 ਵਿੱਚ ਸ਼ੁਰੂ ਕੀਤੀ। ਉਹ ਨਿਕਾਹ, ਘਰ ਕਬ ਆਓਗੇ, ਇਸ਼ਕ਼ ਖ਼ੁਦਾ, ਦਿਲ ਤੇਰਾ ਧੜਕਨ ਤੇਰੀ ਵਿੱਚ ਨਜਰ ਆਏ ਤੇ ਇਸ ਤੋਂ ਬਾਅਦ ਉਹਨਾਂ ਆਪਣਾ ਰੁਖ ਟੇਲੀਵਿਜਨ ਵੱਲ ਕੀਤਾ। ਉਹ ਬਹੁਤ ਸਾਰੇ ਲੜੀਵਾਰ-ਨਾਟਕਾਂ ਅਤੇ ਡਰਾਮਿਆਂ ਵਿੱਚ ਨਜਰ ਆਏ। ਉਹਨਾਂ ਇੱਕ ਹਮ ਟੀਵੀ ਉੱਪਰ 2011 ਵਿੱਚ ਰਮਜ਼ਾਨ ਦੌਰਾਨ ਸਵਾਲ-ਜਵਾਬ ਮੁਕਾਬਲਾ ਦੀ ਮੇਜ਼ਬਾਨੀ ਕੀਤੀ ਅਤੇ ਅਗਲੇ ਸਾਲ ਦੋਬਾਰਾ ਮੇਜ਼ਬਾਨੀ ਕੀਤੀ।[1] ਅਹਿਸਾਨ ਖਾਨ ਦੇ ਕੈਰੀਅਰ ਨੂੰ ਇੱਕ ਮੁਕਾਮ ਉਦੋਂ ਹਾਂਸਿਲ ਹੋਇਆ ਜਦ ਉਸ ਨੇ ਨਿਕਾਹ ਕੀਤੀ ਤੇ ਘਰ ਕਬ ਆਓਗੇ ਜਿਸ ਵਿੱਚ ਪਹਿਲੀ ਵਾਰ ਭਾਰਤੀ ਗਾਇਕਾਂ ਨੂੰ ਪਿਠਵਰਤੀ ਗਾਇਕੀ ਕਰਨ ਦਾ ਮੌਕਾ ਮਿਲਿਆ ਸੀ। ਇਹਨਾਂ ਦਾ ਭਾਰਤੀ ਫਿਲਮ ਨਿਰਦੇਸ਼ਕ ਦੀਪਤੀ ਨਵਲ ਦੀ ਇੱਕ ਫਿਲਮ ਲਈ ਵੀ ਕਰਾਰ ਹੋਣ ਦੀਆਂ ਖਬਰਾਂ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਉਹਨਾਂ ਦਾ ਭਾਰਤੀ ਸਿਨੇਮਾ ਵਿੱਚ ਪਹਿਲਾ ਕਦਮ ਹੋਵੇਗਾ।[2] ਉਹਨਾਂ ਟੀਵੀ ਡਰਾਮਾ ਖੋਇਆ ਖੋਇਆ ਚਾਂਦ ਦਾ ਮੁੱਖ ਗੀਤ ਵੀ ਗਾਇਆ ਹੈ।
Remove ads
ਜੀਵਨ
ਅਹਿਸਾਨ ਖਾਨ ਉਮਰਕੋਟ, ਪਾਕਿਸਤਾਨ ਦੇ ਇੱਕ ਮੁਸਲਿਮ ਪਰਿਵਾਰ ਵਿੱਚ ਪੈਦਾ ਹੋਏ। ਇਹਨਾਂ ਦੇ ਦੋ ਭਰਾ ਤੇ ਦੋ ਭੈਣਾਂ ਹਨ। ਉਹਨਾਂ ਆਪਣੀ ਉਮਰ ਦਾ ਕਾਫੀ ਹਿੱਸਾ ਕਰਾਚੀ ਵਿੱਚ ਗੁਜਾਰਿਆ। ਉਹ ਅੰਗ੍ਰੇਜ਼ੀ ਸਾਹਿਤ ਵਿੱਚ ਐਮ. ਏ. ਦੀ ਪੜਾਈ ਕਰ ਰਹੇ ਸਨ ਪਰ ਉਹਨਾਂ ਅਦਾਕਾਰੀ ਦੇ ਸ਼ੌਂਕ ਕਰਕੇ ਇਸ ਨੂੰ ਅਧ-ਵਿਚਕਾਰ ਛੱਡ ਦਿੱਤਾ। ਉਹ ਸ਼ਾਦੀ-ਸ਼ੁਦਾ ਹਨ ਤੇ ਉਹਨਾਂ ਦੀ ਇੱਕ ਬੇਟੀ ਤੇ ਦੋ ਬੇਟੇ ਹਨ।
ਫ਼ਿਲਮੋਗ੍ਰਾਫੀ
ਫਿਲਮਾਂ
ਟੇਲੀਵਿਜਨ
ਰੇਆਲਟੀ ਸ਼ੋਅ
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads