ਮਾਦਾਗਾਸਕਰ
From Wikipedia, the free encyclopedia
ਮਾਦਾਗਾਸਕਰ, ਅਧਿਕਾਰਕ ਤੌਰ ਉੱਤੇ ਮਾਦਾਗਾਸਕਰ ਦਾ ਗਣਰਾਜ (ਮਾਲਾਗਾਸੀ: Repoblikan'i Madagasikara ਫ਼ਰਾਂਸੀਸੀ: République de Madagascar) ਅਤੇ ਪਹਿਲੋਂ ਮਾਲਾਗਾਸੀ ਗਣਰਾਜ, ਦੱਖਣ-ਪੂਰਬੀ ਅਫ਼ਰੀਕਾ ਦੇ ਤਟ ਤੋਂ ਪਰ੍ਹਾਂ ਹਿੰਦ ਮਹਾਂਸਾਗਰ ਵਿੱਚ ਇੱਕ ਟਾਪੂਨੁਮਾ ਦੇਸ਼ ਹੈ। ਇਸ ਦੇਸ਼ ਵਿੱਚ ਮਾਦਾਗਾਸਕਰ ਦਾ ਟਾਪੂ (ਦੁਨੀਆ ਵਿੱਚ ਚੌਥਾ ਸਭ ਤੋਂ ਵੱਡਾ) ਅਤੇ ਹੋਰ ਛੁਟੇਰੇ ਨੇੜਲੇ ਟਾਪੂ ਸ਼ਾਮਲ ਹਨ। ਮਹਾਂ-ਮਹਾਂਦੀਪ ਗੋਂਦਵਾਨਾ ਦੇ ਪੂਰਵ-ਇਤਿਹਾਸਕ ਨਿਖੇੜੇ ਤੋਂ ਬਾਅਦ ਮਾਦਾਗਾਸਕਰ ਲਗਭਗ 8.8 ਕਰੋੜ ਸਾਲ ਪਹਿਲਾਂ ਭਾਰਤ ਨਾਲੋਂ ਵੱਖ ਹੋ ਗਿਆ ਸੀ ਜਿਸ ਕਰ ਕੇ ਇੱਥੋਂ ਦੇ ਸਥਾਨਕ ਪੌਦੇ ਅਤੇ ਪਸ਼ੂ ਤੁਲਨਾਤਮਕ ਅੱਡਰੇਪਨ ਵਿੱਚ ਵਿਕਸਤ ਹੋਏ। ਇਸੇ ਕਰ ਕੇ ਇਹ ਦੇਸ਼ ਜੀਵ-ਵਿਭਿੰਨਤਾ ਦਾ ਖ਼ਜਾਨਾ ਮੰਨਿਆ ਜਾਂਦਾ ਹੈ; ਇਸ ਦੇ 90% ਤੋਂ ਵੱਧ ਪਸ਼ੂ-ਪੌਦੇ ਦੁਨੀਆ ਵਿੱਚ ਹੋਰ ਕਿਤੇ ਨਹੀਂ ਮਿਲਦੇ। ਇਸ ਟਾਪੂ ਦੇ ਵਿਭਿੰਨ ਪਰਿਆਵਰਨ ਅਤੇ ਅਨੂਠੇ ਜੰਗਲੀ ਜੀਵਾਂ ਨੂੰ ਵੱਧ ਰਹੀ ਮਨੁੱਖੀ ਅਬਾਦੀ ਦੇ ਕਬਜੇ ਤੋਂ ਖ਼ਤਰਾ ਹੈ।
ਮਾਦਾਗਾਸਕਰ ਦਾ ਗਣਰਾਜ Repoblikan'i Madagasikara République de Madagascar | |||||
---|---|---|---|---|---|
| |||||
ਮਾਟੋ: Fitiavana, Tanindrazana, Fandrosoana (ਮਾਲਾਗਾਸੀ) Amour, patrie, progrès (ਫ਼ਰਾਂਸੀਸੀ) "ਪਿਆਰ, ਪਿੱਤਰ-ਭੂਮੀ, ਤਰੱਕੀ"[1] | |||||
ਐਨਥਮ: "Ry Tanindrazanay malala ô!" ਹੇ, ਸਾਡੇ ਪੁਰਖਿਆਂ ਦੀ ਪਿਆਰੀ ਧਰਤੀ! | |||||
![]() Location of Madagascar | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਅੰਤਾਨਾਨਾਰੀਵੋ | ||||
ਅਧਿਕਾਰਤ ਭਾਸ਼ਾਵਾਂ | ਮਾਲਾਗਾਸੀ, ਫ਼ਰਾਂਸੀਸੀ | ||||
ਵਸਨੀਕੀ ਨਾਮ | ਮਾਲਾਗਾਸੀ[2] | ||||
ਸਰਕਾਰ | ਨਿਗਰਾਨ ਸਰਕਾਰ | ||||
• ਉੱਚ ਪਰਿਵਰਤਨ ਇਖ਼ਤਿਆਰ ਦਾ ਰਾਸ਼ਟਰਪਤੀ | ਐਂਡਰੀ ਰਾਜੋਲੀਨਾ | ||||
• ਪ੍ਰਧਾਨ ਮੰਤਰੀ | ਉਮਰ ਬਰੀਜ਼ੀਕੀ[3] | ||||
ਵਿਧਾਨਪਾਲਿਕਾ | ਸੰਸਦ | ||||
ਸੈਨੇਟ | |||||
ਰਾਸ਼ਟਰੀ ਸਭਾ | |||||
ਫ਼ਰਾਂਸ ਤੋਂ ਸੁਤੰਤਰਤਾ | |||||
• ਮਿਤੀ | 26 ਜੂਨ 1960 | ||||
ਖੇਤਰ | |||||
• ਕੁੱਲ | 587,041 km2 (226,658 sq mi) (47ਵਾਂ) | ||||
• ਜਲ (%) | 0.009% | ||||
ਆਬਾਦੀ | |||||
• 2012[4] ਅਨੁਮਾਨ | 22,005,222 (53ਵਾਂ) | ||||
• 1993 ਜਨਗਣਨਾ | 12,238,914 | ||||
• ਘਣਤਾ | 35.2/km2 (91.2/sq mi) (174ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $20.400 ਬਿਲੀਅਨ[5] | ||||
• ਪ੍ਰਤੀ ਵਿਅਕਤੀ | $933[5] | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $10.025 ਬਿਲੀਅਨ[5] | ||||
• ਪ੍ਰਤੀ ਵਿਅਕਤੀ | $458[5] | ||||
ਗਿਨੀ (2001) | 47.5 ਉੱਚ | ||||
ਐੱਚਡੀਆਈ (2010) | 0.435 Error: Invalid HDI value · 135ਵਾਂ | ||||
ਮੁਦਰਾ | ਮਾਲਾਗਾਸੀ ਆਰਿਆਰੀ (MGA) | ||||
ਸਮਾਂ ਖੇਤਰ | UTC+3 (ਪੂਰਬੀ ਅਫ਼ਰੀਕੀ ਸਮਾਂ) | ||||
UTC+3 (ਨਿਰੀਖਤ ਨਹੀਂ[6]) | |||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | +261[6] | ||||
ਇੰਟਰਨੈੱਟ ਟੀਐਲਡੀ | .mg |
ਹਵਾਲੇ
Wikiwand - on
Seamless Wikipedia browsing. On steroids.