ਮੈਥਿਲੀਸ਼ਰਣ ਗੁਪਤ

From Wikipedia, the free encyclopedia

ਮੈਥਿਲੀਸ਼ਰਣ ਗੁਪਤ
Remove ads

ਮੈਥਿਲੀਸ਼ਰਣ ਗੁਪਤ (मैथिलीशरण गुप्त) (3 ਅਗਸਤ 1886 – 12 ਦਿਸੰਬਰ 1964) ਹਿੰਦੀ ਦਾ ਮਹੱਤਵਪੂਰਨ ਕਵੀ ਸੀ। [1][2] ਸ਼੍ਰੀ ਪੰ. ਮਹਾਵੀਰ ਪ੍ਰਸਾਦ ਦਵੇਦੀ ਜੀ ਦੀ ਪ੍ਰੇਰਨਾ ਨਾਲ ਉਸਨੇ ਖੜੀ ਬੋਲੀ ਨੂੰ ਆਪਣੀ ਰਚਨਾਵਾਂ ਦਾ ਮਾਧਿਅਮ ਬਣਾਇਆ ਅਤੇ ਇਸ ਨੂੰ ਇੱਕ ਕਾਵਿ-ਭਾਸ਼ਾ ਵਜੋਂ ਉਸਾਰਨ ਵਿੱਚ ਅਣਥੱਕ ਯਤਨ ਕੀਤਾ ਅਤੇ ਇਸ ਤਰ੍ਹਾਂ ਬਰਜਭਾਸ਼ਾ ਵਰਗੀ ਕਾਵਿ-ਭਾਸ਼ਾ ਨੂੰ ਛੱਡਕੇ ਸਮੇਂ ਅਤੇ ਸੰਦਰਭਾਂ ਦੇ ਅਨੁਕੂਲ ਹੋਣ ਦੇ ਕਾਰਨ ਨਵੇਂ ਕਵੀਆਂ ਨੇ ਇਸਨੂੰ ਹੀ ਆਪਣੇ ਕਾਵਿ-ਪਰਗਟਾ ਦਾ ਮਾਧਿਅਮ ਬਣਾਇਆ। ਹਿੰਦੀ ਕਵਿਤਾ ਦੇ ਇਤਹਾਸ ਵਿੱਚ ਗੁਪਤ ਜੀ ਦਾ ਇਹ ਸਭ ਤੋਂ ਵੱਡਾ ਯੋਗਦਾਨ ਹੈ। ਉਹ ਪਦਮ ਭੂਸ਼ਣ[3] ਦੇ ਤੀਜੇ ਸਭ ਤੋਂ ਉੱਚੇ (ਉਦੋਂ ਦੂਜੇ ਸਭ ਤੋਂ ਉੱਚੇ) ਭਾਰਤੀ ਨਾਗਰਿਕ ਸਨਮਾਨ ਦਾ ਪ੍ਰਾਪਤਕਰਤਾ ਸੀ। ਭਾਰਤ ਦੇ ਸੁਤੰਤਰਤਾ ਸੰਗਰਾਮ ਦੌਰਾਨ ਵਿਆਪਕ ਤੌਰ 'ਤੇ ਹਵਾਲਾ ਦਿੱਤੀ ਗਈ ਆਪਣੀ ਕਿਤਾਬ ਭਾਰਤ-ਭਾਰਤੀ (1912),[4] ਲਈ, ਉਸਨੂੰ ਮਹਾਤਮਾ ਗਾਂਧੀ ਦੁਆਰਾ ਰਾਸ਼ਟਰ ਕਵੀ[5] ਦਾ ਖਿਤਾਬ ਦਿੱਤਾ ਗਿਆ ਸੀ।

ਵਿਸ਼ੇਸ਼ ਤੱਥ ਮੈਥਿਲੀਸ਼ਰਣ ਗੁਪਤमैथिली शरण गुप्त, ਜਨਮ ...
Remove ads

ਅਰੰਭ ਦਾ ਜੀਵਨ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads