ਮੈਸੀਅਰ 81

From Wikipedia, the free encyclopedia

ਮੈਸੀਅਰ 81
Remove ads

ਮੈਸੀਅਰ 81 ( ਐਨ.ਜੀ.ਸੀ.3081 ਜਾਂ ਬੋਡ ਦੀ ਅਕਾਸ਼ਗੰਗਾ ਵੀ ਕਿਹਾ ਜਾਂਦਾ ਹੈ) ਇੱਕ ਚੱਕਰੀ ਅਕਾਸ਼ਗੰਗਾ ਹੈ ਜੋ ਕਿ ਸਪਤਰਿਸ਼ੀ ਤਾਰਾਮੰਡਲ ਤੋਂ 1.2 ਕਰੋੜ ਪ੍ਰਕਾਸ਼-ਸਾਲ ਦੀ ਦੂਰੀ 'ਤੇ ਹੈ। ਧਰਤੀ ਦੇ ਨੇੜੇ ਹੋਣ, ਵੱਡੇ ਆਕਾਰ ਅਤੇ ਕਿਰਿਆਸ਼ੀਲ ਅਕਾਸ਼ੀ ਨਾਭਿਕ ਹੋਣ ਕਾਰਨ ਇਸ ਉੱਤੇ ਕਾਫੀ ਖੋਜ ਕੀਤੀ ਗਈ ਹੈ। ਅਕਾਸ਼ਗੰਗਾ ਦੇ ਵੱਡੇ ਆਕਾਰ ਅਤੇ ਚਮਕੀਲੇ ਹੋਣ ਕਾਰਨ ਇਹ ਅਕਾਸ਼ ਯਾਤਰੀਆਂ ਦੀ ਇਸਨੂੰ ਦੇਖਣ ਵਿੱਚ ਕਾਫੀ ਰੁਚੀ ਹੁੰਦੀ ਹੈ।

ਵਿਸ਼ੇਸ਼ ਤੱਥ ਨਿਰੀਖਣ ਅੰਕੜੇ ਯੁੱਗ J2000, ਵਿਸ਼ੇਸ਼ਤਾ ...
Remove ads

ਖੋਜ

ਮੈਸੀਅਰ 81 ਦੀ ਖੋਜ ਜੌਹਾਨ ਇਲਰਟ ਬੋਡ ਨੇ 1774 ਵਿੱਚ ਕੀਤੀ ਸੀ। ਇਸੇ ਕਰਕੇ ਇਸ ਅਕਾਸ਼ਗੰਗਾ ਨੂੰ ਬੋਡ ਦੀ ਅਕਾਸ਼ਗੰਗਾ ਵੀ ਕਿਹਾ ਜਾਂਦਾ ਹੈ। ਪਾਇਰੀ ਮੈਕੇਨ ਅਤੇ ਚਾਰਲਸ ਮੈਸੀਅਰ ਨੇ ਇਸ ਅਕਾਸ਼ਗੰਗਾ ਦੀ ਮੁੜ-ਪਹਿਚਾਣ ਕਰਕੇ ਇਸਨੂੰ ਮੈਸੀਅਰ ਸ਼੍ਰੇਣੀ ਵਿੱਚ ਸੂਚੀਬੱਧ ਕਰ ਦਿੱਤਾ।

ਧੂੜ ਨਿਕਾਸੀ

Thumb
ਸਪਿਟਜ਼ਰ ਪੁਲਾੜ ਦੂਰਬੀਨ ਦੀ ਸਹਾਇਤਾ ਨਾਲ ਖਿੱਚੀ ਮੈਸੀਅਰ 81 ਦੀ ਇਨਫਰਾਰੈੱਡ ਤਸਵੀਰ। ਨੀਲੇ ਰੰਗ 3.6 μm 'ਤਏ ਸਟੈਲਰ ਨਿਕਾਸੀ ਦਰਸਾਉਂਦਾ ਹੈ। [8]

ਇਨਫਰਾਰੈੱਡ ਤਰੰਗਾਂ ਦੀ ਹੋਣ ਵਾਲੀ ਜ਼ਿਆਦਾਤਰ ਨਿਕਾਸੀ ਪੁਲਾੜੀ ਧੂੜ ਦੇ ਕਾਰਨ ਪੈਦਾ ਹੁੰਦੀ ਹੈ। ਇਹ ਪੁਲਾੜੀ ਧੂੜ, ਚੱਕਰੀ ਅਕਾਸ਼ਗੰਗਾ ਦੀਆਂ ਗੋਲ ਮੁੜੀਆਂ ਬਾਹਾਂ ਦੇ ਦੁਆਲੇ ਅਤੇ ਤਾਰਾ ਨਿਰਮਾਣ ਖੇਤਰਾਂ ਵਿੱਚ ਮਿਲਦੀ ਹੈ। ਜੇਕਰ ਸਧਾਰਨ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਗਰਮ ਤੇ ਛੋਟੇ ਜੀਵਨ ਕਾਲ ਵਾਲੇ ਨੀਲੇ ਤਾਰੇ ਤਾਰਾ ਨਿਰਮਾਣ ਖੇਤਰ ਵਿੱਚ ਹੁੰਦੇ ਹਨ ਅਤੇ ਧੂੜ ਕਣਾਂ ਨੂੰ ਗਰਮ ਕਰਨ ਸਮਰੱਥ ਹੁੰਦੇ ਹਨ ਜਿਸ ਕਰਕੇ ਇਸ ਖੇਤਰ ਵਿੱਚੋਂ ਇਨਫਰਾਰੈੱਡ ਧੂੜ ਨਿਕਾਸੀ ਵਿੱਚ ਵਾਧਾ ਹੋ ਜਾਂਦਾ ਹੈ।

Remove ads

ਸੁਪਰਨੋਵਾ

ਮੈਸੀਅਰ 81 ਵਿੱਚ ਕੇਵਲ ਇੱਕ ਹੀ ਸੁਪਰਨੋਵਾ ਦੀ ਪਹਿਚਾਣ ਕੀਤੀ ਗਈ ਹੈ। ਇਸ ਸੁਪਰਨੋਵਾ ਦਾ ਨਾਂ ਐਸ.ਐਨ 1993.ਜੇ ਹੈ ਅਤੇ ਇਸਦੀ ਖੋਜ ਸਪੇਨ ਦੇ ਐਫ.ਗਾਰਸ਼ੀਆ ਨੇ 28 ਮਾਰਚ 1993 ਨੂੰ ਕੀਤੀ ਸੀ। ਉਸ ਸਮੇਂ ਦੌਰਾਨ ਇਹ ਇਭ ਤੋਂ ਜ਼ਿਆਦਾ ਚਮਕ ਵਾਲਾ ਦੂਜਾ ਸੁਪਰਨੋਵਾ ਸੀ। ਸਮੇਂ-ਸਮੇਂ 'ਤੇ ਇਸਦੀਆਂ ਸਪੈਕਟ੍ਰਲ (spectral) ਵਿਸ਼ੇਸ਼ਤਾਵਾਂ ਬਦਲਦੀਆਂ ਰਹਿੰਦੀਆਂ ਹਨ।

ਐਮ.81 ਸਮੂਹ

ਮੈਸੀਅਰ 81 ਐਮ.81 ਸਮੂਹ ਦੀ ਸਭ ਤੋਂ ਵੱਡੀ ਅਕਾਸ਼ਗੰਗਾ ਹੈ। ਇਸ ਸਮੂਹ ਵਿੱਚ 34 ਅਕਾਸ਼ਗੰਗਾ ਹਨ ਅਤੇ ਇਹ ਸਮੂਹ ਸਪਤਰਿਸ਼ੀ ਤਾਰਾਮੰਡਲ ਵਿੱਚ ਸਥਿਤ ਹੈ।

ਇਹ ਵੀ ਦੇਖੋ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads