ਮੋਂਤੇਵੀਦਿਓ

From Wikipedia, the free encyclopedia

Remove ads

ਮੋਂਤੇਵੀਦਿਓ ਜਾਂ ਮੋਂਤੇਵੀਦੇਓ (ਅੰਗਰੇਜ਼ੀ ਉੱਚਾਰਨ ਵਿੱਚ ਮੋਂਟੇਵੀਡੀਓ) (ਸਪੇਨੀ ਉਚਾਰਨ: [monteβiˈðe.o]) ਉਰੂਗੁਏ ਦੀ ਰਾਜਧਾਨੀ, ਸਭ ਤੋਂ ਵੱਡਾ ਸ਼ਹਿਰ ਅਤੇ ਪ੍ਰਮੁੱਖ ਬੰਦਰਗਾਹ ਹੈ। ਇਸ ਦੀ ਸਥਾਪਨਾ ਬਰੂਨੋ ਮਾਰੀਸੀਓ ਦੇ ਜ਼ਾਬਾਲਾ ਵੱਲੋਂ ਲਾ ਪਲਾਤਾ ਬੇਟ ਉੱਤੇ ਚੱਲਦੇ ਸਪੇਨੀ-ਪੁਰਤਗਾਲੀ ਤਕਰਾਰ ਦੇ ਮੱਦੇਨਜ਼ਰ ਅਤੇ ਪੁਰਤਗਾਲੀ ਬਸਤੀ ਕੋਲੋਨੀਆ ਦੇਲ ਸਾਕਰਾਮੈਂਤੋ ਦੇ ਵਿਰੋਧ ਵਿੱਚ 1726 ਵਿੱਚ ਕੀਤੀ ਗਈ ਸੀ। 2011 ਦੀ ਮਰਦਮਸ਼ੁਮਾਰੀ ਮੁਤਾਬਕ ਇਸ ਦੀ ਅਬਾਦੀ 1,319,108 (ਉਰੂਗੁਏ ਦੀ ਲਗਭਗ ਅੱਧੀ ਅਬਾਦੀ) ਸੀ।[1] ਇਸ ਦਾ ਖੇਤਰਫਲ 530 ਵਰਗ ਕਿ.ਮੀ. ਹੈ ਅਤੇ ਇਹ ਪੱਛਮ ਤੋਂ ਪੂਰਬ ਤੱਕ ਲੈ ਕੇ 20 ਕਿਲੋਮੀਟਰ ਲੰਮਾ ਹੈ। ਇਹ ਅਮਰੀਕੀ ਮਹਾਂਦੀਪਾਂ ਦੀ ਸਭ ਤੋਂ ਦੱਖਣੀ ਅਤੇ ਦੁਨੀਆਂ ਦੀ ਤੀਜੀ ਸਭ ਤੋਂ ਵੱਧ ਦੱਖਣੀ ਵਿਸ਼ਵਵਿਆਪੀ ਰਾਜਧਾਨੀ ਹੈ ਅਤੇ ਇਹ ਦੇਸ਼ ਦੇ ਦੱਖਣੀ ਤਟ ਉੱਤੇ ਰਿਓ ਦੇ ਲਾ ਪਲਾਤਾ (ਪਲੇਟ ਜਾਂ ਚਾਂਦੀ ਨਦੀ) ਦੇ ਉੱਤਰ-ਪੂਰਬੀ ਕੰਢੇ ਉੱਤੇ ਸਥਿੱਤ ਹੈ।

ਵਿਸ਼ੇਸ਼ ਤੱਥ ਮੋਂਤੇਵੀਦਿਓ, ਉੱਚਾਈ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads