ਮੋਤਾ ਸਿੰਘ

From Wikipedia, the free encyclopedia

Remove ads

ਸਰ ਮੋਤਾ ਸਿੰਘ, ਕਿਉ ਸੀ (26 ਜੁਲਾਈ 1930 13 ਨਵੰਬਰ 2016)  ਬਰਤਾਨੀਆਂ ਦੇ ਪਹਿਲੇ ਏਸ਼ੀਅਨ ਜੱਜ ਸਨ।

ਵਿਸ਼ੇਸ਼ ਤੱਥ ਸਰ ਮੋਤਾ ਸਿੰਘ, ਜਨਮ ...

ਸ਼ੁਰੂ ਦਾ ਜੀਵਨ

ਸਿੰਘ ਦਾ ਜਨਮ  ਨੈਰੋਬੀ, ਕੀਨੀਆ ਵਿਚ 1930 ਨੂੰ ਹੋਇਆ ਸੀ ।

ਉਹ ਸਿਰਫ ਸੋਲਾਂ ਸਾਲਾਂ ਦਾ ਸੀ, ਜਦੋਂ ਉਸ ਦੇ ਪਿਤਾ ਸਰਦਾਰ ਦਲੀਪ ਸਿੰਘ ਗੁਜ਼ਰ ਗਏ। ਪਰਿਵਾਰ ਨਾਲ ਪੰਜ ਛੋਟੇ ਭੈਣ ਭਰਾ, ਵਿਧਵਾ ਮਾਤਾ ਅਤੇ ਦਾਦਾ ਜੀ ਦੀ ਜ਼ਿੰਮੇਵਾਰੀ ਨੇ ਉਸ ਨੂੰ ਪੜ੍ਹਾਈ ਛੱਡਣ ਲਈ ਮਜ਼ਬੂਰ ਕਰ ਦਿੱਤਾ। ਪਰ, ਮੋਤਾ ਸਿੰਘ ਦੇ ਸਕੂਲ ਦੇ ਅਧਿਆਪਕਾਂ ਨੇ ਆਪਣੇ ਖਰਚੇ ਤੇ ਉਸ ਦੀ ਸਕੂਲ ਸਿੱਖਿਆ [1] ਜਾਰੀ ਰੱਖਣ ਲਈ ਉਸ ਦੇ ਪ੍ਰੀਵਾਰ ਨੂੰ ਮਨਾ ਲਿਆ ।

Remove ads

ਕਿੱਤਾ

ਈਸਟ ਅਫਰੀਕਨ ਰੇਲਵੇ ਅਤੇ ਬੰਦਰਗਾਹ ਮਹਿਕਮੇ ਚ ਕੁੱਝ ਸਮਾਂ ਬਤੌਰ ਕਲਰਕ ਕੰਮ ਕਰਨ ਤੋਂ ਬਾਅਦ ਉਹ ਨੈਰੋਬੀ ਵਿੱਚ ਇੱਕ ਯੂਰਪੀਅਨ ਵਕਾਲਤ ਕੰਪਨੀ ਵਿੱਚ ਸ਼ਾਮਲ ਹੋ ਗਏ। ਇਸ ਦੌਰਾਨ ਉਸ ਨੇ 1950 ਚ ਸਵਰਨ ਕੌਰ ਨਾਲ ਵਿਆਹ ਕੀਤਾ ਅਤੇ ਇੱਕ ਸਾਲ ਬਾਅਦ ਇੱਕ ਧੀ ਦਾ ਜਨਮ ਹੋਇਆ ਸੀ । ਉਸ ਨੇ ਵਕਾਲਤ ਦੀ ਪੜ੍ਹਾਈ ਜਾਰੀ ਰੱਖੀ, 1953 ਵਿੱਚ, ਸਿੰਘ ਪਤਨੀ ਅਤੇ ਧੀ ਨਾਲ ਇੰਗਲੈਂਡ ਚਲਾ ਗਿਆ। ਵਕਾਲਤ ਦੀ ਆਖਰੀ ਪ੍ਰੀਖਿਆ 1955 ਵਿੱਚ ਪਾਸ ਕਰਕੇ, ਉਹ 1956 ਚ ਕੀਨੀਆ ਦੇ ਸ਼ਹਿਰ ਨੈਰੋਬੀ ਚ ਵਕਾਲਤ ਸ਼ੁਰੂ ਕਰਨ ਲਈ ਵਾਪਸ ਆ ਗਿਆ।  ਉਸ ਨੇ ਸਿਆਸਤ ਵਿਚ ਵੀ ਭਾਗ ਲੈਣਾ ਸ਼ੁਰੂ ਕਰ ਦਿੱਤਾ ਅਤੇ ਸਿਟੀ ਕਾਉਂਸਲਰ ਚੁਣਿਆ ਗਿਆ ਅਤੇ ਫਿਰ ਸ਼ਹਿਰ ਨੈਰੋਬੀ ਦਾ ਮੁਖੀ ਚੁਣਿਆ ਗਿਆ। 1965 ਚ  ਇੰਗਲੈਂਡ.[2] ਨੂੂੰ ਪਕੇ ਤੌਰ ਤੇ ਪਰਵਾਸ ਕਰਨ ਤੋਂ ਪਹਿਲਾਂ ਉਹ ਬਹੁਤ ਸਾਰੇ ਜ਼ਿੰਮੇਵਾਰ ਅਹੁਦਿਆਂ ਤੇ ਕੰਮ ਕਰਦਾ ਰਿਹੈ।  ਉਹ 1967 ਵਿੱਚ  ਅੰਗਰੇਜ਼ੀ ਬਾਰ ਚ ਸ਼ਾਮਲ ਹੋ ਗਿਆ ਅਤੇ 1982 ਚ ਇੱਕ ਘੱਟ ਗਿਣਤੀ ਨਸਲੀ ਗਰੁੱਪ ਅਤੇ ਪਹਿਲੇ ਦਸਤਾਰ ਪਹਿਨਣ ਵਾਲੇ ਅੰਗਰੇਜ਼ੀ ਅਦਾਲਤ ਚ ਜੱਜ ਦੀ ਨਿਯੁਕਤੀ ਨਾਲ ਸੁਰਖੀਆਂ ਚ ਆਇਆ ਸੀ ।[3]

 2002 ਚ ਸਿੰਘ ਵਕਾਲਤ ਤੋਂ ਸੇਵਾਮੁਕਤ ਹੋ ਗਏ ਸਨ ।

Remove ads

ਖ਼ਿਤਾਬ

Loading related searches...

Wikiwand - on

Seamless Wikipedia browsing. On steroids.

Remove ads